ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਪ੍ਰਸਾਰ ਭਾਰਤੀ ਰਾਹੀਂ ਆਫਤ ਚੇਤਾਵਨੀਆਂ ਅਤੇ ਭਲਾਈ ਯੋਜਨਾਵਾਂ ਨੂੰ ਆਖ਼ਰੀ ਮੀਲ ਤੱਕ ਪਹੁੰਚਾਇਆ
ਹੁਣ ਨਾਗਰਿਕਾਂ ਨੂੰ ਆਫਤ ਸੂਚਨਾਵਾਂ ਮਲਟੀ ਮੀਡੀਆ ਰਾਹੀਂ ਖੇਤਰੀ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ
ਵੇਵਸ ਓਟੀਟੀ, ਡੀਡੀ ਫ੍ਰੀਡਿਸ਼ ਅਤੇ ਆਕਾਸ਼ਵਾਣੀ ਗ੍ਰਾਮੀਣ ਅਤੇ ਸਰਹੱਦੀ ਖੇਤਰਾਂ ਵਿੱਚ ਭਲਾਈ ਯੋਜਨਾਵਾਂ ਦੀ ਪਹੁੰਚ ਵਧਾਉਂਦੇ ਹਨ
प्रविष्टि तिथि:
10 DEC 2025 4:08PM by PIB Chandigarh
ਸਰਕਾਰ ਭਲਾਈ ਯੋਜਨਾਵਾਂ, ਜਨਤਕ ਸਲਾਹਾਂ ਅਤੇ ਆਫਤ ਸਬੰਧੀ ਸੂਚਨਾਵਾਂ ਦੇ ਪ੍ਰਸਾਰ ਦੇ ਮਹੱਤਵ ਨੂੰ ਸਮਝਾਉਂਦੀ ਹੈ, ਵਿਸ਼ੇਸ਼ ਕਰਕੇ ਗ੍ਰਾਮੀਣ, ਦੂਰ-ਢਰਾਡੇ ਅਤੇ ਸਰੱਹਦੀ ਖੇਤਰਾਂ ਵਿੱਚ।
ਸਰਕਾਰ ਆਪਣੇ ਪਬਲਿਕ ਬ੍ਰੌਡਕਾਸਟ, ਪ੍ਰਸਾਰ ਭਾਰਤੀ (ਦੂਰਦਰਸ਼ਨ ਅਤੇ ਆਕਾਸ਼ਵਾਣੀ) ਰਾਹੀਂ ਐੱਫਐੱਮ/ਐੱਮਡਬਲਿਊ/ਐੱਸਡਬਲਿਊ ਰੇਡੀਓ ਨੈੱਟਵਰਕ, ਸਥਾਨਕ ਟੀਵੀ ਟ੍ਰਾਂਸਮੀਟਰ, ਡੀਡੀ ਫ੍ਰੀਡਿਸ਼, ਡਿਜੀਟਲ ਪਲੈਟਫਾਰਮ ਅਤੇ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਵਿਆਪਕ ਪਹੁੰਚ ਯਕੀਨੀ ਬਣਾਉਂਦੀ ਹੈ।
ਗ੍ਰਹਿ ਮੰਤਰਾਲੇ ਅਧੀਨ ਆਉਣ ਵਾਲੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਨੇ ਆਫਤ ਸਬੰਧੀ ਚੇਤਾਵਨੀਆਂ ਦਾ ਭੂਗੋਲਿਕ ਤੌਰ ‘ਤੇ ਟੀਚਾਗਤ ਪ੍ਰਸਾਰ ਕਰਨ ਲਈ ਕੌਮਨ ਅਲਰਟਿੰਗ ਪ੍ਰੋਟੋਕੋਲ (ਸੀਏਪੀ) ਅਧਾਰਿਤ ਏਕੀਕ੍ਰਿਤ ਚੇਤਾਵਨੀ ਪ੍ਰਣਾਲੀ ਨੂੰ ਲਾਗੂ ਕੀਤਾ ਹੈ।
ਇਹ ਚੇਤਾਵਨੀਆਂ ਐੱਸਐੱਮਐੱਸ, ਮੋਬਾਈਲ ਐਪ, ਸਚੇਤ ਪੋਰਟਲ, ਗਗਨ/ਨਾਵਿਕ ਸੈਟੇਲਾਈਟ ਟਰਮੀਨਲ ਅਤੇ ਆਰਐੱਸਐੱਸ ਫੀਡਸ ਰਾਹੀਂ ਖੇਤਰੀ ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ, ਐੱਨਡੀਐੱਮਏ ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ, ਖੇਤਰੀ ਭਾਸ਼ਾ ਸਮੱਗਰੀ, ਆਊਟਰੀਚ ਵਾਹਨ ਅਤੇ ਨੁੱਕੜ ਨਾਟਕਾਂ ਦੀ ਵਰਤੋਂ ਕਰਦੇ ਹੋਏ ਵਿਆਪਕ ਜਾਗਰੂਕਤਾ ਪਹਿਲਕਦਮੀਆਂ ਰਾਹੀਂ ਭਾਈਚਾਰਕ ਤਿਆਰੀਆਂ ਨੂੰ ਮਜ਼ਬੂਤ ਕਰ ਰਿਹਾ ਹੈ।
ਆਖ਼ਰੀ ਮੀਲ ਤੱਕ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਨੇ ਹੇਠਾਂ ਲਿੱਖੇ ਉਪਾਅ ਕੀਤੇ ਹਨ:-
-
ਡੀਡੀ ਫ੍ਰੀਡਿਸ਼ ਰਾਹੀਂ ਵਿਸਥਾਰ: ਡਾਇਰੈਕਟ ਟੂ ਹੋਮ (ਡੀਟੀਐੱਚ) ਪਲੈਟਫਾਰਮ ਗ੍ਰਾਮੀਣ ਅਤੇ ਸਰਹੱਦੀ ਖੇਤਰਾਂ ਸਮੇਤ ਪੂਰੇ ਦੇਸ਼ ਵਿੱਚ ਕਵਰੇਜ ਪ੍ਰਦਾਨ ਕਰਦਾ ਹੈ। ਇਸ ਵਿੱਚ ਦੂਰਦਰਸ਼ਨ ਦੇ ਸਾਰੇ ਚੈਨਲ, ਆਕਾਸ਼ਵਾਣੀ ਦੇ 48 ਚੈਨਲ, ਚੋਣਵੇਂ ਨਿਜੀ ਚੈਨਲ ਅਤੇ 260 ਤੋਂ ਵੱਧ ਵਿਦਿਅਕ ਚੈਨਲ ਸ਼ਾਮਲ ਹਨ।
-
ਟੀਚਾਗਤ ਜਨਤਕ ਸੂਚਨਾ ਪ੍ਰੋਗਰਾਮ: ਦੂਰਦਰਸ਼ਨ ਅਤੇ ਡੀਡੀ ਨਿਊਜ਼ ਡੇਲੀ ਬੁਲੇਟਿਨਾਂ ਅਤੇ 'ਚਰਚਾ ਮੇਂ', ਆਪਦਾ ਕਾ 'ਸਾਹਮਣਾ', 'ਕੈਬਨਿਟ ਕੇ ਬੜੇ ਫੈਸਲੇ' ਅਤੇ 'ਸਾਈਬਰ ਅਲਰਟ' ਜਿਹੇ ਪ੍ਰੋਗਰਾਮਾਂ ਰਾਹੀਂ ਸਰਕਾਰੀ ਯੋਜਨਾਵਾਂ ਅਤੇ ਆਫਤ ਸਬੰਧੀ ਸਲਾਹਾਂ 'ਤੇ ਸਮਰਪਿਤ ਪ੍ਰੋਗਰਾਮ, ਦਸਤਾਵੇਜ਼ੀ ਫਿਲਮਾਂ ਅਤੇ ਰਿਪੋਰਟਾਂ ਦਾ ਪ੍ਰਸਾਰਣ ਕਰਦਾ ਹੈ।
