ਆਯੂਸ਼
ਭਾਰਤ ਮੋਟਾਪੇ ਅਤੇ ਮੈਟਾਬੋਲਿਕ ਡਿਸਔਰਡਰ ਨਾਲ ਨਜਿੱਠਣ ਲਈ ਸਬੂਤਾਂ ‘ਤੇ ਅਧਾਰਿਤ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰ ਰਿਹਾ ਹੈ: ਆਯੁਸ਼ ਮੰਤਰੀ
ਸੀਸੀਆਰਏਐੱਸ-ਸੀਏਆਰਆਈ ਬੰਗਲੁਰੂ ਆਯੁਰਵੇਦ ਅਤੇ ਮੋਟਾਪਾ ਅਤੇ ਮੈਟਾਬੋਲਿਕ ਸਿੰਡਰੋਮ ਲਈ ਏਕੀਕ੍ਰਿਤ ਤਰੀਕਿਆਂ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ
प्रविष्टि तिथि:
29 NOV 2025 5:21PM by PIB Chandigarh
ਆਯੁਸ਼ ਮੰਤਰਾਲੇ ਦੀ ਕੇਂਦਰੀ ਆਯੁਰਵੇਦ ਵਿਗਿਆਨ ਖੋਜ ਪ੍ਰੀਸ਼ਦ (ਸੀਸੀਆਰਏਐੱਸ) ਆਪਣੇ ਕੇਂਦਰੀ ਆਯੁਰਵੇਦ ਖੋਜ ਸੰਸਥਾਨ (ਸੀਏਆਰਆਈ), ਬੰਗਲੁਰੂ ਦੇ ਜ਼ਰੀਏ 1-2 ਦਸੰਬਰ 2025 ਨੂੰ ਏ.ਵੀ. ਰਾਮਾ ਰਾਓ ਆਡੀਟੋਰੀਅਮ, ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ), ਬੰਗਲੁਰੂ ਵਿੱਚ ਆਯੁਰਵੇਦ ਅਤੇ ਮੋਟਾਪੇ ਅਤੇ ਮੈਟਾਬੋਲਿਕ ਸਿੰਡਰੋਮ ਦੇ ਲਈ ਏਕੀਕ੍ਰਿਤ ਤਰੀਕਿਆਂ ‘ਤੇ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਹੀ ਹੈ। ਇਹ ਸੰਮੇਲਨ ਆਯੁਸ਼ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਗਠਨ, ਸੀਸੀਆਰਏਐੱਸ ਦੇ 57ਵੇਂ ਸਥਾਪਨਾ ਦਿਵਸ ਸਮਾਰੋਹਾਂ ਦੇ ਨਾਲ ਹੋ ਰਿਹਾ ਹੈ।
.
ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਅਤੇ NIMHANS ਇਕੱਠੇ ਮਿਲ ਕੇ ਆਯੋਜਿਤ ਕੀਤੇ ਗਏ ਇਸ ਸੰਮੇਲਨ ਦਾ ਉਦੇਸ਼ ਦੁਨੀਆ ਭਰ ਵਿੱਚ ਮੋਟਾਪੇ ਅਤੇ ਮੈਟਾਬੋਲਿਕ ਸਿੰਡਰੋਮ ਦੇ ਵਧਦੇ ਬੋਝ ਨੂੰ ਸਬੂਤਾਂ ‘ਤੇ ਅਧਾਰਿਤ ਆਯੁਰਵੈਦਿਕ ਅਤੇ ਏਕੀਕ੍ਰਿਤ ਚਿਕਿਤਸਾ ਤਰੀਕਿਆਂ ਨਾਲ ਘੱਟ ਕਰਨਾ ਹੈ। ਇਹ ਵਿਗਿਆਨਿਕ ਪ੍ਰੋਗਰਾਮ ਆਯੁਸ਼ ਮੰਤਰਾਲੇ ਦੀ ਖੋਜ ‘ਤੇ ਅਧਾਰਿਤ ਏਕੀਕ੍ਰਿਤ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਅਤੇ ਦੁਨੀਆ ਭਰ ਵਿੱਚ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਕਲਪਨਾ ਨੂੰ ਦਰਸਾਉਂਦਾ ਹੈ।
