ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਐੱਨਆਈਸੀਡੀਸੀ ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ ਨੇ ਲੌਜਿਸਟਿਕਸ ਡੇਟਾ ਅਤੇ ਡਿਜੀਟਲ ਸਿਸਟਮ ਦੇ ਖੇਤਰ ਵਿੱਚ 10 ਵਰ੍ਹੇ ਸਫਲਤਾਪੂਰਵਕ ਪੂਰੇ ਕੀਤੇ


ਐੱਨਐੱਲਡੀਐੱਸਐੱਲ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਸੰਪੂਰਨ ਸਪਲਾਈ ਚੇਨ ਕੁਸ਼ਲਤਾ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ

Posted On: 31 DEC 2025 6:59PM by PIB Chandigarh

ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਨਿਗਮ (NICDC) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਰਜਤ ਕੁਮਾਰ ਸੈਨੀ ਨੇ ਐੱਨਐੱਲਡੀਐੱਸਐੱਲ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਕਿਹਾ, “ਐੱਨਐੱਲਡੀਐੱਸਐੱਲ ਦੇ ਅਗਲੇ ਦਹਾਕੇ ਵਿੱਚ ਪ੍ਰਵੇਸ਼ ਕਰਦੇ ਹੋਏ ਇਹ ਸੰਗਠਨ ਵਿਕਸਿਤ ਭਾਰਤ 2047 ਦੇ ਵਿਆਪਕ ਦ੍ਰਿਸ਼ਟੀਕੋਣ ‘ਤੇ ਕੇਂਦ੍ਰਿਤ ਰਗੇਗਾ, ਜਿਸ ਦਾ ਉਦੇਸ਼ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਸੰਪੂਰਨ ਸਪਲਾਈ-ਚੇਨ ਕੁਸ਼ਲਤਾ ਨੂੰ ਹੁਲਾਰਾ ਦੇਣ ਲਈ ਡਿਜੀਟਲ ਅਧਾਰ ਨੂੰ ਮਜ਼ਬੂਤ ਕਰਨਾ ਹੈ।” 

ਪਿਛਲੇ ਇੱਕ ਦਹਾਕੇ ਵਿੱਚ, ਐੱਨਐੱਲਡੀਐੱਸਐੱਲ ਲੌਜਿਸਟਿਕਸ ਵੈਲਿਊ ਚੇਨਸ ਵਿੱਚ ਡੇਟਾ ਅਦਾਨ-ਪ੍ਰਦਾਨ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਪਲੈਟਫਾਰਮਾਂ ਦੇ ਵਿਕਾਸ ਅਤੇ ਸੰਚਾਲਨ ਦਾ ਕੰਮ ਕਰ ਰਿਹਾ ਹੈ। ਇਹ ਪਹਿਲਕਦਮੀਆਂ ਲੌਜਿਸਟਿਕ ਸੈਕਟਰ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਡੇਟਾ –ਅਧਾਰਿਤ ਫੈਸਲੇ ਲੈਣ ਵਿੱਚ ਸਹਾਇਕ ਹਨ ਅਤੇ ਐੱਨਆਈਸੀਡੀਸੀ ਦੇ ਉਦਯੋਗਿਕ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣ ਦੇ ਅਨੁਸਾਰ ਹਨ, ਖਾਸ ਤੌਰ ‘ਤੇ ਵਧ ਰਹੇ ਵਪਾਰ, ਨਿਰਮਾਣ ਅਤੇ ਬਹੁ-ਪੱਧਰੀ ਆਵਾਜਾਈ ਗਤੀਵਿਧੀਆਂ ਲਈ।

