ਸਹਿਕਾਰਤਾ ਮੰਤਰਾਲਾ
ਸਹਿਕਾਰ ਸਾਰਥੀ
प्रविष्टि तिथि:
16 DEC 2025 4:58PM by PIB Chandigarh
ਸਹਿਕਾਰ ਸਾਰਥੀ (ਸਾਂਝੀ ਸੇਵਾ ਇਕਾਈ – SSE) ਦੀ ਸਥਾਪਨਾ ਗ੍ਰਾਮੀਣ ਸਹਿਕਾਰੀ ਬੈਂਕਾਂ (RCBs) ਨੂੰ ਆਧੁਨਿਕ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਮਰੱਥ ਬਣਾਉਣ ਲਈ ਕੀਤੀ ਗਈ ਹੈ।
ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਾਅਦ, ਸਹਿਕਾਰ ਸਾਰਥੀ ਦੀ ਸਥਾਪਨਾ ਕੀਤੀ ਗਈ ਅਤੇ ਇਸ ਨੂੰ 21 ਜੁਲਾਈ 2025 ਨੂੰ ਰਜਿਸਟਰਡ ਕੀਤਾ ਗਿਆ ਸੀ। ਇਸ ਦੀ ਆਥੋਰਾਈਜ਼ਡ ਪੂੰਜੀ 1,000 ਕਰੋੜ ਰੁਪਏ ਹੈ, ਜਿਸ ਵਿੱਚ ਨਾਬਾਰਡ ਐੱਨਸੀਡੀਸੀ ਅਤੇ ਗ੍ਰਾਮੀਣ ਸਹਿਕਾਰੀ ਬੈਂਕਾਂ (RCBs) ਦੀ ਸ਼ੇਅਰਹੋਲਡਿੰਗ ਕ੍ਰਮਵਾਰ : 33.33% ਨਿਰਧਾਰਿਤ ਕੀਤੀ ਗਈ ਹੈ।
ਸਹਿਕਾਰ ਸਾਰਥੀ ਗ੍ਰਾਮੀਣ ਸਹਿਕਾਰੀ ਬੈਂਕਾਂ (RCBs) ਨੂੰ ਸਾਂਝੇ ਤਕਨਾਲੋਜੀ ਬੁਨਿਆਦੀ ਢਾਂਚੇ ਅਤੇ ਡਿਜੀਟਲ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
-
ਸਧਾਰਣ ਅਤੇ ਆਧੁਨਿਕ ਕੋਰ ਬੈਂਕਿੰਗ ਸਮਾਧਾਨ (ਸੀਬੀਐੱਸ);
-
ਡਿਜੀਟਲ ਭੁਗਤਾਨ ਪ੍ਰਣਾਲੀਆਂ ਜਿਵੇਂ ਕਿ ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (AePS), ਯੂਪੀਆਈ (UPI), ਅਤੇ ਸਬੰਧਿਤ ਡਿਜੀਟਲ ਚੈਨਲ;
-
ਸਾਈਬਰ ਸੁਰੱਖਿਆ ਫ੍ਰੇਮਵਰਕ, ਆਈਟੀ ਸ਼ਾਸਨ ਅਤੇ ਡੋਮੇਨ ਮਾਈਗ੍ਰੇਸ਼ਨ ਸਮਰਥਨ (ਉਦਾਹਰਣ ਦੇ ਲਈ bank.in);
-
ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOPs), ਟ੍ਰੇਨਿੰਗ ਅਤੇ ਤਕਨਾਲੋਜੀ ਅੰਗੀਕਰਣ ਲਈ ਸਮਰੱਥਾ ਨਿਰਮਾਣ।
ਇਨ੍ਹਾਂ ਪਹਿਲਕਦਮੀਆਂ ਰਾਹੀਂ, ‘ਸਹਿਕਾਰ ਸਾਰਥੀ’ ਗ੍ਰਾਮੀਣ ਸਹਿਕਾਰੀ ਬੈਂਕਾਂ ਨੂੰ ਆਧੁਨਿਕ ਅਤੇ ਮਿਆਰੀ ਡਿਜੀਟਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ, ਗ੍ਰਾਹਕ ਪਹੁੰਚ ਨੂੰ ਵਧਾਉਣ, ਸੰਚਾਲਨ ਕੁਸ਼ਲਤਾ ਨੂੰ ਮਜ਼ਬੂਤ ਕਰਨ ਅਤੇ ਹੋਰ ਨਿਯੰਤ੍ਰਿਤ ਬੈਂਕਿੰਗ ਸੰਸਥਾਵਾਂ ਦੇ ਬਰਾਬਰ ਸਮਕਾਲੀ ਵਿੱਤੀ ਤਕਨਾਲੋਜੀਆਂ ਨੂੰ ਅਪਣਾਉਣ ਦੇ ਯੋਗ ਬਣਾਉਂਦਾ ਹੈ।
ਇਹ ਜਾਣਕਾਰੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
************
ਏਕੇ/ਬਲਜੀਤ
(रिलीज़ आईडी: 2205324)
आगंतुक पटल : 4