ਵਿੱਤ ਮੰਤਰਾਲਾ
ਖਰਚ ਵਿਭਾਗ ਦੇ ਮੁੱਖ ਸਲਾਹਕਾਰ ਲਾਗਤ ਦਫ਼ਤਰ ਦੁਆਰਾ 28 ਤੋਂ 30 ਨਵੰਬਰ, ਤੱਕ ਮਾਨੇਸਰ ਵਿੱਚ ਚਿੰਤਨ ਸ਼ਿਵਿਰ ਦਾ ਆਯੋਜਨ, ਅੱਜ ਸ਼ਿਵਿਰ ਦੀ ਸਮਾਪਤੀ
प्रविष्टि तिथि:
30 NOV 2025 7:29PM by PIB Chandigarh
ਵਿੱਤ ਮੰਤਰਾਲੇ ਦੇ ਖਰਚ ਵਿਭਾਗ (ਡੀਓਈ) ਦੇ ਮੁੱਖ ਸਲਾਹਕਾਰ ਲਾਗਤ ਦਫ਼ਤਰ ਨੇ 28 ਤੋਂ 30 ਨਵੰਬਰ 2025 ਤੱਕ ਹਰਿਆਣਾ ਦੇ ਮਾਨੇਸਰ ਵਿੱਚ ਇੱਕ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ। ਇਸ ਸ਼ਿਵਿਰ ਵਿੱਚ ਮੁੱਖ ਸਲਾਹਕਾਰ ਲਾਗਤ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ-ਨਾਲ ਹਰਿਆਣਾ ਸਰਕਾਰ ਅਤੇ ਸਵਰਣ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਭਾਗੀਦਾਰਾਂ ਨੇ ਹਿੱਸਾ ਲਿਆ। ਸ਼ਿਵਿਰ ਵਿੱਚ ਰਾਜ ਦੇ ਜਨਤਕ ਵਿੱਤ ਈਕੋਸਿਸਟਮ ਤੋਂ ਪ੍ਰਾਪਤ ਕੀਮਤੀ ਜਾਣਕਾਰੀਆਂ ਦੇ ਨਾਲ ਵਿਚਾਰ-ਵਟਾਂਦਰੇ ਨੂੰ ਸਮ੍ਰਿੱਧ ਬਣਾਇਆ ਗਿਆ।

ਮੁੱਖ ਸਲਾਹਕਾਰ, ਲਾਗਤ ਸ਼੍ਰੀ ਪਵਨ ਕੁਮਾਰ ਨੇ ਸ਼ਿਵਿਰ ਦੀ ਸ਼ੁਰੂਆਤ ਵਿੱਚ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਮਕਾਲੀ ਲੋਕ ਪ੍ਰਸ਼ਾਸਨ ਵਿੱਚ ਨਿਰੰਤਰ ਸਿੱਖਣ ਅਤੇ ਨਵੀਨਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਹਾਰਟਫੁਲਨੈੱਸ ਫਾਊਂਡੇਸ਼ਨ ਦੀ ਡਾ. ਗੌਰੀ ਰੰਗਰਾ ਦੁਆਰਾ “ਹਾਰਟਫੁਲਨੈੱਸ ਸੰਚਾਰ” ‘ਤੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਦਾ ਉਦੇਸ਼ ਹਮਦਰਦੀਪੂਰਣ ਲੀਡਰਸ਼ਿਪ ਅਤੇ ਪ੍ਰਭਾਵਸ਼ਾਲੀ ਹਿਤਧਾਰਕ ਜੁੜਾਅ ਨੂੰ ਹੁਲਾਰਾ ਦੇਣਾ ਸੀ।