ਐੱਨਐੱਲਡੀਐੱਸਐੱਲ ਨੇ ਸਰਕਾਰੀ ਏਜੰਸੀਆਂ ਅਤੇ ਉਦਯੋਗ ਜਗਤ ਦੇ ਪ੍ਰਤੀਭਾਗੀਆਂ ਦੀ ਵਰਤੋਂ ਲਈ ਮਿਆਰ-ਅਧਾਰਿਤ ਤਕਨਾਲੋਜੀ ਪਲੈਟਫਾਰਮਾਂ ਨੂੰ ਤੈਨਾਤ ਕੀਤਾ ਹੈ। ਮੁੱਖ ਪਲੈਟਫਾਰਮਾਂ ਵਿੱਚ ਲੌਜਿਸਟਿਕ ਡੇਟਾ ਬੈਂਕ (ਐੱਲਡੀਬੀ) ਅਤੇ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਐੱਲਆਈਪੀ) ਸ਼ਾਮਲ ਹਨ, ਜੋ ਕੰਟੇਨਰ ਟ੍ਰੈਕਿੰਗ, ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਅਧਾਰਿਤ ਡੇਟਾ ਅਦਾਨ –ਪ੍ਰਦਾਨ, ਵਿਸ਼ਲੇਸ਼ਣ ਅਤੇ ਬੰਦਰਗਾਹਾਂ ਟਰਮੀਨਲਾਂ, ਰੇਲ, ਸੜਕ ਅਤੇ ਹੋਰ ਲੌਜਿਸਟਿਕਸ ਵਿੱਚ ਪੂਰੀ ਸਥਿਤੀ ਦੀ ਜਾਣਕਾਰੀ ਪ੍ਰਦਾਨ ਕਰਦੇ ਹਨ। 

ਲੌਜਿਸਟਿਕਸ ਡੇਟਾ ਬੈਂਕ ਇੱਕ ਸਿੰਗਲ-ਵਿੰਡੋ ਕੰਟੇਨਰ ਲੌਜਿਸਟਿਕਸ ਦ੍ਰਿਸ਼ ਪ੍ਰਣਾਲੀ ਵਜੋਂ ਕੰਮ ਕਰਦਾ ਹੈ, ਜੋ ਕਿ ਕੰਟੇਨਰ ਨੰਬਰਾਂ ਰਾਹੀਂ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਹ ਪਲੈਟਫਾਰਮ ਵਰਤਮਾਨ ਸਮੇਂ ਭਾਰਤ ਦੇ ਸੌ ਫੀਸਦੀ ਆਮਦ-ਦਰਾਮਦ ਕੰਟੇਨਰ ਦੀ ਮਾਤਰਾ ਨੂੰ ਕਵਰ ਕਰਦਾ ਹੈ ਅਤੇ ਦੇਸ਼ ਦੇ ਸਾਰੇ ਕੰਟੇਨਰ ਹੈਂਡਲਿੰਗ ਪੋਰਟ ਟਰਮੀਨਲਾਂ ‘ਤੇ ਕਾਰਜਸ਼ੀਲ ਹੈ। 2016 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਐੱਲਡੀਬੀ ਨੇ 91 ਮਿਲੀਅਨ ਤੋਂ ਵੱਧ ਆਮਦ-ਦਰਾਮਦ ਕੰਟੇਨਰਾਂ ਨੂੰ ਸੁਵਿਧਾ ਪ੍ਰਦਾਨ ਕੀਤੀ ਹੈ। 

ਨੈਸ਼ਨਲ ਲੌਜਿਸਟਿਕਸ ਪੌਲਿਸੀ ਦੇ ਤਹਿਤ ਵਿਕਸਿਤ ਏਕੀਕ੍ਰਿਤ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਲਿਪ) ਸਰਕਾਰੀ ਪ੍ਰਣਾਲੀਆਂ ਅਤੇ ਉਦਯੋਗ ਜਗਤ ਦੇ ਭਾਗੀਦਾਰਾਂ ਦੇ ਦਰਮਿਆਨ ਸੁਰੱਖਿਅਤ ਅਤੇ ਮਿਆਰੀ ਏਪੀਆਈ1 ਅਧਾਰਿਤ ਡੇਟਾ ਅਦਾਨ-ਪ੍ਰਦਾਨ ਨੂੰ ਸਮਰੱਥ ਬਣਾਉਂਦਾ ਹੈ। ਯੂਲਿਪ ਨੇ 11 ਮੰਤਰਾਲਿਆਂ ਦੀਆਂ 44 ਪ੍ਰਣਾਲੀਆਂ ਨੂੰ ਇਕੱਠਾ ਕੀਤਾ ਹੈ, ਇਹ 2000 ਤੋਂ ਵੱਧ ਡੇਟਾ ਖੇਤਰਾਂ ਨੂੰ ਕਵਰ ਕਰਨ ਵਾਲੇ 136 ਏਪੀਆਈ1 ਤੱਕ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਇਸ ਵਿੱਚ 225 ਕਰੋੜ ਤੋਂ ਵੱਧ ਏਪੀਆਈ ਲੈਣ-ਦੇਣ ਦਰਜ ਹਨ। 

 

ਐੱਨਐੱਲਡੀਐੱਸਐੱਲ ਨੇ ਟ੍ਰੈਕ ਯੁਅਰ ਟ੍ਰਾਂਸਪੋਰਟ (Track Your Transport), ਟ੍ਰਾਂਸਪੋਰਟ ਮੈਨੇਜਮੈਂਟ ਸਿਸਮਟਮ ਅਤੇ ਕੋਇਲਾ ਸ਼ਕਤੀ ਵਰਗੇ ਭਾਰਤ ਦੇ ਸਮਾਰਟ ਕੋਲ ਡੈਸ਼ਬੋਰਡ ਵਰਗੇ ਡਿਜੀਟਲ ਸਮਾਧਾਨਾਂ ਨੂੰ ਵਿਕਸਿਤ ਅਤੇ ਸਮਰਥਿਤ ਕੀਤਾ ਹੈ, ਜਿਨ੍ਹਾਂ ਦੀ ਵਰਤੋਂ ਸਰਕਾਰ ਦੁਆਰਾ ਲੌਜਿਸਟਿਕਸ ਅਤੇ ਸਪਲਾਈ ਚੇਨ ਸੰਚਾਲਨ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਕੀਤਾ ਜਾਂਦਾ ਹੈ। 

ਐੱਨਐੱਲਡੀਐੱਸਐੱਸ ਦੇ ਸੰਦਰਭ ਵਿੱਚ

ਇਸ ਦੀ ਸਥਾਪਨਾ 30 ਦਸੰਬਰ, 2015 ਨੂੰ ਹੋਈ ਸੀ, ਜਿਸ ਦਾ ਮੁੱਢਲਾ ਉਦੇਸ਼ ਭਾਰਤੀ ਸੰਚਾਲਨ ਖੇਤਰ ਵਿੱਚ ਕੁਸ਼ਲਤਾ ਵਧਾਉਣ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਕਰਨਾ ਹੈ। ਐੱਨਆਈਸੀਡੀਸੀ ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (ਐੱਨਐੱਲਡੀਐੱਸਐੱਲ) ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਨਿਗਮ (ਐੱਨਆਈਸੀਡੀਸੀ) ਦੀ ਲੌਜਿਸਟਿਕਸ ਡਿਜੀਟਲ ਅਤੇ ਡੇਟਾ ਸ਼ਾਖਾ ਹੈ, ਜੋ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਅਤੇ ਲਾਗੂਕਰਨ ਟਰਸਟ (ਐੱਨਆਈਸੀਡੀਆਈਟੀ) ਦੇ ਮਾਰਗਦਰਸ਼ਨ ਅਤੇ ਸਮਰਥਨ ਵਿੱਚ ਕੰਮ ਕਰਦੀ ਹੈ, ਜੋ ਲੌਜਿਸਟਿਕਸ ਅਤੇ ਇੰਡਸਟ੍ਰੀਅਲ ਇਨਫ੍ਰਾਸਟ੍ਰਕਚਰ ਵਿੱਚ ਤਕਨੀਕ-ਸਮਰੱਥ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦੇ ਸੰਸਥਾਗਤ ਢਾਂਚੇ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਭਾਰਤ ਸਰਕਾਰ ਦੇ ਐੱਨਆਈਸੀਡੀਆਈਟੀ ਅਤੇ ਜਪਾਨੀ ਆਈਟੀ ਐੱਨਈਸੀ ਕਾਰਪੋਰੇਸ਼ਨ ਦਾ ਇੱਕ ਸਾਂਝਾ ਉੱਦਮ ਹੈ। 

************

ਅਭਿਸ਼ੇਕ ਦਿਆਲ/ ਇਸ਼ਿਤਾ ਬਿਸਵਾਸ/ਏਕੇ


(Release ID: 2210502) ਵਿਜ਼ੀਟਰ ਕਾਊਂਟਰ : 36