ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਟੀਬੀ ਮੁਕਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਰਾਜਸਥਾਨ ਦੇ ਸਾਂਸਦਾਂ ਨਾਲ ਮੀਟਿੰਗ ਕੀਤੀ; ਇਸੇ ਤਰ੍ਹਾਂ ਦੀ ਮੀਟਿੰਗ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਬਿਹਾਰ ਦੇ ਸਾਂਸਦਾਂ ਦੇ ਨਾਲ ਹੋਈ
ਰਾਜਸਥਾਨ ਦੇ ਲੋਕ ਸਭਾ ਅਤੇ ਰਾਜ ਸਭਾ ਸਾਂਸਦਾਂ ਨੇ ਮਜ਼ਬੂਤ ਸਥਾਨਕ ਕਾਰਜਾਂ ਅਤੇ ਭਾਈਚਾਰਕ ਸ਼ਮੂਲੀਅਤ ਰਾਹੀਂ ਟੀਬੀ ਮੁਕਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਸਹੂੰ ਚੁੱਕੀ
ਕੇਂਦਰੀ ਮੰਤਰੀ ਨੇ ਟੀਬੀ ਦੇ ਖਾਤਮੇ ਵਿੱਚ ਭਾਰਤ ਦੀ ਅਗਵਾਈ ਨੂੰ ਰੇਖਾਂਕਿਤ ਕੀਤਾ, ਸ਼ੁਰੂਆਤ ਪਛਾਣ, ਤਕਨਾਲੋਜੀ-ਸੰਚਾਲਿਤ ਦੇਖਭਾਲ ਅਤੇ ਲੱਛਣ ਰਹਿਤ ਟੀਬੀ ਬਾਰੇ ਨਵੇਂ ਸਬੂਤ ਦੇ ਅਧਾਰ ‘ਤੇ ਰਣਨੀਤਕ ਬਦਲਾਵਾਂ ਵਿੱਚ ਨਵੀਨਤਾਵਾਂ ਨੂੰ ਉਜਾਗਰ ਕੀਤਾ
ਰਾਜਸਥਾਨ ਦੇ ਸਾਂਸਦਾਂ ਨੇ ਜਾਗਰੂਕਤਾ ਵਧਾਉਣ, ਗੁਣਵੱਤਾਪੂਰਨ ਟੀਬੀ ਸੇਵਾਵਾਂ ਨੂੰ ਯਕੀਨੀ ਬਣਾਉਣ ਅਤੇ ਟੀਬੀ ਮੁਕਤ ਭਾਰਤ ਲਈ ਇੱਕ ਟਿਕਾਊ ਜਨਤਕ ਅੰਦਲੋਨ ਵਿੱਚ ਭਾਈਚਾਰਿਆਂ ਨੂੰ ਸੰਗਠਿਤ ਕਰਨ ਦੀ ਵਚਨਬੱਧਤਾ ਜਤਾਈ
प्रविष्टि तिथि:
08 DEC 2025 7:20PM by PIB Chandigarh
“ਟੀਬੀ ਮੁਕਤ ਭਾਰਤ” ਲਈ ਰਾਜਨੀਤਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਤੰਰ ਯਤਨ ਵਿੱਚ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਸੰਸਦ ਦੇ ਚਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਰਾਜਸਥਾਨ ਦੇ ਸਾਂਸਦਾਂ ਨਾਲ ਮੁਲਾਕਾਤ ਕੀਤੀ। ਇਹ ਸੈਸ਼ਨ ਵੱਖ-ਵੱਖ ਰਾਜਾਂ ਦੇ ਸਾਂਸਦਾਂ ਦੇ ਨਾਲ ਨਿਰੰਤਰ ਚਲ ਰਹੀ ਬ੍ਰੀਫਿੰਗ ਚੇਨ ਦਾ ਹਿੱਸਾ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਟੀਬੀ ਦੇ ਵਿਰੁੱਧ ਲੜਾਈ ਵਿੱਚ ਸਮੂਹਿਕ ਅਗਵਾਈ ਨੂੰ ਮਜ਼ਬੂਤ ਕਰਨਾ ਹੈ।

ਅੱਜ ਦੇ ਸੈਸ਼ਨ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਕੇਂਦਰੀ ਰੇਲ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਅਤੇ ਰਾਜਸਥਾਨ ਦੀ ਪ੍ਰਤੀਨਿਧਤਾ ਕਰਨ ਵਾਲੇ ਦੋਹਾਂ ਸਦਨਾਂ ਦੇ ਸਾਂਸਦ ਨਵੀਂ ਦਿੱਲੀ ਸਥਿਤ ਸੰਸਦ ਭਵਨ ਐਨੈਕਸੀ ਐਕਸਟੈਂਸ਼ਨ ਵਿੱਚ ਮੌਜੂਦ ਸਨ। ਵਿਚਾਰ-ਵਟਾਂਦਰੇ ਵਿੱਚ ਟੀਬੀ, ਇੱਕ ਅਜਿਹੀ ਬਿਮਾਰੀ ਜੋ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਖਾਤਮੇ ਦੀ ਦਿਸ਼ਾ ਵਿੱਚ ਭਾਰਤ ਦੀ ਤੇਜ਼ ਤਰੱਕੀ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।

