ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਜੈੱਮ (GeM) ਆਪਣੇ ਫਾਰਵਰਡ ਔਕਸ਼ਨ ਮੌਡਿਊਲ ਰਾਹੀਂ ਸਰਕਾਰੀ ਸੰਪਤੀਆਂ ਦੇ ਪਾਰਦਰਸ਼ੀ ਨਿਪਟਾਰੇ ਨੂੰ ਸਰਲ ਬਣਾਉਂਦਾ ਹੈ


ਜੈੱਮ ਫਾਰਵਰਡ ਔਕਸ਼ਨ ਮੌਡਿਊਲ ਰਾਹੀਂ 2021 ਤੋਂ 2025 ਦੇ ਦਰਮਿਆਨ 2200 ਕਰੋੜ ਰੁਪਏ ਤੋਂ ਵੱਧ ਦੀਆਂ ਸਰਕਾਰੀ ਸੰਪਤੀਆਂ ਦਾ ਨਿਪਟਾਰਾ ਸੰਭਵ ਹੋਇਆ

ਜੈੱਮ ਫਾਰਵਰਡ ਔਕਸ਼ਨ ਮੌਡਿਊਲ ਰਾਹੀਂ 13,000 ਤੋਂ ਵੱਧ ਨੀਲਾਮੀਆਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 23,000 ਤੋਂ ਵੱਧ ਬਿਡਰਸ (ਬੋਲੀਕਾਰਾਂ) ਨੇ ਹਿੱਸਾ ਲਿਆ

प्रविष्टि तिथि: 21 DEC 2025 12:36PM by PIB Chandigarh

ਗਵਰਨਮੈਂਟ ਈ-ਮਾਰਕਿਟਪਲੇਸ (ਜੈੱਮ) ਇੱਕ ਡਿਜੀਟਲ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦਾ ਹੈ ਜਿਸ ਰਾਹੀਂ ਮੰਤਰਾਲੇ, ਵਿਭਾਗ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਕਰਦੀਆਂ ਹਨ। ਇਸ ਕੰਮ ਤੋਂ ਇਲਾਵਾ, ਜੈੱਮ ਆਪਣੇ ਫਾਰਵਰਡ ਔਕਸ਼ਨ ਮੌਡਿਊਲ ਰਾਹੀਂ ਸਰਕਾਰੀ ਸੰਪਤੀਆਂ ਦੇ ਨਿਪਟਾਰੇ ਨੂੰ ਸਰਲ ਬਣਾਉਂਦਾ ਹੈ, ਔਨਲਾਈਨ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਸ਼ੁਰੂ ਕਰਦਾ ਹੈ ਅਤੇ ਉਸ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਕੀਮਤ ਨਿਰਧਾਰਣ ਵਿੱਚ ਸੁਧਾਰ ਕਰਦਾ ਹੈ ਜੋ ਰਮਸੀ ਤੌਰ ‘ਤੇ ਖੰਡਿਤ ਅਤੇ ਕਾਗਜ਼ੀ ਕਾਰਵਾਈ ਨਾਲ ਭਰੀ ਹੋਈ ਸੀ। 