ਇਹ ਪਹਿਲ ਦੀ ਮਹੱਤਤਾ ਨੂੰ ਦੱਸਦੇ ਹੋਏ, ਮਾਣਯੋਗ ਆਯਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਪ੍ਰਤਾਪਰਾਓ ਜਾਧਵ ਨੇ ਕਿਹਾ, “ਭਾਰਤ ਏਕੀਕ੍ਰਿਤ ਸਿਹਤ ਸੰਭਾਲ ਵਿੱਚ ਆਪਣੇ ਕੰਮ ਨੂੰ ਮਜ਼ਬੂਤ ਕਰ ਰਿਹਾ ਹੈ, ਅਤੇ ਆਯੁਰਵੇਦ ਇਹ ਬਦਲਾਅ ਦਾ ਕੇਂਦਰ ਹੈ। ਮੋਟਾਪਾ ਅਤੇ ਮੈਟਾਬੋਲਿਕ ਡਿਸਔਰਡਰ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਸਿਹਤ ਚੁਣੌਤੀਆਂ ਵਿੱਚੋਂ ਹਨ। ਇਹ ਸੰਮੇਲਨ ਸਬੂਤਾਂ ‘ਤੇ ਅਧਾਰਿਤ ਤਰੀਕਿਆਂ ਨੂੰ ਮਜ਼ਬੂਤ ਕਰਨ ਦੇ ਸਾਡੇ ਇਰਾਦੇ ਨੂੰ ਦਿਖਾਉਂਦਾ ਹੈ, ਜੋ ਆਯੁਰਵੇਦ ਦੇ ਗਿਆਨ ਨੂੰ ਮਾਡਰਨ ਮੈਡੀਕਲ ਸਾਇੰਸ ਮਜ਼ਬੂਤੀ ਨਾਲ ਜੋੜਦੇ ਹਨ। ਭਾਰਤ ਸਰਕਾਰ ਦੁਨੀਆ ਭਰ ਵਿੱਚ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਖੋਜ, ਨਵੀਨਤਾਕਾਰੀ ਅਤੇ ਅੰਤਰ-ਅਨੁਸ਼ਾਸਨੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।”
ਆਯੁਸ਼ ਮੰਤਰਾਲੇ ਦੇ ਸਕੱਤਰ ਨੇ ਜ਼ੋਰ ਦੇ ਕੇ ਕਿਹਾ, “ਮੈਟਾਬੋਲਿਕ ਬਿਮਾਰੀਆਂ ਦੇ ਵਧਦੇ ਬੋਝ ਲਈ ਮਿਲ ਕੇ ਕੰਮ ਕਰਨ ਵਾਲੇ, ਵਿਗਿਆਨ ‘ਤੇ ਅਧਾਰਿਤ ਸਮਾਧਾਨ ਦੀ ਜ਼ਰੂਰਤ ਹੈ। ਆਯੁਰਵੇਦ ਇੱਕ ਸਮੁੱਚਾ, ਬਚਾਅ ਵਾਲਾ ਅਤੇ ਪਰਸਨਲਾਈਜ਼ਡ ਤਰੀਕਾ ਦਿੰਦਾ ਹੈ, ਜੋ ਅੱਜ ਬਾਇਓਮੈਡੀਕਲ ਦੀ ਤਰੱਕੀ ਦੇ ਨਾਲ ਜੁੜਨ ‘ਤੇ ਹੋਰ ਵੀ ਜ਼ਿਆਦਾ ਅਸਰਦਾਰ ਹੋ ਜਾਂਦਾ ਹੈ। ਇਹ ਸੰਮੇਲਨ ਏਕੀਕ੍ਰਿਤ ਖੋਜ ਵਿੱਚ ਭਾਰਤ ਦੀ ਲੀਡਰਸ਼ਿਪ ਵਧਾਉਣ, ਕਲੀਨਿਕਲ ਸਬੂਤਾਂ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀ ਸਿਹਤ ਨੀਤੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਜ਼ਰੂਰੀ ਕਦਮ ਹੈ।”
