ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਬਾਜਰਾ-ਅਧਾਰਿਤ ਉਤਪਾਦ


ਬਾਜਰੇ ਤੋਂ ਬਜ਼ਾਰ ਤੱਕ: 793 ਕਰੋੜ ਰੁਪਏ ਦੀ ਪ੍ਰੋਤਸਾਹਨ ਧਨ ਰਾਸ਼ੀ ਨਾਲ ਭਾਰਤ ਭਰ ਦੇ ਕਿਸਾਨ ਅਤੇ ਉੱਦਮੀ ਸਸ਼ਕਤ ਬਣੇ

ਭਾਰਤ ਦੇ ਖੁਰਾਕ ਉਦਯੋਗ ਨੂੰ ਮਜ਼ਬੂਤ ​​ਕਰਨਾ: ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਬਾਜਰਾ-ਅਧਾਰਿਤ ਉਤਪਾਦਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸੂਖਮ ਅਤੇ ਵੱਡੇ ਫੂਡ ਪ੍ਰੋਸੈੱਸਰਾਂ ਦਾ ਸਮਰਥਨ ਕਰਦਾ ਹੈ

Posted On: 18 DEC 2025 2:09PM by PIB Chandigarh

ਫੂਡ ਪ੍ਰੋਸੈੱਸਿੰਗ  ਉਦਯੋਗਾਂ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਯਕੀਨੀ ਬਣਾਉਣ ਲਈ, ਫੂਡ ਪ੍ਰੋਸੈੱਸਿੰਗ  ਉਦਯੋਗ ਮੰਤਰਾਲਾ ਆਪਣੀਆਂ ਦੋ ਕੇਂਦਰੀ ਖੇਤਰ ਯੋਜਨਾਵਾਂ, ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐਮਕੇਐੱਸਵਾਈ), ਫੂਡ ਪ੍ਰੋਸੈੱਸਿੰਗ  ਉਦਯੋਗਾਂ ਲਈ ਉਤਪਾਦਨ-ਅਧਾਰਿਤ ਪ੍ਰੋਤਸਾਹਨ ਯੋਜਨਾ (ਪੀਐੱਲਆਈਐੱਸਐੱਫਪੀਆਈ) ਅਤੇ ਕੇਂਦਰੀ ਤੌਰ 'ਤੇ ਸਪਾਂਸਰਡ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈੱਸਿੰਗ  ਉੱਦਮਾਂ ਦੇ ਰਸਮੀਕਰਣ (ਪੀਐਮਐੱਫਐੱਮਈ) ਯੋਜਨਾ, ਰਾਹੀਂ ਸਬੰਧਿਤ ਬੁਨਿਆਦੀ ਢਾਂਚੇ ਸਮੇਤ ਬਾਜਰਾ ਪ੍ਰੋਸੈੱਸਿੰਗ  ਯੂਨਿਟਾਂ ਦੀ ਸਥਾਪਨਾ/ਵਿਸਤਾਰ ਨੂੰ ਉਤਸ਼ਾਹਿਤ ਕਰ ਰਿਹਾ ਹੈ।

 

ਪੀਐੱਲਆਈਐੱਸਐੱਫਪੀਆਈ ਸਕੀਮ ਦਾ ਇੱਕ ਹਿੱਸਾ ਬਾਜਰਾ ਅਧਾਰਿਤ ਉਤਪਾਦਾਂ (ਐਮਬੀਪੀ) 'ਤੇ ਕੇਂਦ੍ਰਿਤ ਹੈ, ਜਿਸ ਲਈ 800 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ। ਬਾਜਰਾ ਅਧਾਰਿਤ ਉਤਪਾਦਾਂ ਲਈ ਪੀਐੱਲਆਈਐੱਮਬੀਪੀ ਸਕੀਮ ਦਾ ਉਦੇਸ਼ ਖੁਰਾਕ ਉਤਪਾਦਾਂ ਵਿੱਚ ਬਾਜਰੇ ਦੀ ਵਰਤੋਂ ਨੂੰ ਵਧਾਉਣਾ ਅਤੇ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਵਿੱਚ ਚੁਣੇ ਹੋਏ ਬਾਜਰਾ-ਅਧਾਰਿਤ ਉਤਪਾਦਾਂ ਦੀ ਮੈਨੂਫੈਕਚਰਿੰਗ ਅਤੇ ਵਿਕਰੀ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਵੈਲਿਊ ਐਡੀਸ਼ਨ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਤੱਕ, ਪੀਐੱਲਆਈਐੱਸਐੱਮਬੀਪੀ ਲਈ ਨਿਰਧਾਰਤ ਕੁੱਲ 800 ਕਰੋੜ ਰੁਪਏ ਵਿੱਚੋਂ, 29 ਬਿਨੈਕਾਰਾਂ ਨੂੰ ਪ੍ਰੋਤਸਾਹਨ ਲਈ 793.27 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ ਵਿੱਚ 8 ਵੱਡੇ ਅਤੇ 21 ਛੋਟੇ ਅਤੇ ਦਰਮਿਆਨੇ ਉੱਦਮ ਸ਼ਾਮਲ ਹਨ।