ਫਾਰਵਰਡ ਔਕਸ਼ਨ ਇੱਕ ਡਿਜੀਟਲ ਬੋਲੀ ਪ੍ਰਕਿਰਿਆ ਹੈ ਜਿਸ ਰਾਹੀਂ ਸਰਕਾਰੀ ਵਿਭਾਗ ਸਕ੍ਰੈਪ, ਈ-ਵੇਸਟ, ਪੁਰਾਣੇ ਵਾਹਨ, ਮਸ਼ੀਨਰੀ ਅਤੇ ਭਵਨ ਅਤੇ ਜ਼ਮੀਨ ਸਮੇਤ ਲੀਜ਼ ‘ਤੇ ਲਈਆਂ ਗਈਆਂ ਸੰਪਤੀਆਂ ਨੂੰ ਉੱਚੀ ਬੋਲੀ ਲਗਾਉਣ ਵਾਲਿਆਂ ਨੂੰ ਵੇਚਦੇ ਹਨ। ਇਸ ਪ੍ਰਕਿਰਿਆ ਵਿੱਚ, ਸਰਕਾਰ ਪਲੈਟਫਾਰਮ ‘ਤੇ ਇੱਕ ਵਸਤੂ ਸੂਚੀਬੱਧ ਕੀਤੀ ਜਾਂਦੀ ਹੈ, ਰਜਿਸਟਰਡ ਬਿਡਰਜ਼ ਮੁਕਾਬਲੇ ਵਾਲੀ ਬੋਲੀ ਲਗਾਉਂਦੇ ਹਨ ਅਤੇ ਉੱਚੀ ਬੋਲੀ ਨੂੰ ਸਫ਼ਲ ਐਲਾਨਿਆ ਗਿਆ ਹੈ। ਜੈੱਮ ਦੇ ਸੁਰੱਖਿਅਤ ਡਿਜੀਟਲ ਇੰਟਰਫੇਸ ਰਾਹੀਂ, ਵਿਭਾਗ ਰਾਖਵੀਆਂ ਕੀਮਤਾਂ ਨਿਰਧਾਰਿਤ ਕਰ ਸਕਦੇ ਹਨ, ਭਾਗੀਦਾਰੀ ਦੀਆਂ ਸ਼ਰਤਾਂ ਪਰਿਭਾਸ਼ਿਤ ਕਰ ਸਕਦੇ ਹਨ ਅਤੇ ਰੀਅਲ ਟਾਈਮ ਵਿੱਚ ਬੋਲੀ ਦੀ ਨਿਗਰਾਨੀ ਕਰ ਸਕਦੇ ਹਨ, ਜਿਸ ਨਾਲ ਨੀਲਾਮੀ  ਦੀ ਪੂਰੀ ਪ੍ਰਕਿਰਿਆ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਿਤਾ ਯਕੀਨੀ ਹੁੰਦੀ ਹੈ। 

ਫਾਰਵਰਡ ਔਕਸ਼ਨ ਦੁਆਰਾ ਸਾਰੇ ਖੇਤਰਾਂ ਅਤੇ ਭੂਗੌਲਿਕ ਇਲਾਕਿਆਂ ਨੂੰ ਸਰਕਾਰੀ ਸੰਪਤੀਆਂ ਨੂੰ ਇਸ ਪਲੈਟਫਾਰਮ ‘ਤੇ ਲਿਆਂਦਾ ਜਾਂਦਾ ਹੈ। ਇਨ੍ਹਾਂ ਵਿੱਚ ਪੁਰਾਣੇ ਪ੍ਰਿੰਟਰ, ਲੈਪਟੌਪ ਅਤੇ ਆਈਟੀ ਉਪਕਰਣ ਜਿਹੇ ਈ-ਵੇਸਟ; ਉਦਯੋਗਿਕ ਅਤੇ ਗ਼ੈਰ-ਉਦਯੋਗਿਕ ਮਸ਼ੀਨਰੀ; ਸਕ੍ਰੈਪ ਅਤੇ ਡਿਸਪੋਜ਼ੇਬਲ ਵਸਤੂਆਂ ਜਿਨ੍ਹਾਂ ਵਿੱਚ ਲੁਬਰੀਕੈਂਟ ਔਇਲ ਅਤੇ ਮੈਟਲ ਅਤੇ ਨੌਨ-ਮੈਟਲ ਵਸਤੂਆਂ ਸ਼ਾਮਲ ਹਨ; ਰਿਹਾਇਸ਼ੀ, ਵਣਜ ਅਤੇ ਸੰਸਥਾਗਤ ਵਰਤੋਂ ਲਈ ਲੀਜ਼ ‘ਤੇ ਦਿੱਤੀ ਗਈ ਜ਼ਮੀਨ ਅਤੇ ਇਮਾਰਤ; ਵਰਤੋਂ ਤੋਂ ਬਾਅਦ ਵਾਲੇ ਵਾਹਨ; ਅਤੇ ਸੰਸਥਾਗਤ ਵਰਤੋਂ, ਪਾਰਕਿੰਗ ਸਥਾਨ ਅਤੇ ਟੋਲ ਬੂਥ ਜਿਹੀਆਂ ਸੰਪਤੀਆਂ ਦੀ ਸਬਲੈੱਟ (sublet) ਜਾਂ ਲੀਜ਼ ਸ਼ਾਮਲ ਹਨ।

ਦਸੰਬਰ 2021 ਤੋਂ ਨਵੰਬਰ 2025 ਦੇ ਦਰਮਿਆਨ, ਜੈੱਮ ਦੇ ਫਾਰਵਰਡ ਔਕਸ਼ਨ ਮੌਡਿਊਲ ਨੇ 2200 ਕਰੋੜ ਰੁਪਏ ਤੋਂ ਵੱਧ ਦੀ ਨੀਲਾਮੀ  ਦੀ ਸੁਵਿਧਾ ਪ੍ਰਦਾਨ  ਕੀਤੀ ਹੈ, 13000 ਤੋਂ  ਵੱਧ ਨੀਲਾਮੀ ਆਯੋਜਿਤ ਕੀਤੀ, 23,000 ਤੋਂ ਵੱਧ ਰਜਿਸਟਰਡ ਬਿਡਰਸ (ਬੋਲੀਕਾਰਾਂ) ਨੂੰ ਜੋੜਿਆ ਅਤੇ 17,000 ਤੋਂ ਵੱਧ ਨੀਲਾਮੀਕਰਤਾਵਾਂ ਦੀ ਸ਼ਮੂਲੀਅਤ ਨੂੰ ਸਮਰੱਥ ਬਣਾਇਆ। ਇਹ ਅੰਕੜੇ ਦੱਸਦੇ ਹਨ ਕਿ ਫਾਰਵਰਡ ਔਕਸ਼ਨ ਹੁਣ ਕੋਈ ਪ੍ਰਯੋਗਾਤਮਕ ਪਹਿਲ ਨਹੀਂ ਰਹਿ ਗਈ ਹੈ, ਸਗੋਂ ਸਰਕਾਰੀ ਸੰਪਤੀਆਂ ਦੇ ਨਿਪਟਾਰੇ ਲਈ ਇੱਕ ਰਾਸ਼ਟਰਵਿਆਪੀ ਡਿਜੀਟਲ ਪ੍ਰਣਾਲੀ ਵਜੋਂ ਵਿਕਸਿਤ ਹੋ ਗਈ ਹੈ।

ਦੇਸ਼ ਭਰ ਵਿੱਚ ਕਈ ਉਦਾਹਰਣਾਂ ਨਾਲ ਇਸ ਬਦਲਾਅ ਦਾ ਪ੍ਰਭਾਵ ਸਪਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਅਜਿਹੀ ਹੀ ਇੱਕ ਉਦਾਹਰਣ ਭਾਰਤੀ ਸਟੇਟ ਬੈਂਕ ਦੁਆਰਾ ਲਖਨਊ ਦੇ ਅਲੀਗੰਜ ਵਿੱਚ ਆਯੋਜਿਤ 100 ਈਡਬਲਿਊਐੱਸ ਫਲੈਟਾਂ ਦੀ ਨੀਲਾਮੀ ਹੈ, ਜਿਸ ਨਾਲ ਜੈੱਮ ਪਲੈਟਫਾਰਮ ਰਾਹੀਂ 34.53 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ। ਨੀਲਾਮੀ ਦੇ ਨਤੀਜੇ ਵਜੋਂ ਐੱਸਬੀਆਈ ਨੇ ਜੈੱਮ ਫਾਰਵਰਡ ਔਕਸ਼ਨ ਟੀਮ ਦੁਆਰਾ ਪ੍ਰਕਿਰਿਆ ਦੇ ਸੰਚਾਲਨ ਨੂੰ ਰਸਮੀ ਤੌਰ ‘ਤੇ ਸਵੀਕਾਰ ਕੀਤਾ। ਇਹ ਮੁੱਲ ਨਿਰਧਾਰਣ ਡਿਜੀਟਲ ਪ੍ਰਣਾਲੀ ਦੀ ਭੂਮਿਕਾ ਨੂੰ ਦਰਸਾਉਂਦਾ ਹੈ। 

ਇਸ ਦੀ ਇੱਕ ਹੋਰ ਉਦਾਹਰਣ ਨਵੀਂ ਦਿੱਲੀ ਸਥਿਤ ਨੈਸ਼ਨਲ ਜ਼ੂਲੌਜਿਕਲ ਪਾਰਕ ਹੈ, ਜਿਸ ਨੂੰ ਲੰਬੇ ਸਮੇਂ ਤੋਂ ਗੈਰ ਵਰਤੋਂ ਵਾਲੀਆਂ ਅਤੇ ਪੁਰਾਣੀਆਂ ਵਸਤੂਆਂ ਦੇ ਨਿਪਟਾਰੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫਾਰਵਰਡ ਔਕਸ਼ਨ ਪ੍ਰਕਿਰਿਆ ਦੇ ਰਾਹੀਂ, ਜ਼ੂ (ਚਿੜਿਆਘਰ) ਨੇ ਰਾਖਵੀਂ ਕੀਮਤ ਤੋਂ ਵੱਧ ਦੀ ਉੱਚੀ ਬੋਲੀ ਹਾਸਲ ਕੀਤੀ ਅਤੇ ਨੀਲਾਮੀ ਦੇ ਦੌਰਾਨ ਮਿਲੇ ਸਮਰਥਨ ਲਈ ਧੰਨਵਾਦ ਵਿਅਕਤ ਕੀਤਾ। ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਰਾਹੀਂ ਸਕ੍ਰੈਪ ਦਾ ਕੁਸ਼ਲ ਨਿਪਟਾਰਾ ਸੰਚਾਲਨ ਪ੍ਰਕਿਰਿਆਵਾਂ ਵਿੱਚ ਸੁਧਾਰ ਅਤੇ ਜਨਤਕ ਸੰਸਾਧਨਾਂ ਦੀ ਵਧੇਰੇ ਵਰਤੋਂ ਵਿੱਚ ਯੋਗਦਾਨ ਦਿੰਦਾ ਹੈ। 

ਜੈੱਮ ਰਾਹੀਂ ਨੀਲਾਮ ਕੀਤੀਆਂ ਜਾ ਰਹੀਆਂ ਸੰਪਤੀਆਂ ਦੀ ਵਿਸਤ੍ਰਿਤ ਲੜੀ ਫਾਰਵਰਡ ਔਕਸ਼ਨ ਮੌਡਿਊਲ ਦੀ ਵਿਆਪਕ ਵਰਤੋਂ ਨੂੰ ਦਰਸਾਉਂਦੀ ਹੈ। ਹਾਲ ਹੀ ਵਿੱਚ ਹੋ ਰਹੀਆਂ ਨੀਲਾਮੀਆਂ ਵਿੱਚ ਐੱਫਸੀਆਈ ਆਰਾਵਲੀ ਜਿਪਸਮ ਐਂਡ ਮਿਨਰਲਜ਼ ਇੰਡੀਆ ਲਿਮਿਟੇਡ ਦੁਆਰਾ 3.35 ਕਰੋੜ ਰੁਪਏ ਦੀ ਕੀਮਤ ਦੇ ਸਕ੍ਰੀਨਡ ਜਿਪਸਮ ਦੀ ਵਿਕਰੀ, ਜੰਮੂ ਡਿਵੀਜ਼ਨ ਵਿੱਚ 261 ਨੁਕਸਾਨੇ ਗਏ ਵਾਹਨਾਂ ਦਾ ਨਿਪਟਾਰਾ, ਸੀਮਾ ਸੜਕ ਸੰਗਠਨ ਦੁਆਰਾ ਕਬਾੜ ਦੇ ਸਮਾਨ ਦੀ ਨੀਲਾਮੀ, ਗੁਲਮਰਗ ਵਿੱਚ ਇੱਕ ਡੋਰਮਿਟਰੀ (dormitory) ਦਾ ਪੰਜ ਵਰ੍ਹਿਆਂ ਲਈ ਲੀਜ਼ ਜਾਂ ਸਪਰਟਰ (Spurtar) ਦੀ ਇੱਕ ਝੀਲ ਵਿੱਚ ਵੋਟਿੰਗ ਗਤੀਵਿਧੀਆਂ ਦੇ ਅਧਿਕਾਰਾਂ ਦੀ ਨੀਲਾਮੀ ਸ਼ਾਮਲ ਹਨ। ਇਹ ਉਦਾਹਰਣ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰੀ ਸੰਪਤੀਆਂ ਦੇ ਲਈ ਮੁਕਾਬਲੇਬਾਜ਼ੀ ਨਿਪਟਾਰਾ ਪ੍ਰਣਾਲੀ  ਵੱਲ ਵਧ ਰਹੇ ਕਦਮਾਂ ਦਾ ਸੰਕੇਤ ਦਿੰਦੇ ਹਨ। 

ਜੈੱਮ ਫਾਰਵਰਡ ਔਕਸ਼ਨ ਵਿੱਚ ਬੋਲੀਕਾਰਾਂ ਲਈ ਅਸਾਨ ਪਹੁੰਚ ਲਈ ਭਾਗੀਦਾਰੀ ਨੂੰ ਯਕੀਨੀ ਬਣਾਇਆ ਗਿਆ ਹੈ। ਇੱਛੁਕ ਭਾਗੀਦਾਰਾਂ ਨੂੰ ਜੈੱਮ ਹੋਮਪੇਜ 'ਤੇ ਜਾਣਾ ਹੋਵੇਗਾ, ਫਾਰਵਰਡ ਔਕਸ਼ਨ ਬੋਲੀਕਾਰ ਰਜਿਸਟ੍ਰੇਸ਼ਨ ਲਿੰਕ ਰਾਹੀਂ ਰਜਿਸਟਰ ਕਰਨਾ ਹੋਵੇਗਾ, PAN  ਕਾਰਡ ਅਤੇ ਹੋਰ ਜ਼ਰੂਰੀ ਵੇਰਵੇ ਜਮ੍ਹਾਂ ਕਰਨੇ ਹੋਣਗੇ, ਅਤੇ ਈ-ਮੇਲ ਤਸਦੀਕ ਅਤੇ ਔਨਬੋਰਡਿੰਗ ਦੀ  ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਜਿੱਥੇ ਲਾਗੂ ਹੋਵੇ, ਬਿਆਨਾ ਰਾਸ਼ੀ ਜਮ੍ਹਾਂ ਕਰਨ ‘ਤੇ ਬੋਲੀਕਾਰ ਔਨਲਾਈਨ ਆਯੋਜਿਤ ਹੋਣ ਵਾਲੀ ਲਾਈਵ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ, ਜੋ ਸਮਾਂ-ਬੱਧ ਹੁੰਦੀਆਂ ਹਨ ਅਤੇ ਨਿਰਧਾਰਿਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੀਆਂ ਹਨ। ਸਾਰੀਆਂ ਨੀਲਾਮੀਆਂ ਜਨਤਕ ਤੌਰ 'ਤੇ ਸੂਚੀਬੱਧ ਹੁੰਦੀਆਂ ਹਨ, ਇੱਕ ਸੀਮਤ ਸੰਖਿਆ ਨੂੰ ਛੱਡ ਕੇ ਜਿਨ੍ਹਾਂ ਵਿੱਚ ਸੰਪਤੀਆਂ ਦੀ ਪ੍ਰਕਿਰਤੀ ਦੇ ਕਾਰਨ ਭਾਗੀਦਾਰੀ ਪਹਿਲਾਂ ਤੋਂ ਯੋਗ ਬੋਲੀਕਾਰਾਂ ਤੱਕ ਸੀਮਤ ਹੈ।

ਨਿਜੀ ਲੈਣ-ਦੇਣ ਤੋਂ ਪਰ੍ਹੇ, ਫਾਰਵਰਡ ਨੀਲਾਮੀ ਸਰਕਾਰੀ ਸੰਪਤੀਆਂ ਦੇ ਨਿਪਟਾਰੇ ਵਿੱਚ ਅਪਾਰਦਰਸ਼ਿਤਾ ਨੂੰ ਘਟਾ ਕੇ, ਪ੍ਰਸ਼ਾਸਨਿਕ ਦੇਰੀ ਨੂੰ ਦੂਰ ਕਰਕੇ, ਨਿਰਪੱਖ ਮੁਕਾਬਲੇਬਾਜ਼ੀ ਨੂੰ ਸਮਰੱਥ ਬਣਾ ਕੇ, ਜਨਤਕ ਸੰਪਤੀਆਂ ਤੋਂ ਬਿਹਤਰ ਫਾਇਦਾ ਦੇ ਕੇ, ਸਕ੍ਰੈਪ ਅਤੇ ਪੁਰਾਣੀਆਂ ਸਮੱਗਰੀਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਸੁਵਿਧਾਜਨਕ ਬਣਾ ਕੇ ਅਤੇ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦਾ ਸਮਰਥਨ ਕਰਕੇ, ਵਿਸ਼ੇਸ਼ ਤੌਰ ‘ਤੇ ਈ-ਵੇਸਟ ਮੈਨੇਜਮੈਂਟ ਦੇ ਸਬੰਧ ਵਿੱਚ, ਵਿਆਪਕ ਸ਼ਾਸਨ ਉਦੇਸ਼ਾਂ ਵਿੱਚ ਯੋਗਦਾਨ ਕਰਦੀ ਹੈ। 

ਜੈੱਮ 'ਤੇ ਫਾਰਵਰਡ ਔਕਸ਼ਨ ਸਰਕਾਰੀ ਸੰਪਤੀਆਂ ਦੇ ਨਿਪਟਾਰੇ ਵਿੱਚ ਇੱਕ ਬਦਲਾਅ ਨੂੰ ਦਰਸਾਉਂਦੀਆਂ ਹਨ। ਇਹ ਸਰਕਾਰੀ ਵਿਭਾਗਾਂ ਅਤੇ ਕਾਰੋਬਾਰਾਂ ਲਈ ਇੱਕ ਸਾਂਝਾ ਡਿਜੀਟਲ ਇੰਟਰਫੇਸ ਪ੍ਰਦਾਨ ਕਰਦਾ ਹੈ, ਜਿੱਥੇ ਨਿਯਮ ਪਹਿਲਾਂ ਤੋਂ ਪਰਿਭਾਸ਼ਿਤ ਹੁੰਦੇ ਹਨ, ਬੋਲੀ ਪ੍ਰਕਿਰਿਆ ਪਾਰਦਰਸ਼ੀ ਹੁੰਦੀ ਹੈ, ਅਤੇ ਨਤੀਜੇ ਮੁਕਾਬਲੇ ਵਾਲੇ ਮਾਪਦੰਡਾਂ 'ਤੇ ਅਧਾਰਿਤ ਹੁੰਦੇ ਹਨ। ਇਹ ਪਲੈਟਫਾਰਮ ਸਥਾਨਕ ਸਕ੍ਰੈਪ ਡੀਲਰਾਂ ਤੋਂ ਲੈ ਕੇ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਤੱਕ ਭਾਗੀਦਾਰੀ ਨੂੰ ਅਨੁਕੂਲ ਬਣਾਉਂਦਾ ਹੈ ਅਤੇ ਪੁਰਾਣੀ ਮਸ਼ੀਨਰੀ ਤੋਂ ਲੈ ਕੇ ਸੰਪਤੀ ਤੱਕ ਦੇ ਨਿਪਟਾਰੇ ਸਬੰਧੀ ਕਾਰਜਾਂ ਦਾ ਸਮਰਥਨ ਕਰਦਾ ਹੈ। ਜਿਵੇਂ-ਜਿਵੇਂ ਵਿਭਾਗਾਂ ਵਿੱਚ ਫਾਰਵਰਡ ਨੀਲਾਮੀਆਂ ਦੀ ਵਰਤੋਂ ਵਧਦੀ ਜਾ ਰਹੀ ਹੈ, ਇਹ ਪ੍ਰਕਿਰਿਆ ਜਨਤਕ ਸੰਪਤੀ ਪ੍ਰਬੰਧਨ ਵਿੱਚ ਡਿਜੀਟਲ ਸਿਸਟਮ ਵਿੱਚ ਪਾਰਦਰਸ਼ਿਤਾ ਅਤੇ ਏਕੀਕਰਣ ਨੂੰ ਉਜਾਗਰ ਕਰਦੀ ਹੈ।

 

************

ਅਭਿਸ਼ੇਕ ਦਿਆਲ/ ਸ਼ੱਬੀਰ ਆਜ਼ਾਦ/ ਇਸ਼ਿਤਾ ਵਿਸ਼ਵਾਸ਼ /ਏਕੇ


(रिलीज़ आईडी: 2207414) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi