ਵਿੱਤ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਖਾਤਿਆਂ ਦੀ ਵਿੱਤ ਵਰ੍ਹੇ 2025-26 ਦੇ ਨਵੰਬਰ ਮਹੀਨੇ ਤੱਕ ਦੀ ਮਾਸਿਕ ਸਮੀਖਿਆ


प्रविष्टि तिथि: 31 DEC 2025 4:43PM by PIB Chandigarh

ਭਾਰਤ ਸਰਕਾਰ ਦੇ ਨਵੰਬਰ 2025 ਤੱਕ ਦੇ ਮਾਸਿਕ ਖਾਤਿਆਂ ਨੂੰ ਇਕੱਠਾ ਕਰਕੇ ਰਿਪੋਰਟ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ। ਇਸ ਦੇ ਮੁੱਖ ਅੰਸ਼ ਹੇਠ ਲਿਖੇ ਹਨ:

ਸਰਕਾਰ ਨੂੰ ਨਵੰਬਰ 2025 ਤੱਕ 19,49,239 ਕਰੋੜ ਰੁਪਏ (ਵਰ੍ਹੇ 2025-26 ਦੇ ਸਬੰਧਿਤ ਵਰ੍ਹੇ ਦੀਆਂ ਕੁੱਲ ਪ੍ਰਾਪਤੀਆਂ ਦਾ 55.7 ਪ੍ਰਤੀਸ਼ਤ) ਪ੍ਰਾਪਤ ਹੋਏ ਹਨ, ਜਿਸ ਵਿੱਚ 13,93,946 ਕਰੋੜ ਰੁਪਏ ਟੈਕਸ ਰੈਵਨਿਊ (ਕੇਂਦਰ ਤੋਂ ਪ੍ਰਾਪਤ ਸ਼ੁੱਧ ਰਾਸ਼ੀ), 5,16,366 ਕਰੋੜ ਰੁਪਏ ਨੌਨ-ਟੈਕਸ ਰੈਵੇਨਿਊ ਅਤੇ 38,927 ਕਰੋੜ ਰੁਪਏ ਨੌਨ-ਡੈਬਿਟ ਪੂੰਜੀਗਤ ਪ੍ਰਾਪਤੀਆਂ ਸ਼ਾਮਲ ਹਨ। ਇਸ ਮਿਆਦ ਦੌਰਾਨ ਭਾਰਤ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਟੈਕਸ ਵਿੱਚ ਹਿੱਸੇਦਾਰੀ ਦੇ ਰੂਪ ਵਿੱਚ 9,36,561 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 1,24,498 ਕਰੋੜ ਰੁਪਏ ਵੱਧ ਹੈ।

ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖਰਚਾ 29,25,910 ਕਰੋੜ ਰੁਪਏ (ਵਰ੍ਹੇ 2025-26) ਦੇ ਸਬੰਧਿਤ ਬਜਟ ਅਨੁਮਾਨ ਦਾ 57.8 ਪ੍ਰਤੀਸ਼ਤ) ਹੈ। ਇਸ ਵਿੱਚੋਂ 22,67,700 ਕਰੋੜ ਰੁਪਏ ਰੈਵੇਨਿਊ ਅਕਾਊਂਟ ਦੇ ਤਹਿਤ ਅਤੇ 6,58,210 ਕਰੋੜ ਰੁਪਏ ਕੈਪੀਟਲ ਅਕਾਊਂਟ ਦੇ ਤਹਿਤ ਖਰਚ ਕੀਤੇ ਗਏ ਹਨ। ਕੁੱਲ ਰੈਵੇਨਿਊ ਖਰਚੇ ਵਿੱਚੋਂ 7,45,765 ਕਰੋੜ ਰੁਪਏ ਵਿਆਜ ਭੁਗਤਾਨ ਦੇ ਰੂਪ ਵਿੱਚ ਅਤੇ 2,88,333 ਕਰੋੜ ਰੁਪਏ ਪ੍ਰਮੁੱਖ ਸਬਸਿਡੀ ਦੇ ਅਕਾਊਂਟ ਵਿੱਚ ਖਰਚ ਕੀਤੇ ਗਏ ਹਨ।

****

ਐੱਨਬੀ/ਕੇਐੱਮਐੱਨ


(रिलीज़ आईडी: 2210512) आगंतुक पटल : 6
इस विज्ञप्ति को इन भाषाओं में पढ़ें: हिन्दी , English , Urdu