ਕਾਰਪੋਰੇਟ ਮਾਮਲੇ ਮੰਤਰਾਲਾ
ਆਈਈਪੀਐੱਫਏ ਨੇ ਨਿਵੇਸ਼ਕ-ਕੇਂਦ੍ਰਿਤ ਆਊਟਰੀਚ ਰਾਹੀਂ ਭਾਰਤ ਦੀ ਵਿੱਤੀ ਜਾਗਰੂਕਤਾ ਈਕੋਸਿਸਟਮ ਵਿਧੀ ਨੂੰ ਮਜ਼ਬੂਤ ਕੀਤਾ ਹੈ
ਸੀਐੱਫਐਲ ਪਹਿਲ, ਵਿੱਤੀ ਸਾਖਰਤਾ ਕੈਂਪ, ਫੇਮ ਆਊਟਰੀਚ ਅਤੇ ਨਿਵੇਸ਼ਕ ਦੀਦੀ ਯੋਜਨਾ ਭਾਈਚਾਰਿਆਂ ਵਿੱਚ ਵਿੱਤੀ ਜਾਗਰੂਕਤਾ ਅਤੇ ਸੁਰੱਖਿਅਤ ਬੈਂਕਿੰਗ ਪ੍ਰਥਾਵਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ
प्रविष्टि तिथि:
08 DEC 2025 7:31PM by PIB Chandigarh
ਸਰਕਾਰ ਵਿੱਤੀ ਸਾਖਰਤਾ ਲਈ ਕਈ ਉਪਾਅ ਕਰ ਰਹੀ ਹੈ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
-
ਵਿੱਤੀ ਸਾਖਰਤਾ ਕੇਂਦਰ (ਸੀਐੱਫਐੱਲ) ਪ੍ਰੋਜੈਕਟ ਦੀ ਸ਼ੁਰੂਆਤ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਕੀਤੀ ਗਈ ਹੈ, ਜਿਸ ਦਾ ਉਦੇਸ਼ ਵਿੱਤੀ ਸਾਖਰਤਾ ਲਈ ਭਾਈਚਾਰਾ ਅਧਾਰਿਤ ਨਵੀਨ ਅਤੇ ਸਹਿਭਾਗੀ ਦ੍ਰਿਸ਼ਟੀਕੋਣ ਅਪਣਾਉਣਾ ਹੈ। ਦੇਸ਼ ਭਰ ਵਿੱਚ ਕੁੱਲ 2,421 ਸੀਐੱਫਐੱਲ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਸੀਐੱਫਐੱਲ ਔਸਤਨ ਤਿੰਨ ਬਲਾਕਾਂ ਨੂੰ ਕਵਰ ਕਰਦਾ ਹੈ।
-
ਬੈਂਕ ਆਪਣੇ ਵਿੱਤੀ ਸਾਖਰਤਾ ਕੇਂਦਰਾਂ (ਐੱਫਐੱਲਸੀ) ਰਾਹੀਂ ਆਮ ਜਨਤਾ ਲਈ ਯੂਪੀਆਈ ਅਤੇ *99# (ਯੂਐੱਸਐੱਸਡੀ) ਰਾਹੀਂ “ਡਿਜੀਟਲ ਹੋਣ” ‘ਤੇ ਕੈਂਪਾਂ ਦਾ ਆਯੋਜਨ ਕਰਦੇ ਹਨ ਅਤੇ ਵੱਖ-ਵੱਖ ਲਕਸ਼ਿਤ ਸਮੂਹਾਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕਰਦੇ ਹਨ।
-
