ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਵਪਾਰ ਸਮਰਥਨ ਅਤੇ ਮਾਰਕੀਟਿੰਗ (TEAM) ਸਕੀਮ ਐੱਮਐੱਸਐੱਮਈ (MSMEs) ਨੂੰ ਸਸ਼ਕਤ ਬਣਾਉਣ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਲਾਭ ਉਠਾਉਂਦੀ ਹੈ
ਟੀਈਏਐੱਮ ਐੱਮਐੱਸਐੱਮਈ (TEAM MSMEs) ਨੂੰ ਤਿਆਰ-ਕੀਤੇ ਔਨਲਾਈਨ ਸਟੋਰਫਰੰਟ, ਏਕੀਕ੍ਰਿਤ ਡਿਜੀਟਲ ਭੁਗਤਾਨ ਹੱਲ ਅਤੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਤੱਕ ਸਿੱਧੀ ਪਹੁੰਚ ਪ੍ਰਦਾਨ ਕਰਕੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਦੀ ਹੈ
ਟੀਈਏਐੱਮ (TEAM) ਪੋਰਟਲ ਐੱਮਐੱਸਐੱਮਈ (MSMEs) ਨੂੰ ਰਜਿਸਟਰ ਕਰਕੇ ਉਨ੍ਹਾਂ ਦੇ ਕਾਰੋਬਾਰੀ ਪ੍ਰੋਫਾਈਲ ਨੂੰ ਸਮਰੱਥ ਕਰਦਾ ਹੈ; ਅਤੇ ਉਨ੍ਹਾਂ ਨੂੰ ਵਿਕ੍ਰੇਤਾ ਨੈੱਟਵਰਕ ਭਾਗੀਦਾਰਾਂ (SNPs) ਨਾਲ ਮਿਲਾਨ ਕਰਕੇ ਸੁਚਾਰੂ ਔਨਬੋਰਡਿੰਗ ਨੂੰ ਯਕੀਨੀ ਬਣਾਉਂਦਾ ਹੈ।
प्रविष्टि तिथि:
01 DEC 2025 2:49PM by PIB Chandigarh
ਵਪਾਰ ਸਮਰਥਨ ਅਤੇ ਮਾਰਕੀਟਿੰਗ (TEAM) ਪਹਿਲਕਦਮੀ 'ਰੇਜ਼ਿੰਗ ਐਂਡ ਐਕਸੀਲੇਰੇਟਿੰਗ ਐੱਮਐੱਸਐੱਮਈ ਪਰਫੌਰਮੈਂਸ' (RAMP) ਯੋਜਨਾ ਦੀ ਇੱਕ ਉਪ-ਯੋਜਨਾ ਹੈ, ਅਤੇ ਇਹ ਇੱਕ ਕੇਂਦਰੀ ਖੇਤਰ ਯੋਜਨਾ ਹੈ। ਐੱਮਐੱਸਐੱਮਈ ਟੀਈਏਐੱਮ ਪਹਿਲ ਦਾ ਖਰਚਾ 2024 ਤੋਂ 2027 ਤੱਕ 3 ਵਰ੍ਹਿਆਂ ਦੀ ਮਿਆਦ ਲਈ 277.35 ਕਰੋੜ ਰੁਪਏ ਹੈ।
ਟੀਈਏਐੱਮ ਸਕੀਮ ਈ-ਕਾਮਰਸ ਵਿੱਚ ਐੱਮਐੱਸਐੱਮਈ ਨੂੰ ਸਸ਼ਕਤ ਬਣਾਉਣ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਲਾਭ ਹੇਠ ਲਿਖੇ ਅਨੁਸਾਰ ਉਠਾਉਂਦੀ ਹੈ:-
-
ਐੱਮਐੱਸਐੱਮਈ ਨੂੰ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ONDC) ਨਾਮਕ ਇੱਕ ਸਰਕਾਰ-ਸਮਰਥਿਤ ਡਿਜੀਟਲ ਕਾਮਰਸ ਨੈੱਟਵਰਕ ਤੱਕ ਸਿੱਧੀ ਪਹੁੰਚ ਪ੍ਰਦਾਨ ਕਰਨਾ, ਜੋ ਤਿਆਰ-ਕੀਤੇ ਔਨਲਾਈਨ ਸਟੋਰਫਰੰਟ, ਏਕੀਕ੍ਰਿਤ ਡਿਜੀਟਲ ਭੁਗਤਾਨ ਹੱਲ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਦਾ ਹੈ।
-
ONDC ਦੇ ਇੰਟਰਓਪਰੇਬਲ ਸਿਸਟਮਾਂ ਰਾਹੀਂ ਆਨਬੋਰਡਿੰਗ ਅਤੇ ਕੈਟਾਲੌਗਿੰਗ ਨੂੰ ਸਮਰੱਥ ਕਰਕੇ ਐੱਮਐੱਸਐੱਮਈ ਨੂੰ ਆਪਣੇ ਈ-ਕਾਮਰਸ ਪਲੇਟਫਾਰਮ ਬਣਾਉਣ ਦੀ ਜ਼ਰੂਰਤ ਨੂੰ ਘਟਾਉਣਾ।
-
ਐੱਮਐੱਸਐੱਮਈ (MSMEs) ਨੂੰ ਡਿਜੀਟਲ ਤੌਰ 'ਤੇ ਰਜਿਸਟਰ ਕਰਨ, ਉਨ੍ਹਾਂ ਦੇ ਕਾਰੋਬਾਰੀ ਪ੍ਰੋਫਾਈਲਾਂ ਨੂੰ ਕੈਪਚਰ ਕਰਨ, ਅਤੇ ਸੁਚਾਰੂ ਔਨਬੋਰਡਿੰਗ ਅਤੇ ਨਿਰੰਤਰ ਡਿਜੀਟਲ ਕਾਰੋਬਾਰੀ ਸਹਾਇਤਾ ਲਈ ਵਿਕ੍ਰੇਤਾ ਨੈੱਟਵਰਕ ਭਾਗੀਦਾਰਾਂ (SNPs) ਨਾਲ ਕੁਸ਼ਲਤਾਪੂਰਵਕ ਨਾਲ ਮਿਲਾਨ ਕਰਨ ਲਈ ਟੀਈਏਐੱਮ ਪੋਰਟਲ ਦੀ ਵਰਤੋਂ ਕਰਨਾ।
-
ਐੱਮਐੱਸਐੱਮਈ ਲਈ ਸਮਰੱਥਾ-ਨਿਰਮਾਣ ਵਰਕਸ਼ਾਪਾਂ ਅਤੇ ਸਹਾਇਤਾ ਦੀ ਸਹੂਲਤ ਪ੍ਰਦਾਨ ਕਰਨਾ, ਇਹ ਯਕੀਨੀ ਬਣਾਉਣਾ ਕਿ ਉਹ ਈ-ਕਾਮਰਸ ਅਤੇ ਡਿਜੀਟਲ ਮਾਰਕਿਟ ਦੇ ਮੌਕਿਆਂ ਦੀ ਅਸਾਨੀ ਨਾਲ ਵਰਤੋਂ ਕਰ ਸਕਣ ਅਤੇ ਉਨ੍ਹਾਂ ਤੋਂ ਲਾਭ ਲੈ ਸਕਣ।
ਐੱਮਐੱਸਐੱਮਈ ਟੀਈਏਐੱਮ ਪਹਿਲਕਦਮੀ ਦਾ ਉਦੇਸ਼ 5 ਲੱਖ ਸੂਖਮ ਅਤੇ ਛੋਟੇ ਉੱਦਮਾਂ (ਐੱਮਐੱਸਈ) ਨੂੰ ਲਾਭ ਪਹੁੰਚਾਉਣਾ ਹੈ, ਜਿਨ੍ਹਾਂ ਵਿੱਚੋਂ 50% ਮਹਿਲਾਵਾਂ ਦੀ ਮਲਕੀਅਤ ਵਾਲੇ ਐੱਮਐੱਸਈ ਹੋਣਗੇ।
ਇਹ ਜਾਣਕਾਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਰਾਜ ਮੰਤਰੀ (ਸੁਸ਼੍ਰੀ ਸ਼ੋਭਾ ਕਰੰਦਲਾਜੇ) ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਏਕੇਐੱਸ/ਬਲਜੀਤ
(रिलीज़ आईडी: 2197473)
आगंतुक पटल : 27