ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਫੁੱਟਵੀਅਰ ਡਿਜ਼ਾਈਨ ਅਤੇ ਵਿਕਾਸ ਸੰਸਥਾਨ (FDDI) ਸਥਾਪਨਾ ਦਿਵਸ ਅਤੇ ਉਦਯੋਗ ਕਨਕਲੇਵ ਵਿੱਚ ਨਵੀਨਤਾ ਅਤੇ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਚਾਨਣਾ ਪਾਇਆ ਗਿਆ

प्रविष्टि तिथि: 15 JAN 2026 11:33AM by PIB Chandigarh

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੀ ਪ੍ਰਧਾਨਗੀ ਹੇਠ ਸਥਿਤ ਰਾਸ਼ਟਰੀ ਮਹੱਤਵ ਦਾ ਸੰਸਥਾਨ (ਆਈਐੱਨਆਈ) ਫੁੱਟਵੀਅਰ ਡਿਜ਼ਾਈਨ ਅਤੇ ਵਿਕਾਸ ਸੰਸਥਾਨ (FDDI) ਨੇ ਆਪਣੀ ਸਥਾਪਨਾ ਦਿਵਸ ਦੀ ਯਾਦ ਵਿੱਚ ਇੱਕ ਸਥਾਪਨਾ ਦਿਵਸ ਅਤੇ ਉਦਯੋਗ ਸੰਮੇਲਨ ਦਾ ਆਯੋਜਨ ਕੀਤਾ।

ਇਸ ਪ੍ਰੋਗਰਾਮ ਨੇ ਨੀਤੀ ਨਿਰਮਾਤਾਵਾਂ, ਸੀਨੀਅਰ ਨੇਤਾਵਾਂ, ਉਦਯੋਗ ਮਾਹਿਰਾਂ, ਸਾਬਕਾ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ, ਵਿਦਿਆਰਥੀਆਂ ਅਤੇ ਫੁੱਟਵੀਅਰ, ਚਮੜਾ, ਫੈਸ਼ਨ ਅਤੇ ਸਬੰਧਿਤ ਖੇਤਰਾਂ ਦੇ ਮੁੱਖ ਭਾਈਵਾਲਾਂ ਨੂੰ ਜੋੜਿਆ। ਇਸ ਮੌਕੇ ਨੇ ਐੱਫਡੀਡੀਆਈ ਦੇ ਆਗਾਮੀ ਮੀਲ ਪੱਥਰ, ‘ਉੱਤਮਤਾ ਦੇ 40 ਵਰ੍ਹੇ’ ਲਈ ਪੂਰਵਦਰਸ਼ਨ ਵਜੋਂ ਵੀ ਕੰਮ ਕੀਤਾ, ਜੋ ਕਿ ਸਾਲ ਭਰ ਚੱਲਣ ਵਾਲੀਆਂ ਯਾਦਗਾਰੀ ਗਤੀਵਿਧੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਪ੍ਰੋਗਰਾਮ ਨੇ 1986 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ ਐੱਫਡੀਡੀਆਈ ਦੀ ਯਾਤਰਾ, ਡੀਪੀਆਈਆਈਟੀ ਦੇ ਮਾਰਗਦਰਸ਼ਨ ਵਿੱਚ ਇਸ ਦੇ ਵਿਕਾਸ ਅਤੇ ਇਸ ਦੇ ਵਧ ਰਹੇ ਰਾਸ਼ਟਰੀ ਅਤੇ ਵਿਸ਼ਵਵਿਆਪੀ ਪ੍ਰਭਾਵ ਨੂੰ ਉਜਾਗਰ ਕੀਤਾ। ਇਸ ਮੌਕੇ ‘ਤੇ, ਐੱਫਡੀਡੀਆਈ ਨੇ ਆਪਣੇ ਵਿਜ਼ਨ 2030 ਦਾ ਵੀ ਉਦਘਾਟਨ ਕੀਤਾ, ਜੋ ਨਵੀਨਤਾ ਅਧਾਰਿਤ ਸਿੱਖਿਆ, ਸਥਿਰਤਾ, ਉੱਦਮਤਾ, ਉਦਯੋਗ ਏਕੀਕਰਣ ਅਤੇ ਆਲਮੀ ਮੁਕਾਬਲੇਬਾਜ਼ੀ ‘ਤੇ ਕੇਂਦ੍ਰਿਤ ਹੈ। 