ਸੀਆਰਏਐੱਸ ਦੇ ਡਾਇਰੈਕਟਰ ਜਨਰਲ, ਡਾ. ਰਬਿਨਾਰਾਇਣ ਆਚਾਰੀਆ ਨੇ ਕਾਨਫਰੰਸ ਦੀ ਵਿਗਿਆਨਿਕ ਸਾਰਥਕਤਾ ‘ਤੇ ਜ਼ੋਰ ਦਿੱਤਾ ਅਤੇ ਦੱਸਿਆ, “ਅਜਿਹੇ ਸਮੇਂ ਵਿੱਚ ਜਦੋਂ ਮੈਟਾਬੋਲਿਕ ਬਿਮਾਰੀਆਂ ਖਤਰਨਾਕ ਦਰ ਨਾਲ ਵਧ ਰਹੀਆਂ ਹਨ, ਆਯੁਰਵੇਦ ਦੀ ਹੋਲੀਸਟਿਕ ਸਮਝ ਅਸਰਦਾਰ ਅਤੇ ਪ੍ਰੈਕਟੀਕਲ ਸਮਾਧਾਨ ਦਿੰਦੀ ਹੈ। ਇਹ ਸੰਮੇਲਨ ਸਬੂਤਾਂ ‘ਤੇ ਅਧਾਰਿਤ ਗੱਲਬਾਤ ਦੇ ਜ਼ਰੀਏ ਰਵਾਇਤੀ ਆਯੁਰਵੇਦ ਗਿਆਨ ਨੂੰ ਨਵੀਨਤਮ ਬਾਇਓਮੈਡੀਕਲ ਰਿਸਰਚ ਨਾਲ ਜੋੜਨ ਲਈ ਤਿਆਰ ਕੀਤੀ ਗਈ ਹੈ। ਇਸ ਦੇ ਨਤੀਜੇ ਏਕੀਕ੍ਰਿਤ ਦੇਖਭਾਲ ਫਰੇਮਵਰਕ, ਟ੍ਰਾਂਸਲੇਸ਼ਨਲ ਰਿਸਰਚ ਅਤੇ ਗਲੋਬਲ ਹੈਲਥ ਪਾਲਿਸੀ ਵਿੱਚ ਅਹਿਮ ਯੋਗਦਾਨ ਦੇਣਗੇ।”
ਸੈਮੀਨਾਰ ਦੀ ਯੂਨਿਟ ਪ੍ਰਮੁੱਖ ਅਤੇ ਆਯੋਜਨ ਸਕੱਤਰ ਡਾ. ਸੁਖੋਲਾਚਨਾ ਭੱਟ ਨੇ ਦੱਸਿਆ ਕਿ “ਇਹ ਸੰਮੇਲਨ ਆਯੁਰਵੇਦ ਅਤੇ ਆਧੁਨਿਕ ਬਾਇਓ ਮੈਡੀਕਲ ਸਾਇੰਸ ਦੇ ਮੋਹਰੀ ਮਾਹਿਰਾਂ ਨੂੰ ਮੋਟਾਪੇ ਅਤੇ ਮੈਟਾਬੋਲਿਕ ਡਿਸਔਰਡਰ ਦੀ ਵਧਦੀ ਚੁਣੌਤੀ ਨਾਲ ਨਜਿੱਠਣ ਲਈ ਸਬੂਤਾਂ ‘ਤੇ ਅਧਾਰਿਤ ਏਕੀਕ੍ਰਿਤ ਤਰੀਕਿਆਂ ਨਾਲ ਇਕੱਠੇ ਲਿਆਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੀਸੀਆਰਏਐੱਸ ਦੇ ਰਿਸਰਚ ਜਨਰਲ ਜੇਡੀਆਰਏਐੱਸ ਦਾ ਮੋਟਾਪਾ ਅਤੇ ਮੈਟਾਬੋਲਿਕ ਡਿਸਔਰਡਰ ‘ਤੇ ਇੱਕ ਵਿਸ਼ੇਸ਼ ਸੰਸਕਰਣ, ਦਸ ਦੂਸਰੀਆਂ ਕਿਤਾਬਾਂ ਦੇ ਨਾਲ, ਚਲ ਰਹੀ ਖੋਜ ਦੀ ਗਹਿਰਾਈਅਤੇ ਵਿਗਿਆਨਿਕ ਗੱਲਬਾਤ ਅਤੇ ਏਕੀਕ੍ਰਿਤ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਇਹ ਕਾਨਫਰੰਸ ਭਾਰਤ ਅਤੇ ਵਿਦੇਸ਼ਾਂ ਤੋਂ ਆਯੁਰਵੇਦ, ਆਧੁਨਿਕ ਚਿਕਿਤਸਾ, ਬਾਇਓ ਸਾਇੰਸ ਅਤੇ ਜਨਤਕ ਸਿਹਤ ਦੇ ਮੋਹਰੀ ਮਾਹਿਰਾਂ ਨੂੰ ਇਕੱਠੇ ਲਿਆਉਂਦੀ ਹੈ। ਵਿਦਿਅਕ ਪ੍ਰੋਗਰਾਮ ਵਿੱਚ ਪੂਰਨ ਸੈਸ਼ਨ, ਸਮਾਨਾਂਤਰ ਵਿਗਿਆਨਿਕ ਸੈਸ਼ਨ ਅਤੇ ਟਾਈਪ-2 ਡਾਇਬਟੀਜ਼, ਮੋਟਾਪਾ ਅਤੇ ਡਿਸਲਿਪੀਡਮੀਆ ਦੇ ਟ੍ਰਾਂਸਲੇਸ਼ਨਲ ਸਾਇੰਸ ਅਤੇ ਏਕੀਕ੍ਰਿਤ ਪ੍ਰਬੰਧਨ ‘ਤੇ ਇੱਕ ਸਿੰਪੋਜ਼ੀਅਮ ਸ਼ਾਮਲ ਹੈ। 2 ਦਸੰਬਰ ਨੂੰ ਟੀਸੀਐੱਸ ਸਮਾਰਟ-ਐਕਸ ਹੱਬ, ਆਈਆਈਐੱਸਸੀ ਵਿੱਚ ਨੈਨੋਟੈਕਨੋਲੋਜੀ ਅਤੇ ਮੌਲਿਕਿਊਲਰ ਬਾਇਓਲੌਜੀ ‘ਤੇ ਇੱਕ ਸਪੈਸ਼ਲ ਵਰਕਸ਼ਾਪ ਹੋਵੇਗੀ। ਦੋਨੋਂ ਦਿਨ ਸਮਤਵਮ, ਪਥਸ਼ੋਧ ਅਤੇ ਸੀਏਆਰਆਈ ਦੁਆਰਾ ਇੱਕ ਹੈਲਥ ਸਕ੍ਰੀਨਿੰਗ ਕੈਂਪ ਚਲੇਗਾ। ਕਾਨਫਰੰਸ ਤੋਂ ਪਹਿਲਾਂ ਵਰਚੁਅਲ ਸਾਇੰਟਿਫਿਕ ਗੱਲਬਾਤ 25-27 ਨਵੰਬਰ 2025 ਤੱਕ ਹੋਈ। ਪ੍ਰੋਗਰਾਮ ਦੌਰਾਨ ਸੀਸੀਆਰਏਐੱਸ ਦੇ ਰਿਸਰਚ ਜਨਰਲ ਜੇਡੀਆਰਏਐੱਸ ਦਾ ਮੋਟਾਪਾ ਅਤੇ ਮੈਟਾਬੋਲਿਕ ਡਿਸਔਰਡਰ ‘ਤੇ ਇੱਕ ਵਿਸ਼ੇਸ਼ ਸੰਸਕਰਣ ਅਤੇ 10 ਦੂਸਰੀਆਂ ਕਿਤਾਬਾਂ ਵੀ ਰਿਲੀਜ਼ ਹੋਣਗੀਆਂ।
ਇਸ ਵਿੱਚ 700 ਤੋਂ ਵੱਧ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਿਸ ਵਿੱਚ 267 ਮੌਖਿਕ ਪੇਸ਼ਕਾਰੀਆਂ, 120 ਵਰਚੁਅਲ ਪੇਪਰ ਪ੍ਰੈਜੇਂਟੇਸ਼ਨ, 70 ਪੋਸਟਰ, ਅਤੇ ਮੋਹਰੀ ਵਿਗਿਆਨਿਕਾਂ, ਡਾਕਟਰਾਂ ਅਤੇ ਖੋਜਕਰਤਾਵਾਂ ਦੇ 16 ਮੁੱਖ ਭਾਸ਼ਣ ਅਤੇ ਸੰਮੇਲਨ ਦੌਰਾਨ ਗੱਲਬਾਤ ਹੋਵੇਗੀ।
ਆਯੁਰਵੇਦ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧਣ ਬਾਰੇ ਏਕੀਕ੍ਰਿਤ ਦ੍ਰਿਸ਼ਟੀਕੋਣ ‘ਤੇ ਅੰਤਰਰਾਸ਼ਟਰੀ ਸੰਮੇਲਨ, ਸੀਸੀਆਰਏਐੱਸ ਏਕੀਕ੍ਰਿਤ ਖੋਜ ਨੂੰ ਅੱਗੇ ਵਧਾਉਣ, ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਰਬਪੱਖੀ ਅਤੇ ਪਹੁੰਚ ਯੋਗ ਸਿਹਤ ਸੰਭਾਲ ਦੀ ਭਾਰਤ ਦੀ ਕਲਪਨਾ ਦੇ ਨਾਲ ਸਬੂਤ ਅਧਾਰਿਤ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
************
ਐੱਸਆਰ/ਜੀਐੱਸ/ਐੱਸਜੀ/ਬਲਜੀਤ
(रिलीज़ आईडी: 2200234)
आगंतुक पटल : 21