-
ਡਿਜੀਟਲ ਪਹੁੰਚ ਨੂੰ ਮਜ਼ਬੂਤ ਬਣਾਉਣਾ: ਪ੍ਰਸਾਰ ਭਾਰਤੀ ਸੂਚਨਾਵਾਂ ਦੇ ਪ੍ਰਸਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ। 260 ਤੋਂ ਵੱਧ ਆਕਾਸ਼ਵਾਣੀ ਸਟੇਸ਼ਨ ਐਂਡਰੌਇਡ ਅਤੇ ਆਈਓਐੱਸ 'ਤੇ ‘ਨਿਊਜ਼ਔਨਏਅਰ’ ਐਪ 'ਤੇ ਵੀ ਉਪਲਬਧ ਹਨ।
-
ਵੇਵਸ ਓਟੀਟੀ ਪਲੈਟਫਾਰਮ: ਪ੍ਰਸਾਰ ਭਾਰਤੀ ਨੇ ਵੇਵਸ ਦੀ ਸ਼ੁਰੂਆਤ ਕੀਤੀ ਹੈ, ਜੋ ਦੂਰਦਰਸ਼ਨ ਅਤੇ ਆਕਾਸ਼ਵਾਣੀ ਚੈਨਲਾਂ ਨਾਲ ਚੋਣਵੇਂ ਨਿਜੀ ਅਖ਼ਬਾਰ ਅਤੇ ਮਨੋਰੰਜਨ ਚੈਨਲਾਂ ਦੀ ਲਾਈਵ ਸਟ੍ਰੀਮਿੰਗ ਪ੍ਰਦਾਨ ਕਰਦਾ ਹੈ, ਜਿਸ ਨਾਲ ਨਾਗਰਿਕਾਂ ਦੀ ਪਹੁੰਚ ਹੋਰ ਵੀ ਵਿਆਪਕ ਹੋ ਗਈ ਹੈ।
ਬਿਹਾਰ ਦੇ ਕੋਸੀ ਅਤੇ ਪੂਰਣਿਆ ਮੰਡਲਾਂ ਵਿੱਚ ਮੌਜੂਦਾ ਸਮੇਂ ਵਿੱਚ ਆਕਾਸ਼ਵਾਣੀ ਐੱਫਐੱਮ ਦੇ ਹੇਠਾਂ ਲਿਖੇ ਪੰਜ ਸਟੇਸ਼ਨ ਕਾਰਜਸ਼ੀਲ ਹਨ:
|
ਲੜੀ ਨੰਬਰ
|
ਸਟੇਸ਼ਨ ਦੀ ਲੋਕੇਸ਼ਨ
|
ਜ਼ਿਲ੍ਹਾ
|
ਡਿਵੀਜ਼ਨ
|
|
1
|
ਬਥਨਾਹਾ (10 kW)
|
ਅਰਰੀਆ
|
ਪੂਰਣੀਆ
|
|
2
|
ਕਟਿਹਾਰ (100 W)
|
ਕਟਿਹਾਰ
|
ਪੂਰਣੀਆ
|
|
3
|
ਕ੍ਰਿਸ਼ਨਗੰਜ (100 W)
|
ਕ੍ਰਿਸ਼ਨਗੰਜ
|
ਪੂਰਣੀਆ
|
|
4
|
ਪੂਰਣੀਆ (10 kW)
|
ਪੂਰਣੀਆ
|
ਪੂਰਣੀਆ
|
|
5
|
ਸਹਰਸਾ (100 W)
|
ਸਹਰਸਾ
|
ਕੋਸੀ
|
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਰਾਜੇਸ਼ ਰੰਜਨ ਦੁਆਰਾ ਚੁੱਕੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
*****
ਮਹੇਸ਼ ਕੁਮਾਰ/ਏਕੇ
(रिलीज़ आईडी: 2202366)
आगंतुक पटल : 3