ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਤਕਨਾਲੋਜੀ ਦੀ ਵਰਤੋਂ ਰਾਹੀਂ ਸ਼ਾਸਤਰੀ ਅਤੇ ਲੁਪਤ ਹੋ ਰਹੀਆਂ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਲਈ ਭਾਸ਼ਾਦਾਨ ਵਰਕਸ਼ੌਪ ਦਾ ਆਯੋਜਨ ਕੀਤਾ


प्रविष्टि तिथि: 16 DEC 2025 3:56PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲੇ (ਐੱਮਓਐੱਮਏ) ਨੇ ਅੱਜ "ਭਾਸ਼ਾ ਦਾਨ" 'ਤੇ ਇੱਕ ਜਾਣਕਾਰੀ ਭਰਪੂਰ ਵਰਕਸ਼ੌਪ ਦਾ ਆਯੋਜਨ ਕੀਤਾ। ਇਹ ਪਹਿਲ ਭਾਰਤ ਦੇ ਰਾਸ਼ਟਰੀ ਭਾਸ਼ਾ ਤਕਨਾਲੋਜੀ ਮਿਸ਼ਨ, ਭਾਸ਼ਿਣੀ ਦੇ ਤਹਿਤ ਇੱਕ ਨਾਗਰਿਕ-ਸੰਚਾਲਿਤ ਯਤਨ ਹੈ, ਜਿਸਦਾ ਉਦੇਸ਼ ਡਿਜੀਟਲ ਸਾਧਨਾਂ ਰਾਹੀਂ ਭਾਰਤ ਦੀ ਸਮ੍ਰਿੱਧ  ਅਤੇ ਵਿਭਿੰਨ ਭਾਸ਼ਾਈ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ।

ਇਸ ਵਰਕਸ਼ੌਪ ਨੇ ਮਾਹਿਰਾਂ, ਸੰਸਥਾਗਤ ਹਿੱਤਧਾਰਕਾਂ ਅਤੇ ਵੱਖ-ਵੱਖ ਭਾਈਚਾਰਕ ਨੁਮਾਇੰਦਿਆਂ ਨੂੰ ਇੱਕ ਸਾਂਝੇ ਮੰਚ ‘ਤੇ ਇਕੱਠਾ ਕੀਤਾ, ਜਿਸ ਨਾਲ ਡਿਜੀਟਲ ਯੁੱਗ ਵਿੱਚ ਲੁਪਤ ਹੋ ਰਹੀਆਂ ਅਤੇ ਸ਼ਾਸਤਰੀ ਭਾਸ਼ਾਵਾਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਦੀ ਪਛਾਣ ਕੀਤੀ ਜਾ ਸਕੇ। ਇਸ ਦੌਰਾਨ ਪਾਲੀ, ਪ੍ਰਾਕ੍ਰਿਤ, ਅਵੇਸਤਾ, ਪਹਿਲਵੀ ਅਤੇ ਗੁਰਮੁਖੀ ਲਿਪੀਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਉੱਚ-ਗੁਣਵੱਤਾ ਵਾਲੇ ਇੱਕ-ਭਾਸ਼ਾਈ ਡੇਟਾ ਸੰਗ੍ਰਹਿ ਨੂੰ ਵਿਕਸਿਤ ਕਰਨ ਅਤੇ ਭਾਈਚਾਰੇ ਦੀ ਅਗਵਾਈ ਵਾਲੇ ਡੇਟਾ ਯੋਗਦਾਨ ਨੂੰ ਉਤਸ਼ਾਹਿਤ ਕਰਨ ਦੀ ਤੁਰੰਤ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ।

ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਸ਼ਾਸਤਰੀ ਅਤੇ ਲੁਪਤ ਹੋ ਰਹੀਆਂ ਭਾਸ਼ਾਵਾਂ ਦੇ ਸਿੱਖਣ, ਦਸਤਾਵੇਜ਼ੀਕਰਨ ਅਤੇ ਸੰਭਾਲ 'ਤੇ ਲਗਾਤਾਰ ਜ਼ੋਰ ਦੇ ਰਹੇ ਹਨ । ਉਹ ਮੰਤਰਾਲੇ ਦੇ ਅੰਦਰ ਕੁਸ਼ਲਤਾ, ਇਨੋਵੇਸ਼ਨ ਅਤੇ ਸਬੂਤ-ਅਧਾਰਤ ਨੀਤੀ ਨਿਰਮਾਣ ਨੂੰ ਮਜ਼ਬੂਤ ​​ਕਰਨ ਲਈ ਏਆਈ-ਅਧਾਰਿਤ ਸਾਧਨਾਂ ਨੂੰ ਵਿਆਪਕ ਤੌਰ 'ਤੇ ਅਪਣਾਉਣ ਦੀ ਲਗਾਤਾਰ ਵਕਾਲਤ ਕਰਦੇ ਹਨ। ਡਾ. ਕੁਮਾਰ ਮੰਤਰਾਲੇ ਦੇ ਅਧਿਕਾਰੀਆਂ ਅਤੇ ਸਟਾਫ ਵਿੱਚ ਏਆਈ-ਸਬੰਧਤ ਜਾਗਰੂਕਤਾ ਅਤੇ ਸਮਰੱਥਾਵਾਂ ਦੇ ਵਿਕਾਸ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਦੇ ਹਨ। ਉਹ ਸੱਭਿਆਚਾਰਕ ਸੰਭਾਲ ਅਤੇ ਸਮਾਵੇਸ਼ੀ ਸ਼ਾਸਨ ਲਈ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਸਮਰੱਥਾ-ਨਿਰਮਾਣ ਵਰਕਸ਼ਾਪਾਂ ਦੇ ਸੰਗਠਨ ਨੂੰ ਉਤਸ਼ਾਹਿਤ ਕਰਦੇ ਹਨ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐਮਈਆਈਟੀਵਾਈ) ਦੁਆਰਾ ਸ਼ੁਰੂ ਕੀਤਾ ਗਿਆ ਏਆਈ-ਸੰਚਾਲਿਤ ਪਲੈਟਫਾਰਮ ਭਾਸ਼ਿਣੀ, ਵਾਸਤਵ ਵਿੱਚ ਭਾਰਤੀ ਭਾਸ਼ਾਵਾਂ ਲਈ ਉੱਨਤ ਡਿਜੀਟਲ ਟੂਲ ਪ੍ਰਦਾਨ ਕਰਕੇ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ। ਇਹ ਪਲੈਟਫਾਰਮ ਰੀਅਲ-ਟਾਈਮ ਟੈਕਸਟ ਅਤੇ ਵੌਇਸ ਅਨੁਵਾਦ ਦੀ ਸਹੂਲਤ ਦਿੰਦਾ ਹੈ ਅਤੇ ਨਾਗਰਿਕਾਂ ਦੀਆਂ ਮੂਲ ਭਾਸ਼ਾਵਾਂ ਵਿੱਚ ਡਿਜੀਟਲ ਸੇਵਾਵਾਂ ਤੱਕ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ। ਇਹ ਓਪਨ-ਸੋਰਸ ਮਾਡਲਾਂ, ਡੇਟਾਸੈਟਾਂ ਅਤੇ ਏਪੀਆਈ ਰਾਹੀਂ ਡਿਜੀਟਲ ਸ਼ਮੂਲੀਅਤ ਨੂੰ ਮਜ਼ਬੂਤ ​​ਕਰਨ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ।

ਵਰਕਸ਼ੌਪ ਦੌਰਾਨ, ਭਾਗੀਦਾਰਾਂ ਨੂੰ ‘ਭਾਸ਼ਾਦਾਨ’ ਈਕੋਸਿਸਟਮ ਅਤੇ ਘੱਟ ਸਰੋਤਾਂ ਵਾਲੀਆਂ ਅਤੇ ਵਿਭਿੰਨ ਸ਼ਾਸਤਰੀ ਭਾਸ਼ਾਵਾਂ ਲਈ ਇਸਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਯੋਗਦਾਨ ਪਾਉਣ ਵਾਲਿਆਂ, ਸੰਸਥਾਨਾਂ ਅਤੇ ਭਾਸ਼ਾ ਭਾਈਚਾਰਿਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਵਿਸਤ੍ਰਿਤ ਤਕਨੀਕੀ ਸੈਸ਼ਨਾਂ ਵਿੱਚ ਡੇਟਾ ਇਨਪੁਟ ਅਤੇ ਪ੍ਰਮਾਣਿਕਤਾ ਪ੍ਰਕਿਰਿਆਵਾਂ ਤੋਂ ਲੈ ਕੇ ਮਜ਼ਬੂਤ ​​ਏਆਈ ਭਾਸ਼ਾ ਮਾਡਲਾਂ ਨੂੰ ਵਿਕਸਤ ਕਰਨ ਲਈ ਲੋੜੀਂਦੇ ਗੋਲਡਨ ਡੇਟਾਸੈਟ ਦੀ ਸਿਰਜਣਾ ਤੱਕ, ਪੂਰੀ ਵਿਧੀ ਨੂੰ ਵਿਸਤਾਰ ਨਾਲ ਪੇਸ਼ ਕੀਤਾ ਗਿਆ ।

