ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਟੀਬੀ ਦੇ ਖ਼ਾਤਮੇ ਸਬੰਧੀ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਮਹਾਰਾਸ਼ਟਰ ਦੇ ਸਾਂਸਦਾਂ ਦੀ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ
ਮਹਾਰਾਸ਼ਟਰ ਦੇ ਸਾਂਸਦ ਟੀਬੀ ਮੁਕਤ ਭਾਰਤ ਲਈ ਇਕਜੁੱਟ ਹੋਏ, ਭਾਰਤ ਦੇ ਟੀਬੀ ਦੇ ਖਾਤਮੇ ਸਬੰਧੀ ਮਿਸ਼ਨ ਲਈ ਸਮਰਥਨ ਅਤੇ ਵਚਨਬੱਧਤਾ ਦੀ ਪੁਸ਼ਟੀ ਕੀਤੀ
ਸਾਂਸਦਾਂ ਨੇ ਟੀਬੀ ਮੁਕਤ ਭਾਰਤ ਅਭਿਆਨ ਨੂੰ ਤੇਜ਼ ਕਰਨ ਲਈ ਮਜ਼ਬੂਤ ਕਮਿਊਨਿਟੀ ਐਕਸ਼ਨ ਅਤੇ ਨਿਗਰਾਨੀ ਦਾ ਸੰਕਲਪ ਲਿਆ
ਸਾਂਸਦਾਂ ਦੁਆਰਾ ਜਾਗਰੂਕਤਾ, ਨਿਗਰਾਨੀ ਅਤੇ ਕਮਿਊਨਿਟੀ ਲਾਮਬੰਦੀ ਦੀ ਪ੍ਰਤੀਬੱਧਤਾ ਨਾਲ ਭਾਰਤ ਵਿੱਚ ਟੀਬੀ ਨਾਲ ਲੜਾਈ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ
ਏਆਈ-ਸੰਚਾਲਿਤ ਉਪਕਰਣ, ਨਿਕਸ਼ੈ ਮਿੱਤਰ, ਡੀਬੀਟੀ ਅਤੇ ਜਨਤਕ ਭਾਗੀਦਾਰੀ ਟੀਬੀ ਮੁਕਤ ਭਾਰਤ ਦੇ ਮੂਲ ਵਿੱਚ: ਸ਼੍ਰੀ ਜੇਪੀ ਨੱਡਾ
ਸ਼੍ਰੀ ਨੱਡਾ ਨੇ ਟੀਬੀ ਦੇ ਖ਼ਾਤਮੇ ਸਬੰਧੀ ਮਹਾਰਾਸ਼ਟਰ ਦੀ ਅਗਵਾਈ ਦੀ ਸ਼ਲਾਘਾ ਕੀਤੀ, ਕਿਉਂਕਿ ਸਾਂਸਦਾਂ ਨੇ ਟੀਬੀ ਮੁਕਤ ਭਾਰਤ ਲਈ ਨਵੇਂ ਸਿਰ੍ਹੇ ਤੋਂ ਸਮਰਥਨ ਦਾ ਸੰਕਲਪ ਲਿਆ
प्रविष्टि तिथि:
03 DEC 2025 7:34PM by PIB Chandigarh
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮਹਾਰਾਸ਼ਟਰ ਦੇ ਸਾਂਸਦਾਂ ਨਾਲ 'ਟੀਬੀ ਮੁਕਤ ਭਾਰਤ ਲਈ ਯਤਨਸ਼ੀਲ ਸਾਂਸਦ' ਨਾਮਕ ਇੱਕ ਇਤਿਹਾਸਕ ਮੀਟਿੰਗ ਆਯੋਜਿਤ ਕੀਤੀ। ਨਵੇਂ ਮਹਾਰਾਸ਼ਟਰ ਸਦਨ ਸਥਿਤ ਪ੍ਰੈੱਸ ਕਾਨਫੰਰਸ ਹਾਲ ਵਿੱਚ ਆਯੋਜਿਤ, ਇਸ ਮੀਟਿੰਗ ਵਿੱਚ ਲੋਕਸਭਾ ਅਤੇ ਰਾਜਸਭਾ ਦੇ ਸਾਂਸਦਾਂ ਨੂੰ ਟੀਬੀ ਦੇ ਖਿਲਾਫ ਭਾਰਤ ਦੀ ਇਤਿਹਾਸਕ ਲੜਾਈ ਵਿੱਚ ਅਗਵਾਈ ਨੂੰ ਮਜ਼ਬੂਤ ਕਰਨ ਲਈ ਇੱਕ ਪਲੈਟਫਾਰਮ ਮਿਲਿਆ। ਆਯੂਸ਼ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ (ਸੁੰਤਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਵੀ ਬੈਠਕ ਵਿੱਚ ਹਿੱਸਾ ਲਿਆ।

ਸ਼੍ਰੀ ਨੱਡਾ ਨੇ ਟੀਬੀ ਦੇ ਖਾਤਮੇ ਵਿੱਚ ਭਾਰਤ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਦੇਸ਼ ਨੇ 2015 ਅਤੇ 2024 ਦੇ ਵਿਚਕਾਰ ਟੀਬੀ ਦੇ ਮਾਮਲਿਆਂ ਵਿੱਚ 21% ਦੀ ਕਮੀ ਹਾਸਲ ਕੀਤੀ ਹੈ- ਜੋ ਕਿ ਵਿਸ਼ਵ ਦਰ ਨਾਲੋਂ ਲਗਭਗ ਦੁੱਗਣੀ ਹੈ। ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਦੀ ਗਲੋਬਲ ਟੀਬੀ ਰਿਪੋਰਟ 2025 ਵਿੱਚ ਦਰਸਾਇਆ ਗਿਆ ਹੈ, 90% ਇਲਾਜ ਸਫਲਤਾ ਦਰ ਦੇ ਨਾਲ, ਭਾਰਤ ਨੇ ਵਿਸ਼ਵ ਔਸਤ 88% ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਨੇ ਟੀਬੀ-ਮੁਕਤ ਭਾਰਤ ਅਭਿਆਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਮਹਾਰਾਸ਼ਟਰ ਦੀ ਪ੍ਰਸ਼ੰਸਾ ਕੀਤੀ ਅਤੇ ਇੱਕ ਸਿਹਤਮੰਦ ਭਵਿੱਖ ਵੱਲ ਤਰੱਕੀ ਨੂੰ ਗਤੀ ਦੇਣ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕੀਤੀ।

ਕੇਂਦਰੀ ਸਿਹਤ ਮੰਤਰੀ ਨੇ ਮਹਾਰਾਸ਼ਟਰ ਦੇ ਸਾਂਸਦਾਂ ਨਾਲ ਗੱਲਬਾਤ ਕਰਦੇ ਹੋਏ, ਟੀਬੀ ਦਾ ਪਤਾ ਲਗਾਉਣਾ ਅਤੇ ਦੇਖਭਾਲ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਭਾਰਤ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਏਆਈ-ਸਮਰੱਥ ਹੈਂਡ-ਹੋਲਡ ਐਕਸ-ਰੇ ਮਸ਼ੀਨਾਂ ਅਤੇ ਟਰੂਨੈਟ ਨੇ ਟੀਬੀ ਟੈਸਟਿੰਗ ਨੂੰ ਤੇਜ਼, ਵਧੇਰੇ ਸਟੀਕ ਅਤੇ ਵਧੇਰੇ ਪਹੁੰਚਯੋਗ ਬਣਾਇਆ ਹੈ। ਕੇਂਦ੍ਰਿਤ ਪਹੁੰਚ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਦੱਸਿਆ ਕਿ ਹੁਣ ਸੰਵੇਦਨਸ਼ੀਲ ਆਬਾਦੀ ਨੂੰ ਸਰਗਰਮੀ ਨਾਲ ਨਿਸ਼ਾਨਾਬੱਧ ਕੀਤਾ ਜਾ ਰਿਹਾ ਹੈ। ਸ਼੍ਰੀ ਨੱਡਾ ਨੇ ਟੀਬੀ ਮੁਕਤ ਭਾਰਤ ਅਭਿਆਨ ਵਿੱਚ ਭਾਗੀਦਾਰ ਵਜੋਂ ਕੰਮ ਕਰਨ ਵਾਲੇ ਨਿਕਸ਼ੈ ਮਿੱਤਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਦਰਸਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪ੍ਰਤੱਖ ਲਾਭ ਟ੍ਰਾਂਸਫਰ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਪੋਸ਼ਣ ਸਬੰਧੀ ਅਤੇ ਹੋਰ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ। ਮੰਤਰੀ ਨੇ ਦੁਹਰਾਇਆ ਕਿ ਜਨਤਕ ਭਾਗੀਦਾਰੀ ਟੀਬੀ ਦੇ ਖਾਤਮੇ ਸਬੰਧੀ ਮਿਸ਼ਨ ਦੇ ਕੇਂਦਰ ਵਿੱਚ ਹੈ।

ਮਹਾਰਾਸ਼ਟਰ ਦੇ ਸਾਂਸਦਾਂ ਨੇ ਆਪਣੇ ਚੋਣ ਖੇਤਰਾਂ ਵਿੱਚ ਜਾਗਰੂਕਤਾ ਅਭਿਆਨ ਅਤੇ ਨਿਕਸ਼ੈ ਕੈਂਪਾਂ ਦੀ ਅਗਵਾਈ ਕਰਨ ਦਾ ਸੰਕਲਪ ਲਿਆ ਤਾਂ ਜੋ ਕਲੰਕ ਨੂੰ ਘੱਟ ਕੀਤਾ ਜਾ ਸਕੇ ਅਤੇ ਖ਼ਾਸ ਤੌਰ 'ਤੇ ਕਮਜ਼ੋਰ ਸਮੂਹਾਂ ਵਿੱਚ ਰੋਗ ਦਾ ਜਲਦੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਗੁਣਵੱਤਾਪੂਰਣ ਸੇਵਾ ਵੰਡ ਯਕੀਨੀ ਬਣਾਉਣ ਲਈ ਸਥਾਨਕ ਟੀਬੀ ਪ੍ਰੋਗਰਾਮਾਂ ਨੂੰ ਬਿਹਤਰ ਸਹਾਇਕ ਨਿਗਰਾਨੀ ਪ੍ਰਦਾਨ ਕਰਨ ਅਤੇ ਜਨਤਕ ਅੰਦੋਲਨ ਪਹਿਲਕਦਮੀਆਂ ਰਾਹੀਂ ਕਮਿਊਨਿਟੀਆਂ ਨੂੰ ਸੰਗਠਿਤ ਕਰਨ, ਟੀਬੀ ਮਰੀਜ਼ਾਂ ਨੂੰ ਪੋਸ਼ਣ, ਮਨੋਵਿਗਿਆਨਕ ਅਤੇ ਕਿੱਤਾਮੁਖੀ ਸਹਾਇਤਾ ਪ੍ਰਦਾਨ ਕਰਨ 'ਤੇ ਸਹਿਮਤੀ ਵਿਅਕਤ ਕੀਤੀ।