 

ਪੀਐੱਮਐੱਫਐੱਮਈ ਸਕੀਮ ਦੇ ਤਹਿਤ, ਦੇਸ਼ ਭਰ ਦੇ 21 ਜ਼ਿਲ੍ਹਿਆਂ ਵਿੱਚ ਬਾਜਰਾ-ਅਧਾਰਿਤ ਉਤਪਾਦਾਂ ਨੂੰ "ਇੱਕ ਜ਼ਿਲ੍ਹਾ ਇੱਕ ਉਤਪਾਦ" (ਓਡੀਓਪੀ) ਵਜੋਂ ਚਿੰਨ੍ਹਿਤ ਕੀਤਾ  ਗਿਆ ਹੈ। ਅੰਤਰਰਾਸ਼ਟਰੀ ਬਾਜਰਾ ਵਰ੍ਹਾ (ਆਈਵਾਈਓਐੱਮ 2023) ਦੇ ਤਹਿਤ  ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 30 ਜ਼ਿਲ੍ਹਿਆਂ ਵਿੱਚ "ਬਾਜਰਾ ਮਹੋਤਸਵ" ਆਯੋਜਿਤ ਕੀਤੇ ਗਏ ਸਨ ਤਾਂ ਜੋ ਸੂਖਮ ਫੂਡ ਪ੍ਰੋਸੈੱਸਿੰਗ  ਉੱਦਮਾਂ, ਖਾਸ ਕਰਕੇ ਬਾਜਰਾ ਉਤਪਾਦਾਂ ਦੀ ਪ੍ਰੋਸੈੱਸਿੰਗ  ਵਿੱਚ ਲੱਗੇ ਹੋਏ ਉੱਦਮੀਆਂ ਦਾ ਸਮਰਥਨ ਕੀਤਾ ਜਾ ਸਕੇ। ਇਸ ਦਾ ਟੀਚਾ ਸਟਾਰਟਅੱਪਸ ਅਤੇ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਖੁਰਾਕ ਉਦਯੋਗ ਦੇ ਸੂਖਮ ਖੇਤਰ ਨੂੰ ਸਸ਼ਕਤ ਬਣਾਉਣਾ ਸੀ। ਬਾਜਰਾ-ਅਧਾਰਿਤ ਉਤਪਾਦਾਂ ਦੇ ਨਿਰਮਾਣ ਵਿੱਚ ਲੱਗੇ 4,366 ਉੱਦਮੀਆਂ ਨੂੰ 226.40 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ।

ਦੇਸ਼ ਵਿੱਚ ਇੱਕ ਬਾਜਰਾ ਅਧਾਰਿਤ ਫੂਡ ਪ੍ਰੋਸੈੱਸਿੰਗ  ਯੂਨਿਟ ਨੂੰ ਪੀਐੱਮਕੇਐੱਸਵਾਈ 'ਫੂਡ ਪ੍ਰੋਸੈੱਸਿੰਗ  ਅਤੇ ਸੰਭਾਲ ਸਮਰੱਥਾਵਾਂ ਦੀ ਸਿਰਜਣਾ/ਵਿਸਤਾਰ' (ਸੀਈਐੱਫਪੀਪੀਸੀ) ਦੀ ਕੰਪੋਨੈਂਟ ਸਕੀਮ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ।

