ਰੱਖਿਆ ਮੰਤਰਾਲਾ
ਭਾਰਤ-ਜਰਮਨੀ ਉੱਚ ਰੱਖਿਆ ਕਮੇਟੀ ਦੀ ਬੈਠਕ ਨਵੀਂ ਦਿੱਲੀ ਵਿੱਚ ਆਯੋਜਿਤ ਹੋਈ
ਜਰਮਨ ਰੱਖਿਆ ਮੰਤਰਾਲੇ ਦੇ ਡਿਫੈਂਸ ਐਂਡ ਸਟੇਟ ਸੈਕਟਰੀ ਨੇ ਨੇੜਲੀ ਰੱਖਿਆ ਸਾਂਝੇਦਾਰੀ ਅਤੇ ਉਦਯੋਗ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
प्रविष्टि तिथि:
18 NOV 2025 6:19PM by PIB Chandigarh
ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਨੇ 18 ਨਵੰਬਰ, 2025 ਨੂੰ ਨਵੀਂ ਦਿੱਲੀ ਵਿੱਚ ਜਰਮਨ ਰੱਖਿਆ ਮੰਤਰਾਲੇ ਦੇ ਡਿਫੈਂਸ ਐਂਡ ਸਟੇਟ ਸੈਕਟਰੀ ਸ਼੍ਰੀ ਜੈੱਸ ਪਲੌਟਨਰ (Mr Jens Plötner) ਦੇ ਨਾਲ ਭਾਰਤ-ਜਰਮਨੀ ਉੱਚ ਰੱਖਿਆ ਕਮੇਟੀ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਬੈਠਕ ਦੇ ਦੌਰਾਨ ਦੋਵੇਂ ਧਿਰਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਤ੍ਰਿਤ ਚਰਚਾ ਕੀਤੀ, ਜਿਸ ਵਿੱਚ ਰੱਖਿਆ ਉਪਕਰਣਾਂ ਦੇ ਸਹਿ-ਵਿਕਾਸ, ਸਹਿ-ਉਤਪਾਦਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਸਾਂਝੇਦਾਰੀ ਨੂੰ ਤਰਜੀਹ ਵਾਲੇ ਖੇਤਰਾਂ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਗਿਆ
ਦੋਵਾਂ ਅਧਿਕਾਰੀਆਂ ਨੇ ਭਾਰਤ-ਜਰਮਨੀ ਰਣਨੀਤਕ ਭਾਈਵਾਲੀ ਦੇ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਸੰਕਲਪ ਨੂੰ ਦੁਹਰਾਇਆ ਅਤੇ ਆਪਸੀ ਫੌਜੀ ਸਹਿਯੋਗ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਸਹਿਮਤੀ ਪ੍ਰਗਟਾਈ। ਬੈਠਕ ਵਿੱਚ ਖੇਤਰੀ ਸੁਰੱਖਿਆ ਦ੍ਰਿਸ਼ ਦੀ ਸਮੀਖਿਆ ਕੀਤੀ ਗਈ ਅਤੇ ਦੁਵੱਲੇ ਅਦਾਨ-ਪ੍ਰਦਾਨ ਨੂੰ ਵਧਾਉਣ ਅਤੇ ਖਾਸ ਕਰਕੇ ਸਹਿਯੋਗ ਸੈਨਿਕ ਅਭਿਆਸ ਸ਼ੁਰੂ ਕਰਨ ਸਮੇਤ ਨਵੀਂ ਸਹਿਯੋਗ ਵਿਧੀ ਨੂੰ ਵਿਕਸਿਤ ਕਰਨ ਬਾਰੇ ਚਰਚਾ ਕੀਤੀ ਗਈ, ਜਿਸ ਦੇ ਤਹਿਤ ਜਰਮਨੀ ਨੇ ਤਰੰਗ ਸ਼ਕਤੀ ਬਹੁ-ਰਾਸ਼ਟਰੀ ਹਵਾਈ ਯੁੱਧ ਅਭਿਆਸ ਅਤੇ ਮਿਲਾਨ ਬਹੁ-ਰਾਸ਼ਟਰੀ ਜਲ ਸੈਨਾ ਅਭਿਆਸ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਦਾ ਆਯੋਜਨ ਸਾਲ 2026 ਵਿੱਚ ਪ੍ਰਸਤਾਵਿਤ ਹੈ।
ਰੱਖਿਆ ਸਕੱਤਰ ਨੇ ਜਰਮਨੀ ਵਫ਼ਦ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਕਿ ਭਾਰਤ, ਹਿੰਦ ਮਹਾਸਾਗਰ ਖੇਤਰ (IOR -ਆਈਓਆਰ) ਦੇ ਦੇਸ਼ਾਂ ਲਈ ‘ਫਸਟ ਰਿਸਪੌਂਡਰ’ ਅਤੇ ‘ਨੈੱਟ ਸਕਿਓਰਿਟੀ ਪ੍ਰੋਵਾਈਡਰ’ ਦੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਭਾਰਤ ਦੀ ਨੀਤੀ ‘ਮਹਾਸਾਗਰ’ (MAHASAGAR-Mutual and Holistic Advancement of Security and Growth Across Regions- ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਦੀ ਆਪਸੀ ਅਤੇ ਸੰਪੂਰਨ ਤਰੱਕੀ) ਦੇ ਦ੍ਰਿਸ਼ਟੀਕੋਣ ‘ਤੇ ਅਧਾਰਿਤ ਹੈ, ਜੋ ਖੇਤਰੀ ਸਥਿਰਤਾ, ਸਹਿਯੋਗ ਅਤੇ ਸਾਂਝੀ ਪ੍ਰਗਤੀ ‘ਤੇ ਜ਼ੋਰ ਦਿੰਦੀ ਹੈ। ਭਾਰਤ ਹਿੰਦ ਮਹਾਸਾਗਰ ਖੇਤਰ ਦੇ ਦੇਸ਼ਾਂ ਨਾਲ ਵਿਕਾਸ ਸਹਿਯੋਗ, ਰੱਖਿਆ ਅਤੇ ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਜਿਹੇ ਖੇਤਰਾਂ ਵਿੱਚ ਸਰਗਰਮ ਤੌਰ 'ਤੇ ਮਿਲ ਕੇ ਕੰਮ ਕਰ ਰਿਹਾ ਹੈ। ਜਰਮਨ ਪੱਖ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ ਰਚਨਾਤਮਕ ਭੂਮਿਕਾ ਅਤੇ ਖੇਤਰੀ ਸੁਰੱਖਿਆ ਅਤੇ ਸਮੂਹਿਕ ਹਿਤਾਂ ਨੂੰ ਮਜ਼ਬੂਤ ਕਰਨ ਵਿੱਚ ਉਸ ਦੇ ਯੋਗਦਾਨ ਨੂੰ ਸਵੀਕਾਰ ਕੀਤਾ।
ਦੋਵੇਂ ਧਿਰਾਂ ਨੇ ਨਜ਼ਦੀਕੀ ਰੱਖਿਆ ਸਾਂਝੇਦਾਰੀ ਅਤੇ ਦੋਵਾਂ ਦੇਸ਼ਾਂ ਦੇ ਉਦਯੋਗਾਂ, ਖਾਸ ਕਰਕੇ ਵਿਸ਼ੇਸ਼ ਤਕਨਾਲੋਜੀ ਦੇ ਖੇਤਰ ਵਿੱਚ ਇੱਕ-ਦੂਜੇ ਨੂੰ ਜੋੜਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਭਾਰਤ ਅਤੇ ਜਰਮਨੀ ਵਿਚਕਾਰ ਸਬੰਧ ਲੰਬੇ ਸਮੇਂ ਤੋਂ ਸਾਂਝੀਆਂ ਕਦਰਾਂ-ਕੀਮਤਾਂ, ਸਾਂਝੇ ਹਿਤਾਂ ਅਤੇ ਆਪਸੀ ਵਿਸ਼ਵਾਸ 'ਤੇ ਅਧਾਰਿਤ ਰਹੇ ਹਨ। ਦੋਵੇਂ ਦੇਸ਼ ਇਸ ਵਰ੍ਹੇ ਆਪਣੀ ਰਣਨੀਤਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਨ। ਇਹ ਇਤਿਹਾਸਕ ਮੀਲ ਪੱਥਰ ਦੇ ਨਾਲ ਹੀ ਦੁਵੱਲੇ ਸਬੰਧਾਂ ਦੇ ਰੱਖਿਆ ਅਤੇ ਸੁਰੱਖਿਆ ਪਹਿਲੂਆਂ ਨੂੰ ਮਜ਼ਬੂਤ ਕਰਨ ਦਾ ਮਹੱਤਵ ਹੋਰ ਵਧ ਗਿਆ ਹੈ, ਜੋ ਕਿ ਵਰ੍ਹਿਆਂ ਵਿੱਚ ਵਿਕਸਿਤ ਹੋਏ ਗਹਿਰੇ ਵਿਸ਼ਵਾਸ, ਸਹਿਯੋਗ ਅਤੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
************
ਐੱਸਆਰ/ਸੇਵੀ/ਏਕੇ
(रिलीज़ आईडी: 2191687)
आगंतुक पटल : 24