ਵਣਜ ਤੇ ਉਦਯੋਗ ਮੰਤਰਾਲਾ
ਸ਼ਿਲੌਂਗ ਵਿੱਚ ਚਾਰ-ਦਿਨਾਂ ਇੰਟਰਨੈਸ਼ਨਲ ਔਰਗੈਨਿਕ ਪ੍ਰੋਗਰਾਮ ਦਾ ਉਦਘਾਟਨ, ਗਲੋਬਲ ਬਾਇਰਜ਼, ਮਾਹਰ ਅਤੇ ਨੌਜਵਾਨ ਪ੍ਰਤੀਨਿਧੀ ਮੇਘਾਲਿਆ ਵਿੱਚ ਆਏ
प्रविष्टि तिथि:
29 NOV 2025 4:15PM by PIB Chandigarh
ਏਪੀਡਾ ਬਾਇਰ-ਸੈਲਰ ਮੀਟ, ਪਹਿਲੇ ਉੱਤਰ-ਪੂਰਬ ਭਾਰਤ ਜੈਵਿਕ ਸਪਤਾਹ ਅਤੇ ਚੌਥੀ ਆਈਐੱਫਓਏਐੱਮ ਵਿਸ਼ਵ ਜੈਵਿਕ ਯੁਵਾ ਸਮਿਟ (IFOAM World Organic Youth Summit) (28 ਨਵੰਬਰ-1 ਦਸੰਬਰ 2025) ਵਜੋਂ ਚਾਰ ਦਿਨਾਂ ਅੰਤਰਰਾਸ਼ਟਰੀ ਪ੍ਰੋਗਰਾਮ ਦਾ ਅੱਜ ਕੋਰਟਯਾਰਡ ਬਾਏ ਮੈਰਿਅਟ, ਸ਼ਿਲੌਂਗ ਵਿੱਚ ਰਸਮੀ ਉਦਘਾਟਨ ਕੀਤਾ ਗਿਆ।
ਮੇਘਾਲਿਆ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਮੇਗਨੋਲਿਆ, ਏਪੀਡਾ, ਆਈਐੱਫਓਏਐੱਮ-ਔਰਗੈਨਿਕਸ ਏਸ਼ੀਆ ਦੇ ਸਹਿਯੋਗ ਨਾਲ ਅਤੇ ਨੈਰਾਮੇਕ (NERAMAC) ਦੀ ਮਦਦ ਨਾਲ ਆਯੋਜਿਤ ਇਸ ਪ੍ਰੋਗਰਾਮ ਵਿੱਚ ਕਈ ਦੇਸ਼ਾਂ ਦੇ ਅੰਤਰਰਾਸ਼ਟਰੀ ਬਾਇਰਜ਼, ਆਯਾਤਕ, ਜੈਵਿਕ ਮਾਹਰ ਅਤੇ ਨੌਜਵਾਨ ਵਫ਼ਦ ਇਕੱਠੇ ਹੋ ਰਹੇ ਹਨ।
ਉਦਘਾਟਨ ਸਮਾਰੋਹ ਵਿੱਚ ਕਈ ਪਤਵੰਤਿਆਂ ਦੇ ਨਾਲ-ਨਾਲ ਉੱਤਰ-ਪੂਰਬ ਕੌਂਸਲ ਦੇ ਸਕੱਤਰ ਸ਼੍ਰੀ ਸਤਿੰਦਰ ਕੁਮਾਰ ਭੱਲਾ, ਮੇਘਾਲਿਆ ਸਰਕਾਰ ਦੇ ਕਮਿਸ਼ਨਰ ਅਤੇ ਸਕੱਤਰ ਡਾ. ਵਿਜੈ ਕੁਮਾਰ ਡੀ, ਏਪੀਡਾ ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ, ਮੇਘਾਲਿਆ ਸਰਕਾਰ ਦੇ ਮੁੱਖ ਸਕੱਤਰ ਡਾ. ਸ਼ਕੀਲ ਪੀ. ਅਹਿਮਦ, ਮੇਘਾਲਿਆ ਸਰਕਾਰ ਦੀ ਡਿਪਟੀ ਸਕੱਤਰ ਸ਼੍ਰੀਮਤੀ ਸਲੋਨੀ ਵਰਮਾ, ਆਈਐੱਫਓਏਐੱਮ ਦੇ ਸਲਾਹਕਾਰ ਬ੍ਰੈਂਡਨ ਹੋਰੇ, ਆਈਐੱਫਓਏਐੱਮ ਏਸ਼ੀਆ ਦੀ ਕਾਰਜਕਾਰੀ ਨਿਰਦੇਸ਼ਕ, ਜੈਨਿਫਰ ਚਾਂਗ, ਐੱਨਈਆਰਏਐੱਮਏਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭਾਸਕਰ ਬਰੂਆ, ਏਪੀਡਾ ਦੀ ਮੈਨੇਜਿੰਗ ਡਾਇਰੈਕਟਰ ਡਾ. ਸਾਸਵਤੀ ਬੋਸ, ਆਈਐੱਫਓਏਐੱਮ ਏਸ਼ੀਆ ਦੇ ਪ੍ਰਧਾਨ, ਮੈਥਿਊ ਜੌਨ ਅਤੇ ਕ੍ਰਿਸਿਲ ਦੀ ਐਸੋਸੀਏਟ ਡਾਇਰੈਕਟਰ ਸ਼੍ਰੀਮਤੀ ਪ੍ਰਿਯੰਕਾ ਉਦੈ ਸ਼ਾਮਲ ਸਨ।
ਉਦਘਾਟਨ ਸਮੇਂ ਬੋਲਦੇ ਹੋਏ, ਏਪੀਡਾ ਦੇ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ ਨੇ ਉੱਤਰ-ਪੂਰਬ ਭਾਰਤ ਦੇ ਜੈਵਿਕ ਉਤਪਾਦਾਂ ਦੀ ਆਲਮੀ ਮੌਜੂਦਗੀ ਨੂੰ ਮਜ਼ਬੂਤ ਬਣਾਉਣ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਤਰ-ਪੂਰਬ ਭਾਰਤ ਜੈਵਿਕ ਸੰਮੇਲਨ ਦੇ ਪਹਿਲੇ ਸੰਸਕਰਣ ਨੇ 22 ਦੇਸ਼ਾਂ ਦੇ ਹਿਤਧਾਰਕਾਂ ਨੂੰ ਇਕੱਠਿਆਂ ਇੱਕ ਮੰਚ ‘ਤੇ ਜੋੜਿਆ ਹੈ, ਜੋ ਇਸ ਖੇਤਰ ਦੀ ਜੈਵਿਕ ਸਮਰੱਥਾ ਵਿੱਚ ਉਨ੍ਹਾਂ ਦੀ ਮਜ਼ਬੂਤ ਅੰਤਰਾਸ਼ਟਰੀ ਦਿਲਚਸਪੀ ਨੂੰ ਦਰਸਾਉਂਦਾ ਹੈ। ਅਸੀਂ ਮੇਘਾਲਿਆ ਦੇ ਜੈਵਿਕ ਉਤਪਾਦਾਂ ਦੀ ਆਲਮੀ ਪਛਾਣ ਨੂੰ ਵਧਾਉਣ ਦੇ ਉਦੇਸ਼ ਨਾਲ ਰਾਜ ਸਰਕਾਰ, ਖੇਤੀਬਾੜੀ ਮੰਤਰਾਲੇ, ਐੱਨਈਸੀ ਅਤੇ ਆਈਐੱਫਓਏਐੱਮ ਏਸ਼ੀਆ ਦੇ ਨਾਲ ਸਹਿਯੋਗ ਕੀਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ, ਅੱਗੇ ਵਧਦੇ ਹੋਏ, ਸਾਡਾ ਟੀਚਾ ਇਸ ਨੂੰ ਇੱਕ ਸਲਾਨਾ ਆਯੋਜਨ ਬਣਾਉਣਾ ਹੈ, ਜਿਸ ਦਾ ਆਯੋਜਨ ਹਰ ਵਰ੍ਹੇ ਵੱਖ-ਵੱਖ ਉੱਤਰ ਪੂਰਬ ਰਾਜਾਂ ਦੁਆਰਾ ਕੀਤਾ ਜਾਵੇਗਾ ਤਾਂ ਜੋ ਦੁਨੀਆ ਭਰ ਵਿੱਚ ਖੇਤਰੀ ਜੈਵਿਕ ਵੈਲਿਊ ਚੇਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਅਸੀਂ ਮੇਘਾਲਿਆ ਦੇ ਕਿਸਾਨਾਂ, ਐੱਫਪੀਓ ਅਤੇ ਹਿਤਧਾਰਕਾਂ ਨੂੰ ਆਉਣ ਵਾਲੇ ਬਾਇਓਫੈਚ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਦੇ ਹਾਂ, ਜਿੱਥੇ ਭਾਰਤ ਇੱਕ ਭਾਗੀਦਾਰ ਦੇਸ਼ ਹੈ, ਤਾਂ ਜੋ ਉਹ ਆਪਣੀ ਉਪਜ ਨੂੰ ਆਲਮੀ ਮੰਚ ‘ਤੇ ਪ੍ਰਦਰਸ਼ਿਤ ਕਰ ਸਕਣ।
ਇਸ ਆਯੋਜਨ ਦਾ ਉਦੇਸ਼ ਉੱਤਰ ਪੂਰਬ ਭਾਰਤ ਦੇ ਜੈਵਿਕ ਉਤਪਾਦਾਂ ਲਈ ਆਲਮੀ ਬਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨਾ, ਟਿਕਾਊ ਅਤੇ ਰੀਜੈਨਰੇਟਿਵ ਐਗਰੀਕਲਚਰ ਨੂੰ ਉਤਸ਼ਾਹਿਤ ਕਰਨਾ ਅਤੇ ਸੰਵਾਦ ਅਤੇ ਅੰਤਰਰਾਸ਼ਟਰੀ ਸਹਿਯੋਗ ਰਾਹੀਂ ਨੌਜਵਾਨ ਅਗਵਾਈ ਨੂੰ ਉਤਸ਼ਾਹਿਤ ਕਰਨਾ ਹੈ। ਬੀ2ਬੀ ਸੈਸ਼ਨਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਤਰੀ ਦੌਰਿਆਂ ਦੀ ਯੋਜਨਾ ਦੇ ਨਾਲ, ਇਹ ਆਯੋਜਨ ਮੇਘਾਲਿਆ ਅਤੇ ਉੱਤਰ ਪੂਰਬ ਖੇਤਰ ਦੀ ਜੈਵਿਕ ਸਮਰੱਥਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਸਿੱਧ ਹੋਵੇਗੀ।



****
(रिलीज़ आईडी: 2197400)
आगंतुक पटल : 17