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲਿਲਾ ਸ਼੍ਰੀਵਾਸਤਵ ਨੇ ਇਲਾਜ ਨਤੀਜਿਆਂ ਵਿੱਚ ਸੁਧਾਰ ਲਈ ਕਮਿਊਨਿਟੀ ਜਾਂਚ ਅਤੇ ਪੋਸ਼ਣ-ਕੇਂਦ੍ਰਿਤ ਦਖ਼ਲਅੰਦਾਜੀ ਵਰਗੇ ਨੀਤੀਗਤ ਨਵੀਨਤਾਵਾਂ ਨੂੰ ਉਜਾਗਰ ਕੀਤਾ। ਰਾਸ਼ਟਰੀ ਸਿਹਤ ਮਿਸ਼ਨ ਦੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸ਼੍ਰੀਮਤੀ ਅਰਾਧਨਾ ਪਟਨਾਇਕ ਨੇ ਸੰਸਦ ਮੈਂਬਰਾਂ ਨੂੰ ਰਾਸ਼ਟਰੀ ਟੀਬੀ ਦੇ ਖ਼ਾਤਮੇ ਸਬੰਧੀ ਟੀਚਿਆਂ ਦੇ ਅਨੁਸਾਰ ਨੋਟੀਫਿਕੇਸ਼ਨਾਂ, ਇਲਾਜ ਦੀ ਸਫਲਤਾ ਅਤੇ ਰੋਕਥਾਮ ਉਪਾਵਾਂ ਵਿੱਚ ਮਹਾਰਾਸ਼ਟਰ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ।
ਇਹ ਮੀਟਿੰਗ ਪਿਛਲੇ ਸਾਲ ਸਾਂਸਦਾਂ ਲਈ ਆਯੋਜਿਤ ਜਾਗਰੂਕਤਾ ਸੈਸ਼ਨ ਤੋਂ ਬਾਅਦ ਇੱਕ ਮਹੱਤਵਪੂਰਨ ਫਾਲੋ-ਅੱਪ ਮੀਟਿੰਗ ਸੀ। ਤਦੋਂ ਤੋਂ, ਪ੍ਰਮੁੱਖ ਟੀਬੀ ਮੁਕਤ ਭਾਰਤ ਅਭਿਆਨ ਨੇ ਹੇਠਾਂ ਲਿਖਿਆਂ ਰਣਨੀਤੀਆਂ ਰਾਹੀਂ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ:
ਹੈਂਡਹੈਲਡ ਐਕਸ-ਰੇ ਯੂਨਿਟਾਂ ਨਾਲ ਲੈਸ ਨਿਕਸ਼ੈ ਵਾਹਨਾਂ ਰਾਹੀਂ ਕਮਿਊਨਿਟੀ-ਅਧਾਰਿਤ ਸਕ੍ਰੀਨਿੰਗ।
ਬਿਨਾ ਲੱਛਣ ਵਾਲੇ ਮਾਮਲਿਆਂ ਸਮੇਤ ਉੱਚ-ਜੋਖਮ ਵਾਲੇ ਵਿਅਕਤੀਆਂ ਤੱਕ ਪਹੁੰਚਣ ਲਈ ਮੋਹਰੀ ਐੱਨਏਏਟੀ ਟੈਸਟਿੰਗ।
ਰਾਜਨੀਤਿਕ ਲੀਡਰਸ਼ਿਪ ਦੀ ਸ਼ਮੂਲੀਅਤ, ਜਿਸ ਵਿੱਚ ਸੰਸਦ ਮੈਂਬਰਾਂ ਦੁਆਰਾ ਨਿਕਸ਼ੈ ਕੈਂਪਾਂ ਅਤੇ ਵਾਹਨਾਂ ਦਾ ਉਦਘਾਟਨ, ਨਿਕਸ਼ੈ ਮਿੱਤਰ ਵਜੋਂ ਨਾਮ ਦਰਜ ਕਰਵਾਉਣਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਮਹਾਰਾਸ਼ਟਰ ਦੇ ਸਾਂਸਦਾਂ ਨੇ ਟੀਬੀ ਮੁਕਤ ਭਾਰਤ ਦੀ ਦਿਸ਼ਾ ਵਿੱਚ ਤੇਜ਼ੀ ਲਿਆਉਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ, ਅਤੇ ਇਹ ਯਕੀਨੀ ਬਣਾਇਆ ਕਿ ਰਾਜਨੀਤਕ ਇੱਛਾ ਸ਼ਕਤੀ ਨੂੰ ਜ਼ਮੀਨੀ ਪੱਧਰ 'ਤੇ ਪਰਿਵਰਤਨਸ਼ੀਲ ਕਾਰਵਾਈ ਵਿੱਚ ਬਦਲਿਆ ਜਾਵੇ।
***
ਐੱਸਆਰ/ਬਲਜੀਤ
(रिलीज़ आईडी: 2198770)
आगंतुक पटल : 5