ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟ੍ਰਾਈ ਨੇ ਬੱਦੀ ਸ਼ਹਿਰ ਵਿੱਚ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ
Posted On:
29 DEC 2025 11:17AM by PIB Chandigarh
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਟ੍ਰਾਈ) ਨੇ ਨਵੰਬਰ 2025 ਦੇ ਮਹੀਨੇ ਦੌਰਾਨ ਕਰਵਾਏ ਗਏ ਐੱਚਪੀ ਲਾਇਸੈਂਸਡ ਸੇਵਾ ਖੇਤਰਾਂ (ਐੱਲਐੱਸਏ) ਲਈ ਸੁਤੰਤਰ ਡਰਾਈਵ ਟੈਸਟ (ਆਈਡੀਟੀ) ਦੇ ਨਤੀਜੇ ਜਾਰੀ ਕੀਤੇ ਹਨ, ਜਿਸ ਵਿੱਚ ਕਈ ਸ਼ਹਿਰਾਂ ਦੇ ਰੂਟ ਸ਼ਾਮਲ ਹਨ। ਟ੍ਰਾਈ ਦੇ ਖੇਤਰੀ ਦਫ਼ਤਰ, ਦਿੱਲੀ ਦੀ ਨਿਗਰਾਨੀ ਵਿੱਚ ਕੀਤਾ ਗਿਆ ਇਹ ਮੁਲਾਂਕਣ ਵੱਖ-ਵੱਖ ਤਰ੍ਹਾਂ ਦੇ ਉਪਯੋਗ ਦੇ ਵਾਤਾਵਰਣ ਵਿੱਚ ਮੋਬਾਇਲ ਨੈੱਟਵਰਕ ਦੇ ਅਸਲ ਪ੍ਰਦਰਸ਼ਨ ਨਾਲ ਜੁੜੀ ਜਾਣਕਾਰੀ ਜੁਟਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਜਿਵੇਂ ਕਿ ਸ਼ਹਿਰੀ ਖੇਤਰ, ਸੰਸਥਾਗਤ ਹੌਟਸਪੌਟ, ਜਨਤਕ ਆਵਾਜਾਈ ਕੇਂਦਰ ਅਤੇ ਹਾਈ-ਸਪੀਡ ਕੌਰੀਡੋਰ।
ਟ੍ਰਾਈ ਦੀ ਨਿਗਰਾਨੀ ਟੀਮਾਂ ਨੇ 11 ਨਵੰਬਰ, 2025 ਤੋਂ 13 ਨਵੰਬਰ, 2025 ਦੇ ਦਰਮਿਆਨ ਵਿਸਤ੍ਰਿਤ ਟੈਸਟਿੰਗ ਕੀਤੀ, ਜਿਸ ਵਿੱਚ 180.0 ਕਿਲੋਮੀਟਰ ਸਿਟੀ ਡਰਾਈਵ ਟੈਸਟ, ਛੇ ਹੌਟਸਪੌਟ ਸਥਾਨਾਂ 'ਤੇ ਟੈਸਟ, 2.3 ਕਿਲੋਮੀਟਰ ਵਾਕ ਟੈਸਟ, ਅਤੇ ਇੱਕ ਸਥਾਨ 'ਤੇ ਇੰਟਰ-ਆਪਰੇਟਰ ਕਾਲਿੰਗ ਦਾ ਟੈਸਟ ਸ਼ਾਮਲ ਸੀ। ਇਸ ਮੁਹਿੰਮ ਵਿੱਚ ਮੁਲਾਂਕਣ ਕੀਤੀਆਂ ਗਈਆਂ ਤਕਨਾਲੋਜੀਆਂ ਵਿੱਚ 2G, 3G, 4G, ਅਤੇ 5G ਸ਼ਾਮਲ ਸਨ, ਜੋ ਵੱਖ-ਵੱਖ ਹੈਂਡਸੈੱਟ ਸਮਰੱਥਾਵਾਂ ਵਾਲੇ ਉਪਭੋਗਤਾਵਾਂ ਲਈ ਸੇਵਾ ਅਨੁਭਵ ਦਾ ਪ੍ਰਦਰਸ਼ਨ ਕਰਦੀਆਂ ਹਨ। ਇਸ ਟੈਸਟਿੰਗ ਦੇ ਨਤੀਜੇ ਪਹਿਲਾਂ ਹੀ ਸਾਰੇ ਸੰਬੰਧਿਤ ਟੀਐੱਸਪੀ ਨੂੰ ਦੱਸ ਦਿੱਤੇ ਗਏ ਹਨ।