ਬੈਂਕਾਂ ਦੀਆਂ ਗ੍ਰਾਮੀਣ ਸ਼ਾਖਾਵਾਂ ਨੂੰ ਪ੍ਰਤੀ ਮਹੀਨਾ ਇੱਕ ਕੈਂਪ ਆਯੋਜਿਤ ਕਰਨਾ ਜ਼ਰੂਰੀ ਹੈ, ਜਿਸ ਵਿੱਚ ਵਿੱਤੀ ਜਾਗਰੂਕਤਾ ਸੰਦੇਸ਼ (ਫੇਮ) ਬੁੱਕਲੈਟ ਦੇ ਸਾਰੇ ਸੰਦੇਸ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਸ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਬੁਨਿਆਦੀ ਬੈਂਕਿੰਗ, ਡਿਜੀਟਲ ਵਿੱਤੀ ਸਾਖਰਤਾ, ਉਪਭੋਗਤਾ ਸੰਭਾਲ ਆਦਿ ਸਮੇਤ ਵਿੱਤੀ ਸਾਖਰਤਾ ਦੇ ਵੱਖ-ਵੱਖ ਪਹਿਲੂਆਂ ‘ਤੇ ਸੰਦੇਸ਼ ਸ਼ਾਮਲ ਹੁੰਦੇ ਹਨ।
-
ਦੇਸ਼ ਭਰ ਵਿੱਚ ਜਨਤਾ ਦੇ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਵਿੱਤੀ ਸਿੱਖਿਆ ਦੇ ਸੰਦੇਸ਼ ਦਾ ਪ੍ਰਚਾਰ ਕਰਨ ਲਈ 2016 ਤੋਂ ਹਰ ਸਾਲ ਵਿੱਤੀ ਸਾਖਰਤਾ ਹਫ਼ਤਾ (ਐੱਫਐੱਲਡਬਲਿਊ) ਦਾ ਆਯੋਜਨ ਕੀਤਾ ਜਾਂਦਾ ਹੈ।
-
ਆਰਬੀਆਈ ਦਾ ਮਲਟੀ-ਮੀਡੀਆ, ਬਹੁਭਾਸ਼ੀ ਜਨਤਕ ਜਾਗਰੂਕਤਾ ਅਭਿਆਨ, ਜਿਸ ਦਾ ਸਿਰਲੇਖ ਹੈ “ਆਰਬੀਆਈ ਕਹਿੰਦਾ ਹੈ”, ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਅਤੇ ਸੁਰੱਖਿਅਤ ਬੈਂਕਿੰਗ ਅਭਿਆਸਾਂ ‘ਤੇ ਜਨਤਾ ਨੂੰ ਸਿੱਖਿਅਤ ਕਰਨ ਲਈ ਵੱਖ-ਵੱਖ ਮਾਧਿਅਮਾਂ ਦੀ ਵਰਤੋਂ ਕਰਦਾ ਹੈ।
-
ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਦੁਆਰਾ ਦੇਸ਼ ਭਰ ਵਿੱਚ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ (ਆਈਏਪੀ) ਚਲਾਏ ਜਾ ਰਹੇ ਹਨ। ਇਨ੍ਹਾਂ ਆਈਏਪੀ ਦੇ ਤਹਿਤ, ਕੈਂਪਸ ਦਾ ਆਯੋਜਨ ਕਰਕੇ ਵਿੱਤੀ ਸਾਖਰਤਾ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਜਾਂਦੀ ਹੈ। “ਨਿਵੇਸ਼ਕ ਦੀਦੀ” ਅਜਿਹੀ ਹੀ ਇੱਕ ਪਹਿਲ ਹੈ, ਜਿਸ ਦੇ ਤਹਿਤ ਸਵੈ ਸਹਾਇਤਾ ਸਮੂਹਾਂ ਅਤੇ ਮਹਿਲਾਂ ਮੰਡਲਾਂ ਦੀ ਸਹਾਇਤਾ ਨਾਲ ਆਂਗਣਵਾੜੀਆਂ, ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ), ਪੰਚਾਇਤ ਭਵਨਾਂ ਅਤੇ ਸਿਰਫ਼ ਮਹਿਲਾਵਾਂ ਦੇ ਸੰਮੇਲਨਾਂ ਵਿੱਚ ਕੈਪ ਆਯੋਜਿਤ ਕੀਤੇ ਜਾਂਦੇ ਹਨ। ਨਿਵੇਸ਼ਕ ਦੀਦੀਆਂ ਘਰਾਂ ਅਤੇ ਮੁੱਹਲਿਆਂ ਵਿੱਚ ਜਾ ਰਕੇ ਵਿੱਤੀ ਸਿੱਖਿਆ ਪਹੁੰਚਾਉਂਦੀਆਂ ਹਨ, ਖਾਸ ਕਰਕੇ ਦੂਰ-ਦੁਰਾਡੇ ਦੇ ਉਨ੍ਹਾਂ ਇਲਾਕਿਆਂ ਵਿੱਚ ਵੀ ਜਿੱਥੇ ਆਵਾਜਾਈ ਸੀਮਿਤ ਹੈ।
ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਭਾਰਤ ਵਿੱਚ 68738 ਤੋਂ ਵੱਧ ਲਾਭਾਰਥੀਆਂ ਤੱਕ ਪਹੁੰਚਦੇ ਹੋਏ 1110 ਕੈਂਪਸ ਰਾਹੀਂ ਵਿੱਤੀ ਸਾਖਰਤਾ ਨੂੰ ਹੁਲਾਰਾ ਦੇਣ ਲਈ “ਨਿਵੇਸ਼ਕ ਦੀਦੀ” ਪ੍ਰੋਗਰਾਮ ਦੇ ਤਹਿਤ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੇ ਨਾਲ ਭਾਗੀਦਾਰੀ ਕੀਤੀ ਸੀ। ਇਸ ਪਹਿਲ ਦੀ ਪਹੁੰਚ ਅਤੇ ਨਤੀਜੇ ਨੂੰ ਆਲ ਇੰਡੀਆ ਪੱਧਰ ‘ਤੇ ਵਿਸਤਾਰਿਤ ਕਰਨ ਲਈ 7 ਅਪ੍ਰੈਲ, 2025 ਨੂੰ ਨਿਵੇਸ਼ਕ ਦੀਦੀ ਪੜਾਅ II ਦੀ ਸ਼ੁਰੂਆਤ ਕੀਤੀ ਗਈ ਹੈ। ਨਿਵੇਸ਼ਕ ਦੀਦੀ ਪੜਾਅ II ਵਿੱਚ ਦੇਸ਼ ਭਰ ਵਿੱਚ ਮਹਿਲਾਵਾਂ ਸਮੇਤ ਗ੍ਰਾਮੀਣ ਅਤੇ ਅਰਧ ਸ਼ਹਿਰੀ ਆਬਾਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ਿੰਮੇਵਾਰ ਨਿਵੇਸ਼, ਧੋਖਾਧੜੀ ਦੀ ਰੋਕਥਾਮ ਅਤੇ ਡਿਜੀਟਲ ਬੈਂਕਿੰਗ ‘ਤੇ 4000 ਵਿੱਤੀ ਸਾਖਰਤਾ ਕੈਂਪਸ ਦੀ ਕਲਪਨਾ ਕੀਤੀ ਗਈ ਹੈ। ਲਗਭਗ 40,000 ਮਹਿਲਾ ਡਾਕ ਕਰਮਚਾਰੀਆਂ ਨੂੰ ਭਾਈਚਾਰਕ ਵਿੱਤੀ ਅਧਿਆਪਕਾਂ ਦੇ ਰੂਪ ਵਿੱਚ ਟ੍ਰੇਂਡ ਕੀਤਾ ਜਾਵੇਗਾ। ਇਹ ਪਹਿਲ ਜ਼ਮੀਨੀ ਪੱਧਰ ‘ਤੇ ਵਿੱਤੀ ਸਿੱਖਿਆ ਪ੍ਰਦਾਨ ਕਰਨ ਲਈ ਡਾਕ ਕਰਮਚਾਰੀਆਂ ਦੀ ਵਿਆਪਕ ਗ੍ਰਾਮੀਣ ਮੌਜੂਦਗੀ ਦਾ ਸਾਭ ਦਿਵਾਉਂਦੀ ਹੈ।
ਇਹ ਜਾਣਕਾਰੀ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮਤੰਰੀ ਸ਼੍ਰੀ ਹਰਸ਼ ਮਲਹੋਤਰਾ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਪੀਕੇ
(रिलीज़ आईडी: 2200967)
आगंतुक पटल : 33