ਭਾਸ਼ਿਣੀ ਪਲੈਟਫਾਰਮ 'ਤੇ "ਬੋਲੋ ਇੰਡੀਆ", "ਸੁਨੋ ਇੰਡੀਆ", "ਲਿਖੋ ਇੰਡੀਆ" ਅਤੇ "ਦੇਖੋ ਇੰਡੀਆ" ਮੋਡਾਂ ਦੇ ਲਾਈਵ ਪ੍ਰਦਰਸ਼ਨਾਂ ਨੇ ਦਿਖਾਇਆ ਕਿ ਕਿਵੇਂ ਨਾਗਰਿਕ ਆਪਣੀਆਂ ਮਾਂ ਬੋਲੀ ਅਤੇ ਸ਼ਾਸਤਰੀ ਭਾਸ਼ਾਵਾਂ ਵਿੱਚ ਭਾਸ਼ਾ, ਟੈਕਸਟ ਅਤੇ ਚਿੱਤਰ ਡੇਟਾ ਦਾ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕਦੇ ਹਨ। ਸੈਸ਼ਨਾਂ ਵਿੱਚ ਪਲੈਟਫਾਰਮ ਸੰਚਾਲਨ, ਤਕਨੀਕੀ ਤਿਆਰੀ, ਸਰੋਤ ਯੋਜਨਾਬੰਦੀ, ਡੇਟਾਸੈਟ ਜ਼ਰੂਰਤਾਂ ਅਤੇ ਭਾਸ਼ਾ ਡਿਜੀਟਾਈਜ਼ੇਸ਼ਨ ਪ੍ਰੋਗਰਾਮਾਂ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣ ਲਈ ਸਰਵੋਤਮ ਅਭਿਆਸਾਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

ਇਸ ਮੌਕੇ 'ਤੇ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਸ਼ਾ ਸੰਭਾਲ ਦੇ ਯਤਨਾਂ ਵਿੱਚ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਭਾਰਤ ਦੀ ਭਾਸ਼ਾਈ ਵਿਰਾਸਤ ਦੀ ਸੰਭਾਲ, ਨਿਰੰਤਰਤਾ ਅਤੇ ਸਾਰਥਕਤਾ ਨੂੰ ਯਕੀਨੀ ਬਣਾਉਣ ਦੀ ਕੁੰਜੀ ਹੈ।

ਇਸ ਵਰਕਸ਼ੌਪ ਰਾਹੀਂ ਸੱਭਿਆਚਾਰਕ ਸੰਭਾਲ ਅਤੇ ਸਮਾਵੇਸ਼ੀ ਵਿਕਾਸ ਲਈ ਤਕਨਾਲੋਜੀ ਦੀ ਵਰਤੋਂ ਕਰਨ ਪ੍ਰਤੀ ਮੰਤਰਾਲੇ ਦੀ ਮਜ਼ਬੂਤ ​​ਵਚਨਬੱਧਤਾ ਪ੍ਰਦਰਸ਼ਿਤ ਹੋਈ ਹੈ। ਭਾਸ਼ਿਣੀ ਅਤੇ ਭਾਸ਼ਾਦਾਨ ਵਰਗੇ ਪਲੈਟਫਾਰਮਾਂ ਨਾਲ ਸਹਿਯੋਗ ਰਾਹੀਂ, ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ ਇਹ ਯਕੀਨੀ ਬਣਾ ਰਿਹਾ ਹੈ ਕਿ ਹਰ ਭਾਸ਼ਾ ਅਤੇ ਹਰ ਆਵਾਜ਼ ਭਾਰਤ ਨੂੰ ਡਿਜੀਟਲ ਭਵਿੱਖ ਵਿੱਚ ਆਪਣਾ ਸਹੀ ਸਥਾਨ ਪ੍ਰਾਪਤ ਹੋਵੇ।

*****

ਏਕੇ/ਐਮਆਰ


(रिलीज़ आईडी: 2206546) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी