ਲੋਕ ਸਭਾ ਸਕੱਤਰੇਤ
azadi ka amrit mahotsav

ਯੁਵਾ ਸ਼ਕਤੀ ਨੂੰ ਲੋਕਤੰਤਰ ਦੀ ਆਤਮਾ ਨਾਲ ਜੋੜਨਾ ਸਮੇਂ ਦੀ ਲੋੜ ਹੈ - ਲੋਕ ਸਭਾ ਸਪੀਕਰ ਓਮ ਬਿਰਲਾ


ਲੋਕ ਸਭਾ ਸਪੀਕਰ ਓਮ ਬਿਰਲਾ ਨੇ ਜੈਪੁਰ ਵਿੱਚ ਸੰਵਿਧਾਨ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ

Posted On: 25 NOV 2025 8:40PM by PIB Chandigarh

ਸੰਵਿਧਾਨ ਦਿਵਸ ਦੇ ਮੌਕੇ 'ਤੇ ਜੈਪੁਰ ਦੀ ਮਨੀਪਾਲ ਯੂਨੀਵਰਸਿਟੀ ਵਿਖੇ ਆਯੋਜਿਤ "ਸੰਵਿਧਾਨ ਨੂੰ ਜਾਣੋ" ਪ੍ਰੋਗਰਾਮ ਵਿੱਚ ਬੋਲਦਿਆਂ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਵਿਧਾਨ ਸਿਰਫ਼ ਕਾਨੂੰਨਾਂ ਦਾ ਦਸਤਾਵੇਜ਼ ਨਹੀਂ ਹੈ, ਸਗੋਂ ਭਾਰਤ ਦੀ ਆਤਮਾ ਅਤੇ ਸਾਡੇ ਰਾਸ਼ਟਰੀ ਚਰਿੱਤਰ ਲਈ ਮਾਰਗਦਰਸ਼ਕ ਹੈ। ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ ਵਰਗੇ ਮੂਲ਼ ਮੁੱਲ ਸਾਡੇ ਲੋਕਤੰਤਰ ਦੀ ਨੀਂਹ ਹਨ, ਅਤੇ ਨੌਜਵਾਨਾਂ ਲਈ ਉਨ੍ਹਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।

 

ਸ੍ਰੀ ਬਿਰਲਾ ਨੇ ਕਿਹਾ ਕਿ "ਸੰਵਿਧਾਨ ਨੂੰ ਜਾਣੋ" ਵਰਗੇ ਯਤਨਾਂ ਦੀ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਜਿੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਤੋਂ ਵਿਦਿਆਰਥੀ ਪੜ੍ਹਦੇ ਹਨ, ਭਾਰਤ ਦੀ ਵਿਭਿੰਨਤਾ ਦੇ ਸਭ ਤੋਂ ਸੁੰਦਰ ਪਹਿਲੂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਇਹ ਵਿਭਿੰਨਤਾ ਸਾਡੀ ਤਾਕਤ ਹੈ, ਅਤੇ ਸੰਵਿਧਾਨ ਇਸਨੂੰ ਇਕੱਠੇ ਬੰਨ੍ਹਣ ਦਾ ਕੰਮ ਕਰਦਾ ਹੈ।

 

ਸ੍ਰੀ ਬਿਰਲਾ ਨੇ ਕਿਹਾ ਕਿ ਸੰਸਦ ਦਾ ਯਤਨ ਹੈ ਕਿ ਸੰਵਿਧਾਨ ਦੇ ਅਧਿਐਨ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੋਰ ਮਜ਼ਬੂਤੀ ਨਾਲ ਜੋੜਿਆ ਜਾਵੇ । ਜਦੋਂ ਨਵੀਂ ਪੀੜ੍ਹੀ ਆਪਣੀ ਵਿਰਾਸਤ ਅਤੇ ਲੋਕਤੰਤਰੀ ਪਰੰਪਰਾਵਾਂ ਨੂੰ ਸਮਝੇਗੀ ਤਾਂ ਹੀ ਭਾਰਤ ਦਾ ਭਵਿੱਖ ਹੋਰ ਮਜ਼ਬੂਤ ​​ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਇਨੋਵੇਸ਼ਨ  ਅਤੇ ਖੋਜ ਦੇ ਵਿਸ਼ਵਵਿਆਪੀ ਕੇਂਦਰ ਬਣਨ ਉਥੋਂ ਹੀ ਇੱਕ ਵਿਕਸਤ ਭਾਰਤ ਦਾ ਰਾਹ ਪੱਧਰਾ ਹੋਵੇਗਾ।