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਐੱਫਡੀਡੀਆਈ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਿਵੇਕ ਸ਼ਰਮਾ (ਆਈਆਰਐੱਸ) ਨੇ ਕਿਹਾ ਕਿ ਸਥਾਪਨਾ ਦਿਵਸ ਐੱਫਡੀਡੀਆਈ ਦੀ ਯਾਤਰਾ ਦਾ ਉਤਸਵ ਹੋਣ ਦੇ ਨਾਲ-ਨਾਲ ਡੀਪੀਆਈਆਈਟੀ ਅਤੇ ਉਦਯੋਗ ਭਾਈਵਾਲਾਂ ਤੋਂ ਪ੍ਰਾਪਤ ਮਜ਼ਬੂਤ ਸੰਸਥਾਗਤ ਸਮਰਥਨ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਉੱਤਮਤਾ ਦੇ 40 ਵਰ੍ਹਿਆਂ ਦੀ ਸ਼ੁਰੂਆਤ ਅਤੇ ਦ੍ਰਿਸ਼ਟੀਕੋਣ 2030 ਦੇ ਐਲਾਨ ਦੇ ਨਾਲ, ਐੱਫਡੀਡੀਆਈ ਨੇ ਭਵਿੱਖ ਲਈ ਤਿਆਰ, ਉਦਯੋਗ-ਸੰਚਾਲਿਤ ਅਤੇ ਆਲਮੀ ਪੱਧਰ ‘ਤੇ ਪ੍ਰਾਸੰਗਿਕ ਬਣੇ ਰਹਿਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ, ਨਾਲ ਹੀ ਸਥਿਰਤਾ ਅਤੇ ਭਾਰਤੀ ਵਿਰਾਸਤ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਡੀਪੀਆਈਆਈਟੀ ਅਤੇ ਉਦਯੋਗ ਨਾਲ ਨਿਰੰਤਰ ਸਹਿਯੋਗ ਕੌਸ਼ਲ, ਨਵੀਨਤਾ ਅਤੇ ਰਾਸ਼ਟਰ ਨਿਰਮਾਣ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। 

ਸਮਾਗਮ ਦੇ ਹਿੱਸੇ ਵਜੋਂ, ਇੱਕ ਟੌਕ ਸ਼ੋਅ (ਵਾਰਤਾ ਸੈਸ਼ਨ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐੱਫਡੀਡੀਆਈ ਦੀ ਲੀਡਰਸ਼ਿਪ, ਪ੍ਰਸਿੱਧ ਸਾਬਕਾ ਵਿਦਿਆਰਥੀ ਅਤੇ ਪ੍ਰਮੁੱਖ ਉਦਯੋਗ ਸੰਗਠਨਾਂ ਦੇ ਪ੍ਰਸਿੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸੈਸ਼ਨ ਵਿੱਚ ਉੱਭਰਦੇ ਰੁਝਾਨਾਂ, ਭਵਿੱਖ ਦੀਆਂ ਕੌਸ਼ਲ ਜ਼ਰੂਰਤਾਂ, ਡਿਜ਼ਾਈਨ ਅਤੇ ਤਕਨਾਲੋਜੀ ਏਕੀਕਰਣ ਅਤੇ ਉਦਯੋਗ-ਅਕਾਦਮਿਕ ਸਹਿਯੋਗ ਦੇ ਮਹੱਤਵ ਬਾਰੇ ਚਰਚਾ ਕੀਤੀ ਗਈ, ਜਿਸ ਵਿੱਚ ਪ੍ਰਤਿਭਾ ਵਿਕਾਸ ਅਤੇ ਉਦਯੋਗਿਕ ਵਿਕਾਸ ਦੇ ਮੁੱਖ ਪ੍ਰਮੋਟਰ ਦੇ ਰੂਪ ਵਿੱਚ ਐੱਫਡੀਡੀਆਈ ਦੀ ਭੂਮਿਕਾ ‘ਤੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐੱਫਡੀਡੀਆਈ ਦੇ ਸਹਿਯੋਗ ਨਾਲ ਆਯੋਜਿਤ ਸੀਬੀਐੱਸਈ ਰਾਸ਼ਟਰ ਪੱਧਰੀ ਡਿਜ਼ਾਈਨ ਪ੍ਰਤੀਯੋਗਿਤਾ ਦਾ ਪੁਸਰਕਾਰ ਵੰਡ ਸਮਾਰੋਹ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰਚਨਾਤਮਕਤਾ ਅਤੇ ਨਵੀਨਤਾ ਲਈ ਸਨਮਾਨਿਆ ਗਿਆ। 

 

