ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਦੇ ਐੱਨਡੀਐੱਮਸੀ ਇਲਾਕੇ ਵਿੱਚ ਨਿਰੀਖਣ ਅਭਿਆਨ ਚਲਾਇਆ
ਨਿਗਮ ਦੇ ਠੋਸ ਕਚਰੇ ਦੀ ਡੰਪਿੰਗ ਅਤੇ ਬਾਇਓਮਾਸ ਜਲਾਉਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਸੁਧਾਰਾਤਮਕ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ
प्रविष्टि तिथि:
07 JAN 2026 6:08PM by PIB Chandigarh
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਗ੍ਰੇਡਿਡ ਰਿਸਪੌਂਸ ਐਕਸ਼ਨ ਪਲਾਨ (GRAP) ਦੇ ਕਾਨੂੰਨੀ ਢਾਂਚੇ ਦੇ ਤਹਿਤ ਆਪਣੀ ਨਿਰੰਤਰ ਨਿਗਰਾਨੀ, ਸਮੀਖਿਆ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਦੇ ਹਿੱਸੇ ਵਜੋਂ, ਨਵੀਂ ਦਿੱਲੀ ਨਗਰ ਕੌਂਸਲ (NDMC) ਖੇਤਰ ਵਿੱਚ ਇੱਕ ਨਿਰੀਖਣ ਅਭਿਆਨ ਚਲਾਇਆ।
ਇਹ ਨਿਰੀਖਣ 11 ਸੀਏਕਿਊਐੱਮ ਫਲਾਇੰਗ ਸਕੁਐਡ ਦੁਆਰਾ ਕੀਤਾ ਗਿਆ ਤਾਂ ਜੋ ਨਗਰ ਨਿਗਮ ਠੋਸ ਰਹਿੰਦ-ਖੂੰਹਦ (MSW)/ ਬਾਇਓਮਾਸ ਨੂੰ ਡੰਪ ਕਰਨ ਅਤੇ ਸਾੜਨ ਦੀ ਰੋਕਥਾਮ ਅਤੇ ਖੇਤਰ ਦੀ ਆਮ ਦੇਖਭਾਲ ਨਾਲ ਸਬੰਧਿਤ ਜ਼ਮੀਨੀ ਪਾਲਣਾ ਦਾ ਮੁਲਾਂਕਣ ਕੀਤਾ ਸਕੇ। ਇਸ ਵਿੱਚ ਖੇਤਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਣ ਵਾਲੇ ਸਥਾਨਕ ਸਰੋਤਾਂ ਦੀ ਪਛਾਣ ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ।
ਇਹ ਨਿਰੀਖਣ 05.01.2026 ਨੂੰ ਫਲਾਇੰਗ ਸਕੁਐਡ ਟੀਮਾਂ ਨੇ ਮੁੱਖ ਐੱਨਡੀਐੱਮਸੀ ਅਧਿਕਾਰ ਖੇਤਰਾਂ ਵਿੱਚ ਕੀਤਾ ਗਿਆ, ਜਿਸ ਵਿੱਚ ਸਰਕਲ-6, ਸਰਕਲ-11 ਅਤੇ ਸਰਕਲ-14 ਨੂੰ ਕਵਰ ਕੀਤਾ ਗਿਆ ਸੀ। ਇਹ ਅਭਿਆਨ ਚਾਣਕਯਪੁਰੀ, ਸਰੋਜਨੀ ਨਗਰ, ਕਨਾਟ ਪਲੇਸ, ਜਨਪਥ, ਸੰਸਦ ਮਾਰਗ, ਅਸ਼ੋਕਾ ਰੋਡ, ਤਿਲਕ ਮਾਰਗ, ਖਾਨ ਮਾਰਕਿਟ, ਲੋਧੀ ਅਸਟੇਟ, ਪ੍ਰਗਤੀ ਮੈਦਾਨ, ਇੰਡੀਆ ਗੇਟ ਅਤੇ ਆਲੇ ਦੁਆਲੇ ਦੀਆਂ ਸੜਕਾਂ ‘ਤੇ ਚਲਾਇਆ ਗਿਆ।
ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ NDMC ਖੇਤਰ ਵਿੱਚ ਕੁੱਲ 54 ਨਿਰੀਖਣ ਕੀਤੇ ਗਏ ਸਨ। ਇਨ੍ਹਾਂ ਨਿਰੀਖਣਾਂ ਦੌਰਾਨ, 18 ਥਾਵਾਂ 'ਤੇ ਬਾਇਓਮਾਸ/MSW ਸਾੜਨ ਦੀਆਂ ਘਟਨਾਵਾਂ ਵੇਖੀਆਂ ਗਈਆਂ, ਜਦਕਿ 35 ਥਾਵਾਂ 'ਤੇ MSW ਡੰਪਿੰਗ ਦੀ ਰਿਪੋਰਟ ਕੀਤੀ ਗਈ। ਨਿਰੀਖਣਾਂ ਦੌਰਾਨ ਜੀਓ-ਟੈਗ ਕੀਤੇ ਅਤੇ ਟਾਈਮ-ਸਟੈਂਪਡ ਫੋਟੋਗ੍ਰਾਫਿਕ ਸਬੂਤ ਇਕੱਠੇ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਵਿਆਪਕ ਨਿਰੀਖਣ ਰਿਪੋਰਟ ਵਿੱਚ ਇਕਜੁੱਟ ਕਰਕੇ ਕਮਿਸ਼ਨ ਨੂੰ ਪੇਸ਼ ਕੀਤਾ ਗਿਆ।
ਬਾਇਓਮਾਸ ਦੇ ਸਾੜਨ ਨੂੰ ਮੁੱਖ ਤੌਰ 'ਤੇ ਚਾਹ ਦੀਆਂ ਦੁਕਾਨਾਂ, ਦੁਕਾਨਾਂ ਅਤੇ ਗੈਰ-ਰਸਮੀ ਬਸਤੀਆਂ ਦੇ ਨੇੜੇ ਦੇਖਿਆ ਗਿਆ, ਜੋ ਮੁੱਖ ਤੌਰ 'ਤੇ ਗਰਮ ਕਰਨ ਦੇ ਉਦੇਸ਼ਾਂ ਲਈ ਸਨ, ਜਦਕਿ MSW ਡੰਪਿੰਗ ਸੜਕ ਕਿਨਾਰੇ ਥਾਵਾਂ, ਸੰਗ੍ਰਹਿ ਸਥਾਨਾਂ ਅਤੇ ਕੂੜਾ-ਕਚਰਾ ਕਮਜ਼ੋਰ ਸਥਾਨਾਂ (GVPs) ਦੇ ਨੇੜੇ ਅਤੇ ਏਕਾਂਤ ਜਨਤਕ ਥਾਵਾਂ 'ਤੇ ਪਾਈ ਗਈ, ਜਿਸ ਨੂੰ ਤੁਰੰਤ ਸਾਫ਼ ਨਾ ਕੀਤੇ ਜਾਣ 'ਤੇ ਖੁੱਲ੍ਹੇ ਵਿੱਚ ਸਾੜਨ ਦਾ ਕਾਰਨ ਬਣ ਸਕਦਾ ਹੈ।
ਹਾਲਾਂਕਿ ਕਈ ਥਾਵਾਂ ਅਤੇ ਸਥਾਨ ਆਮ ਤੌਰ 'ਤੇ ਸਾਫ਼ ਅਤੇ ਉਲੰਘਣਾਵਾਂ ਤੋਂ ਮੁਕਤ ਪਾਏ ਗਏ, ਪਰ ਦੇਖੀਆਂ ਗਈਆਂ ਉਦਾਹਰਣਾਂ ਖਾਸ ਕਰਕੇ ਸ਼ਾਮ ਅਤੇ ਰਾਤ ਦੇ ਸਮੇਂ ਦੌਰਾਨ, ਚੌਕਸੀ ਵਧਾਉਣ ਦੀ ਜ਼ਰੂਰਤ ਨੂੰ ਉਜਾਗਰ ਕਰਦੀਆਂ ਹਨ। ਨਿਰੀਖਣਾਂ ਤੋਂ ਪਤਾ ਚੱਲਦਾ ਹੈ ਕਿ ਕੂੜੇ ਦਾ ਬਚਿਆ-ਖੁਚਿਆ ਡੰਪਿੰਗ ਅਤੇ ਸਥਾਨਕ ਬਾਇਓਮਾਸ ਸਾੜਨਾ, ਇੱਥੋਂ ਤੱਕ ਕਿ ਚੰਗੀ ਤਰ੍ਹਾਂ ਸੰਭਾਲੇ ਨਗਰਪਾਲਿਕਾ ਖੇਤਰਾਂ ਵਿੱਚ ਵੀ, ਹਵਾ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਅਤੇ ਨਿਰੰਤਰ ਰੋਕਥਾਮ ਕਾਰਵਾਈ ਦੀ ਲੋੜ ਹੁੰਦੀ ਹੈ।
ਕਮਿਸ਼ਨ ਨੇ ਕੂੜਾ ਇਕੱਠਾ ਕਰਨ ਅਤੇ ਚੁੱਕਣ ਦੀਆਂ ਵਿਧੀਆਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ, ਜਿਸ ਵਿੱਚ ਪ੍ਰਭਾਵਸ਼ਾਲੀ ਸ਼ਾਮ ਦੀ ਸ਼ਿਫਟ ਦਾ ਸੰਚਾਲਨ, ਡੰਪ ਕੀਤੇ ਗਏ ਕੂੜੇ ਨੂੰ ਸਮੇਂ ਸਿਰ ਚੁੱਕਣਾ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਸਖਤੀ ਨਾਲ ਪਾਲਣਾ ਸ਼ਾਮਲ ਹੈ ਤਾਂ ਜੋ ਅਜਿਹੇ ਮੁੱਦਿਆਂ ਨੂੰ ਦੁਬਾਰਾ ਹੋਣ ਤੋਂ ਰੋਕਿਆ ਜਾ ਸਕੇ।
ਕਮਿਸ਼ਨ ਨੇ ਦੁਹਰਾਇਆ ਕਿ 'ਆਪ੍ਰੇਸ਼ਨ ਕਲੀਨ ਏਅਰ' ਦੇ ਤਹਿਤ ਨਿਰੀਖਣ ਅਤੇ ਲਾਗੂ ਕਰਨ ਦੀਆਂ ਕਾਰਵਾਈਆਂ ਦਿੱਲੀ-ਐੱਨਸੀਆਰ ਵਿੱਚ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ ਤਾਂ ਜੋ ਕਾਨੂੰਨੀ ਨਿਰਦੇਸ਼ਾਂ ਅਤੇ ਡੀਆਰਏਪੀ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਸੀਏਕਿਊਐੱਮ ਪਛਾਣੇ ਗਏ ਪਾੜੇ ਨੂੰ ਦੂਰ ਕਰਨ, ਕੂੜਾ ਡੰਪਿੰਗ ਅਤੇ ਖੁੱਲ੍ਹੇ ਵਿੱਚ ਸਾੜਨ ਦੀਆਂ ਘਟਨਾਵਾਂ ਨੂੰ ਖਤਮ ਕਰਨ, ਅਤੇ ਖੇਤਰ ਵਿੱਚ ਸਾਫ਼-ਸੁਥਰੇ, ਚੰਗੀ ਤਰ੍ਹਾਂ ਰੱਖ-ਰਖਾਅ ਵਾਲੇ ਜਨਤਕ ਸਥਾਨਾਂ ਨੂੰ ਯਕੀਨੀ ਬਣਾਉਣ ਲਈ ਐੱਨਡੀਐੱਮਸੀ ਅਤੇ ਹੋਰ ਸਬੰਧਿਤ ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।
*****
ਵੀਐੱਮ/ਜੀਐੱਸ/ਐੱਸਕੇ/ਬਲਜੀਤ
(रिलीज़ आईडी: 2212512)
आगंतुक पटल : 4