ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ‘ਤੇ
ਪੰਜਾਬ ਵਿੱਚ ਕਿਸਾਨਾਂ ਅਤੇ ਮਨਰੇਗਾ ਸਮੇਤ ਪੇਂਡੂ ਵਿਕਾਸ ਪ੍ਰੋਜੈਕਟਾਂ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ ਸ਼੍ਰੀ ਸ਼ਿਵਰਾਜ ਸਿੰਘ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਦਾ ਜ਼ਮੀਨੀ ਪੱਧਰ ‘ਤੇ ਖੇਤੀਬਾੜੀ ਨੂੰ ਲਾਭਦਾਇਕ ਬਣਾਉਣ ਅਤੇ ਪਿੰਡਾਂ ਨੂੰ ਸਸ਼ਕਤ ਬਣਾਉਣ ‘ਤੇ ਜ਼ੋਰ
ਪੰਜਾਬ ਦੇ ਮੋਗਾ ਅਤੇ ਜਲੰਧਰ ਵਿੱਚ 27 ਨਵੰਬਰ ਨੂੰ ਸ਼ਿਵਰਾਜ ਸਿੰਘ ਦੇ ਰੁਝੇਵੇਂ ਭਰੇ ਪ੍ਰੋਗਰਾਮ
ਵਾਤਾਵਰਣ- ਸੰਵੇਦਨਸ਼ੀਲ ਮਾਡਲ ਪਿੰਡ ਅਤੇ ਐਡਵਾਂਸਡ ਆਲੂ ਬੀਜ ਖੋਜ ਸੰਸਥਾਨ ਦਾ ਦੌਰਾ ਵੀ ਕਰਨਗੇ ਸ਼ਿਵਰਾਜ ਸਿੰਘ ਚੌਹਾਨ
Posted On:
26 NOV 2025 5:16PM by PIB Chandigarh
ਨਵੀਂ ਦਿੱਲੀ/ਅੰਮ੍ਰਿਤਸਰ/ਮੋਗਾ/ਜੰਲਧਰ, 26 ਨਵੰਬਰ 2025, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 26-27 ਨਵੰਬਰ 2025 ਨੂੰ ਪੰਜਾਬ ਦੇ ਦੌਰੇ ‘ਤੇ ਰਹਿਣਗੇ, ਜਿੱਥੇ ਉਹ ਕਿਸਾਨਾਂ ਅਤੇ ਮਨਰੇਗਾ ਸਮੇਤ ਪੇਂਡੂ ਵਿਕਾਸ ਪ੍ਰੋਜੈਕਟਾਂ ਦੇ ਲਾਭਾਰਥੀਆਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਇਨ੍ਹਾਂ ਨਾਲ ਜੁੜੀਆਂ ਹਿਤਧਾਰਕ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਵੀ ਚਰਚਾ ਕਰਨਗੇ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਜੋ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਦੇ ਕੇਂਦਰੀ ਮੰਤਰੀ ਵਜੋਂ ਦੇਸ਼ ਭਰ ਵਿੱਚ ਪੇਂਡੂ ਵਿਕਾਸ ਅਤੇ ਵਿਕਸਿਤ ਖੇਤੀਬਾੜੀ, ਆਧੁਨਿਕ ਖੇਤੀ ਅਤੇ ਖੁਸ਼ਹਾਲ ਕਿਸਾਨ ਦਾ ਦ੍ਰਿਸ਼ਟੀਕੋਣ ਲੈ ਕੇ ਕੰਮ ਕਰ ਰਹੇ ਹਨ, ਪੰਜਾਬ ਦੇ ਇਸ ਦੌਰੇ ਵਿੱਚ ਜ਼ਮੀਨੀ ਪੱਧਰ ‘ਤੇ ਚੱਲ ਰਹੀਆਂ ਯੌਜਨਾਵਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨਗੇ ਅਤੇ ਅੱਗੇ ਦੀ ਕਾਰਜ ਯੋਜਨਾ ‘ਤੇ ਦਿਸ਼ਾ-ਨਿਰਦੇਸ਼ ਦੇਣਗੇ।
