ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਜੈੱਮ ਪਲੈਟਫਾਰਮ ਸੂਖਮ ਅਤੇ ਛੋਟੇ ਉੱਦਮਾਂ, ਮਹਿਲਾ ਉੱਦਮੀਆਂ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਕਾਰੋਬਾਰਾਂ ਨੂੰ ਸਰਕਾਰੀ ਖਰੀਦ ਵਿੱਚ ਮੁਕਾਬਲੇਬਾਜ਼ੀ ਕਰਨ ਅਤੇ ਆਰਡਰ ਪ੍ਰਾਪਤ ਕਰਨ ਲਈ ਸਸ਼ਕਤ ਬਣਾਉਂਦਾ ਹੈ


ਜੈੱਮ ‘ਤੇ 11.25 ਲੱਖ ਤੋਂ ਵੱਧ ਸੂਖਮ ਅਤੇ ਲਘੂ ਉੱਦਮ ਵਿਕਰੇਤਾਵਾਂ ਨੇ 7.44 ਲੱਖ ਕਰੋੜ ਰੁਪਏ ਦੇ ਸਰਕਾਰੀ ਆਰਡਰ ਪ੍ਰਾਪਤ ਕੀਤੇ

ਜੈੱਮ ‘ਤੇ ਮਹਿਲਾ ਅਗਵਾਈ ਵਾਲੇ ਸੂਖਮ ਅਤੇ ਛੋਟੇ ਉੱਦਮਾਂ ਨੇ ਸਰਕਾਰੀ ਖਰੀਦ ਵਿੱਚ 78,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਆਰਡਰ ਪ੍ਰਾਪਤ ਕੀਤੇ

ਜੈੱਮ ‘ਤੇ ਕੁੱਲ ਆਰਡਰ ਵਿੱਚ ਸੂਖਮ ਅਤੇ ਛੋਟੇ ਉੱਦਮਾਂ ਦਾ ਯੋਗਦਾਨ 44.8% ਰਿਹਾ ਜੋ 25% ਦੇ ਖਰੀਦ ਟੀਚੇ ਤੋਂ ਵੱਧ ਹੈ

Posted On: 21 DEC 2025 12:35PM by PIB Chandigarh

ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ) ਇੱਕ ਡਿਜੀਟਲ ਪਲੈਟਫਾਰਮ ਪ੍ਰਦਾਨ ਕਰਦਾ ਹੈ ਜੋ ਸੂਖਮ ਅਤੇ ਛੋਟੇ ਉੱਦਮਾਂ (ਐੱਮਐੱਸਈ), ਮਹਿਲਾ ਉੱਦਮੀਆਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਕਾਰੋਬਾਰਾਂ ਅਤੇ ਸਟਾਰਟਅੱਪਸ ਨੂੰ ਸਰਕਾਰੀ ਖਰੀਦ ਵਿੱਚ ਹਿੱਸਾ ਲੈਣ ਅਤੇ ਵੱਖ-ਵੱਖ  ਖੇਤਰਾਂ ਵਿੱਚ ਆਰਡਰ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਸ ਦੀ ਉਦਾਹਰਣ ਤਦ ਮਿਲਦੀ ਹੈ ਜਦੋਂ ਵਡੋਦਰਾ ਦੀ ਇੱਕ ਮਹਿਲਾ ਅਗਵਾਈ ਵਾਲੀ ਸਵੱਛ ਊਰਜਾ ਫਰਮ ਨਵਿਆਉਣਯੋਗ ਊਰਜਾ ਸਮਾਧਾਨ ਪ੍ਰਦਾਨ ਕਰਦੀ ਹੈ ਜਾਂ ਨਾਗਪੁਰ ਦਾ ਇੱਕ ਛੋਟਾ ਉੱਦਮ ਕੇਂਦਰ ਸਰਕਾਰ ਨੂੰ ਨਿਗਰਾਨੀ ਵਿਧੀ ਉਪਲਬਧ ਕਰਵਾਉਂਦਾ ਹੈ ਜਿਸ ਨਾਲ ਪਤਾ ਚਲਦਾ ਹੈ ਕਿ ਉੱਦਮ ਦਾ ਆਕਾਰ ਹੁਣ ਮੌਕਿਆਂ ਦੇ ਲਈ ਰੁਕਾਵਟ ਨਹੀਂ ਹੈ।

