ਸਿੱਖਿਆ ਮੰਤਰਾਲਾ
ਪੇਸ਼ੇਵਰਾਂ ਅਤੇ ਕਾਰੀਗਰਾਂ ਦੇ ਸਮੂਹ ਦੀ ਹਨੂੰਮਾਨ ਘਾਟ 'ਤੇ ਪ੍ਰਾਰਥਨਾ
ਵਫ਼ਦ ਨੇ ਮਹਾਕਵੀ ਸੁਬਰਾਮਣੀਯ ਭਾਰਤੀ ਦੇ ਨਿਵਾਸ ਸਥਾਨ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ
Posted On:
12 DEC 2025 5:46PM by PIB Chandigarh
ਤਮਿਲ ਨਾਡੂ ਦੇ ਪੇਸ਼ੇਵਰਾਂ ਅਤੇ ਕਾਰੀਗਰਾਂ ਦੇ ਵਫ਼ਦ ਦਾ ਪੰਜਵਾਂ ਬੈਚ ਅੱਜ ਕਾਸ਼ੀ ਤਮਿਲ ਸੰਗਮਮ 4.0 ਦੇ ਤਹਿਤ ਹਨੂੰਮਾਨ ਘਾਟ ਪਹੁੰਚਿਆ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਅਤੇ ਸਮ੍ਰਿੱਧੀ ਅਤੇ ਖੁਸ਼ਹਾਲੀ ਲਈ ਅਸ਼ੀਰਵਾਦ ਮੰਗਿਆ। ਵਫਦ ਨੇ ਮਾਂ ਗੰਗਾ ਵਿੱਚ ਇਸ਼ਨਾਨ ਕਰਨ ਤੋਂ ਬਾਅਦ, ਘਾਟ 'ਤੇ ਸਥਿਤ ਪ੍ਰਾਚੀਨ ਮੰਦਿਰਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਇਤਿਹਾਸਕ ਅਤੇ ਆਰਕੀਟੈਕਚਰਲ ਮਹੱਤਵ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

ਵਫ਼ਦ ਨੇ ਹਨੂੰਮਾਨ ਘਾਟ ਵਿਖੇ ਸਥਿਤ ਮਹਾਕਵੀ ਸੁਬਰਾਮਣੀਯ ਭਾਰਤੀ ਦੇ ਨਿਵਾਸ ਸਥਾਨ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਨਿਵਾਸ ਨਾਲ ਜੁੜੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਨ ਵਿੱਚ ਦਿਲਚਸਪੀ ਪ੍ਰਗਟ ਕੀਤੀ। ਵਫ਼ਦ ਨੇ ਨੇੜਲੀ ਲਾਇਬ੍ਰੇਰੀ ਵਿੱਚ ਜਾ ਕੇ ਉਥੋਂ ਦੇ ਇਤਿਹਾਸ ਅਤੇ ਮਹੱਤਵ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕੀਤੀ।

ਮਹਾਕਵੀ ਸੁਬਰਾਮਣੀਯ ਭਾਰਤੀ ਨੂੰ ਤਮਿਲ ਸਾਹਿਤ ਅਤੇ ਰਾਸ਼ਟਰੀ ਅੰਦੋਲਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਜਾਣਿਆ ਜਾਂਦਾ ਹੈ । ਤਮਿਲ ਦੇ "ਰਾਸ਼ਟਰੀ ਕਵੀ" ਵਜੋਂ ਸਤਿਕਾਰੇ ਜਾਣ ਵਾਲੇ ਮਹਾਕਵੀ ਸੁਬਰਾਮਣੀਯ ਭਾਰਤੀ ਨੇ ਕਾਸ਼ੀ ਵਿੱਚ ਆਪਣੇ ਪ੍ਰਵਾਸ ਦੌਰਾਨ ਸੰਸਕ੍ਰਿਤ, ਹਿੰਦੀ ਅਤੇ ਅੰਗਰੇਜ਼ੀ ਦਾ ਅਧਿਐਨ ਕੀਤਾ।
ਮਹਾਕਵੀ ਭਾਰਤੀ ਦੇ ਨਿਵਾਸ ਸਥਾਨ ਦਾ ਦੌਰਾ ਕਰਨ ਤੋਂ ਬਾਅਦ, ਵਫ਼ਦ ਨੇ ਕਾਂਚੀ ਮੱਠ ਪਹੁੰਚ ਕੇ ਉਨ੍ਹਾਂ ਨੇ ਉੱਥੋਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਫ਼ਦ ਨੇ ਕਾਸ਼ੀ ਦੇ ਮੱਧ ਵਿੱਚ ਸਥਿਤ ਦੱਖਣੀ ਭਾਰਤੀ ਮੰਦਿਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਪ੍ਰਸੰਨਤਾ ਪ੍ਰਗਟ ਕੀਤੀ।
ਵਫ਼ਦ ਦਾ ਮਾਰਗਦਰਸ਼ਨ ਕਰਨ ਵਾਲੇ ਵੀ. ਚੰਦਰਸ਼ੇਖਰ ਦ੍ਰਵਿੜ ਘਣਪਤੀ ਨੇ ਦੱਸਿਆ ਕਿ ਕੇਦਾਰ ਘਾਟ ਅਤੇ ਹਨੂੰਮਾਨ ਘਾਟ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪੀੜ੍ਹੀਆਂ ਤੋਂ ਦੱਖਣੀ ਭਾਰਤੀ ਪਰਿਵਾਰ ਵਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪਰਿਵਾਰ ਪੰਜ ਜਾਂ ਦਸ ਪੀੜ੍ਹੀਆਂ ਤੋਂ ਕਾਸ਼ੀ ਵਿੱਚ ਰਹਿ ਰਹੇ ਹਨ, ਸਥਾਨਕ ਪਰੰਪਰਾਵਾਂ ਨੂੰ ਅਪਣਾਉਂਦੇ ਹੋਏ ਆਪਣੀਆਂ ਪਰੰਪਰਾਵਾਂ ਨੂੰ ਸੁਰੱਖਿਅਤ ਕਰ ਰਹੇ ਹਨ। ਇਸ ਨਾਲ ਭਗਵਾਨ ਸ਼ਿਵ ਦੀ ਨਗਰੀ ਵਿੱਚ ਉੱਤਰੀ ਅਤੇ ਦੱਖਣੀ ਭਾਰਤੀ ਸੱਭਿਆਚਾਰਾਂ ਦਾ ਵਿਲੱਖਣ ਸੰਗਮ ਦੇਖਣ ਨੂੰ ਮਿਲਦਾ ਹੈ।
ਪੇਸ਼ੇਵਰਾਂ ਅਤੇ ਕਾਰੀਗਰਾਂ ਦੇ ਇਸ ਵਫ਼ਦ ਦਾ ਕਾਸ਼ੀ ਵਿੱਚ ਨਿਰਧਾਰਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ ਅਤੇ ਬਾਅਦ ਵਿੱਚ ਨਮੋ ਘਾਟ ਦਾ ਦੌਰਾ ਵੀ ਇਸ ਵਿੱਚ ਸ਼ਾਮਲ ਹੈ।
*****
ਏਕੇ
(Release ID: 2203814)
ਵਿਜ਼ੀਟਰ ਕਾਊਂਟਰ : 25