ਰੱਖਿਆ ਮੰਤਰਾਲਾ
ਸੀਆਈਐੱਸਸੀ ਨੇ ਰੱਖਿਆ ਸਬੰਧੀ ਤਿਆਰੀਆਂ ਅਤੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨਾਲ ਮਹੱਤਵਪੂਰਨ ਖਣਿਜਾਂ ਦੀ ਰਣਨੀਤਕ ਜ਼ਰੂਰਤ ‘ਤੇ ਜ਼ੋਰ ਦਿੱਤਾ
प्रविष्टि तिथि:
23 DEC 2025 11:37AM by PIB Chandigarh
ਸੈਂਟਰ ਫਾਰ ਜੁਆਇੰਟ ਵਾਰਫੇਅਰ ਸਟੱਡੀਜ਼ (ਸੀਈਐੱਨਜੇਓਡਬਲਿਊਐੱਸ) ਨੇ ਆਈਪੀ ਬਜ਼ਾਰ ਦੇ ਸਹਿਯੋਗ ਨਾਲ 17 ਦਸੰਬਰ 2025 ਨੂੰ ਨਵੀਂ ਦਿੱਲੀ ਵਿੱਚ “ਮਹੱਤਵਪੂਰਨ ਖਣਿਜ: ਭੂ-ਰਾਜਨੀਤਕ, ਪ੍ਰਭੂਸੱਤਾ ਅਤੇ ਵੈਲਿਊ ਚੇਨ” ਵਿਸ਼ੇ ‘ਤੇ ਬੰਦ ਕਮਰੇ ਵਿੱਚ ਆਯੋਜਿਤ ਉੱਚ ਪੱਧਰੀ ਗੋਲਮੇਜ਼ ਸੰਮੇਲਨ ‘ਟੇਕ ਟੌਕ’ ਦਾ ਆਯੋਜਨ ਕੀਤਾ। ਚੀਫਸ ਆਫ਼ ਸਟਾਫ ਕਮੇਟੀ (ਸੀਆਈਐੱਸਸੀ) ਦੇ ਪ੍ਰਧਾਨ ਦੇ ਏਕੀਕ੍ਰਿਤ ਰੱਖਿਆ ਸਟਾਫ ਪ੍ਰਮੁੱਖ (ਸੀਐੱਚਐੱਸ) ਏਅਰ ਮਾਰਸ਼ਲ ਆਸ਼ੁਤੋਸ਼ ਦੀਕਸ਼ਿਤ ਨੇ ਇਸ ਮੀਟਿੰਗ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ ਇਸ ਗੱਲ ‘ਤੇ ਚਾਣਨਾ ਪਾਇਆ ਕਿ ਮਹੱਤਵਪੂਰਨ ਖਣਿਜ ਰਾਸ਼ਟਰੀ ਸੁਰੱਖਿਆ, ਰੱਖਿਆ ਸਮਰੱਥਾ ਵਿਕਾਸ ਅਤੇ ਤਕਨੀਕੀ ਪ੍ਰਭੂਸੱਤਾ ਲਈ ਰਣਨੀਤਕ ਸਹਾਇਕ ਦੇ ਰੂਪ ਵਿੱਚ ਉਭਰੇ ਹਨ। ਉਨ੍ਹਾਂ ਨੇ ਕਿਹਾ ਕਿ ਜੈੱਟ ਇੰਜਣ, ਮਿਜ਼ਾਈਲਾਂ, ਸਟੀਕ ਗੋਲਾ-ਬਾਰੂਦ, ਰਡਾਰ, ਉਪਗ੍ਰਹਿ, ਬੈਟਰੀ ਅਤੇ ਸੈਮੀਕੰਡਕਟਰ ਸਮੇਤ ਆਧੁਨਿਕ ਰੱਖਿਆ ਪ੍ਰਣਾਲੀਆਂ ਇਨ੍ਹਾਂ ਖਣਿਜਾਂ ਦੀ ਯਕੀਨੀ ਉਪਲਬਧਤਾ ‘ਤੇ ਸਹਿਜ ਤੌਰ ‘ਤੇ ਨਿਰਭਰ ਹਨ।
ਏਅਰ ਮਾਰਸ਼ਲ ਦੀਕਸ਼ਿਤ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹੱਤਵਪੂਰਨ ਖਣਿਜਾਂ ਦੀ ਗਲੋਬਲ ਸਪਲਾਈ ਚੇਨਸ ਅਤਿਅੰਤ ਕੇਂਦ੍ਰਿਤ ਹਨ ਅਤੇ ਨਿਰਯਾਤ ਨਿਯੰਤਰਣ ਅਤੇ ਭੂ-ਰਾਜਨੀਤਕ ਦਬਾਵਾਂ ਦੇ ਅਧੀਨ ਹੁੰਦੀਆਂ ਜਾ ਰਹੀਆਂ ਹਨ ਜਿਸ ਨਾਲ ਆਯਾਤ ‘ਤੇ ਬਹੁਤ ਜ਼ਿਆਦਾ ਨਿਰਭਰਤਾ ਰਣਨੀਤਕ ਤੌਰ ‘ਤੇ ਕਮਜ਼ੋਰ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਆਤਮਨਿਰਭਰ ਰੱਖਿਆ ਮੈਨੂਫੈਕਚਰਿੰਗ ਅਤੇ ਸੰਚਾਲਨ ਸਬੰਧੀ ਤਿਆਰੀ ਸੁਰੱਖਿਅਤ ਅਤੇ ਸਮਰੱਥ ਖਣਿਜ ਸਪਲਾਈ ਚੇਨਸ ਤੋਂ ਵੱਖ ਨਹੀਂ ਹਨ ਅਤੇ ਇਹ ਦੇਸ ਦੇ ਵਿਕਸਿਤ ਭਾਰਤ 2047 ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੁੜੀਆਂ ਹੋਈਆਂ ਹਨ।
ਏਅਰ ਮਾਰਸ਼ਲ ਦੀਕਸ਼ਿਤ ਨੇ ਇਸ ਦਿਸ਼ਾ ਵਿੱਚ ਹਾਲ ਵਿੱਚ ਹੋਏ ਰਾਸ਼ਟਰੀ ਯਤਨਾਂ ਦੇ ਸਬੰਧ ਵਿੱਚ ਦੱਸਦੇ ਹੋਏ ਭਾਰਤ ਦੀਆਂ ਪਹਿਲਕਦਮੀਆਂ ਵੱਲ ਧਿਆਨ ਦਿਵਾਇਆ ਜਿਨ੍ਹਾਂ ਵਿੱਚ ਸ਼ਾਮਲ ਹਨ- ਮਹੱਤਵਪੂਰਨ ਖਣਿਜਾਂ ਦੀ ਪਛਾਣ, ਰਾਸ਼ਟਰੀ ਮਹੱਤਵਪੂਰਨ ਖਣਿਜ ਮਿਸ਼ਨ ਦੀ ਸਥਾਪਨਾ ਅਤੇ ਸਰਕਾਰ ਵੱਲੋਂ ਖਣਿਜਾਂ ਤੇਂ ਲੈ ਕੇ ਪ੍ਰੋਸੈੱਸਿੰਗ, ਮੈਨੂਫੈਕਚਰਿੰਗ ਅਤੇ ਰੀਸਾਈਕਲਿੰਗ ਤੱਕ ਸੰਪੂਰਨ ਵੈਲਿਊ ਚੇਨ ਨੂੰ ਬਿਹਤਰ ਬਣਾਉਣ ਦੇ ਯਤਨ। ਉਨ੍ਹਾਂ ਨੇ ਕਿਹਾ ਕਿ ਇਹ ਯਤਨ ਭਾਰਤ ਦੇ ਨੀਤੀਗਤ ਉਦੇਸ਼ਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਦੇ ਲਈ ਅਤਿਅੰਤ ਮਹੱਤਵਪੂਰਨ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਮਹੱਤਵਪੂਰਨ ਖਣਿਜਾਂ ਦੇ ਸਬੰਧ ਵਿੱਚ 30 ਤਕਨੀਕੀ ਰਿਪੋਰਟਾਂ ਦੇ ਸੰਗ੍ਰਹਿ ਦਾ ਵੀ ਉਦਘਾਟਨ ਕੀਤਾ ਜਿਨ੍ਹਾਂ ਵਿੱਚ ਆਈਪੀ (ਬੌਧਿਕ ਸੰਪਦਾ) ਲੈਂਡਸਕੇਪ ਦੇ ਡੂੰਘੇ ਅਧਿਐਨ ਅਤੇ ਬਜ਼ਾਰ ਵਿਸ਼ਲੇਸ਼ਣ ਪੇਸ਼ ਕੀਤੇ ਗਏ ਹਨ।
ਤੇਜ਼ੀ ਨਾਲ ਬਦਲਦੇ ਵਿਸ਼ਵਵਿਆਪੀ ਵਾਤਾਵਰਣ ਦੇ ਸੰਦਰਭ ਵਿੱਚ ਮਹੱਤਵਪੂਰਨ ਖਣਿਜਾਂ ਦੇ ਪ੍ਰਤੀ ਭਾਰਤ ਦੇ ਰਣਨੀਤਕ ਦ੍ਰਿਸ਼ਟੀਕੋਣ ਦੇ ਸਬੰਧ ਵਿੱਚ ਮੰਥਨ ਕਰਨ ਲਈ ਵਿਸ਼ੇਸ਼ ਸੱਦੇ ‘ਤੇ ਅਧਾਰਿਤ ਇਸ ਮੀਟਿੰਗ ਵਿੱਚ ਸੀਨੀਅਰ ਨੀਤੀ ਨਿਰਮਾਤਾ, ਰੱਖਿਆ ਮਾਹਿਰ, ਉਦਯੋਗਪਤੀ, ਤਕਨਾਲੋਜੀ ਇਨੋਵੇਟਰਸ, ਅਕਾਦਮਿਕ ਅਤੇ ਬੌਧਿਕ ਸੰਪਦਾ (ਆਈਪੀ) ਦੇ ਖੇਤਰ ਦੇ ਪੇਸ਼ੇਵਰ ਵਿਅਕਤੀ ਸ਼ਾਮਲ ਹੋਏ। ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਕੋਲਾ ਅਤੇ ਖਾਣ ਮੰਤਰੀ ਸ਼੍ਰੀ. ਕਿਸ਼ਨ ਰੈੱਡੀ ਵੱਲੋਂ ਹਾਰਦਿਕ ਸ਼ੁਭਕਾਮਨਾਵਾਂ ਪ੍ਰਾਪਤ ਹੋਈਆਂ।
*********
ਐੱਸਆਰ/ਸੈਵੀ/ਬਲਜੀਤ
(रिलीज़ आईडी: 2208274)
आगंतुक पटल : 5