30 ਨਵੰਬਰ 2025 ਤੱਕ, ਜੈੱਮ ਪਲੈਟਫਾਰਮ ‘ਤੇ 11.25 ਲੱਖ ਤੋਂ ਵੱਧ ਸੂਖਮ ਅਤੇ ਛੋਟੇ ਉੱਦਮ (ਐੱਮਐੱਸਈ) ਵਿਕਰੇਤਾਵਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ। ਇਨ੍ਹਾਂ ਉੱਦਮਾਂ ਨੇ ਕੁੱਲ ਮਿਲਾ ਕੇ 7.44 ਲੱਖ ਕਰੋੜ ਰੁਪਏ ਦੇ ਆਰਡਰ ਪ੍ਰਾਪਤ ਕੀਤੇ ਹਨ ਜੋ ਜੈੱਮ ਰਾਹੀਂ ਹੋਏ ਕੁੱਲ ਆਰਡਰ ਮੁੱਲ ਦਾ 44.8 ਪ੍ਰਤੀਸ਼ਤ ਹੈ ਅਤੇ ਇਹ ਨਿਰਧਾਰਿਤ ਸਲਾਨਾ ਖਰੀਦ ਟੀਚਾ 25 ਪ੍ਰਤੀਸ਼ਤ ਤੋਂ ਵੱਧ ਹੈ। ਇਹ ਭਾਗੀਦਾਰੀ ਜਨਤਕ ਖਰੀਦ ਵਿੱਚ ਲਘੂ ਉੱਦਮਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦੀ ਹੈ।

ਮਹਿਲਾ ਅਗਵਾਈ ਵਾਲੇ ਉੱਦਮਾਂ ਦੀ ਵੀ ਇਸ ਪਲੈਟਫਾਰਮ ‘ਤੇ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਇਆ ਹੈ। ਜੈੱਮ ‘ਤੇ ਵਰਤਮਾਨ ਵਿੱਚ 2 ਲੱਖ ਤੋਂ ਵੱਧ ਮਹਿਲਾ ਮਲਕੀਅਤ ਵਾਲੇ ਸੂਖਮ ਅਤੇ ਲਘੂ ਉੱਦਮ ਸਰਗਰਮ ਹਨ ਅਤੇ ਉਨ੍ਹਾਂ ਨੇ ਕੁੱਲ ਮਿਲਾ ਕੇ 78,066 ਕਰੋੜ ਰੁਪਏ ਦੇ ਆਰਡਰ ਪ੍ਰਾਪਤ ਕੀਤੇ ਹਨ। ਵੂਮੈਨਿਆ ਜਿਹੀਆਂ ਪਹਿਲਕਦਮੀਆਂ ਦੇ ਰਾਹੀਂ ਉਨ੍ਹਾਂ ਦੀ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਇਹ ਮਹਿਲਾ ਉੱਦਮੀਆਂ ਨੂੰ ਪਲੈਟਫਾਰਮ ਨਾਲ ਜੋੜਨ, ਟ੍ਰੇਨਿੰਗ ਦੇਣ ਅਤੇ ਖਰੀਦ ਦੇ ਮੌਕਿਆਂ ਤੱਕ ਉਨ੍ਹਾਂ ਦੀ ਪਹੁੰਚ ਵਿੱਚ ਸੁਧਾਰ ਕਰਨ ‘ਤੇ ਕੇਂਦ੍ਰਿਤ ਹੈ।