ਪਹਿਲੇ ਦਿਨ, ਦੋ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ: ਇੱਕ ਅੰਤਰਰਾਸ਼ਟਰੀ ਗਿਆਨ ਸੰਸਥਾ ਦਾ ਵਿਕਾਸ ਅਤੇ ਨਗਰਪਾਲਿਕਾ ਸੇਵਾਵਾਂ ਲਈ ਮਿਆਰੀ ਲਾਗਤ ਨਿਰਧਾਰਣ। ਬਾਅਦ ਵਿੱਚ, ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਵੀ. ਵੁਅਲਨਮ (Vualnam) ਨੇ ਪ੍ਰਮੁੱਖ ਵਿਚਾਰ ਪੇਸ਼ ਕੀਤੇ, ਜਿਨ੍ਹਾਂ ਵਿੱਚ ਨਿਰੰਤਰ ਚੁਣੌਤੀਆਂ ਅਤੇ ਲਾਗੂਕਰਨ ਯੋਗ ਸੁਝਾਵਾਂ ਨੂੰ ਉਜਾਗਰ ਕੀਤਾ ਗਿਆ। ਪ੍ਰਮੁੱਖ ਸੁਝਾਵਾਂ ਵਿੱਚ ਸਿੱਖਿਆ ਵਿਭਾਗ ਦੇ ਤਹਿਤ ਇੱਕ ਨੋਡਲ ਸੈੱਲ ਦੀ ਸਥਾਪਨਾ ਸ਼ਾਮਲ ਸੀ, ਜਿਸ ਦਾ ਕੰਮ ਸਥਾਨਕ ਅਤੇ ਗਲੋਬਲ ਸੰਸਥਾਵਾਂ ਦੇ ਨਾਲ ਸਹਿਯੋਗ ਰਾਹੀਂ ਨਗਰਪਾਲਿਕਾਵਾਂ ਸਮੇਤ ਅੰਤਰਰਾਸ਼ਟਰੀ ਪੱਧਰ ‘ਤੇ ਮਿਆਰੀ ਲਾਗਤ ਨਿਰਧਾਰਣ ਢਾਂਚੇ ਅਤੇ ਪ੍ਰਥਾਵਾਂ ਨੂੰ ਵਿਕਸਿਤ ਕਰਨਾ ਸੀ। ਸ਼੍ਰੀ ਵੁਅਲਨਮ ਨੇ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕੀਤਾ ਅਤੇ ਮੌਜੂਦਾ ਚੁਣੌਤੀਆਂ ਦਾ ਹੱਲ ਕਰਨ ਅਤੇ ਵਿੱਤੀ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਠੋਸ, ਸਮਾਂਬੱਧ ਕਦਮਾਂ ਦੀ ਰੂਪਰੇਖਾ ਪੇਸ਼ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਇਸ ਦ੍ਰਿਸ਼ਟੀਕੋਣ ਨੂੰ ਵੀ ਦੁਹਰਾਇਆ ਕਿ ਯੁਵਾ ਅਧਿਕਾਰੀ ਨਵੇਂ ਦ੍ਰਿਸ਼ਟੀਕੋਣ ਅਤੇ ਗਤੀਸ਼ੀਲਤਾ ਦੇ ਨਾਲ ਭਵਿੱਖ ਦੇ ਚਿੰਤਨ ਸ਼ਿਵਿਰਾਂ ਦੇ ਕੇਂਦਰ ਵਿੱਚ ਬਣੇ ਰਹਿਣ।