ਹੇਠ ਲਿਖੇ ਮੁੱਖ ਮਾਪਦੰਡਾਂ ਦੀ ਜਾਂਚ ਕੀਤੀ ਗਈ:
ਓ) ਵੌਇਸ ਸੇਵਾਵਾਂ: ਫੋਨ ਲਗਣ ਦੀ ਦਰ (ਸੀਐੱਸਐੱਸਆਰ), ਦਰਮਿਆਨ ਵਿੱਚ ਹੀ ਫੋਨ ਦੇ ਕਟ ਜਾਣ ਦੀ ਦਰ (ਡੀਸੀਆਰ), ਫੋਨ ਲਗਾਉਣ ਵਿੱਚ ਲਗਣ ਵਾਲਾ ਸਮਾਂ, ਫੋਨ ਲਗਾਉਣ ‘ਤੇ ਕੋਈ ਆਵਾਜ਼ ਨਾ ਆਉਣ ਦੀ ਦਰ ਅਤੇ ਗੱਲਬਾਤ ਦੀ ਗੁਣਵੱਤਾ (ਐੱਮਓਐੱਸ) ਕਵਰੇਜ।
ਅ) ਡੇਟਾ (ਇੰਟਰਨੈੱਟ) ਦੀਆਂ ਸੇਵਾਵਾਂ: ਡਾਊਨਲੋਡ/ਅੱਪਲੋਡ ਥਰੂਪੁੱਟ, ਲੇਟੈਂਸੀ, ਜਿਟਰ, ਪੈਕੇਟ ਡ੍ਰੌਪ ਰੇਟ, ਅਤੇ ਵੀਡੀਓ ਸਟ੍ਰੀਮਿੰਗ ਦੇਰੀ।
ਸਫਲ ਫੋਨ ਲਗਣ ਦੀ ਦਰ: ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ, ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਫੋਨ ਦੇ ਸਫਲਤਾਪੂਰਵਕ ਲਗਣ ਦੀ ਦਰ ਕ੍ਰਮਵਾਰ 98.11%, 98.64%, 99.73% ਅਤੇ 96.82% ਰਹੀ।
ਫੋਨ ਕਟਣ ਦੀ ਦਰ: ਆਟੋ-ਸਿਲੈਕਸ਼ਨ ਮੋਡ (5G/4G/3G/2G) ਵਿੱਚ, ਏਅਰਟੈੱਲ, ਬੀਐੱਸਐੱਨਐੱਲ, ਆਰਜੇਆਈਐੱਲ ਅਤੇ ਵੀਆਈਐੱਲ ਦੀ ਡ੍ਰੌਪ ਦਰ ਕ੍ਰਮਵਾਰ 2.20%, 6.34%, 0.55% ਅਤੇ 0.27% ਰਹੀ।
ਮੁੱਖ ਕਿਊਓਐੱਸ ਪੈਰਾਮੀਟਰਾਂ ਦੇ ਮੁਕਾਬਲੇ ਪ੍ਰਦਰਸ਼ਨ
ਸੀਐੱਸਐੱਸਆਰ: ਸਫਲਤਾਪੂਰਵਕ ਕਾਲ ਲਗਣ ਦੀ ਦਰ (%), ਸੀਐੱਸਟੀ: ਕਾਲ ਸੈਟਅੱਪ ਸਮਾਂ (ਸਕਿੰਟਾਂ ਵਿੱਚ), ਡੀਸੀਆਰ: ਕਾਲ ਦਰਮਿਆਨ ਵਿੱਚ ਕਟਣ ਦੀ ਦਰ (%), ਅਤੇ ਐੱਮਓਐੱਸ: ਮੀਨ ਓਪੀਨੀਅਨ ਸਕੋਰ।