ਰਾਜਸਥਾਨ ਦੇ ਸਾਂਸਦਾਂ ਦੀ ਅਗਵਾਈ ਅਤੇ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨੱਡਾ ਨੇ ਟੀਬੀ ਦੀ ਜਾਂਚ ਅਤੇ ਇਲਾਜ ਨੂੰ ਸਭ ਦੀ ਪਹੁੰਚ ਵਿੱਚ ਲਿਆਉਣ ਲਈ ਰਾਜ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ ਅਤੇ ਬਿਨਾ ਲੱਛਣ ਹੋਣ ਵਾਲੀਆਂ ਟੀਬੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਿਰੰਤਰ ਚੌਕਸੀ ਵਰਤਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ 2015 ਅਤੇ 2024 ਦਰਮਿਆਨ ਭਾਰਤ ਵਿੱਚ ਟੀਬੀ ਦੇ ਮਾਮਲਿਆਂ ਵਿੱਚ 21% ਦੀ ਗਿਰਾਵਟ ਆਈ ਹੈ, ਜੋ ਗਲੋਬਲ ਦਰ ਤੋਂ ਲਗਭਗ ਦੁੱਗਣੀ ਹੈ, ਅਤੇ ਵਿਸ਼ਵ ਸਿਹਤ ਸੰਗਠਨ ਦੀ ਵਿਸ਼ਵਵਿਆਪੀ ਟੀਬੀ ਰਿਪੋਰਟ 2025 ਦੇ ਅਨੁਸਾਰ, ਦੇਸ਼ ਵਿੱਚ ਹੁਣ 90% ਇਲਾਜ ਸਫ਼ਲਤਾ ਦਰ ਦਰਜ ਕੀਤੀ ਗਈ ਹੈ।

ਮੰਤਰੀ ਨੇ ਸਾਂਸਦਾਂ ਨੂੰ ਜ਼ਿਲ੍ਹਾ-ਪੱਧਰੀ ਕਾਰਵਾਈ ਨੂੰ ਮਜ਼ਬੂਤ ਕਰਨ, ਨਿਕਸ਼ੈ ਮਿੱਤਰਾਂ ਨੂੰ ਸਹਿਯੋਗ ਦੇਣ ਅਤੇ ਟੀਬੀ ਦੇ ਕਲੰਕ ਨੂੰ ਦੂਰ ਕਰਨ ਅਤੇ ਸਮੇਂ ‘ਤੇ ਨਿਦਾਨ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਟੀਬੀ ਮੁਕਤ ਭਾਰਤ ਪਹਿਲ ਇਸ ਗੱਲ ਦੀ ਉਦਾਹਰਣ ਹੈ ਕਿ ਕਿਵੇਂ ਰਾਜਨੀਤਕ ਇੱਛਾ ਸ਼ਕਤੀ ਅਤੇ ਜਨਤਕ ਭਾਗੀਦਾਰੀ ਮਿਲ ਕੇ ਇੱਕ ਸਦੀਆਂ ਪੁਰਾਣੀ ਜਨਤਕ ਸਿਹਤ ਚੁਣੌਤੀ ਦਾ ਅੰਤ ਕਰ ਸਕਦੇ ਹਨ।”
ਰਾਜਸਥਾਨ ਦੇ ਸਾਂਸਦਾਂ ਨੇ ਸਥਾਨਕ ਜਾਗਰੂਕਤਾ ਅਭਿਆਨਾਂ ਦਾ ਵਿਸਤਾਰ ਕਰਨ, ਜਲਦੀ ਪਛਾਣ ਲਈ ਨਿਕਸ਼ੈ ਸ਼ਿਵਿਰ ਆਯੋਜਿਤ ਕਰਨ ਅਤੇ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਟੀਬੀ ਦਖਲਅੰਦਾਜ਼ੀ ਦੀ ਨਿਯਮਿਤ ਨਿਗਰਾਨੀ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਨੇ ਟੀਬੀ ਤੋਂ ਪ੍ਰਭਾਵਿਤ ਲੋਕਾਂ ਨੂੰ ਪੋਸ਼ਣ, ਮਾਨਸਿਕ ਅਤੇ ਆਜੀਵਿਕਾ ਸਬੰਧੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਭਾਈਚਾਰਕ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ।

ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਸਰਕਾਰ ਦੀਆਂ ਰਣਨੀਤਕ ਤਰਜੀਹਾਂ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਵਿੱਚ ਕਮਿਊਨਿਟੀ-ਅਧਾਰਿਤ ਸਕ੍ਰੀਨਿੰਗ ਨੂੰ ਵਧਾਉਣਾ, ਏਆਈ-ਸੰਚਾਲਿਤ ਡਾਇਗਨੌਸਟਿਕ ਟੂਲਸ ਦੀ ਸ਼ੁਰੂਆਤ ਅਤੇ ਇਲਾਜ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਪੋਸ਼ਣ-ਕੇਂਦ੍ਰਿਤ ਦਖਲਅੰਦਾਜ਼ੀ ਸ਼ਾਮਲ ਹਨ। ਰਾਸ਼ਟਰੀ ਸਿਹਤ ਮਿਸ਼ਨ ਦੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸ਼੍ਰੀ ਆਰਾਧਨਾ ਪਟਨਾਇਕ ਨੇ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਹੋਈ ਤਰੱਕੀ ਅਤੇ ਅੱਗੇ ਦੇ ਰਸਤੇ ਦੀ ਜਾਣਕਾਰੀ ਪੇਸ਼ ਕੀਤੀ।
***************
ਐੱਸਆਰ
(रिलीज़ आईडी: 2200853)
आगंतुक पटल : 7