ਨਿਰਧਾਰਿਤ ਪ੍ਰੋਗਰਾਮ ਦੇ ਤਹਿਤ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ 26 ਨਵੰਬਰ ਦੀ ਰਾਤ ਨੂੰ ਅੰਮ੍ਰਿਤਸਰ ਪਹੁੰਚਣਗੇ ਅਤੇ 27 ਨਵੰਬਰ ਦੀ ਸਵੇਰੇ ਅੰਮ੍ਰਿਤਸਰ ਤੋਂ ਸਿੱਧਾ ਮੋਗਾ ਜ਼ਿਲ੍ਹੇ ਦੇ ਪਿੰਡ ਰੰਸੀਹ ਕਲਾਂ ਲਈ ਰਵਾਨਾ ਹੋਣਗੇ, ਜੋ ਵਾਤਾਵਰਣ-ਸੰਵੇਦਨਸ਼ੀਲ, ਫਸਲ-ਰਹਿੰਦ-ਖੂੰਹਦ ਪ੍ਰਬੰਧਨ ਅਤੇ ਸਮਾਜਿਕ ਭਾਗੀਦਾਰੀ ਲਈ ਜਾਣਿਆ ਜਾਣ ਵਾਲਾ ਮਾਡਲ ਪਿੰਡ ਹੈ। ਇੱਥੇ ਉਹ ਕਿਸਾਨਾਂ ਅਤੇ ਪੇਂਡੂਆਂ ਨਾਲ ਖੁੱਲ੍ਹੇ ਸੰਵਾਦ ਵਿੱਚ ਵਾਤਾਵਰਣ ਸੰਭਾਲ, ਖੇਤੀ ਪੱਧਰ ‘ਤੇ ਚੁਣੌਤੀਆਂ, ਕੁਦਰਤੀ ਸਰੋਤਾਂ ਦੀ ਸੰਭਾਲ, ਫਸਲ ਵਿਭਿੰਨਤਾ ਅਤੇ ਆਮਦਨ ਵਧਾਉਣ ਦੇ ਉਪਾਵਾਂ ‘ਤੇ ਗੱਲਬਾਤ ਕਰਨਗੇ ਅਤੇ ਪਿੰਡ ਦੁਆਰਾ ਖੁਦ ਦੀ ਪਹਿਲ ਤੋਂ ਵਿਕਸਿਤ ਕੀਤੀਆਂ ਗਈਆਂ ਨਵੀਨਤਾਵਾਂ ਦੀ ਜਾਣਕਾਰੀ ਵੀ ਲੈਣਗੇ।
ਮੋਗਾ ਵਿੱਚ ਸੰਵਾਦ ਤੋਂ ਬਾਅਦ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਜਲੰਧਰ ਸਥਿਤ ਕੇ.ਐੱਲ. ਸਹਿਗਲ ਮੈਮੋਰੀਅਲ ਹਾਲ ਪਹੁੰਚਣਗੇ, ਜਿੱਥੇ ਉਹ ਮਨਰੇਗਾ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕਰਕੇ ਰੁਜ਼ਗਾਰ ਪੈਦਾ ਕਰਨ, ਰੋਜ਼ੀ-ਰੋਟੀ ਸੁਰੱਖਿਆ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਨਰੇਗਾ ਦੀ ਭੂਮਿਕਾ ਬਾਰੇ ਚਰਚਾ ਕਰਨਗੇ। ਇਸ ਤੋਂ ਬਾਅਦ ਜਲੰਧਰ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਪੇਂਡੂ ਵਿਕਾਸ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਰਿਹਾਇਸ਼, ਸੜਕਾਂ, ਰੋਜ਼ੀ-ਰੋਟੀ, ਸਵੈ-ਸਹਾਇਤਾ ਸਮੂਹਾਂ, ਹੁਨਰ ਵਿਕਾਸ ਅਤੇ ਹੋਰ ਪ੍ਰੋਗਰਾਮਾਂ 'ਤੇ ਪ੍ਰਗਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਜਲੰਧਰ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਯੋਜਨਾਵਾਂ ਦੀ ਸਮੀਖਿਆ ਤੋਂ ਬਾਅਦ ਸ਼੍ਰੀ ਚੌਹਾਨ ਮੀਡੀਆ ਨਾਲ ਮੁਖਾਤਿਬ ਹੋਣਗੇ ਅਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਸਾਨਾਂ ਅਤੇ ਪਿੰਡਾਂ ਲਈ ਕੇਂਦਰ ਸਰਕਾਰ ਦੀਆਂ ਤਰਜੀਹਾਂ, ਹਾਲੀਆ ਫੈਸਲਿਆਂ ਅਤੇ ਪੰਜਾਬ ਦੇ ਪ੍ਰਤੀ ਵਿਸ਼ੇਸ਼ ਫੋਕਸ ਨੂੰ ਸਾਂਝਾ ਕਰਨਗੇ। ਇਸ ਤੋਂ ਬਾਅਦ ਉਹ ਆਈਸੀਏਆਰ-ਸੈਂਟਰਲ ਆਲੂ ਖੋਜ ਸੰਸਥਾ (ਸੀਪੀਆਰਆਈ), ਬਾਦਸ਼ਾਹਪੁਰ, ਜਲੰਧਰ ਪਹੁੰਚ ਕੇ ਕਿਸਾਨਾਂ ਅਤੇ ਖੇਤੀਬਾੜੀ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ, ਜਿੱਥੇ ਉੱਚ-ਗੁਣਵੱਤਾ ਵਾਲੇ ਆਲੂ ਦੇ ਬੀਜਾਂ, ਆਧੁਨਿਕ ਕਿਸਮਾਂ ਅਤੇ ਤਕਨੀਕੀ ਸਿਖਲਾਈ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਸੰਸਥਾ ਦੀ ਭੂਮਿਕਾ ਬਾਰੇ ਚਰਚਾ ਕਰਨਗੇ। ਇਹ ਕੇਂਦਰ ਲੰਬੇ ਸਮੇਂ ਤੋਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਗੁਣਵੱਤਾ ਵਾਲੇ ਆਲੂ ਦੇ ਬੀਜ ਅਤੇ ਉੱਨਤ ਤਕਨਾਲੋਜੀਆਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ, ਜਿਸ ਨਾਲ ਖੇਤਰ ਵਿੱਚ ਉਤਪਾਦਕਤਾ ਅਤੇ ਵੈਲਿਊ ਐਡਿਡ ਦੋਵਾਂ ਨੂੰ ਹੁਲਾਰਾ ਮਿਲਿਆ ਹੈ। ਪੂਰੇ ਦਿਨ ਦੇ ਰੁਝੇਵੇਂ ਭਰੇ ਪ੍ਰੋਗਰਾਮਾਂ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਚੌਹਾਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਣਗੇ।
ਸ਼ਿਵਰਾਜ ਸਿੰਘ ਦਾ ਇਹ ਦੌਰਾ ਨਾ ਸਿਰਫ਼ ਪੰਜਾਬ ਦੇ ਕਿਸਾਨਾਂ, ਮਨਰੇਗਾ ਕਾਮਿਆਂ ਅਤੇ ਪੇਂਡੂ ਭਾਈਚਾਰਿਆਂ ਨਾਲ ਸਿੱਧਾ ਸੰਪਰਕ ਮਜ਼ਬੂਤ ਕਰੇਗਾ, ਸਗੋਂ ਫੀਲਡ ਤੋਂ ਮਿਲੇ ਫੀਡਬੈਕ ਦੇ ਅਧਾਰ ‘ਤੇ ਕੇਂਦਰ ਦੀਆਂ ਖੇਤੀਬਾੜੀ ਅਤੇ ਪੇਂਡੂ ਵਿਕਾਸ ਨੀਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ, ਸਥਾਨਕ ਜ਼ਰੂਰਤਾਂ ਦੇ ਅਨੁਸਾਰ ਅਤੇ ਨਤੀਜਾ-ਮੁਖੀ ਬਣਾਉਣ ਵਿੱਚ ਵੀ ਸਹਾਇਤਾ ਕਰੇਗਾ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਇਸ ਹੀ ਭਾਵਨਾ ਨਾਲ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਰਾਜਾਂ ਦਾ ਦੌਰਾ ਕਰਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਫੀਲਡ ਵਿੱਚ ਗਏ ਬਿਨਾਂ ਅਤੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਜਾਣੇ ਬਿਨਾ ਅਸਲ ਵਿਕਾਸ ਨਹੀਂ ਹੋ ਸਕਦਾ।
***********
ਆਰਸੀ/ਏਆਰ/ਏਕੇ
(Release ID: 2195151)
Visitor Counter : 3