ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਨੇ ਇੰਡਸਫੂਡ 2026 ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ
ਜੀਐੱਸਟੀ ਦਰਾਂ ਵਿੱਚ ਕਮੀ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਆਪਣੇ ਬਾਜ਼ਾਰ ਦਾ ਵਿਸਤਾਰ ਕਰਨ ਵਿੱਚ ਮਦਦ; ਨਿਰਯਾਤ ਨੂੰ ਮਾਤਰਾ ਤੋਂ ਰੇਟ ਵਿੱਚ ਤਬਦੀਲ ਕਰਨ ਦਾ ਸੱਦਾ; ਗਲੋਬਲ ਬ੍ਰਾਂਡਾਂ ਨੂੰ ਭਾਰਤ ਵਿੱਚ ਆਪਣੇ ਖੋਜ ਅਤੇ ਵਿਕਾਸ ਕੇਂਦਰ ਸਥਾਪਿਤ ਕਰਨ ਦੀ ਅਪੀਲ
ਏਪੀਈਡੀਏ ਦੀ 'ਭਾਰਤੀ ਪਹਿਲ' ਖੇਤੀਬਾੜੀ-ਭੋਜਨ ਸਟਾਰਟਅੱਪਸ ਨੂੰ ਹੁਲਾਰਾ ਦੇਵੇਗੀ
प्रविष्टि तिथि:
08 JAN 2026 6:14PM by PIB Chandigarh
ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ, ਸ਼੍ਰੀ ਚਿਰਾਗ ਪਾਸਵਾਨ ਨੇ 8 ਜਨਵਰੀ, 2026 ਨੂੰ ਗ੍ਰੇਟਰ ਨੋਇਡਾ ਦੇ ਐਕਸਪੋ ਮਾਰਟ ਵਿਖੇ ਇੰਡਸਫੂਡ 2026 ਦਾ ਉਦਘਾਟਨ ਕੀਤਾ। ਇੰਡਸਫੂਡ ਏਸ਼ੀਆ ਦਾ ਪ੍ਰਮੁੱਖ ਭੋਜਨ ਅਤੇ ਪੀਣ ਵਾਲੇ ਪਦਾਰਥ ਵਪਾਰ ਮੇਲਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਐਡੀਸ਼ਨ ਹੈ, ਜੋ ਕੁੱਲ 1,20,000 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਮੌਕੇ 'ਤੇ ਸ਼੍ਰੀ ਅਭਿਸ਼ੇਕ ਦੇਵ, ਚੇਅਰਮੈਨ, ਏਪੀਈਡੀਏ; ਸ਼੍ਰੀ ਮੋਹਿਤ ਸਿੰਗਲਾ, ਚੇਅਰਮੈਨ, ਟ੍ਰੇਡ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ; ਸ਼੍ਰੀ ਜੇਨਸ ਵੋਲਫਗੈਂਗ ਮਿਸ਼ੇਲ, ਸੀਈਓ, ਅਬੂ ਧਾਬੀ ਫੂਡ ਹੱਬ (ਕੇਈਜੈੱਡਏਡੀ); ਸ਼੍ਰੀ ਆਸ਼ੀਸ਼ ਕੁਮਾਰ ਅਗਰਵਾਲ, ਮੈਨੇਜਿੰਗ ਡਾਇਰੈਕਟਰ, ਭੀਖਾਰਾਮ ਚੰਦਮਲ ਦੇ ਇਲਾਵਾ ਉਦਯੋਗਪਤੀ, ਖਰੀਦਦਾਰ, ਪ੍ਰਦਰਸ਼ਕ ਅਤੇ ਗਲੋਬਲ ਫੂਡ ਅਤੇ ਪੀਣ ਵਾਲੇ ਪਦਾਰਥਾਂ ਦੇ ਈਕੋਸਿਸਟਮ ਦੇ ਮੈਂਬਰ ਮੌਜੂਦ ਸਨ।

ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਪਾਸਵਾਨ ਨੇ ਕਿਹਾ, "ਮੈਂ ਤੁਹਾਡੇ ਸਾਰਿਆਂ ਦਾ ਸਮਰਥਨ ਅਤੇ ਉਤਸ਼ਾਹ ਕਰਨ ਲਈ ਇੱਥੇ ਹਾਂ। ਕੇਂਦਰ ਸਰਕਾਰ ਦੁਆਰਾ ਫੂਡ ਪ੍ਰੋਸੈਸਿੰਗ ਸੈਕਟਰ ਲਈ ਇੱਕ ਵੱਖਰਾ ਮੰਤਰਾਲਾ ਹੋਣਾ ਹੀ ਇਸ ਖੇਤਰ 'ਤੇ ਦਿੱਤੇ ਜਾਣ ਮਹੱਤਵ ਨੂੰ ਦਰਸਾਉਂਦਾ ਹੈ। ਅਸੀਂ ਸਰਕਾਰ ਅਤੇ ਉਦਯੋਗ ਵਿਚਕਾਰ ਇੱਕ ਪੁਲ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ।" ਮੰਤਰੀ ਨੇ ਇੰਡਸਫੂਡ ਦੇ 9ਵੇਂ ਐਡੀਸ਼ਨ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਅਤੇ ਉਦਯੋਗ ਨੂੰ ਇੱਕ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਲਈ ਟੀਪੀਸੀਆਈ ਨੂੰ ਵਧਾਈ ਦਿੱਤੀ।

ਫੂਡ ਪ੍ਰੋਸੈਸਿੰਗ ਮੰਤਰੀ ਨੇ ਅੱਗੇ ਅਪੀਲ ਕੀਤੀ, "ਕਿਉਂਕਿ ਹੁਣ ਸਾਡੇ ਕੋਲ ਭੋਜਨ ਸਰਪਲੱਸ ਹੈ, ਸਾਨੂੰ ਸਾਰਿਆਂ ਨੂੰ ਇਸ ਮਾਤਰਾ ਨੂੰ ਮੁੱਲ ਵਿੱਚ ਬਦਲਣ ਦੀ ਲੋੜ ਹੈ। ਅਸੀਂ ਸਾਰੇ ਇਸ ਖੇਤਰ ਦੀ ਤਾਕਤ ਅਤੇ ਭਾਰਤ ਦੀ ਇੱਕ ਵਿਸ਼ਵਵਿਆਪੀ ਭੋਜਨ ਟੋਕਰੀ ਬਣਨ ਦੀ ਉਪਯੁਕਤ ਸਮਰੱਥਾ ਨੂੰ ਜਾਣਦੇ ਹਾਂ; ਹੁਣ ਸਰੋਤਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ।" ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਇਸ ਖੇਤਰ ਵਿੱਚ ਵੱਧ ਤੋਂ ਵੱਧ ਉੱਦਮੀਆਂ ਦਾ ਸਮਰਥਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਫਾਰਮਲਾਈਜ਼ੇਸ਼ਨ ਆਫ਼ ਮਾਈਕ੍ਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਿਜ਼ (ਪੀਐਮਐੱਫਐਮਈ), ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐਸਵਾਈ), ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ, ਆਦਿ ਸਕੀਮਾਂ ਕਿਸਾਨਾਂ ਅਤੇ ਉਦਯੋਗ ਦੋਵਾਂ ਨੂੰ ਲਾਭ ਪਹੁੰਚਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ ਦੇ ਦਾਇਰੇ ਦਾ ਵਿਸਤਾਰ ਹੋਰ ਰਾਜਾਂ ਨੂੰ ਕਵਰ ਕਰਨ ਲਈ ਕੀਤਾ ਜਾਵੇਗਾ।

