ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਨੇ ਰੋਹਤਕ, ਮਾਨੇਸਰ, ਪਾਣੀਪਤ ਅਤੇ ਕਰਨਾਲ ਦੇ ਹਵਾ ਪ੍ਰਦੂਸ਼ਣ ਕਾਰਜ ਯੋਜਨਾਵਾਂ ਦੀ ਸਮੀਖਿਆ ਕੀਤੀ


ਉਦਯੋਗਿਕ ਪਾਲਣਾ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਰੀਅਲ-ਟਾਈਮ ਮੈਨੇਜਮੈਂਟ ਏਅਰ ਕੁਆਲਿਟੀ ਮੌਨੀਟਰਿੰਗ ਦੇ ਵਿਸਥਾਰ ‘ਤੇ ਜ਼ੋਰ ਦਿੱਤਾ ਗਿਆ

प्रविष्टि तिथि: 20 JAN 2026 6:14PM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਸ਼ਹਿਰਾਂ ਰੋਹਤਕ, ਮਾਨੇਸਰ, ਪਾਣੀਪਤ ਅਤੇ ਕਰਨਾਲ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਬਣਾਈ ਗਈ ਕਾਰਜ ਯੋਜਨਾਵਾਂ ਦੀ ਵਿਸਤ੍ਰਿਤ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। 

ਮੰਤਰੀ ਨੇ ਪੀਐੱਮ 10 ਦੇ ਉੱਚ ਪੱਧਰ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਾਲ ਸਬੰਧਿਤ ਲਗਾਤਾਰ ਸਮੱਸਿਆਵਾਂ, ਖਾਸ ਕਰਕੇ ਉਦਯੋਗਿਕ ਖੇਤਰਾਂ ਵਿੱਚ ਜਿਸ ਵਿੱਚ ਉਸਾਰੀ ਅਤੇ ਢਾਹੁਣ (ਸੀ ਐਂਡ ਡੀ) ਰਹਿੰਦ- ਖੂੰਹਦ ਸ਼ਾਮਲ ਹੈ, 'ਤੇ ਚਿੰਤਾ ਪ੍ਰਗਟ ਕੀਤੀ। ਸ਼੍ਰੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ, ਫੰਡਿੰਗ ਅਤੇ ਪ੍ਰਵਾਨਗੀਆਂ ਨਾਲ ਸਬੰਧਿਤ ਮਾਮਲਿਆਂ ਸਮੇਤ, ਹਰਿਆਣਾ ਸਰਕਾਰ ਦੇ ਮਾਣਯੋਗ ਮੁੱਖ ਮੰਤਰੀ ਨਾਲ ਤਰਜੀਹ ਦੇ ਅਧਾਰ ‘ਤੇ ਇੱਕ ਮੀਟਿੰਗ ਬੁਲਾਈ ਜਾਵੇਗੀ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਾਰੇ ਐੱਨਸੀਆਰ ਸ਼ਹਿਰਾਂ ਨੂੰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨਸੀਏਪੀ) ਅਧੀਨ ਲਿਆਂਦਾ ਜਾਣਾ ਚਾਹੀਦਾ ਹੈ।

ਸਬੰਧਿਤ ਅਧਿਕਾਰੀਆਂ ਦੁਆਰਾ ਪੇਸ਼ ਕੀਤੀ ਜਾਣਕਾਰੀ ਦੀ ਸਮੀਖਿਆ ਕਰਦੇ ਹੋਏ, ਸ਼੍ਰੀ ਯਾਦਵ ਨੇ ਨਿਰਦੇਸ਼ ਦਿੱਤਾ ਕਿ ਸਥਾਪਨਾ ਪ੍ਰਵਾਨਗੀ (ਸੀਟੀਈ) ਅਤੇ ਸੰਚਾਲਨ ਪ੍ਰਵਾਨਗੀ (ਸੀਟੀਓ) ਨਾਲ ਅਤੇ ਬਿਨਾ ਸੰਚਾਲਿਤ ਉਦਯੋਗਾਂ ‘ਤੇ ਵਿਆਪਕ ਡੇਟਾ ਇਕੱਠਾ ਕੀਤਾ ਜਾਵੇ। ਮੰਤਰੀ ਨੇ ਐੱਨਸੀਆਰ ਦੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟ/ਜ਼ਿਲ੍ਹਾ ਕੁਲੈਕਟਰਾਂ ਨੂੰ ਸੀਟੀਓ/ਸੀਟੀਈ ਅਨੁਮਤੀਆਂ, ਕੁੱਲ ਵਪਾਰਕ ਬਿਜਲੀ ਕਨੈਕਸ਼ਨਾਂ ਅਤੇ ਜੀਐੱਸਟੀ ਰਜਿਸਟ੍ਰੇਸ਼ਨਾਂ ਵਾਲੀਆਂ ਉਦਯੋਗਿਕ ਇਕਾਈਆਂ ਨਾਲ ਸਬੰਧਿਤ ਡੇਟਾ ਇਕੱਠਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਓਸੀਈਐੱਮ ਅਤੇ ਏਅਰ ਪ੍ਰਦੂਸ਼ਣ ਕੰਟਰੋਲ ਡਿਵਾਈਸ (ਏਪੀਸੀਡੀ) ਪ੍ਰਤੀਸ਼ਠਾ ਦੇ ਸਬੰਧ ਵਿੱਚ ਇਨ੍ਹਾਂ ਡੇਟਾਸੈੱਟਾਂ ਦਾ ਸਹਿ-ਸਬੰਧ ਸਥਾਪਿਤ ਕਰਕੇ ਗੈਰ-ਕਾਨੂੰਨੀ ਤੌਰ 'ਤੇ ਸੰਚਾਲਿਤ ਅਤੇ ਨਿਯਮਾਂ ਦਾ ਪਾਲਣ ਨਾ ਕਰਨ ਵਾਲੀ ਉਦਯੋਗਿਕ ਇਕਾਈਆਂ ਦੀ ਪਛਾਣ ਕੀਤੀ ਜਾਣੀ ਹੈ। ਮੰਤਰੀ ਨੇ ਰੀਅਲ ਟਾਈਮ ਏਅਰ ਕੁਆਲਿਟੀ ਮੌਨੀਟਰਿੰਗ ਨੂੰ ਸਮਰੱਥ ਬਣਾਉਣ ਲਈ ਐੱਸਏਐੱਮਈਈਆਰ ਐੱਪ ਨਾਲ ਏਕੀਕ੍ਰਿਤ ਆਟੋਮੇਟਿਡ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮੌਨੀਟਰਿੰਗ ਸਟੇਸ਼ਨਾਂ (ਸੀਏਏਕਿਊਐੱਮਐੱਸ) ਦੀ ਗਿਣਤੀ ਵਧਾਉਣ ਦਾ ਵੀ ਨਿਰਦੇਸ਼ ਦਿੱਤਾ।

ਮੰਤਰੀ ਨੇ ਪ੍ਰਦੂਸ਼ਣ ਵਿੱਚ ਯੋਗਦਾਨ ਦੇਣ ਵਾਲੇ ਹਿਤਧਾਰਕਾਂ ਦਰਮਿਆਨ ਵਿਆਪਕ ਜਾਗਰੂਕਤਾ ਅਭਿਆਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੜਕ ਦੀ ਚੌੜਾਈ ਅਤੇ ਯਾਤਰੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਛੋਟੇ ਨਗਰ ਨਿਗਮਾਂ ਨੂੰ ਜਨਤਕ ਟਰਾਂਸਪੋਰਟ ਲਈ ਢੁਕਵੇਂ ਆਕਾਰ ਦੇ ਵਪਾਰਕ ਇਲੈਕਟ੍ਰਿਕ ਵਹਿਕਲ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਜਨਤਕ ਟਰਾਂਸਪੋਰਟ ਸੁਵਿਧਾਵਾਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਗਿਆ। ਮਕੈਨੀਕਲ ਰੋਡ ਸਵੀਪਰ ਮਸ਼ੀਨਾਂ (ਐੱਮਆਰਐੱਸਐੱਮ) ਅਤੇ ਹੱਥੀਂ ਕੂੜਾ ਚੁੱਕਣ ਵਾਲੀਆਂ ਮਸ਼ੀਨਾਂ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ ਗਿਆ ਅਤੇ ਨਿਰਦੇਸ਼ ਦਿੱਤਾ ਗਿਆ ਕਿ ਚਾਲਨ ਖਰਚ (ਓਪੀ-ਈਐਕਸ) ਮਾਡਲ ਦੇ ਤਹਿਤ ਸਿਰਫ ਇਲੈਕਟ੍ਰਿਕ ਵਾਹਨ/ਸੀਐੱਨਜੀ ਅਧਾਰਿਤ ਮਸ਼ੀਨਾਂ ਹੀ ਖਰੀਦੀਆਂ ਜਾਣ।

ਡਸਟ ਕੰਟਰੋਲ ਉਪਾਵਾਂ ਤਹਿਤ, ਖੁੱਲ੍ਹੇ ਸਥਾਨਾਂ ਅਤੇ ਫੁੱਟਪਾਥਾਂ 'ਤੇ ਸਥਾਨਕ ਬੂਟੇ ਲਗਾਉਣ ਅਤੇ ਟੋਇਆਂ ਦੀ ਮੁਰੰਮਤ ਲਈ ਨਿਰਦੇਸ਼ ਜਾਰੀ ਕੀਤੇ ਗਏ। ਮੰਤਰੀ ਨੇ ਸਾਰੇ ਸਮੀਖਿਆ ਅਧੀਨ ਸ਼ਹਿਰਾਂ ਤੋਂ ਭੀੜ-ਭਾੜ ਅਤੇ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਘੱਟ ਸਮੇਂ ਅਤੇ ਲੰਬੇ ਸਮੇਂ ਦੇ ਸਮਾਰਟ ਟ੍ਰੈਫਿਕ ਪ੍ਰਬੰਧਨ ਯੋਜਨਾਵਾਂ ਪੇਸ਼ ਕਰਨ ਦਾ ਵੀ ਸੱਦਾ ਦਿੱਤਾ। ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ 5 ਕਿਲੋਮੀਟਰ x 5 ਕਿਲੋਮੀਟਰ ਦੇ ਗਰਿੱਡ ਵਿੱਚ ਉਸਾਰੀ ਅਤੇ ਢਾਹੁਣ (ਸੀ ਐਂਡ ਡੀ) ਕੂੜਾ ਇਕੱਠਾ ਕਰਨ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਜਾਣ, ਜਿਨ੍ਹਾਂ ਨੂੰ ਨੇੜਲੇ ਕੂੜਾ ਪ੍ਰੋਸੈੱਸਿੰਗ ਸੁਵਿਧਾਵਾਂ ਨਾਲ ਮੈਪ ਕੀਤਾ ਗਿਆ ਹੋਵੇ।

ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੁੱਦਿਆਂ ਦੀ ਜ਼ਿੰਮੇਵਾਰੀ ਲੈਣ ਅਤੇ ਨਵੀਨਤਾਕਾਰੀ ਅਤੇ ਵਿਹਾਰਕ ਸਮਾਧਾਨਾਂ ਰਾਹੀਂ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜ਼ਮੀਨੀ ਪੱਧਰ ‘ਤੇ ਸਸ਼ਕਤ ਅਗਵਾਈ ਦਿਖਾਉਣ, ਨਾਲ ਹੀ ਸਥਾਨਕ ਹਿਤਧਾਰਕਾਂ ਨੂੰ ਸਰਗਰਮ ਤੌਰ ‘ਤੇ ਸ਼ਾਮਲ ਕਰਨ। ਐੱਨਸੀਆਰ ਦੇ ਸਾਰੇ ਸ਼ਹਿਰਾਂ ਵਿੱਚ ਪੇਸ਼ ਕੀਤੇ ਗਏ ਸਾਰੇ ਬਿੰਦੂਆਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਸੀਏਕਿਊਐੱਮ ਦੁਆਰਾ ਕੀਤੀ ਗਈ ਕਾਰਵਾਈ ਦੀ ਅਸਲ ਸਮੇਂ ਵਿੱਚ ਨਿਗਰਾਨੀ ਕੀਤੀ ਜਾਵੇਗੀ। ਟੀਚਾਬੱਧ ਕਾਰਵਾਈ ਅਤੇ ਜ਼ਿੰਮੇਵਾਰੀ ਨਿਰਧਾਰਨ ਨਿਯਮਿਤ ਅੰਤਰਾਲ 'ਤੇ ਕੀਤੀ ਜਾਵੇਗੀ, ਜਿਸ ਦਾ ਉਦੇਸ਼ 2026 ਤੱਕ ਐੱਨਸੀਆਰ ਵਿੱਚ ਕਿਊਆਈ ਪੱਧਰ ਵਿੱਚ ਘੱਟੋ-ਘਟ 15-20 ਪ੍ਰਤੀਸ਼ਤ ਦੀ ਕਮੀ ਲਿਆਉਣਾ ਹੈ। 

ਇਸ ਮੀਟਿੰਗ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐੱਮ) ਦੇ ਚੇਅਰਮੈਨ, ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ), ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (ਐੱਮਓਏਐੱਫਡਬਲਿਊ), ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਅਨ (ਐੱਨਐੱਚਏਆਈ), ਕੇਂਦਰੀ ਪ੍ਰਦੂਸ਼ਨ ਨਿਯੰਤਰਣ ਬੋਰਡ (ਸੀਪੀਸੀਬੀ), ਹਰਿਆਣਾ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡ (ਐੱਚਐੱਸਪੀਸੀਬੀ) ਦੇ ਸੀਨੀਅਰ ਅਧਿਕਾਰੀ ਅਤੇ ਰੋਹਤਕ, ਮਾਨੇਸਰ, ਪਾਣੀਪਤ ਅਤੇ ਕਰਨਾਲ ਦੇ ਨਗਰ ਨਿਗਮ ਕਮਿਸ਼ਨਰ/ਜ਼ਿਲ੍ਹਾ ਮੈਜਿਸਟਰੇਟ ਮੌਜੂਦ ਸਨ।

*****

ਵੀਐੱਮ


(रिलीज़ आईडी: 2216967) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी