ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੈਬਨਿਟ ਨੇ ਮਹਾਰਾਸ਼ਟਰ ਵਿੱਚ 374 ਕਿਲੋਮੀਟਰ ਲੰਬੇ ਅਤੇ 19,142 ਕਰੋੜ ਰੁਪਏ ਦੀ ਲਾਗਤ ਵਾਲੇ 6-ਲੇਨ ਦੇ ਗ੍ਰੀਨਫੀਲਡ ਐਕਸੈੱਸ-ਕੰਟ੍ਰੋਲਡ ਨਾਸਿਕ-ਸੋਲਾਪੁਰ-ਅੱਕਲਕੋਟ ਕੌਰੀਡੋਰ ਦੇ ਨਿਰਮਾਣ ਨੂੰ ਬੀਓਟੀ (ਟੋਲ) ਮੋਡ 'ਤੇ ਮਨਜ਼ੂਰੀ ਦੇ ਦਿੱਤੀ ਹੈ
प्रविष्टि तिथि:
31 DEC 2025 3:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਮਹਾਰਾਸ਼ਟਰ ਰਾਜ ਵਿੱਚ 374 ਕਿਲੋਮੀਟਰ ਲੰਬੇ ਅਤੇ 19,142 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਬਣੇ 6-ਲੇਨ ਵਾਲੇ ਗ੍ਰੀਨਫੀਲਡ ਐਕਸੈੱਸ-ਕੰਟ੍ਰੋਲਡ ਨਾਸਿਕ-ਸੋਲਾਪੁਰ-ਅੱਕਲਕੋਟ ਕੌਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕੌਰੀਡੋਰ ਟੋਲ-ਫ੍ਰੀ (ਬੀਓਟੀ) ਮੋਡ ‘ਤੇ ਬਣਾਇਆ ਜਾਵੇਗਾ। ਮੈਪ ਵਿੱਚ ਦਰਸਾਏ ਗਏ ਅਨੁਸਾਰ, ਇਹ ਪ੍ਰੋਜੈਕਟ ਨਾਸਿਕ, ਅਹਿਲਿਆਨਗਰ, ਸੋਲਾਪੁਰ ਵਰਗੇ ਮਹੱਤਵਪੂਰਨ ਖੇਤਰੀ ਸ਼ਹਿਰਾਂ ਨੂੰ ਕੁਰਨੂਲ ਨਾਲ ਜੁੜੇਗਾ। ਇਹ ਬੁਨਿਆਦੀ ਢਾਂਚਾ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਸਿਧਾਂਤ ਦੇ ਤਹਿਤ ਏਕੀਕ੍ਰਿਤ ਆਵਾਜਾਈ ਬੁਨਿਆਦੀ ਢਾਂਚੇ ਦੇ ਵਿਕਾਸ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਨਾਸਿਕ ਤੋਂ ਅੱਕਲਕੋਟ ਤੱਕ ਪ੍ਰਸਤਾਵਿਤ ਗ੍ਰੀਨਫੀਲਡ ਕੌਰੀਡੋਰ ਨੂੰ ਵਧਾਵਨ ਪੋਰਟ ਇੰਟਰਚੇਂਜ ਦੇ ਨੇੜੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ, ਨਾਸਿਕ ਵਿੱਚ ਐੱਨਐੱਚ-60 (ਅਦੇਗਾਓਂ) ਦੇ ਜੰਕਸ਼ਨ 'ਤੇ ਆਗਰਾ-ਮੁੰਬਈ ਕੌਰੀਡੋਰ ਅਤੇ ਪਾਂਗਰੀ (ਨਾਸਿਕ ਦੇ ਨੇੜੇ) ਵਿਖੇ ਸਮ੍ਰਿਧੀ ਮਹਾਮਾਰਗ ਨਾਲ ਜੋੜਿਆ ਜਾਣਾ ਹੈ। ਪ੍ਰਸਤਾਵਿਤ ਕੌਰੀਡੋਰ ਪੱਛਮੀ ਤੱਟ ਤੋਂ ਪੂਰਬੀ ਤੱਟ ਤੱਕ ਸਿੱਧੀ ਕਨੈਕਟੀਵਿਟੀ ਪ੍ਰਦਾਨ ਕਰੇਗਾ। ਚੇੱਨਈ ਪੋਰਟ ਤੋਂ, ਚੇੱਨਈ ਤੋਂ ਹਸਾਪੁਰ (ਮਹਾਰਾਸ਼ਟਰ ਬੌਰਡਰ) ਤੱਕ ਤਿਰੂਵੱਲੂਰ, ਰੇਨੀਗੁੰਟਾ, ਕੜੱਪਾ ਅਤੇ ਕੁਰਨੂਲ ਹੁੰਦੇ ਹੋਏ 4-ਲੇਨ ਕੌਰੀਡੋਰ (700 ਕਿਲੋਮੀਟਰ ਲੰਬੇ) ਪਹਿਲਾਂ ਤੋਂ ਹੀ ਨਿਰਮਾਣ ਅਧੀਨ ਹਨ। ਪ੍ਰਸਤਾਵਿਤ ਐਕਸੈੱਸ-ਕੰਟਰੋਲਡ ਛੇ-ਲੇਨ ਵਾਲੇ ਗ੍ਰੀਨਫੀਲਡ ਪ੍ਰੋਜੈਕਟ ਕੌਰੀਡੋਰ ਦਾ ਮੁੱਖ ਉਦੇਸ਼ ਯਾਤਰਾ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ ਅਤੇ ਇਸ ਨਾਲ ਯਾਤਰਾ ਦੇ ਸਮੇਂ ਵਿੱਚ 17 ਘੰਟੇ ਦੀ ਕਮੀ ਅਤੇ ਦੂਰੀ 201 ਕਿਲੋਮੀਟਰ ਦੀ ਕਮੀ ਆਉਣ ਦੀ ਉਮੀਦ ਹੈ। ਨਾਸਿਕ - ਅੱਕਲਕੋਟ (ਸੋਲਾਪੁਰ) ਕਨੈਕਟੀਵਿਟੀ ਕੋਪਾਰਥੀ ਅਤੇ ਓਰਵਾਕਲ ਦੇ ਪ੍ਰਮੁੱਖ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਨਿਗਮ (NICDC) ਨੋਡਸ ਤੋਂ ਸ਼ੁਰੂ ਅਤੇ ਸਮਾਪਤ ਹੋਣ ਵਾਲੇ ਮਾਲ ਢੋਆ-ਢੁਆਈ ਲਈ ਲੌਜਿਸਟਿਕਸ ਕੁਸ਼ਲਤਾ ਵਿੱਚ ਸੁਧਾਰ ਕਰੇਗੀ। ਇਸ ਸੈਕਸ਼ਨ ਦਾ ਨਾਸਿਕ-ਤਾਲੇਗਾਓਂ ਦਿਘੇ ਵਾਲਾ ਹਿੱਸਾ ਪੁਣੇ-ਨਾਸਿਕ ਐਕਸਪ੍ਰੈੱਸਵੇਅ ਦੇ ਵਿਕਾਸ ਦੀ ਜ਼ਰੂਰਤ ਨੂੰ ਵੀ ਪੂਰਾ ਕਰਦਾ ਹੈ, ਜਿਸ ਨੂੰ ਐੱਨਆਈਸੀਡੀਸੀ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਪ੍ਰਸਤਾਵਿਤ ਨਵੇਂ ਐਕਸਪ੍ਰੈੱਸਵੇਅ ਦੇ ਹਿੱਸੇ ਵਜੋਂ ਚਿੰਨ੍ਹਿਤ ਕੀਤਾ ਹੈ। ਇਹ ਪ੍ਰੋਜੈਕਟ ਬਿਹਤਰ ਸੁਰੱਖਿਆ ਅਤੇ ਨਿਰਵਿਘਨ ਆਵਾਜਾਈ ਲਈ ਡਿਜ਼ਾਈਨ ਕੀਤਾ ਗਿਆ ਇੱਕ ਹਾਈ ਸਪੀਡ ਕੌਰੀਡੋਰ ਪ੍ਰਦਾਨ ਕਰਦਾ ਹੈ, ਜਿਸ ਨਾਲ ਯਾਤਰਾ ਦੇ ਸਮੇਂ, ਭੀੜ-ਭੜੱਕੇ ਅਤੇ ਸੰਚਾਲਨ ਲਾਗਤ ਘੱਟ ਹੁੰਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪ੍ਰੋਜੈਕਟ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਏਗਾ,ਜਿਸ ਨਾਲ ਨਾਸਿਕ, ਅਹਿਲਿਆਨਗਰ, ਧਰਾਸ਼ਿਵ ਅਤੇ ਸੋਲਾਪੁਰ ਜ਼ਿਲ੍ਹਿਆਂ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲੇਗਾ।
ਇਹ 6-ਲੇਨ ਦਾ ਐਕਸੈੱਸ-ਕੰਟ੍ਰੋਲਡ ਗ੍ਰੀਨਫੀਲਡ ਕੌਰੀਡੋਰ ਟੌਲ ਪ੍ਰਣਾਲੀ ਦੇ ਨੇੜੇ ਹੈ ਅਤੇ ਇਸ ਵਿੱਚ ਵਾਹਨਾਂ ਦੀ ਔਸਤ ਗਤੀ 60 ਕਿਲੋਮੀਟਰ/ਘੰਟਾ ਹੈ, ਜਦੋਂ ਕਿ ਇਸ ਦੀ ਡਿਜ਼ਾਈਨ ਸਪੀਡ 100 ਕਿਲੋਮੀਟਰ/ਘੰਟਾ ਹੈ। ਇਸ ਨਾਲ ਕੁੱਲ ਯਾਤਰਾ ਸਮੇਂ ਘਟਾ ਕੇ ਲਗਭਗ 17 ਘੰਟੇ ਹੋ ਜਾਵੇਗਾ (31 ਘੰਟੇ ਤੋਂ 45% ਦੀ ਕਮੀ), ਨਾਲ ਹੀ ਯਾਤਰੀ ਅਤੇ ਮਾਲ ਵਾਹਨ ਦੋਵਾਂ ਲਈ ਸੁਰੱਖਿਅਤ, ਤੇਜ਼ ਅਤੇ ਨਿਰਵਿਘਨ ਕਨੈਕਟੀਵਿਟੀ ਯਕੀਨੀ ਹੋਵੇਗੀ।
ਇਸ ਪ੍ਰੋਜੈਕਟ ਨਾਲ ਲਗਭਗ 251.06 ਲੱਖ ਮਨੁੱਖੀ-ਦਿਨਾਂ ਦਾ ਸਿੱਧਾ ਰੁਜ਼ਗਾਰ ਅਤੇ 313.83 ਲੱਖ ਮਨੁੱਖੀ-ਦਿਨਾਂ ਦਾ ਅਸਿੱਧਾ ਰੁਜ਼ਗਾਰ ਪੈਦਾ ਹੋਵੇਗਾ। ਪ੍ਰਸਤਾਵਿਤ ਕੌਰੀਡੋਰ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਵਿੱਚ ਵਾਧੇ ਦੇ ਕਾਰਨ ਵਾਧੂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਨਾਸਿਕ-ਅਹਿਮਦਨਗਰ-ਸੋਲਾਪੁਰ-ਅੱਕਲਕੋਟ ਲਈ ਪ੍ਰੋਜੈਕਟ ਅਲਾਈਨਮੈਂਟ ਦਾ ਮੈਪ

************
ਐੱਮਜੇਪੀਐੱਸ
(रिलीज़ आईडी: 2210185)
आगंतुक पटल : 5