ਬੱਦੀ ਵਿੱਚ ਮੁਲਾਂਕਣ ਵਿੱਚ ਪੰਜੇੜਾ, ਸ਼ੋਭਨ ਮਾਜਰਾ, ਭੰਗਲਾਂ, ਭਟੀਆਂ, ਨਾਲਾਗੜ੍ਹ, ਰੇਰੂ ਝਿਰੀ ਵਾਲਾ, ਖੇੜਾ ਨਿਹਲਾ, ਥੇਡਾ, ਕਿਸ਼ਨ ਪੁਰਾ, ਮਲਕੂ ਮਾਜਰਾ, ਬੱਦੀ, ਬੱਦੀ ਸੀਤਲਪੁਰ, ਗੁਲਰਵਾਲਾ, ਬਰੋਟੀਵਾਲਾ ਅਤੇ ਹਰੀਪੁਰਮ ਵਰਗੇ ਉੱਚ-ਘਣਤਾ ਵਾਲੇ ਖੇਤਰਾਂ ਨੂੰ ਕਵਰ ਕੀਤਾ ਗਿਆ। ਟ੍ਰਾਈ ਨੇ ਬੱਦੀ ਬੱਸ ਸਟੈਂਡ, ਬੱਦੀ ਯੂਨੀਵਰਸਿਟੀ, ਸਿਟੀ ਹਸਪਤਾਲ ਬੱਦੀ, ਦੁਰਗਾ ਕਾਲੀ ਧਾਮ ਮਾਤਾ ਮੰਦਿਰ ਬੱਦੀ, ਮੌਰੀਸ ਸਕੁਏਅਰ ਮਾਲ ਬੱਦੀ ਅਤੇ ਸ਼੍ਰੀ ਅਰਵਿੰਦੋ ਪਬਲਿਕ ਸਕੂਲ ਬੱਦੀ ਦੀਆਂ ਸਥਿਤੀਆਂ ਦਾ ਵੀ ਮੁਲਾਂਕਣ ਕੀਤਾ।
ਬੱਦੀ ਸ਼ਹਿਰ ਵਿੱਚ 13 ਨਵੰਬਰ, 2025 ਨੂੰ ਕਰਵਾਏ ਗਏ ਵਾਕ ਟੈਸਟ ਵਿੱਚ ਸਿਟੀ ਸਕੁਏਅਰ ਮਾਲ ਅਤੇ ਗੋਲ ਮਾਰਕੀਟ ਬੱਦੀ ਨੂੰ ਕੇਂਦਰ ਵਿੱਚ ਰੱਖਿਆ ਗਿਆ ਸੀ, ਜਿਸ ਵਿੱਚ ਭੀੜ-ਭੜੱਕੇ ਵਾਲੇ ਖੇਤਰ ਵਿੱਚ ਪੈਦਲ ਯਾਤਰੀਆਂ ਲਈ ਅਤੇ ਉਨ੍ਹਾਂ ਦੇ ਵਿੱਚ ਮੋਬਾਈਲ ਨੈੱਟਵਰਕ ਵਿਵਹਾਰ ਨੂੰ ਕੈਪਚਰ ਕੀਤਾ ਗਿਆ।
ਇਹ ਟੈਸਟ ਟ੍ਰਾਈ ਦੁਆਰਾ ਸਿਫ਼ਾਰਸ਼ ਕੀਤੇ ਗਏ ਉਪਕਰਣਾਂ ਅਤੇ ਮਿਆਰੀ ਪ੍ਰੋਟੋਕੋਲ ਦੀ ਵਰਤੋਂ ਕਰਕੇ ਇੱਕ ਅਸਲ-ਸਮੇਂ ਦੇ ਵਾਤਾਵਰਣ ਵਿੱਚ ਕੀਤੇ ਗਏ ਸਨ। ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੈੱਬਸਾਈਟ www.trai.gov.in 'ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਨ/ਜਾਣਕਾਰੀ ਲਈ, ਸ਼੍ਰੀ ਵਿਵੇਕ ਖਰੇ, ਸਲਾਹਕਾਰ (ਖੇਤਰੀ ਦਫ਼ਤਰ, ਦਿੱਲੀ), ਟ੍ਰਾਈ ਨਾਲ ਈਮੇਲ: adv.ca@trai.gov.in ਜਾਂ ਟੈਲੀਫੋਨ ਨੰਬਰ +91-11-20907772 'ਤੇ ਸੰਪਰਕ ਕੀਤਾ ਜਾ ਸਕਦਾ ਹੈ।
************
ਐੱਮਆਈ/ਏਆਰਜੇ
(Release ID: 2210730)
ਵਿਜ਼ੀਟਰ ਕਾਊਂਟਰ : 36