 

ਸ਼੍ਰੀ ਬਿਰਲਾ ਨੇ ਕਿਹਾ ਕਿ ਸੰਵਿਧਾਨ ਨਿਰਮਾਣ ਦੀ ਪ੍ਰਕਿਰਿਆ ਆਜ਼ਾਦੀ ਅੰਦੋਲਨ ਦੀ ਨਿਰੰਤਰਤਾ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇੱਕ ਲੰਬੇ ਸੰਘਰਸ਼, ਅਹਿੰਸਾ, ਤਿਆਗ ਅਤੇ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਆਜ਼ਾਦੀ ਮਿਲੀ। ਲੇਕਿਨ ਉਸ ਤੋਂ ਬਾਅਦ, ਰਾਸ਼ਟਰ ਨਿਰਮਾਣ ਦੀ ਚੁਣੌਤੀ ਹੋਰ ਵੀ ਵੱਡੀ ਸੀ-ਸੈਂਕੜੇ ਰਿਆਸਤਾਂ, ਸੱਭਿਆਚਾਰਕ ਵਿਭਿੰਨਤਾ ਅਤੇ ਅਨੇਕ ਵਿਚਾਰਧਾਰਾਵਾਂ। ਇਨ੍ਹਾਂ ਹਾਲਾਤਾਂ ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਸਰਦਾਰ ਪਟੇਲ ਅਤੇ ਮੌਲਾਨਾ ਆਜ਼ਾਦ ਸਹਿਤ ਸੰਵਿਧਾਨ ਸਭਾ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਤਿੰਨ ਸਾਲਾਂ ਤੱਕ ਵਿਆਪਕ ਵਿਚਾਰ-ਵਟਾਂਦਰਾ ਕੀਤਾ ਅਤੇ ਇੱਕ ਅਜਿਹਾ ਸੰਵਿਧਾਨ ਤਿਆਰ ਕੀਤਾ ਜੋ ਹਰੇਕ ਨਾਗਰਿਕ ਨੂੰ ਨਿਆਂ ਅਤੇ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ।

ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਇਸਦਾ ਨੌਜਵਾਨ ਵਰਗ, ਗਿਆਨ, ਇਨੋਵੇਸ਼ਨ, ਟੈਕਨੋਲੋਜੀ ਅਤੇ ਸੱਭਿਆਚਾਰ ਦਾ ਸੰਤੁਲਿਤ ਮਿਸ਼ਰਣ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਵਿਸ਼ਵਵਿਆਪੀ ਚੁਣੌਤੀਆਂ, ਜਲਵਾਯੂ ਪਰਿਵਰਤਨ, ਦਵਾਈ, ਆਫ਼ਤ ਪ੍ਰਬੰਧਨ ਅਤੇ ਟੈਕਨੋਲੋਜੀ ਨਾਲ ਹੱਲ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ, ਫਰਜ਼ ਦੀ ਭਾਵਨਾ ਅਤੇ ਰਾਸ਼ਟਰੀ ਹਿੱਤ ਦੀ ਭਾਵਨਾ ਨੂੰ ਹੋਰ ਮਜ਼ਬੂਤ ​​ਕਰਨ।

***

ਏਐਮ/ਬਲਜੀਤ


(Release ID: 2195791) ਵਿਜ਼ੀਟਰ ਕਾਊਂਟਰ : 19