ਦੂਸਰੇ ਦਿਨ ਦੀ ਸ਼ੁਰੂਆਤ ਯੋਗ ਸੈਸ਼ਨ ਨਾਲ ਹੋਈ, ਜਿਸ ਤੋਂ ਬਾਅਦ ਅਕਾਦਮਿਕ ਜਗਤ ਦੇ ਸਹਿਯੋਗ ਨਾਲ ਡੂੰਘਾ ਗਿਆਨ ਸਾਂਝਾ ਕਰਨ ਦੇ ਸੈਸ਼ਨ ਵੀ ਆਯੋਜਿਤ ਕੀਤੇ ਗਏ, ਜੋ ਇਸ ਪ੍ਰਕਾਰ ਹਨ:
-
ਆਈਆਈਆਈਟੀ, ਸੂਰਤ ਦੇ ਡਾਇਰੈਕਟਰ, ਸ਼੍ਰੀ ਰਾਜੀਵ ਸ਼ੌਰੀ, ਦੁਆਰਾ ਪ੍ਰਸ਼ਾਸਨਿਕ ਕੁਸ਼ਲਤਾ, ਵਿਸ਼ਲੇਸ਼ਣਾਤਮਕ ਮਜ਼ਬੂਤੀ ਅਤੇ ਸ਼ਾਸਨ ਵਿੱਚ ਪਾਰਦਰਸ਼ਿਤਾ ਵਧਾਉਣ ਲਈ ਏਆਈ ਅਤੇ ਐੱਮਐੱਲ ਜਿਹੀਆਂ ਉਭਰਦੀਆਂ ਤਕਨਾਲੋਜੀਆਂ ਦੇ ਲਾਭ ਲੈਣ ਨੂੰ ਉਜਾਗਰ ਕੀਤਾ ਗਿਆ।
-
ਆਈਆਈਸੀਏ ਦੇ ਪ੍ਰੋਫੈਸਰ. ਨਵੀਨ ਸਿਰੋਹੀ ਨੇ ਕਾਰਪੋਰੇਟ ਪ੍ਰਸ਼ਾਸਨ ਦੇ ਸਿਧਾਂਤ ਅਤੇ ਹਿਤਧਾਰਕ ਜੁੜਾਅ ਰਣਨੀਤੀਆਂ, ਸਾਰਥਕ ਸਹਿਯੋਗ ਨੂੰ ਹੁਲਾਰਾ ਦੇਣ, ਜ਼ਿੰਮੇਵਾਰੀ, ਜਵਾਬਦੇਹੀ, ਅਤੇ ਸਮੁੱਚੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।
-
ਐੱਮਡੀਆਈ ਗੁੜਗਾਓਂ ਦੇ ਪ੍ਰੋਫੈਸਰ ਸੰਦੀਪ ਗੋਇਲ ਨੇ ਫੌਰੈਂਸਿਕ ਅਕਾਊਂਟਿੰਗ ਦਾ ਮਹੱਤਵ ਅਤੇ ਮਜ਼ਬੂਤ ਵਿੱਤੀ ਚੌਕਸੀ ਵਿਧੀ ਅਤੇ ਬੇਨਿਯਮੀਆਂ ਲਈ ਜਲਦੀ ਪਤਾ ਲਗਾਉਣ ਵਾਲੀਆਂ ਪ੍ਰਣਾਲੀਆਂ ਦੀ ਜ਼ਰੂਰਤ ਬਾਰੇ ਪੇਸ਼ਕਾਰੀ ਦਿੱਤੀ।
-
ਆਈਐੱਸਬੀ ਹੈਦਰਾਬਾਦ ਦੇ ਪ੍ਰੋਫੈਸਰ ਰਿਸ਼ਭ ਅਗਰਵਾਲ ਦੁਆਰਾ ਸਮਾਵੇਸ਼ੀ ਵਿਕਾਸ ਲਈ ਜਨਤਕ ਵਸਤੂਆਂ ਦੇ ਰੂਪ ਵਿੱਚ ਜਨਤਕ ਡੇਟਾ ਅਤੇ ਏਆਈ ਦਾ ਉਭਰਦਾ ਮਹੱਤਵ, ਸਮਾਨ ਉਪਭੋਗਤਾ-ਚਾਰਜ ਫਰੇਮਵਰਕ ਦਾ ਡਿਜ਼ਾਈਨ ਪੇਸ਼ ਕੀਤਾ ਗਿਆ।
ਬਾਅਦ ਵਿੱਚ ਗੋਲਮੇਜ਼ ਚਰਚਾਵਾਂ ਵਿੱਚ ਉਪਭੋਗਤਾ-ਚਾਰਜ ਢਾਂਚੇ ਅਤੇ ਕਾਰਪੋਰੇਟ ਪ੍ਰਸ਼ਾਸਨ ‘ਤੇ ਚਰਚਾ ਕੀਤੀ ਗਈ, ਨਾਲ ਹੀ ਪਾਰਦਰਸ਼ਿਤਾ ਅਤੇ ਸਮਾਵੇਸ਼ੀ ਫੈਸਲਾ ਲੈਣ ਲਈ ਨਿਆਂਸੰਗਤ ਮੁੱਲ ਨਿਰਧਾਰਣ ਮਾਡਲਾਂ ਅਤੇ ਵਿਧੀਆਂ ਦੀ ਜਾਂਚ ਵਿੱਚ ਭਾਰਤੀ ਲਾਗਤ ਅਕਾਉਂਟ ਸੇਵਾ ਦੀ ਭੂਮਿਕਾ ‘ਤੇ ਵੀ ਚਰਚਾ ਕੀਤੀ ਗਈ। ਭਾਗੀਦਾਰਾਂ ਨੇ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਵਿਸ਼ਾ-ਵਾਰ ਸੁਝਾਅ ਪੇਸ਼ ਕੀਤੇ।

ਸਮਾਪਤੀ ਦਿਵਸ, 30 ਨਵੰਬਰ ਨੂੰ ‘ ਪੇਸ਼ੇਵਰ ਵਿਕਾਸ ਅਤੇ ਵਿਕਾਸ ਦੇ ਨਵੇਂ ਰਸਤੇ’ ਵਿਸ਼ੇ ‘ਤੇ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ, ਜਿਸ ਵਿੱਚ ਉਭਰਦੇ ਖੇਤਰਾਂ ਅਤੇ ਕਾਰਜਸ਼ੀਲ ਖੇਤਰਾਂ ‘ਤੇ ਚਰਚਾ ਕੀਤੀ ਗਈ ਜਿੱਥੇ ਭਾਰਤੀ ਲਾਗਤ ਅਕਾਉਂਟ ਸੇਵਾ ਅਧਿਕਾਰੀ ਸਮਕਾਲੀ ਤਕਨੀਕੀ ਅਤੇ ਆਰਥਿਕ ਵਿਕਾਸ ਦੇ ਅਨੁਸਾਰ ਉਤਪ੍ਰੇਰਕ ਪਰਿਵਰਤਨ ਲਿਆ ਸਕਦੇ ਹਨ।
ਆਪਣੇ ਸਮਾਪਤੀ ਭਾਸ਼ਣ ਵਿੱਚ, ਮੁੱਖ ਲਾਗਤ ਸਲਾਹਕਾਰ ਨੇ ਅਧਿਕਾਰੀਆਂ ਦੀ ਵਿਸ਼ਲੇਸ਼ਣਾਤਮਕ ਗਹਿਰਾਈ, ਵਚਨਬੱਧਤਾ ਅਤੇ ਵਿੱਤੀ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਮਨਮੋਹਨ ਸਚਦੇਵਾ, ਵਧੀਕ ਮੁੱਖ ਸਲਾਹਕਾਰ ਲਾਗਤ ਦੁਆਰਾ ਧੰਨਵਾਦ ਮੱਤੇ ਦੇ ਨਾਲ ਹੋਈ, ਜਿਸ ਵਿੱਚ ਅਧਿਕਾਰੀਆਂ ਨੂੰ ਤੇਜ਼ੀ ਨਾਲ ਗਤੀਸ਼ੀਲ ਅਤੇ ਆਪਸ ਵਿੱਚ ਜੁੜੀ ਦੁਨੀਆ ਵਿੱਚ ਭਵਿੱਖ ਲਈ ਤਿਆਰ ਰਹਿਣ ਲਈ ਪ੍ਰੋਤਸਾਹਿਤ ਕੀਤਾ ਗਿਆ।
************
ਐੱਨਬੀ/ਕੇਐੱਮਐੱਨ
(रिलीज़ आईडी: 2197021)
आगंतुक पटल : 37