ਮੰਤਰੀ ਮਹੋਦਯ ਨੇ ਕਿਹਾ, “ਸਰਕਾਰ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਅਟੁੱਟ ਸਮਰਥਨ ਦੇ ਰਹੀ ਹੈ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਵਰਗੇ ਕਿਸੇ ਵੀ ਸਹਾਇਕ ਨੀਤੀਗਤ ਮਾਮਲਿਆਂ ਲਈ ਹਰ ਸੰਭਵ ਯਤਨ ਕਰੇਗੀ।” ਸ਼੍ਰੀ ਪਾਸਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਸੈਕਟਰ 'ਤੇ ਉੱਚ ਜੀਐਸਟੀ ਦਰ ਦਾ ਮੁੱਦਾ ਉਠਾਇਆ, ਜਿਸ ਨੂੰ ਜੀਐਸਟੀ ਸੁਧਾਰਾਂ ਰਾਹੀਂ ਹੱਲ ਕੀਤਾ ਗਿਆ ਅਤੇ ਜੀਐਸਟੀ ਨੂੰ ਸਭ ਤੋਂ ਹੇਠਲੇ ਪੱਧਰ ਭਾਵ 5 ਪ੍ਰਤੀਸ਼ਤ ਜਾਂ 0 ਪ੍ਰਤੀਸ਼ਤ ਤੱਕ ਘਟਾ ਦਿੱਤਾ ਗਿਆ, ਜਿਸ ਨਾਲ ਸੈਕਟਰ ਲਈ ਵਧੇਰੇ ਮਾਰਕਿਟ ਪਹੁੰਚ ਬਣਾਉਣ ਵਿੱਚ ਮਦਦ ਮਿਲੀ।
ਆਪਣੇ ਸੰਬੋਧਨ ਵਿੱਚ, ਮੰਤਰੀ ਮਹੋਦਯ ਨੇ ਸਾਰੇ ਬ੍ਰਾਂਡਾਂ ਨੂੰ ਭਾਰਤ ਵਿੱਚ ਆਪਣੇ ਖੋਜ ਅਤੇ ਵਿਕਾਸ ਕੇਂਦਰ ਖੋਲ੍ਹਣ ਦੀ ਅਪੀਲ ਕੀਤੀ। ਭਾਰਤ ਵਿੱਚ ਬਹੁਤ ਵਿਭਿੰਨਤਾ ਹੈ ਅਤੇ ਗਲੋਬਲ ਫੂਡ ਪਲੇਟਫਾਰਮ ਵਿੱਚ ਨਵੀਆਂ ਕਿਸਮਾਂ ਪੇਸ਼ ਕਰਨ ਦੀ ਅਪਾਰ ਸੰਭਾਵਨਾ ਹੈ।
ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਨੇ ਖੇਤੀਬਾੜੀ-ਫੂਡ ਅਤੇ ਖੇਤੀਬਾੜੀ-ਤਕਨੀਕੀ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਇੱਕ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਉੱਦਮੀਆਂ ਲਈ ਨਵੇਂ ਨਿਰਯਾਤ ਮੌਕੇ ਪੈਦਾ ਕਰਨਾ ਹੈ।
ਏਪੀਈਡੀਏ (ਅਪੀਡਾ) ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਕਿਹਾ ਕਿ 'ਭਾਰਤੀ' ਪਹਿਲ, ਜਿਸ ਦਾ ਪੂਰਨ ਰੂਪ 'ਭਾਰਤ ਹਬ ਫਾਰ ਐਗਰੀਟੇਕ, ਰੇਜਿਲੇਂਸ, ਐਡਵਾਂਸਡਮੈਂਟ ਐਂਡ ਇੰਕਿਊਵੇਸ਼ਨ ਫਾਰ ਐਕਸਪੋਰਟ ਏਨੇਵਲਮੈਂਟ ਹੈ', ਖੇਤੀਬਾੜੀ ਖੇਤਰ ਵਿੱਚ ਸਟਾਰਟਅੱਪਸ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਉਦਘਾਟਨ ਦੇ ਅਵਸਰ 'ਤੇ, ਭਾਰਤ ਦੇ ਵਪਾਰ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਨੇ ਇੰਡਸਫੂਡ 2026 ਦੇ ਵਿਸ਼ਾਲ ਸਰੂਪ ਨੂੰ ਦਰਸਾਉਂਦੇ ਹੋਏ ਦੱਸਿਆ ਕਿ ਇਹ ਸਮਾਗਮ 30 ਤੋਂ ਵੱਧ ਦੇਸ਼ਾਂ ਦੇ 2,200 ਤੋਂ ਵੱਧ ਪ੍ਰਦਰਸ਼ਕਾਂ, 1,25,000 ਵਰਗ ਮੀਟਰ ਫਲੋਰ ਸਪੇਸ, ਅਤੇ 120 ਤੋਂ ਵੱਧ ਦੇਸ਼ਾਂ ਦੇ 15,000 ਤੋਂ ਵੱਧ ਖਰੀਦਦਾਰਾਂ ਨੂੰ ਇਕੱਠਾ ਕਰਦਾ ਹੈ, ਜੋ ਕਿ ਪੂਰੀ ਫੂਡ ਅਤੇ ਪੀਣ ਵਾਲੇ ਪਦਾਰਥਾਂ ਦੀ ਮੁੱਲ ਲੜੀ ਨੂੰ ਇੱਕ ਸਿੰਗਲ ਈਕੋਸਿਸਟਮ ਵਿੱਚ ਜੋੜਦਾ ਹੈ। ਇਸ ਸਮਾਗਮ ਵਿੱਚ ਦੋ ਨਵੇਂ ਮੰਡਪ ਵੀ ਸ਼ਾਮਲ ਹਨ – ਪਾਲਤੂ ਜਾਨਵਰਾਂ ਅਤੇ ਜਾਨਵਰਾਂ ਦੇ ਨਿਊਟ੍ਰਿਸ਼ਨ ਅਤੇ ਕੁੱਕਵੇਅਰ ਅਤੇ ਰਸੋਈ ਦੇ ਸਮਾਨ - ਜੀਵਨ ਸ਼ੈਲੀ ਵਿੱਚ ਬਦਲਾਅ, ਸਿਹਤ ਜਾਗਰੂਕਤਾ, ਪ੍ਰੀਮੀਅਮ ਉਤਪਾਦਾਂ ਦੀ ਵੱਧ ਰਹੀ ਮੰਗ ਅਤੇ ਸਥਿਰਤਾ ਵਰਗੇ ਵਿਸ਼ਵਵਿਆਪੀ ਰੁਝਾਨਾਂ ਨੂੰ ਦਰਸਾਉਂਦੇ ਹਨ।
ਆਈਐਫਸੀਏ ਦੇ ਸਹਿਯੋਗ ਦੁਆਰਾ ਟੀਪੀਸੀਆਈ, ਵਿਸ਼ਵ ਕਿਊਲਿਨਰੀ ਵਿਰਾਸਤ ਸੰਮੇਲਨ 2026 ਅਤੇ 40 ਤੋਂ ਵੱਧ ਜਾਣਕਾਰੀ ਭਰਪੂਰ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ ਜਿਸ ਵਿੱਚ ਨਿਵੇਸ਼, ਨਿਰਯਾਤ, ਨਿਯਮਨ, ਏਆਈ, ਆਟੋਮੇਸ਼ਨ ਅਤੇ ਫੂਡ ਈਕੋਸਿਸਟਮ 'ਤੇ 150 ਤੋਂ ਵੱਧ ਬੁਲਾਰੇ ਸ਼ਾਮਲ ਹੋਣਗੇ। ਅਬੂ ਧਾਬੀ ਫੂਡ ਹੱਬ ਦੇ ਸੀਈਓ ਨੇ ਭਾਰਤ-ਯੂਏਈ ਸਹਿਯੋਗ, ਟਿਕਾਊ ਵਪਾਰਕ ਅਭਿਆਸਾਂ 'ਤੇ ਜ਼ੋਰ ਦਿੱਤਾ ਅਤੇ ਭਾਰਤ-ਯੂਏਈ ਫੂਡ ਕੋਰੀਡੋਰ ਲਈ ਟੀਪੀਸੀਆਈ ਨਾਲ ਇੱਕ ਸਮਝੌਤਾ ਪੱਤਰ ਦਾ ਐਲਾਨ ਕੀਤਾ। ਭਾਰਤ ਦਾ ਫੂਡ ਅਤੇ ਪੀਣ ਵਾਲੇ ਪਦਾਰਥਾਂ ਦੇ ਨਿਰਯਾਤ 2024-25 ਵਿੱਚ 47.3 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜਿਸ ਵਿੱਚ ਮਜ਼ਬੂਤ ਵਾਧਾ ਦਰਜ ਕੀਤਾ ਗਿਆ ਹੈ, ਜਦੋਂ ਕਿ ਪ੍ਰੋਸੈਸਡ ਫੂਡ ਨਿਰਯਾਤ 7.9 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ, ਜਿਸ ਵਿੱਚ ਕੋਕਾ ਅਤੇ ਸਬੰਧਿਤ ਉਤਪਾਦ ਮਹੱਤਵਪੂਰਨ ਯੋਗਦਾਨ ਰਿਹਾ ।
****
ਸੀਐੱਮਸੀ-ਮੀਡੀਆ/ਬਲਜੀਤ
(रिलीज़ आईडी: 2212865)
आगंतुक पटल : 5