ਫੁੱਟਵੀਅਰ, ਚਮੜਾ, ਫੈਸ਼ਨ ਅਤੇ ਸਬੰਧਿਤ ਉਦਯੋਗਾਂ ਦੇ ਸੀਨੀਅਰ ਨੇਤਾਵਾਂ ਨਾਲ ਇੱਕ ਉਦਯੋਗ ਸਲਾਹਕਾਰ ਗੋਲਮੇਜ਼ ਸੰਮੇਲਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਾਰਜਬਲ ਵਿਕਾਸ, ਨਵੀਨਤਾ ਅਤੇ ਆਲਮੀ ਮੁਕਾਬਲੇਬਾਜ਼ੀ ‘ਤੇ ਰਣਨੀਤਕ ਸੰਵਾਦ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਗੋਲਮੇਜ਼ ਸੰਮੇਲਨ ਦੌਰਾਨ, ਐੱਫਡੀਡੀਆਈ ਨੇ ਉਦਯੋਗ ਭਾਈਵਾਲਾਂ ਨਾਲ ਢਾਂਚਾਗਤ ਅਤੇ ਲੰਬੇ ਸਮੇਂ ਦੀ ਸ਼ਮੂਲੀਅਤ ਨੂੰ ਸੰਸਥਾਗਤ ਬਣਾਉਣ ਲਈ ਆਪਣਾ ਉਦਯੋਗ ਸਲਾਹ ਪ੍ਰੋਗਰਾਮ ਸ਼ੁਰੂ ਕੀਤਾ। ਸੈਸ਼ਨ ਵਿੱਚ ਉਦਯੋਗ ਸੰਗਠਨਾਂ ਨਾਲ ਸਮਝੌਤਾ ਪੱਤਰਾਂ (MoUs) ਦਾ ਅਦਾਨ-ਪ੍ਰਦਾਨ ਵੀ ਹੋਇਆ, ਜਿਸ ਨਾਲ ਡੀਪੀਆਈਆਈਟੀ ਦੇ ਉਦਯੋਗਿਕ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸਿੱਖਿਆ, ਖੋਜ, ਕੌਸ਼ਲ ਵਿਕਾਸ ਅਤੇ ਤਕਨਾਲੋਜੀ ਤਬਾਦਲੇ ਵਿੱਚ ਸਹਿਯੋਗ ਨੂੰ ਮਜ਼ਬੂਤੀ ਮਿਲੀ। 

ਸਮਾਗਮ ਵਿੱਚ ਸੱਭਿਆਚਾਰਕ ਆਯਾਮ ਜੋੜਦੇ ਹੋਏ, ਐੱਫਡੀਡੀਆਈ ਦੇ ਵਿਦਿਆਰਥੀਆਂ ਨੇ ‘ਰਵਾਇਤੀ ਖਾਦੀ’ ਵਿਸ਼ੇ ‘ਤੇ ਇੱਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ, ਜਿਸ ਵਿੱਚ ਸਮਕਾਲੀ ਡਿਜ਼ਾਈਨ ਰਾਹੀਂ ਭਾਰਤ ਦੀ ਹੱਥ ਨਾਲ ਕੱਤੀ ਅਤੇ ਹੱਥ ਨਾਲ ਬੁਣੀ ਵਿਰਾਸਤ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪੇਸ਼ਕਾਰੀ ਵਿੱਚ ਸਥਿਰਤਾ, ਸਵਦੇਸ਼ੀ ਕੱਪੜੇ ਅਤੇ ‘ਵੋਕਲ ਫਾਰ ਲੋਕਲ’ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ। ਇਸ ਸਮਾਗਮ ਵਿੱਚ ਪਤਵੰਤਿਆਂ, ਉਦਯੋਗ ਜਗਤ ਦੇ ਨੇਤਾਵਾਂ ਅਤੇ ਐੱਫਡੀਡੀਆਈ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ, ਜੋ ਕਿ ਮਜ਼ਬੂਤ ਸੰਸਥਾਗਤ ਨਿਰੰਤਰਤਾ ਅਤੇ ਉਦਯੋਗ ਨਾਲ ਜੁੜਾਅ ਨੂੰ ਦਰਸਾਉਂਦਾ ਹੈ।

ਸਥਾਪਨਾ ਦਿਵਸ ਅਤੇ ਉਦਯੋਗ ਸੰਮੇਲਨ 2026 ਨੇ ਡੀਪੀਆਈਆਈਟੀ ਅਤੇ ਉਦਯੋਗ ਦੁਆਰਾ ਸਮਰਥਿਤ ਇੱਕ ਮੁੱਖ ਰਾਸ਼ਟਰੀ ਸੰਸਥਾਨ ਦੇ ਰੂਪ ਵਿੱਚ ਐੱਫਡੀਡੀਆਈ ਦੀ ਸਥਿਤੀ ਦੀ ਪੁਸ਼ਟੀ ਕੀਤੀ, ਜੋ ਕਿ ਸਿੱਖਿਆ, ਨਵੀਨਤਾ ਅਤੇ ਸਾਰਥਕ ਉਦਯੋਗ ਸਹਿਯੋਗ ਵਿੱਚ ਉੱਤਮਤਾ ਲਈ ਵਚਨਬੱਧ ਹੈ, ਨਾਲ ਹੀ ਆਪਣੇ 40ਵੇਂ ਵਰ੍ਹੇ ਅਤੇ ਉਸ ਤੋਂ ਅੱਗੇ ਲਈ ਇੱਕ ਸਪਸ਼ਟ ਰੋਡਮੈਪ ਦੀ ਰੂਪ-ਰੇਖਾ ਵੀ ਤਿਆਰ ਕੀਤੀ ਗਈ। 

*****

ਅਭਿਸ਼ੇਕ ਦਿਆਲ/ਸ਼ੱਬੀਰ ਆਜ਼ਾਦ/ਅਨੁਸ਼ਕਾ ਪਾਂਡੇ/ਬਲਜੀਤ ਸਿੰਘ


(रिलीज़ आईडी: 2214962) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी