ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਮੱਧ ਪ੍ਰਦੇਸ਼ ਦੇ ਸਾਂਸਦਾਂ ਨੂੰ ਜ਼ਮੀਨੀ ਪੱਧਰ ‘ਤੇ ਟੀਬੀ-ਮੁਕਤ ਭਾਰਤ ਅਭਿਆਨ ਨੂੰ ਗਤੀ ਦੇਣ ਦਾ ਸੱਦਾ ਦਿੱਤਾ
ਮੱਧ ਪ੍ਰਦੇਸ਼ ਦੇ ਸਾਂਸਦਾਂ ਨੇ ਟੀਬੀ ਖਾਤਮੇ ਲਈ ਆਪਣੇ-ਆਪਣੇ ਚੋਣ ਖੇਤਰ ਵਿੱਚ ਠੋਸ ਕਾਰਵਾਈ ਕਰਨ ਦਾ ਸੰਕਲਪ ਲਿਆ
ਮੱਧ ਪ੍ਰਦੇਸ਼ ਵਿੱਚ ਟੀਬੀ ਮੁਕਤ ਭਾਰਤ ਲਈ ਜਨਤਕ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਸਾਂਸਦ ਇਕਜੁੱਟ ਹੋਏ
ਮੱਧ ਪ੍ਰਦੇਸ਼ ਦੇ ਸਾਂਸਦਾਂ ਦੇ ਨਾਲ ਮੀਟਿੰਗ ਵਿੱਚ ਟੀਬੀ ਖਾਤਮੇ ਵਿੱਚ ਭਾਰਤ ਦੀ ਆਲਮੀ ਅਗਵਾਈ ਨੂੰ ਉਜਾਗਰ ਕੀਤਾ ਗਿਆ
ਮੱਧ ਪ੍ਰਦੇਸ਼ ਦੇ ਸਾਂਸਦਾਂ ਦੇ ਨਾਲ ਕੇਂਦ੍ਰਿਤ ਗੱਲਬਾਤ ਨਾਲ ਮਿਸ਼ਨ-ਮੋਡ ਟੀਬੀ ਖਾਤਮੇ ਦੇ ਯਤਨਾਂ ਨੂੰ ਮਜ਼ਬੂਤੀ ਮਿਲੀ
प्रविष्टि तिथि:
18 DEC 2025 7:43PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਟੀਬੀ ਮੁਕਤ ਭਾਰਤ ਅਭਿਆਨ ਨੂੰ ਗਤੀ ਦੇਣ ਦੇ ਉਦੇਸ਼ ਨਾਲ ਰਾਜਵਾਰ ਆਯੋਜਿਤ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਸੀਰੀਜ਼ ਦੇ ਤਹਿਤ ਅੱਜ ਮੱਧ ਪ੍ਰਦੇਸ਼ ਦੇ ਸਾਂਸਦਾਂ ਦੇ ਨਾਲ ਇੱਕ ਮੀਟਿੰਗ ਕੀਤੀ। ਇਹ ਮੀਟਿੰਗ ਵੱਖ-ਵੱਖ ਰਾਜਾਂ ਦੇ ਸਾਂਸਦਾਂ ਦੇ ਨਾਲ ਚਲ ਰਹੀ ਗੱਲਬਾਤ ਦਾ ਹਿੱਸਾ ਹੈ, ਜੋ ਇਸ ਮਹੀਨੇ ਦੀ ਸ਼ੁਰੁਆਤ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਅਤੇ ਤਮਿਲ ਨਾਡੂ ਦੇ ਸਾਂਸਦਾਂ ਦੇ ਨਾਲ ਆਯੋਜਿਤ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਦੇ ਬਾਅਦ ਹੋ ਰਹੀ ਹੈ।

ਮੱਧ ਪ੍ਰਦੇਸ਼ ਭਵਨ ਵਿਖੇ “ਸੰਸਦ ਮੈਂਬਰ ਟੀਬੀ ਮੁਕਤ ਭਾਰਤ ਲਈ ਵਚਨਬੱਧ” ਵਿਸ਼ੇ ਦੇ ਤਹਿਤ ਆਯੋਜਿਤ ਇਸ ਗੱਲਬਾਤ ਵਿੱਚ ਟੀਬੀ ਦੇ ਖਾਤਮੇ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਲਈ ਚੋਣ ਖੇਤਰ ਪੱਧਰ ‘ਤੇ ਕਾਰਵਾਈ ਕਰਨ ਅਤੇ ਅੰਤਰ-ਪਾਰਟੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਚੁਣੇ ਹੋਏ ਪ੍ਰਤੀਨਿਧੀਆਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ। ਅੱਜ ਦੇ ਸੈਸ਼ਨ ਵਿੱਚ ਰਾਜ ਦੇ ਸਾਂਸਦਾਂ ਦੇ ਨਾਲ-ਨਾਲ ਕੇਂਦਰੀ ਸੰਚਾਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮਤੰਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਅਤੇ ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਦੁਰਗਾਦਾਸ (ਉਈਕੇ)( Durgadas Uikey) ਵੀ ਮੌਜੂਦ ਸਨ।


ਸਾਂਸਦਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ ਟੀਬੀ ਦੇ ਵਿਰੁੱਧ ਲੜਾਈ ਵਿੱਚ ਭਾਰਤ ਦੀ ਮਹੱਤਵਪੂਰਨ ਤਰੱਕੀ ਨੂੰ ਉਜਾਗਰ ਕੀਤਾ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਗਲੋਬਲ ਟੀਬੀ ਰਿਪੋਰਟ 2025 ਦਾ ਹਵਾਲਾ ਦਿੰਦੇ ਹੋਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ 2015 ਅਤੇ 2024 ਦਰਮਿਆਨ ਟੀਬੀ ਦੀਆਂ ਘਟਨਾਵਾਂ ਵਿੱਚ 21 ਪ੍ਰਤੀਸ਼ਤ ਦੀ ਕਮੀ ਦਾ ਜ਼ਿਕਰ ਕੀਤਾ ਜੋ ਗਲੋਬਲ ਔਸਤ ਕਮੀ ਤੋਂ ਲਗਭਗ ਦੁੱਗਣੀ ਹੈ,
ਨਾਲ ਹੀ ਟੀਬੀ ਨਾਲ ਸਬੰਧਿਤ ਮੌਤ ਦਰ ਵਿੱਚ 25 ਪ੍ਰਤੀਸ਼ਤ ਦੀ ਕਮੀ ਆਈ ਹੈ। ਭਾਰਤ ਨੇ ਇਲਾਜ ਦੀ ਸਫ਼ਲਤਾ ਦਰ ਵਿੱਚ 90 ਪ੍ਰਤੀਸ਼ਤ ਦੀ ਉਪਲਬਧੀ ਹਾਸਲ ਕੀਤੀ ਹੈ, ਜੋ ਗਲੋਬਲ ਔਸਤ 88 ਪ੍ਰਤੀਸ਼ਤ ਤੋਂ ਕਿਤੇ ਵੱਧ ਹੈ। ਉਨ੍ਹਾਂ ਨੇ ਇਨ੍ਹਾਂ ਉਪਲਬਧੀਆਂ ਦਾ ਕ੍ਰੈਡਿਟ ਨਿਰੰਤਰ ਰਾਜਨੀਤਕ ਅਗਵਾਈ, ਸਸ਼ਕਤ ਪ੍ਰੋਗਰਾਮ ਲਾਗੂਕਰਨ ਅਤੇ ਮਜ਼ਬੂਤ ਜਨਤਕ ਭਾਗੀਦਾਰੀ ਨੂੰ ਦਿੱਤਾ, ਜਿਸ ਨੇ ਭਾਰਤ ਨੂੰ ਟੀਬੀ ਖਾਤਮੇ ਦੇ ਯਤਨਾਂ ਵਿੱਚ ਵਿਸ਼ਵ ਨੇਤਾ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।

ਸ਼੍ਰੀ ਨੱਡਾ ਨੇ ਇਸ ਗੱਲ ਨੂੰ ਦੁਹਰਾਇਆ ਕਿ ਜਨਤਕ ਅੰਦੋਲਨ ਭਾਰਤ ਦੀ ਟੀਬੀ ਖਾਤਮਾ ਰਣਨੀਤੀ ਦੀ ਨੀਂਹ ਬਣਿਆ ਹੋਇਆ ਹੈ, ਉਨ੍ਹਾਂ ਨੇ ਸਾਂਸਦਾਂ ਨੂੰ ਆਪਣੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਭਾਈਚਾਰਿਆਂ ਨੂੰ ਸੰਗਠਿਤ ਕਰਨਾ ਜਾਰੀ ਰੱਖਣ, ਜਾਗਰੂਕਤਾ ਨੂੰ ਮਜ਼ਬੂਤ ਕਰਨ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਿਆਪਕ ਮਨੋਸਮਾਜਿਕ ਸਹਾਇਤਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਮੱਧ ਪ੍ਰਦੇਸ਼ ਦੇ ਸਰਗਰਮ ਦ੍ਰਿਸ਼ਟੀਕੋਣ ਦੀ ਸ਼ਲਾਘਾ ਕਰਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਕਬਾਇਲੀ ਅਤੇ ਦੂਰ-ਦੁਰਾਡੇ ਦੇ ਖੇਤਰਾਂ ਸਮੇਤ ਰਾਜ ਦੁਆਰਾ ਚਲਾਏ ਜਾ ਰਹੇ ਭਾਈਚਾਰਾ-ਅਧਾਰਿਤ ਜਾਂਚ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟੀਬੀ ਦੇ ਮਾਮਲਿਆਂ ਦਾ ਸਾਹਮਣੇ ਆਉਣਾ ਪ੍ਰੋਗਰਾਮ ਦੀ ਬਿਹਤਰ ਪਹੁੰਚ ਅਤੇ ਨਿਜੀ ਸਿਹਤ ਸੇਵਾ ਖੇਤਰ ਦੇ ਨਾਲ ਬਿਹਤਰ ਸਹਿਯੋਗ ਨੂੰ ਦਰਸਾਉਂਣਾ ਹੈ।
ਮੰਤਰੀ ਨੇ ਏਆਈ-ਅਧਾਰਿਤ ਬ੍ਰੈਸਟ ਦੇ ਐਕਸ-ਰੇਅ, ਮੋਬਾਈਲ ਡਾਇਗਨੌਸਟਿਕ ਵੈਨ ਅਤੇ ਐੱਨਏਏਟੀ ਮਸ਼ੀਨਾਂ ਜਿਹੇ ਉੱਨਤ ਡਾਇਗਨੌਸਟਿਕ ਉਪਕਰਣਾਂ ਦੀ ਵੱਧ ਤੋਂ ਵੱਧ ਉਪਲਬਧਤਾ ਅਤੇ ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਟੀਬੀ ਮਰੀਜ਼ਾਂ ਨੂੰ ਪ੍ਰਦਾਨ ਕੀਤੀ ਜਾ ਰਹੀ 1,000 ਰੁਪਏ ਮਾਸਿਕ ਪੋਸ਼ਣ ਸਹਾਇਤਾ ਵਿੱਚ ਵਾਧੇ ਨੂੰ ਵੀ ਉਜਾਗਰ ਕੀਤਾ, ਜਿਸ ਨਾਲ ਇਲਾਜ ਦੇ ਨਤੀਜਿਆਂ ਵਿੱਚ ਸੁਧਾਰ ਹੋ ਰਿਹਾ ਹੈ।

ਰਾਸ਼ਟਰੀ ਸਿਹਤ ਮਿਸ਼ਨ ਦੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸ਼੍ਰੀ ਅਰਾਧਨਾ ਪਟਨਾਇਕ ਨੇ ਭਾਰਤ ਦੇ ਨਵੀਨਤਾਕਾਰੀ ਅਤੇ ਮਰੀਜ਼-ਕੇਂਦ੍ਰਿਤ ਟੀਬੀ ਖਾਤਮੇ ਢਾਂਚੇ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਵਿਆਪਕ ਡਾਇਗਨੌਸਟਿਕ ਇਨਫ੍ਰਾਸਟ੍ਰਕਚਰ ਵਿੱਚ ਹੁਣ 9,300 ਤੋਂ ਵੱਧ ਐੱਨਏਏਟੀ ਮਸ਼ੀਨਾਂ ਸ਼ਾਮਲ ਹਨ, ਜੋ ਦੇਸ਼ ਭਰ ਦੇ ਸਾਰੇ ਬਲੌਕ ਵਿੱਚ ਕਵਰੇਜ ਨੂੰ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਨੇ ਟੀਬੀ ਦੇ ਵਿਰੁੱਧ ਭਾਰਤ ਦੀ ਨਿਰੰਤਰ ਤਰੱਕੀ ਨੂੰ ਲੈ ਕੇ ਮਿਲੀ ਵਿਸ਼ਵਵਿਆਪੀ ਮਾਨਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਸੰਕੇਤਕਾਂ ‘ਤੇ ਪ੍ਰਦਸ਼ਨ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ, ਜਿਨ੍ਹਾਂ ਵਿੱਚ ਸੰਵੇਦਨਸ਼ੀਲ ਆਬਾਦੀ ਦੀ ਜਾਂਚ, ਮਾਮਲਿਆਂ ਦੀ ਸੂਚਨਾ, ਇਲਾਜ ਸਫ਼ਲਤਾ ਦਰ ਅਤੇ ਪੋਸ਼ਣ ਸਬੰਧੀ ਸਹਾਇਤਾ ਕਵਰੇਜ ਸ਼ਾਮਲ ਹਨ। ਸ਼੍ਰੀਮਤੀ ਪਟਨਾਇਕ ਨੇ ਟੀਬੀ ਖਾਤਮੇ ਨੂੰ ਹੋਰ ਵਧੇਰੇ ਗਤੀ ਦੇਣ ਲਈ ਅੰਤਰ-ਵਿਭਾਗੀ ਤਾਲਮੇਲ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਮੱਧ ਪ੍ਰਦੇਸ਼ ਦੇ ਸਾਂਸਦਾਂ ਨੇ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਯਤਨਾਂ ਨੂੰ ਤੇਜ਼ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸ਼ੁਰੂਆਤੀ ਜਾਂਚ ਲਈ ਨਿਕਸ਼ੈ ਸ਼ਿਵਿਰਾਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਲਿਆ, ਜਿਸ ਵਿੱਚ ਲੱਛਣ ਰਹਿਤ ਵਿਅਕਤੀ ਵੀ ਸ਼ਾਮਲ ਹਨ, ਜ਼ਿਲ੍ਹਾ ਪੱਧਰੀ ਟੀਬੀ ਸੇਵਾਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਅਤੇ ਟੀਬੀ ਮਰੀਜ਼ਾਂ ਨੂੰ ਸਮੁੱਚੀ ਸਹਾਇਤਾ ਪ੍ਰਦਾਨ ਕਰਨ ਲਈ ਨਿਕਸ਼ੈ ਮਿੱਤਰਾਂ, MYBharat ਵਲੰਟੀਅਰਾਂ ਅਤੇ ਪੰਚਾਇਤੀ ਰਾਜ ਸੰਸਥਾਨਾਂ ਨੂੰ ਸਰਗਰਮ ਤੌਰ ‘ਤੇ ਸ਼ਾਮਲ ਕਰਨ ਦਾ ਵੀ ਸੰਕਲਪ ਲਿਆ। ਸਾਂਸਦਾਂ ਨੇ ‘ਦਿਸ਼ਾ’ ਦੀਆਂ ਮੀਟਿੰਗਾਂ ਵਿੱਚ ਟੀਬੀ ਨੂੰ ਤਰਜੀਹ ਦੇਣ, ਸਿਹਤ ਸੁਵਿਧਾਵਾਂ ਦਾ ਦੌਰਾ ਕਰਨ ਅਤੇ ਜ਼ਮੀਨੀ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਿੱਧੇ ਮਰੀਜ਼ਾਂ ਨਾਲ ਜੁੜਨ ਦੀ ਵੀ ਵਚਨਬੱਧਤਾ ਜਤਾਈ।
ਦਸੰਬਰ 2024 ਵਿੱਚ ਸ਼ੁਰੂ ਕੀਤੇ ਗਏ ਅਤੇ ਬਾਅਦ ਵਿੱਚ ਪੂਰੇ ਦੇਸ਼ ਵਿੱਚ ਵਿਸਤਾਰਿਤ ਕੀਤੇ ਗਏ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਭਾਰਤ ਜਲਦੀ ਪਤਾ ਲਗਾਉਣ, ਸਮੇਂ ‘ਤੇ ਇਲਾਜ ਦੀ ਸ਼ੁਰੂਆਤ, ਉੱਚ ਜੋਖਮ ਵਾਲੇ ਮਰੀਜ਼ਾਂ ਲਈ ਅਨੁਕੂਲਿਤ ਦੇਖਭਾਲ ਅਤੇ ਵਿਆਪਕ ਮਨੋਸਮਾਜਿਕ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ। ਜਨਤਕ ਅੰਦੇਲਨ ਦੇ ਤਹਿਤ, ਦੋ ਲੱਖ ਤੋਂ ਵੱਧ MYBharat ਵਲੰਟੀਅਰਾਂ, 67 ਲੱਖ ਤੋਂ ਵੱਧ ਨਿਕਸ਼ੈ ਮਿੱਤਰਾਂ ਅਤੇ 30,000 ਤੋਂ ਵੱਧ ਚੁਣੇ ਹੋਏ ਪ੍ਰਤੀਨਿਧੀਆਂ ਨੇ ਟੀਬੀ ਮੁਕਤ ਭਾਰਤ ਦੇ ਰਾਸ਼ਟਰੀ ਮਿਸ਼ਨ ਨੂੰ ਸਾਕਾਰ ਕਰਨ ਵਿੱਚ ਸਹਿਯੋਗ ਦੇਣ ਲਈ ਅੱਗੇ ਕਦਮ ਵਧਾਇਆ ਹੈ।
************
ਐੱਸਆਰ
(रिलीज़ आईडी: 2206582)
आगंतुक पटल : 4