ਰਾਸ਼ਟਰੀ ਖਰੀਦ ਨੀਤੀਆਂ ਦੇ ਅਨੁਸਾਰ ਪਲੈਟਫਾਰਮ ਸੁਵਿਧਾਵਾਂ ਰਾਹੀਂ ਜੈੱਮ ‘ਤੇ ਸੂਖਮ ਅਤੇ ਛੋਟੇ ਉੱਦਮਾਂ (ਐੱਮਐੱਸਈ) ਦੀ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਖਰੀਦਦਾਰ ਸਮਰਪਿਤ ਮਾਰਕਿਟਪਲੇਸ ਫਿਲਟਰ ਰਾਹੀਂ ਮਹਿਲਾ ਅਗਵਾਈ ਵਾਲੇ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਐੱਮਐੱਸਈ ਵਿਕਰੇਤਾ ਐੱਮਐੱਸਈ ਦੁਆਰਾ ਪੇਸ਼ ਕੀਤੇ ਗਏ ਉਤਪਾਦਾਂ ਦੀ ਪਛਾਣ ਕਰ ਸਕਦੇ ਹਨ। ਯੋਗ ਐੱਮਐੱਸਈ ਨੂੰ ਖਰੀਦ ਵਿੱਚ ਪ੍ਰਾਥਮਿਕਤਾ ਅਤੇ ਅਰਨੈਸਟ ਮਨੀ ਡਿਪਾਜ਼ਿਟ ਦੀਆਂ ਜ਼ਰੂਰਤਾਂ ਵਿੱਚ ਛੂਟ ਦੇ ਨਾਲ-ਨਾਲ ਟਰਨਓਵਰ ਅਤੇ ਅਨੁਭਵ ਸਬੰਧੀ ਮਾਪਦੰਡਾਂ ਵਿੱਚ ਵੀ ਛੂਟ ਦਿੱਤੀ ਜਾਂਦੀ ਹੈ। ਇਸ ਦਾ ਉਦੇਸ਼ ਜਵਾਬਦੇਹੀ ਬਣਾਏ ਰੱਖਦੇ ਹੋਏ ਵਿਆਪਕ ਭਾਗੀਦਾਰੀ ਨੂੰ ਪਹੁੰਚਯੋਗ ਬਣਾਉਣਾ ਹੈ।

ਇਨ੍ਹਾਂ ਉਪਾਵਾਂ ਦੇ ਨਤੀਜੇ  ਵੱਖ-ਵੱਖ ਖੇਤਰਾਂ ਵਿੱਚ ਸੂਖਮ ਅਤੇ ਛੋਟੇ ਉੱਦਮਾਂ (ਐੱਮਐੱਸਈ) ਅਤੇ ਸਟਾਰਟਅੱਪਸ ਦੁਆਰਾ ਕੀਤੇ ਗਏ ਲੈਣ-ਦੇਣ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਨਵੰਬਰ 2025 ਵਿੱਚ, ਗੁਜਰਾਤ ਦੀ ਇੱਕ ਮਹਿਲਾ-ਅਗਵਾਈ ਵਾਲੀ ਐੱਮਐੱਸਈ, ਐੱਫਐੱਸ ਗ੍ਰੀਨ ਐਨਰਜੀਜ਼ ਪ੍ਰਾਇਵੇਟ ਲਿਮਿਟੇਡ, ਵਡੋਦਰਾ ਨੇ ਭਾਰੀ ਉਦਯੋਗ ਵਿਭਾਗ ਨੂੰ 53 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਵਿਆਉਣਯੋਗ ਊਰਜਾ ਸਮਾਧਾਨ ਪ੍ਰਦਾਨ ਕੀਤੇ। ਇਸੇ ਮਿਆਦ ਦੌਰਾਨ, ਇੱਕ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਉੱਦਮੀ ਦੇ ਮਲਕੀਅਤ ਵਾਲੀ ਐੱਮਐੱਸਈ, ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਐਂਡ ਮੈਨੇਜਮੈਂਟ ਸਰਵਿਸਿਸ, ਨਾਗਪੁਰ, ਮਹਾਰਾਸ਼ਟਰ ਨੇ ਕੇਂਦਰ ਸਰਕਾਰ ਲਈ 29 ਕਰੋੜ ਰੁਪਏ ਮੁੱਲ ਦੀ ਨਿਗਰਾਨੀ ਵਿਧੀ ਵਿੱਚ ਸਹਿਯੋਗ ਪ੍ਰਦਾਨ ਕੀਤਾ। ਮੁੰਬਈ ਸਥਿਤ ਸਟਾਰਟਅੱਪਸ, ਕਲਾਊਡਸਟ੍ਰੈਟਸ ਤਕਨਾਲੋਜੀਜ਼ ਪ੍ਰਾਇਵੇਟ ਲਿਮਿਟੇਡ, ਮਹਾਰਾਸ਼ਟਰ ਨੇ ਸੰਚਾਲਨ ਵਧਾਉਣ ਦੇ ਥੋੜ੍ਹੇ ਸਮੇਂ ਦੇ ਅੰਦਰ ਹੀ ਉੱਚ ਮੁੱਲ ਵਾਲੇ ਇਕਰਾਰਨਾਮੇ ਪ੍ਰਾਪਤ ਕਰਦੇ ਹੋਏ 191 ਕਰੋੜ ਰੁਪਏ ਦੀ ਤਕਨਾਲੋਜੀ ਸੇਵਾਵਾਂ ਪ੍ਰਦਾਨ ਕੀਤੀਆਂ।

ਲੈਣ-ਦੇਣ ਨੂੰ ਪਹੁੰਚਯੋਗ ਬਣਾਉਣ ਤੋਂ ਇਲਾਵਾ, ਜੈੱਮ ਜਨਤਕ ਖਰੀਦ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ, ਗਤੀ ਅਤੇ ਪਤਾ ਲਗਾਉਣ ਦੀ ਸਮਰੱਥਾ ਨੂੰ ਹੁਲਾਰਾ ਦਿੰਦਾ ਹੈ, ਨਾਲ ਹੀ ਵੱਖ-ਵੱਖ ਖੇਤਰਾਂ ਅਤੇ ਭਾਈਚਾਰਿਆਂ ਦੇ ਉੱਦਮਾਂ ਦੀ ਭਾਗੀਦਾਰੀ ਨੂੰ ਯੋਗ ਬਣਾਉਂਦਾ ਹੈ। ਖਰੀਦ ਨੀਤੀ ਦੇ ਪ੍ਰਾਵਧਾਨਾਂ ਦੇ ਨਾਲ ਡਿਜੀਟਲ ਪ੍ਰਕਿਰਿਆਵਾਂ ਨੂੰ ਏਕੀਕ੍ਰਿਤ ਕਰਕੇ, ਇਹ ਪਲੈਟਫਾਰਮ ਸਥਾਨਕ ਉੱਦਮਾਂ ਨੂੰ ਵੱਡੇ ਪੈਮਾਨੇ ‘ਤੇ ਸਰਕਾਰੀ ਖਰੀਦ ਵਿੱਚ ਸ਼ਾਮਲ ਹੋਣ ਵਿੱਚ ਸਮਰੱਥ ਬਣਾ ਕੇ ਡਿਜੀਟਲ ਇੰਡੀਆ ਅਤੇ ਆਤਮ-ਨਿਰਭਰ ਭਾਰਤ ਦੇ ਉਦੇਸ਼ਾਂ ਨੂੰ ਪੂਰਾ ਕਰਦਾ ਹੈ। ਜਿਵੇਂ-ਜਿਵੇਂ ਜਨਤਕ ਖਰੀਦ ਪ੍ਰਣਾਲੀਆਂ ਵਿਕਸਿਤ ਹੋ ਰਹੀਆਂ ਹਨ, ਸੂਖਮ ਅਤੇ ਲਘੂ ਉੱਦਮਾਂ ਅਤੇ ਮਹਿਲਾ ਅਗਵਾਈ ਵਾਲੇ ਉੱਦਮਾਂ ਦੀ ਜੈੱਮ ਵਿੱਚ ਵਧਦੀ ਭਾਗੀਦਾਰੀ ਇੱਕ ਅਜਿਹੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਜਿੱਥੇ ਪਹੁੰਚ, ਸਮਾਵੇਸ਼ ਅਤੇ ਖੇਤਰੀ ਭਾਗੀਦਾਰੀ ਸਰਕਾਰੀ ਖਰੀਦ ਢਾਂਚੇ ਦੇ ਅਨਿੱਖੜਵੇਂ ਹਿੱਸੇ ਹਨ।

***************

ਅਭਿਸ਼ੇਕ ਦਿਆਲ/ਸ਼ਬੀਰ ਆਜ਼ਾਦ/ਇਸ਼ਿਤਾ ਬਿਸਵਾਸ


(Release ID: 2207418) ਵਿਜ਼ੀਟਰ ਕਾਊਂਟਰ : 37