ਸੱਭਿਆਚਾਰ ਮੰਤਰਾਲਾ
ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ ਨੂੰ 2025 ਵਿੱਚ ਦੋ ਵੱਕਾਰੀ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ
ਇੱਕ "ਹਰ ਘਰ ਮਿਊਜ਼ੀਅਮ" ਪਹਿਲ ਲਈ ਅਤੇ ਦੂਸਰਾ "ਵੇਸਟ ਟੂ ਆਰਟ" ਪ੍ਰਕਾਸ਼ਨ ਲਈ
प्रविष्टि तिथि:
17 DEC 2025 4:28PM by PIB Chandigarh
ਸੱਭਿਆਚਾਰ ਮੰਤਰਾਲੇ ਦੇ ਅਧੀਨ ਇੱਕ ਸੰਗਠਨ, ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ (NCSM), ਨੂੰ ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਫ਼ ਇੰਡੀਆ (PRSI) ਦੁਆਰਾ ਦੋ ਵੱਕਾਰੀ PRSI ਰਾਸ਼ਟਰੀ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਸਨਮਾਨਾਂ ਵਿੱਚ ਇੱਕ ਪੁਰਸਕਾਰ ਕਾਰਪੋਰੇਟ ਮੁਹਿੰਮ ਸ਼੍ਰੇਣੀ ਵਿੱਚ ਸੋਸ਼ਲ ਮੀਡੀਆ ਦੀ ਸਭ ਤੋਂ ਵਧੀਆ ਵਰਤੋਂ ਦੀ ਸ਼੍ਰੇਣੀ ਵਿੱਚ ‘ਹਰ ਘਰ ਮਿਊਜ਼ੀਅਮ’ ਪਹਿਲ ਲਈ, ਅਤੇ ਦੂਸਰਾ ‘ਵਿਸ਼ੇਸ਼/ਪ੍ਰਤਿਸ਼ਠਿਤ ਪ੍ਰਕਾਸ਼ਨ’ ਸ਼੍ਰੇਣੀ ਦੇ ਅਧੀਨ "ਵੇਸਟ ਟੂ ਆਰਟ" ਪ੍ਰਕਾਸ਼ਨ ਲਈ ਦਿੱਤਾ ਗਿਆ ਹੈ।
"ਵੇਸਟ ਟੂ ਆਰਟ" ਪ੍ਰਕਾਸ਼ਨ ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮ (NCSM) ਦੀ ਇੱਕ ਪ੍ਰਮੁੱਖ ਪਹਿਲਕਦਮੀ ਦਾ ਦਸਤਾਵੇਜ਼ੀਕਰਣ ਕਰਦਾ ਹੈ ਜੋ ਇਸ ਨੂੰ ਵਿਸ਼ੇਸ਼ ਮੁਹਿੰਮ 4.0 ਅਤੇ ਸਵੱਛਤਾ ਹੀ ਸੇਵਾ ਦੇ ਅਧੀਨ ਸ਼ੁਰੂ ਕੀਤਾ ਗਿਆ ਹੈ। ਇਹ ਰਚਨਾਤਮਕਤਾ, ਸਥਿਰਤਾ ਅਤੇ ਜਨਤਕ ਭਾਗੀਦਾਰੀ ਦੇ ਸ਼ਕਤੀਸ਼ਾਲੀ ਸੰਗਮ ਨੂੰ ਦਰਸਾਉਂਦਾ ਹੈ। ਦਿਲਚਸਪ ਦ੍ਰਿਸ਼ਟੀਕੋਣਾਂ ਅਤੇ ਕਹਾਣੀਆਂ ਰਾਹੀਂ, ਪ੍ਰਕਾਸ਼ਨ ਨੂੰ ਦਰਸਾਉਂਦਾ ਹੈ ਕਿ ਕਿਵੇਂ ਲਗਭਗ 1,250 ਕਿਲੋਗ੍ਰਾਮ ਰਹਿੰਦ-ਖੂੰਹਦ - ਜਿਸ ਵਿੱਚ ਮੈਟਲ ਸਕ੍ਰੈਪ, ਇਲੈਕਟ੍ਰੌਨਿਕ ਉਪਕਰਣ ਅਤੇ ਰੱਦ ਕੀਤੇ ਗਏ ਕੰਟੇਨਰ ਸ਼ਾਮਲ ਹਨ - ਨੂੰ ਦੇਸ਼ ਭਰ ਵਿੱਚ NCSM ਯੂਨਿਟਾਂ ਵਿੱਚ ਸਾਰਥਕ ਕਲਾਕ੍ਰਿਤੀਆਂ ਵਿੱਚ ਬਦਲਿਆ ਗਿਆ ਸੀ। ਇਹ ਸਰਕੂਲਰ ਅਰਥਵਿਵਸਥਾ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰਨ ਵਾਲੇ ਵਿਦਿਅਕ ਪ੍ਰਦਰਸ਼ਨਾਂ ਵਜੋਂ ਵੀ ਕੰਮ ਕਰਦੇ ਹਨ। ਪ੍ਰਕਾਸ਼ਨ ਅੱਗੇ ਵਿਦਿਆਰਥੀਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਵਾਲੀ ਵਿਵਹਾਰਕ ਵਰਕਸ਼ਾਪਸ ਅਤੇ ਰਾਸ਼ਟਰੀ ਪੱਧਰੀ ਪ੍ਰਤਿਯੋਗਿਤਾਵਾਂ ਨੂੰ ਰੇਖਾਂਕਿਤ ਕਰਦਾ ਹੈ। ਇਸ ਵਿੱਚ ਚੁਣੀਆਂ ਹੋਈਆਂ ਕਲਾਕ੍ਰਿਤੀਆਂ ਨੂੰ NCSM ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਪ੍ਰਚਾਰਿਤ ਕੀਤਾ ਗਿਆ। ਇਹ ਇਸ ਪਹਿਲਕਦਮੀ ਦੀ ਵਿਆਪਕ ਡਿਜੀਟਲ ਪਹੁੰਚ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਸੋਚ ਅਤੇ ਰਚਨਾਤਮਕ ਮੁੜ ਵਰਤੋਂ ਨੂੰ ਪ੍ਰੇਰਿਤ ਕਰਨ ਵਿੱਚ ਇਸ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਹਰ ਘਰ ਮਿਊਜ਼ੀਅਮ ਮੁਹਿੰਮ ਨੂੰ ਸੱਭਿਆਚਾਰਕ ਮੰਤਰਾਲੇ ਦੇ ਰਾਸ਼ਟਰੀ ਵਿਗਿਆਨ ਮਿਊਜ਼ੀਅਮ ਕੌਂਸਲ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਇਹ ਭਰੋਸਾ ਦਿਲਾਉਣਾ ਹੈ ਕਿ ਹਰ ਘਰ ਭਾਰਤ ਦੇ ਜੀਵੰਤ ਇਤਿਹਾਸ ਦੇ ਅੰਸ਼ ਨੂੰ ਸੁਰੱਖਿਅਤ ਰੱਖਦਾ ਹੈ - ਭਾਵੇਂ ਇਹ ਵਿਰਾਸਤੀ ਧਰੋਹਰ ਹੋਵੇ, ਕਲਾਕ੍ਰਿਤੀ ਹੋਵੇ, ਪ੍ਰਾਚੀਨ ਵਸਤੂ ਜਾਂ ਕੋਈ ਵਿਲੱਖਣ ਸੰਗ੍ਰਹਿਯੋਗ ਵਸਤੂ ਹੋਵੇ। ਇਹ ਦੇਸ਼ ਵਿਆਪੀ ਪਹਿਲ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਆਪਣੇ ਨਿਜੀ ਸੰਗ੍ਰਹਿ ਦੀਆਂ ਫੋਟੋਆਂ, ਵੀਡੀਓ ਅਤੇ ਕਹਾਣੀਆਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦੀ ਹੈ। ਇਸ ਨਾਲ ਸੱਭਿਆਚਾਰਕ, ਇਤਿਹਾਸਕ ਅਤੇ ਭਾਵਨਾਤਮਕ ਮਹੱਤਵ ਰੱਖਣ ਵਾਲੀਆਂ ਰੋਜ਼ਾਨਾ ਦੀਆਂ ਵਸਤੂਆਂ ਦਾ ਇੱਕ ਵਧਦਾ ਡਿਜੀਟਲ ਪੁਰਾਲੇਖ ਬਣਾਇਆ ਜਾਂਦਾ ਹੈ। ਚਿੱਤਰਾਂ, ਬਿਰਤਾਂਤਾਂ ਅਤੇ ਸੰਗ੍ਰਹਿਕਰਤਾਵਾਂ ਨਾਲ ਗੱਲਬਾਤ ਰਾਹੀਂ ਯੋਜਨਾਬੱਧ ਦਸਤਾਵੇਜ਼ਾਂ ਦੁਆਰਾ ਇਹ ਮੁਹਿੰਮ ਲੋਕਾਂ ਦੇ ਇਤਿਹਾਸ ਨੂੰ ਰਾਸ਼ਟਰੀ ਸੱਭਿਆਚਾਰਕ ਬਿਰਤਾਂਤ ਵਿੱਚ ਲਿਆਉਂਦੀ ਹੈ, ਉਤਸੁਕਤਾ ਅਤੇ ਖੋਜ ਨੂੰ ਉਤਸ਼ਾਹਿਤ ਕਰਦੀ ਹੈ, ਅਤੇ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਨੂੰ ਵਧਾਉਂਦੀ ਹੈ - ਇੱਕ ਸਮੇਂ ਵਿੱਚ ਇੱਕ ਘਰ। ਇਹ ਪੁਰਸਕਾਰ ਮੁਹਿੰਮ ਦੇ ਪ੍ਰਭਾਵਸ਼ਾਲੀ ਡਿਜੀਟਲ ਸ਼ਮੂਲੀਅਤ ਅਤੇ ਦੇਸ਼ ਭਰ ਵਿੱਚ ਸੰਗ੍ਰਹਿਕਰਤਾਵਾਂ, ਭਾਈਚਾਰਿਆਂ ਅਤੇ ਵਿਰਾਸਤ ਪ੍ਰੇਮੀਆਂ ਨੂੰ ਜੋੜਨ ਵਿੱਚ ਇਸ ਦੀ ਸਫਲਤਾ ਨੂੰ ਮਾਨਤਾ ਦਿੰਦਾ ਹੈ। ਇਸ ਪਹਿਲਕਦਮੀ ਨੇ ਹੁਣ ਤੱਕ ਸੋਸ਼ਲ ਮੀਡੀਆ ਰਾਹੀਂ 10 ਲੱਖ ਤੋਂ ਵੱਧ ਦਰਸ਼ਕਾਂ ਦੀ ਭਾਗੀਦਾਰੀ ਰਿਕਾਰਡ ਕੀਤੀ ਹੈ, ਵੱਖ-ਵੱਖ ਪਲੈਟਫਾਰਮਾਂ ‘ਤੇ 10 ਮਿਲੀਅਨ ਤੋਂ ਵੱਧ ਵਿਯੂਜ਼ ਪ੍ਰਾਪਤ ਕੀਤੇ ਹਨ, ਅਤੇ 150 ਤੋਂ ਵੱਧ ਕਿਉਰੇਟਿਡ ਐਂਟਰੀਆਂ ਪ੍ਰਾਪਤ ਕੀਤੀਆਂ ਹਨ, ਜੋ ਕਿ ਮਜ਼ਬੂਤ ਜਨਤਕ ਭਾਗੀਦਾਰੀ ਅਤੇ ਪ੍ਰਭਾਵਸ਼ਾਲੀ ਡਿਜੀਟਲ ਪਹੁੰਚ ਨੂੰ ਦਰਸਾਉਂਦੀਆਂ ਹਨ।
ਇਹ ਪੁਰਸਕਾਰ PRSI ਦੁਆਰਾ 13 ਤੋਂ 15 ਦਸੰਬਰ 2025 ਤੱਕ ਉੱਤਰਾਖੰਡ ਦੇ ਦੇਹਰਾਦੂਨ ਵਿੱਚ "ਵਿਕਾਸ ਨੂੰ ਸਸ਼ਕਤ ਬਣਾਉਣਾ, ਜੜ੍ਹਾਂ ਨੂੰ ਸੁਰੱਖਿਅਤ ਰੱਖਣਾ - 2047 ਲਈ PR ਵਿਜ਼ਨ" ਵਿਸ਼ੇ 'ਤੇ ਆਯੋਜਿਤ 47ਵੇਂ ਆਲ ਇੰਡੀਆ ਪਬਲਿਕ ਰਿਲੇਸ਼ਨ ਕਾਨਫਰੰਸ ਵਿੱਚ ਪ੍ਰਦਾਨ ਕੀਤੇ ਗਏ। ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ ਸੀਨੀਅਰ ਨੀਤੀ ਨਿਰਮਾਤਾਵਾਂ, ਸੰਚਾਰ ਪੇਸ਼ੇਵਰਾਂ, ਉਦਯੋਗ ਦੇ ਨੇਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਹਿੱਸਾ ਲਿਆ। NCSM ਵੱਲੋਂ, ਇਹ ਪੁਰਸਕਾਰ ਸ਼੍ਰੀ ਰਾਜੀਬ ਨਾਥ, ਨਿਦੇਸ਼ਕ (ਹੈੱਡਕੁਆਰਟਰ), ਅਤੇ ਸ਼੍ਰੀ ਸੱਤਿਆਜੀਤ ਐੱਨ. ਸਿੰਘ, ਪੀਆਰਓ, ਦੁਆਰਾ ਪ੍ਰਾਪਤ ਕੀਤੇ ਗਏ।
************
ਐੱਮ ਅੰਨਾਦੁਰਾਈ /ਏਕੇ
(रिलीज़ आईडी: 2205996)
आगंतुक पटल : 3