ਪੀਐੱਮਐੱਫਐੱਮਈ ਸਕੀਮ ਦੇ ਬ੍ਰਾਂਡਿੰਗ ਅਤੇ ਮਾਰਕੀਟਿੰਗ ਹਿੱਸੇ ਦੇ ਤਹਿਤ, ਐੱਫਪੀਓਜ਼/ਐੱਸਐੱਚਜੀਜ਼/ਸਹਿਕਾਰੀ ਸਭਾਵਾਂ ਜਾਂ ਸੂਖਮ ਫੂਡ ਪ੍ਰੋਸੈੱਸਿੰਗ  ਉੱਦਮਾਂ ਦੇ ਇੱਕ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ) ਨੂੰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਬਾਜਰਾ ਅਧਾਰਿਤ ਉਤਪਾਦਾਂ ਦੀ ਪ੍ਰੋਸੈੱਸਿੰਗ  ਸ਼ਾਮਲ ਹੈ ਤਾਂ ਜੋ ਖਪਤਕਾਰ ਰਿਟੇਲ ਵਿਕਰੀ ਲਈ ਗੁਣਵੱਤਾ ਨਿਯੰਤਰਣ, ਮਾਨਕੀਕਰਣ ਅਤੇ ਫੂਡ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੇ ਪ੍ਰਬੰਧ ਦੇ ਨਾਲ ਇੱਕ ਸਾਂਝੀ ਪੈਕੇਜਿੰਗ ਅਤੇ ਬ੍ਰਾਂਡਿੰਗ ਵਿਕਸਿਤ ਕੀਤੀ ਜਾ ਸਕੇ।

ਇਸ ਯੋਜਨਾ ਦੇ ਲਾਗੂ ਕਰਨ ਰਾਹੀਂ ਬਾਜਰਾ-ਅਧਾਰਿਤ ਉਤਪਾਦਾਂ ਦੀ ਪ੍ਰੋਸੈੱਸਿੰਗ  ਦੇ ਕਾਰਨ ਕਿਸਾਨਾਂ ਦੀ ਆਮਦਨ 'ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਐੱਮਓਐੱਫਪੀਆਈ ਦੁਆਰਾ ਕੋਈ ਖਾਸ ਅਧਿਐਨ ਨਹੀਂ ਕੀਤਾ ਗਿਆ ਹੈ। ਪੀਐੱਲਆਈਐੱਸਐੱਫਪੀਆਈ ਅਧੀਨ ਪ੍ਰੋਤਸਾਹਨ ਸਿਰਫ਼ ਤਾਂ ਹੀ ਲਾਗੂ ਹੁੰਦੇ ਹਨ ਜੇਕਰ ਨਿਰਮਾਣ ਪ੍ਰਕਿਰਿਆਵਾਂ ਦੀ ਪੂਰੀ ਲੜੀ ਭਾਰਤ ਵਿੱਚ ਹੁੰਦੀ ਹੈ। ਪੀਐੱਲਆਈਐਸਐੱਫਪੀਆਈ ਅਧੀਨ ਪ੍ਰਵਾਨਿਤ ਖੇਤੀਬਾੜੀ-ਪ੍ਰੋਸੈੱਸਡ ਫੂਡ ਉਤਪਾਦਾਂ ਦਾ ਕੁੱਲ ਨਿਰਯਾਤ 2019-20 ਦੇ ਸੰਦਰਭ ਵਿੱਚ 2024-25 ਤੱਕ 13.23 ਪ੍ਰਤੀਸ਼ਤ ਦੀ ਸੀਏਜੀਆਰ ਦੇ ਨਾਲ ਵਧਿਆ ਹੈ।

ਇਹ ਜਾਣਕਾਰੀ ਕੇਂਦਰੀ ਫੂਡ ਪ੍ਰੋਸੈੱਸਿੰਗ  ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਸੀਐਮਸੀ-ਐਮਓਐਫਪੀਆਈ/ ਏਕੇ


(Release ID: 2207256) ਵਿਜ਼ੀਟਰ ਕਾਊਂਟਰ : 22