ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਮਿਲ ਨਾਡੂ ਦੇ ਸ਼੍ਰੀਰੰਗਮ ਦੇ ਪਵਿੱਤਰ ਅਰੁਲਮਿਗੂ ਅਰੰਗਨਾਥ ਸਵਾਮੀ ਮੰਦਿਰ ਅਤੇ ਤਿਰੂਚਿਰਾਪੱਲੀ ਵਿੱਚ ਤਿਰੂਵਨਈ ਕੋਵਿਲ ਦੇ ਅਰੁਲਮਿਗੂ ਜੰਬੂਕੇਸ਼ਵਰ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਪੋਂਗਲ ਉਤਸਵ ਸਮਾਰੋਹ ਵਿੱਚ ਵੀ ਹਿੱਸਾ ਲਿਆ
ਕੇਂਦਰੀ ਗ੍ਰਹਿ ਮੰਤਰੀ ਨੇ ਦੇਸ਼ਵਾਸੀਆਂ ਦੀ ਭਲਾਈ ਦੀ ਕਾਮਨਾ ਕੀਤੀ
ਪੋਂਗਲ ਦਾ ਪਵਿੱਤਰ ਤਿਉਹਾਰ ਸ਼ੁਕਰਗੁਜ਼ਾਰੀ ਅਤੇ ਸਦਭਾਵਨਾ ਰਾਹੀਂ ਕੁਦਰਤ ਅਤੇ ਸਾਡੇ ਭਾਈਚਾਰਾਂ ਦੇ ਨਾਲ ਸਾਡੇ ਡੂੰਘੇ ਸਬੰਧ ਨੂੰ ਜਾਗ੍ਰਿਤ ਕਰਦਾ ਹੈ
ਪੋਂਗਲ ਦਾ ਤਿਉਹਾਰ ਸਾਰਿਆਂ ਲਈ ਸਮ੍ਰਿੱਧੀ, ਖੁਸ਼ੀ ਅਤੇ ਚੰਗੀ ਸਿਹਤ ਦਾ ਅਸ਼ੀਰਵਾਦ ਲਿਆਏ
प्रविष्टि तिथि:
05 JAN 2026 9:20PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਮਿਲ ਨਾਡੂ ਦੇ ਸ਼੍ਰੀਰੰਗਮ ਦੇ ਪਵਿੱਤਰ ਅਰੁਲਮਿਗੂ ਅਰੰਗਨਾਥ ਸਵਾਮੀ ਮੰਦਿਰ ਅਤੇ ਤਿਰੂਚਿਰਾਪੱਲੀ ਵਿੱਚ ਤਿਰੂਵਨਈ ਕੋਵਿਲ ਦੇ ਅਰੁਲਮਿਗੂ ਜੰਬੂਕੇਸ਼ਵਰ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਪੋਂਗਲ ਉਤਸਵ ਸਮਾਰੋਹ ਵਿੱਚ ਵੀ ਹਿੱਸਾ ਲਿਆ।
X ਪਲੈਟਫਾਰਮ ‘ਤੇ ਪੋਸਟਸ ਦੀ ਇੱਕ ਲੜੀ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤਮਿਲ ਨਾਡੂ ਦੇ ਸ਼੍ਰੀਰੰਗਮ ਵਿੱਚ ਪਵਿੱਤਰ ਅਰੁਲਮਿਗੂ ਅਰੰਗਨਾਥ ਸਵਾਮੀ ਮੰਦਿਰ ਵਿੱਚ ਪੂਜਾ ਕਰਨ ਦਾ ਸੁਭਾਗ ਮਿਲਿਆ। ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਦੀ ਭਲਾਈ ਲਈ ਅਸ਼ੀਰਵਾਦ ਮੰਗਿਆ।


ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਤਮਿਲ ਨਾਡੂ ਦੇ ਤਿਰੂਚਿਰਾਪੱਲੀ ਦੇ ਤਿਰੂਵਨਈ ਕੋਵਿਲ ਵਿੱਚ ਅਰੁਲਮਿਗੂ ਜੰਬੂਕੇਸ਼ਵਰ ਮੰਦਿਰ ਵਿੱਚ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਈਸ਼ਵਰ ਦੀ ਕਿਰਪਾ ਨਾਲ ਸਾਰਿਆਂ ਨੂੰ ਮਹਾਨਤਾ ਹਾਸਲ ਕਰਨ ਦੀ ਸ਼ਕਤੀ ਮਿਲੇ।”
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਪੋਂਗਲ ਸਮਾਰੋਹ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਪਵਿੱਤਰ ਤਿਉਹਾਰ ਹੈ ਜੋ ਸ਼ੁਕਰਗੁਜ਼ਾਰੀ ਅਤੇ ਸਦਭਾਵਨਾ ਦੇ ਜ਼ਰੀਏ ਕੁਦਰਤ ਅਤੇ ਸਾਡੇ ਭਾਈਚਾਰਿਆਂ ਦੇ ਨਾਲ ਸਾਡੇ ਗਹਿਰੇ ਸਬੰਧ ਨੂੰ ਮੁੜ ਤੋਂ ਜਾਗ੍ਰਿਤ ਕਰਦਾ ਹੈ। ਇਹ ਸਾਰਿਆਂ ਲਈ ਸਮ੍ਰਿੱਧੀ, ਖੁਸ਼ੀ ਅਤੇ ਚੰਗੀ ਸਿਹਤ ਦਾ ਅਸ਼ੀਰਵਾਦ ਲਿਆਏ।


************
ਆਰਕੇ/ਆਰਆਰ/ਪੀਐੱਸ
(रिलीज़ आईडी: 2211764)
आगंतुक पटल : 6