ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਰਾਜਸਥਾਨ 6 ਜਨਵਰੀ, 2026 ਨੂੰ ਖੇਤਰੀ ਏਆਈ ਇਮਪੈਕਟ ਸੰਮੇਲਨ 2026 ਦੀ ਮੇਜ਼ਬਾਨੀ ਕਰੇਗਾ
प्रविष्टि तिथि:
04 JAN 2026 6:22PM by PIB Chandigarh
ਇੰਡੀਆ ਏਆਈ ਇਮਪੈਕਟ ਸਮਿਟ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, ਰਾਜਸਥਾਨ ਰੀਜਨਲ ਏਆਈ ਇਮਪੈਕਟ ਕਾਨਫਰੰਸ 2026 ਦਾ ਆਯੋਜਨ 6 ਜਨਵਰੀ, 2026 ਨੂੰ ਜੈਪੁਰ ਵਿੱਚ ਕੀਤਾ ਜਾਵੇਗਾ। ਇਹ ਸੰਮੇਲਨ ਇੱਕ ਮਹੱਤਵਪੂਰਨ ਖੇਤਰੀ ਪਲੈਟਫਾਰਮ ਵਜੋਂ ਕੰਮ ਕਰੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਵੇਂ ਸ਼ਾਸਨ ਸੁਧਾਰ, ਆਰਥਿਕ ਵਿਕਾਸ, ਇਨੋਵੇਸ਼ਨ ਅਤੇ ਸਮਾਵੇਸ਼ੀ ਵਿਕਾਸ ਨੂੰ ਗਤੀ ਪ੍ਰਦਾਨ ਕਰ ਸਕਦੀ ਹੈ।
ਇਸ ਸੰਮੇਲਨ ਵਿੱਚ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਸ਼ਾਮਲ ਹੋਵੇਗੀ, ਜਿਨ੍ਹਾਂ ਵਿੱਚ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਅਤੇ ਰਾਜਸਥਾਨ ਸਰਕਾਰ ਦੇ ਸੂਚਨਾ ਅਤੇ ਸੰਚਾਰ ਮੰਤਰੀ ਕਰਨਲ ਰਾਜਵਰਧਨ ਰਾਠੌਰ ਸ਼ਾਮਲ ਹਨ।
ਰਾਜਸਥਾਨ ਖੇਤਰੀ ਏਆਈ ਇਮਪੈਕਟ ਸੰਮੇਲਨ ਵਿੱਚ ਰਾਜ ਦੇ ਏਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਤਰਜੀਹੀ ਖੇਤਰਾਂ ਵਿੱਚ ਏਆਈ ਨੂੰ ਤੇਜ਼ੀ ਨਾਲ ਅਪਣਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਘੋਸ਼ਣਾਵਾਂ ਅਤੇ ਸਮਝੌਤਾ ਪੱਤਰਾਂ (ਐਮਓਯੂ) 'ਤੇ ਦਸਤਖਤ ਕੀਤੇ ਜਾਣਗੇ ।
ਸੰਮੇਲਨ ਦੇ ਏਜੰਡੇ ਵਿੱਚ ਜਨਤਕ ਸੇਵਾ ਸਪੁਰਦਗੀ ਅਤੇ ਸ਼ਾਸਨ ਲਈ ਏਆਈ, ਨੈਤਿਕ ਅਤੇ ਜ਼ਿੰਮੇਵਾਰ ਏਆਈ , ਏਆਈ ਅਤੇ ਰੁਜ਼ਗਾਰ ਅਤੇ ਹੁਨਰਾਂ ਦਾ ਭਵਿੱਖ, ਅਤੇ ਰਾਜਸਥਾਨ ਦੇ ਏਆਈ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਦੇ ਉਭਾਰ 'ਤੇ ਉੱਚ-ਪੱਧਰੀ ਸੈਸ਼ਨ ਸ਼ਾਮਲ ਹੋਣਗੇ। ਚਰਚਾਵਾਂ ਵਿੱਚ ਡਿਜੀਟਲ ਟਵਿਨਸ ਅਤੇ ਏਆਈ -ਅਧਾਰਿਤ ਬੁਨਿਆਦੀ ਢਾਂਚਾ ਯੋਜਨਾਬੰਦੀ ਵਰਗੇ ਉੱਨਤ ਐਪਲੀਕੇਸ਼ਨਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ, ਅਤੇ ਇਸ ਬਾਰੇ ਰਣਨੀਤਕ ਸਵਾਲਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ ਕਿ ਕੀ ਏਆਈ ਭਾਰਤ ਨੂੰ ਆਊਟਸੋਰਸਿੰਗ-ਅਧਾਰਿਤ ਮਾਡਲ ਤੋਂ ਵਿਸ਼ਵ ਪੱਧਰੀ ਬੌਧਿਕ ਸੰਪਤੀ ਸਿਰਜਣ ਤੱਕ ਛਲਾਂਗ ਮਾਰਨ ਦੇ ਯੋਗ ਬਣਾ ਸਕਦਾ ਹੈ।
ਇਸ ਤੋਂ ਇਲਾਵਾ, ਮਾਹਰ ਗਲੋਬਲ ਏਆਈ, ਰਾਸ਼ਟਰੀ ਏਆਈ, ਅਤੇ ਖੇਤਰੀ ਏਆਈ ਰਣਨੀਤੀਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ, ਜਿਸ ਵਿੱਚ ਆਈਆਈਟੀ ਜੋਧਪੁਰ ਦੁਆਰਾ ਲਿਆਂਦਾ ਗਿਆ ਇੱਕ ਸਮਰਪਿਤ ਅਕਾਦਮਿਕ ਅਤੇ ਖੋਜ ਦ੍ਰਿਸ਼ਟੀਕੋਣ ਸ਼ਾਮਲ ਹੋਵੇਗਾ, ਜੋ ਸਥਾਨਕ ਤੌਰ 'ਤੇ ਅਧਾਰਿਤ ਪਰ ਵਿਸ਼ਵ ਪੱਧਰ 'ਤੇ ਸੰਬੰਧਿਤ ਏਆਈ ਹੱਲਾਂ ਨੂੰ ਆਕਾਰ ਦੇਣ ਵਿੱਚ ਸੰਸਥਾਵਾਂ ਦੀ ਭੂਮਿਕਾ ਨੂੰ ਉਜਾਗਰ ਕਰੇਗਾ।
ਰਾਜਸਥਾਨ ਡਿਜੀਫੈਸਟ × ਟੀਆਈਈ ਗਲੋਬਲ ਸੰਮੇਲਨ 2026 ਦੇ ਨਾਲ ਆਯੋਜਿਤ, ਇਹ ਸੰਮੇਲਨ ਡਿਜੀਟਲ ਇਨੋਵੇਸ਼ਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਕੇਂਦਰ ਵਜੋਂ ਰਾਜਸਥਾਨ ਦੀ ਵਧ ਰਹੀ ਇੱਛਾ ਨੂੰ ਦਰਸਾਉਂਦਾ ਹੈ। ਖੇਤਰੀ ਏਆਈ ਇਮਪੈਕਟ ਸੰਮੇਲਨ, ਇੰਡੀਆ ਏਆਈ ਇਮਪੈਕਟ ਸੰਮੇਲਨ 2026 ਲਈ ਆਯੋਜਿਤ ਸਮਾਗਮਾਂ ਦੀ ਇੱਕ ਲੜੀ ਦੇ ਤਹਿਤ ਆਯੋਜਿਤ ਹੈ ਜੋ ਖੇਤਰੀ ਇਨੋਵੇਸ਼ਨ, ਵਿਵਹਾਰਿਕ ਲਾਗੂਕਰਨ ਅਤੇ ਅਸਲ-ਸੰਸਾਰ ‘ਤੇ ਪ੍ਰਭਾਵ ਦੁਆਰਾ ਵਿਸ਼ਵਵਿਆਪੀ ਏਆਈ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਬਲ ਦਿੰਦਾ ਹੈ।
****
ਐਮਐਸਜ਼ੈੱਡ
(रिलीज़ आईडी: 2211699)
आगंतुक पटल : 5