ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਗੁਜਰਾਤ ਦੇ ਸੰਸਦ ਮੈਂਬਰ ਟੀਬੀ-ਮੁਕਤ ਭਾਰਤ ਲਈ ਇਕਜੁੱਟ ਹੋਏ: ਕੇਂਦਰੀ ਸਿਹਤ ਮੰਤਰੀ ਨੇ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਾਰਵਾਈ ਦਾ ਸੱਦਾ ਦਿੱਤਾ
ਸ਼੍ਰੀ ਜੇ.ਪੀ. ਨੱਡਾ ਨੇ ਟੀਬੀ ਦੇ ਖ਼ਾਤਮੇ ਵਿੱਚ ਤੇਜ਼ੀ ਲਿਆਉਣ ਲਈ ਗੁਜਰਾਤ ਦੀ ਸੰਸਦੀ ਲੀਡਰਸ਼ਿਪ ਨੂੰ ਇਕਜੁੱਟ ਕੀਤਾ
“ਭਾਰਤ ਟੀਬੀ ਦੇ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਮੋਹਰੀ ਹੈ”, ਗੁਜਰਾਤ ਦੇ ਸਾਂਸਦਾਂ ਨੇ ਚੋਣ ਖੇਤਰ ਪੱਧਰ ‘ਤੇ ਤੁਰੰਤ ਕਾਰਵਾਈ ਦਾ ਸੰਕਲਪ ਲਿਆ
ਕੇਂਦਰੀ ਸਿਹਤ ਮੰਤਰੀ ਨੇ ਟੀਬੀ-ਮੁਕਤ ਭਵਿੱਖ ਲਈ ਗੁਜਰਾਤ ਦਾ ਰੋਡਮੈਪ ਤਿਆਰ ਕੀਤਾ
ਨਿਕਸ਼ੈ ਮਿੱਤਰ ਨੈੱਟਵਰਕ ਦਾ ਵਿਸਤਾਰ ਹੋਵੇਗਾ, ਕਿਉਂਕਿ ਗੁਜਰਾਤ ਦੇ ਸਾਂਸਦ ਟੀਬੀ ਆਊਟਰੀਚ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ
प्रविष्टि तिथि:
10 DEC 2025 7:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਗੁਜਰਾਤ ਦੇ ਸੰਸਦ ਮੈਂਬਰਾਂ ਦੇ ਨਾਲ ‘ਟੀਬੀ-ਮੁਕਤ ਭਾਰਤ’ ਦੇ ਰਾਸ਼ਟਰੀ ਮਿਸ਼ਨ ਨੂੰ ਅੱਗੇ ਵਧਾਉਣ ਲਈ ਇੱਕ ਡੂੰਘੀ ਰਣਨੀਤਕ ਸੰਵਾਦ ਆਯੋਜਿਤ ਕੀਤਾ। ਇਹ ਸੰਵਾਦ “ਸੰਸਦ ਮੈਂਬਰ,ਟੀਬੀ-ਮੁਕਤ ਭਾਰਤ ਦੇ ਸਮਰਥਕ” ਪਹਿਲ ਦੇ ਤਹਿਤ ਹੋਈ ਅਤੇ ਸੰਸਦ ਦੀ ਸਰਦ ਰੁੱਤ ਸੈਸ਼ਨ ਦੌਰਾਨ ਗਰਵੀ ਗੁਜਰਾਤ ਭਵਨ ਵਿੱਚ ਆਯੋਜਿਤ ਕੀਤੀ ਗਈ।

ਅੱਜ ਦੇ ਸੈਸ਼ਨ ਵਿੱਚ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੂਬੇਨ ਬੰਬਾਨੀਆ ਨੇ ਹਿੱਸਾ ਲਿਆ, ਇਸ ਦੇ ਨਾਲ ਹੀ ਸੰਵਾਦ ਪ੍ਰੋਗਰਾਮ ਵਿੱਚ ਗੁਜਰਾਤ ਦੀ ਪ੍ਰਤੀਨਿਧਤਾ ਕਰਨ ਵਾਲੇ ਦੋਹਾਂ ਸਦਨਾਂ ਦੇ ਸਾਂਸਦ ਵੀ ਮੌਜੂਦ ਸਨ। ਸਾਂਸਦਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਨੱਡਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਟੀਬੀ ਦੇ ਵਿਰੁੱਧ ਭਾਰਤ ਦੀ ਜ਼ਿਕਰਯੋਗ ਤਰੱਕੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ 2015 ਅਤੇ 2024 ਦੇ ਦਰਮਿਆਨ ਦੇਸ਼ ਵਿੱਚ ਟੀਬੀ ਦੇ ਮਾਮਲਿਆਂ ਵਿੱਚ 21% ਦੀ ਕਮੀ ਆਈ ਹੈ, ਨਾਲ ਹੀ ਲਗਭਗ 90% ਦੀ ਇਲਾਜ ਸਫ਼ਲਤਾ ਦਰ ਵੀ ਹਾਸਲ ਕੀਤੀ ਗਈ ਹੈ, ਜੋ ਹਾਲ ਹੀ ਵਿੱਚ ਡਬਲਿਊਐੱਚਓ ਦੇ ਮੁਲਾਂਕਣਾਂ ਵਿੱਚ ਦਰਸਾਏ ਗਏ ਗਲੋਬਲ ਔਸਤ ਤੋਂ ਵੱਧ ਹੈ।

ਕੇਂਦਰੀ ਮੰਤਰੀ ਨੇ ਇਹ ਸਪਸ਼ਟ ਕੀਤਾ ਕਿ ਗੁਜਰਾਤ- ਆਪਣੀ ਮਜ਼ਬੂਤ ਸਿਹਤ ਪ੍ਰਣਾਲੀ, ਨਵੀਨਤਾਵਾਂ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਠੋਸ ਪ੍ਰੋਗਰਾਮ ਮਾਲਕੀ ਦੇ ਕਾਰਨ –ਅਗਲੀ ਪੀੜ੍ਹੀ ਦੀ ਟੀਬੀ ਦੇ ਖਾਤਮੇ ਦੀਆਂ ਰਣਨੀਤੀਆਂ ਨੂੰ ਲਾਗੂ ਕਰਨ ਵਿੱਚ ਇੱਕ ਮੋਹਰੀ ਰਾਜ ਦੇ ਰੂਪ ਵਿੱਚ ਉਭਰਨ ਦੀ ਸਮਰੱਥਾ ਰੱਖਦਾ ਹੈ।
ਸਾਂਸਦਾਂ ਨੂੰ ਚੋਣ ਖੇਤਰ ਪੱਧਰ ਦੀਆਂ ਦਖਲਅੰਦਾਜ਼ੀਆਂ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਨੱਡਾ ਨੇ ਵਿਸ਼ੇਸ਼ ਸੰਸਦੀ ਅਗਵਾਈ ਕਾਰਜ ਦਾ ਇੱਕ ਸੈੱਟ ਪੇਸ਼ ਕੀਤਾ। ਇਨ੍ਹਾਂ ਵਿੱਚ ਸ਼ਾਮਲ ਹਨ:
-
ਟੀਬੀ ਸੂਚਕਾਂ ਨਾਲ ਜੁੜੇ ਚੋਣ ਖੇਤਰ ਸਕੋਰਕਾਰਡ ਦੀ ਨਿਯਮਿਤ ਸਮੀਖਿਆ
-
ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਰਾਜ-ਵਿਭਾਗਾਂ ਦੇ ਨਾਲ ਤਾਲਮੇਲ
-
ਜ਼ਿਲ੍ਹਾ ਵਿਕਾਸ ਤਾਲਮੇਲ ਅਤੇ ਨਿਗਰਾਨੀ ਕਮੇਟੀ (ਦਿਸ਼ਾ) ਮੀਟਿੰਗਾਂ ਰਾਹੀਂ ਟੀਬੀ ਸਮੀਖਿਆ ਦੀ ਸੰਸਥਾਗਤ ਪ੍ਰਕਿਰਿਆ
-
ਲਾਗੂਕਰਨ ਸਬੰਧੀ ਸਥਾਨਕ ਰੁਕਾਵਟਾਂ ਦਾ ਸਮਾਂਬੱਧ ਸਮਾਧਾਨ

ਸ਼੍ਰੀ ਨੱਡਾ ਨੇ ਸਾਂਸਦਾਂ ਨੂੰ ਅਪੀਲ ਕੀਤੀ ਕਿ ਉਹ ਟੀਬੀ ਜਾਗਰੂਕਤਾ ਨੂੰ ਜਨਤਕ ਸੰਪਰਕ ਪਹਿਲਕਦਮੀਆਂ, ਸਥਾਨਕ ਮੀਡੀਆ ਆਊਟਰੀਚ ਅਤੇ ਜਨਤਕ ਆਯੋਜਨਾਂ ਦੇ ਨਾਲ ਏਕੀਕ੍ਰਿਤ ਕਰਨ, ਤਾਂ ਜੋ ਇਸ ਬਿਮਾਰੀ ਨਾਲ ਜੁੜੇ ਕਲੰਕ ਨੂੰ ਘੱਟ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਸਮੇਂ ‘ਤੇ ਜਾਂਚ ਅਤੇ ਇਲਾਜ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਮੰਤਰੀ ਨੇ ਅੱਗੇ ਚੋਣ ਖੇਤਰ ਪੱਧਰ ‘ਤੇ ਨਿਕਸ਼ੈ ਸ਼ਿਵਿਰਾਂ ਦੇ ਆਯੋਜਨ ਅਤੇ ਨਿਕਸ਼ੈ ਮਿੱਤਰ ਨੈੱਟਵਰਕ ਦਾ ਵਿਸਤਾਰ ਕਰਨ ਲਈ ਪ੍ਰੋਤਸਾਹਿਤ ਕੀਤਾ, ਤਾਂ ਜੋ ਟੀਬੀ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਲਈ ਪੋਸ਼ਣ, ਸਲਾਹ-ਮਸ਼ਵਰਾ ਅਤੇ ਭਲਾਈ ਨਾਲ ਜੁੜੇ ਸਮਰਥਨ ਸਮੇਤ ਟਿਕਾਊ ਭਾਈਚਾਰਕ ਸਮਰਥਨ ਯਕੀਨੀ ਬਣਾਇਆ ਜਾ ਸਕੇ।

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਸਾਂਸਦਾਂ ਨੂੰ ਨਵੀਆਂ ਨੀਤੀ ਦਿਸ਼ਾਵਾਂ ਬਾਰੇ ਜਾਣਕਾਰੀ ਦਿੱਤੀ, ਜਿਵੇਂ ਭਾਈਚਾਰਕ-ਕੇਂਦ੍ਰਿਤ ਜਾਂਚ, ਉੱਨਤ ਤਕਨੀਕੀ-ਸਮਰੱਥ ਨਿਗਰਾਨੀ ਅਤੇ ਪੋਸ਼ਣ ਸਮਰਥਨ ਦਾ ਮਹੱਤਵ ਆਦਿ। ਵਧੀਕ ਸਕੱਤਰ ਅਤੇ ਰਾਸ਼ਟਰੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਤਰੱਕੀ- ਅਪਡੇਟਸ ਪੇਸ਼ ਕੀਤੇ ਅਤੇ ਟੀਬੀ ਮੁਕਤ ਭਾਰਤ ਵਿੱਚ ਰਾਜ ਦੇ ਯੋਗਦਾਨ ਨੂੰ ਤੇਜ਼ ਕਰਨ ਵਿੱਚ ਸੰਸਦੀ ਸ਼ਮੂਲੀਅਤ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਗੁਜਰਾਤ ਦੇ ਸਾਂਸਦਾਂ ਨੇ ਸੰਸਦੀ ਖੇਤਰ ਪੱਧਰ ‘ਤੇ ਟੀਬੀ ਦੇ ਖਾਤਮੇ ਦੇ ਯਤਨਾਂ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਟੀਬੀ-ਮੁਕਤ ਭਾਰਤ ਹਾਸਲ ਕਰਨ ਲਈ ਤਾਲਮੇਲ, ਨਤੀਜਾ-ਕੇਂਦ੍ਰਿਤ ਅਤੇ ਭਾਈਚਾਰਾ-ਕੇਦ੍ਰਿਤ ਦ੍ਰਿਸ਼ਟੀਕੋਣ ਦੇ ਪ੍ਰਤੀ ਆਪਣਾ ਸਮਰਥਨ ਦੁਹਰਾਇਆ।
************
ਐੱਸਆਰ
(रिलीज़ आईडी: 2202244)
आगंतुक पटल : 3