ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੰਮ੍ਰਿਤਸਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਦੇ ਪੰਜ ਸਾਲ ਪੂਰੇ ਹੋਣ ਸਬੰਧੀ ਸਮਾਗਮ ਦੀ ਪ੍ਰਧਾਨਗੀ ਕੀਤੀ
ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ: ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ
ਸਮਾਗਮ ਵਿੱਚ ਪ੍ਰਧਾਨ ਮੰਤਰੀ ਦਾ ਸੁਨੇਹਾ ਪੜ੍ਹਿਆ ਗਿਆ, ਜਿਸ ਵਿੱਚ ਉਨ੍ਹਾਂ ਇੱਕ ਸਿਹਤਮੰਦ ਅਤੇ ਖੁਸ਼ਹਾਲ ਭਾਰਤ ਲਈ ਨਸ਼ਾ ਮੁਕਤ ਭਾਰਤ ਅਭਿਆਨ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ
ਇਸ ਮੌਕੇ 'ਤੇ ਅੰਮ੍ਰਿਤਸਰ ਵਿਖੇ 10,000 ਤੋਂ ਵੱਧ ਵਿਦਿਆਰਥੀਆਂ, ਅਧਿਆਤਮਕ ਸੰਗਠਨਾਂ ਅਤੇ ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ ਸਹੁੰ ਚੁੱਕੀ
ਨਸ਼ਾ ਮੁਕਤ ਭਾਰਤ ਅਭਿਆਨ ਦੇ ਪੰਜ ਸਾਲ ਪੂਰੇ ਹੋਣ ਸਬੰਧੀ ਸਮਾਗਮ ਦੇ ਹਿੱਸੇ ਵਜੋਂ ਆਯੋਜਿਤ ਦੇਸ਼ ਵਿਆਪੀ ਸਮਾਗਮਾਂ ਵਿੱਚ ਛੇ ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ
Posted On:
18 NOV 2025 6:02PM by PIB Chandigarh
ਨਸ਼ੇ ਦੇ ਖ਼ਾਤਮੇ ਲਈ ਦੁਨੀਆ ਦੀਆਂ ਸਭ ਤੋਂ ਵੱਡੀਆਂ ਭਾਈਚਾਰਕ ਮੁਹਿੰਮਾਂ ਵਿੱਚੋਂ ਇੱਕ, ਨਸ਼ਾ ਮੁਕਤ ਭਾਰਤ ਅਭਿਆਨ (ਐੱਨਐੱਮਬੀਏ) ਨੇ ਅੱਜ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੱਕ ਸ਼ਾਨਦਾਰ ਕੌਮੀ ਜਸ਼ਨ ਦੇ ਨਾਲ ਪੰਜ ਸਫਲ ਸਾਲ ਮੁਕੰਮਲ ਕੀਤੇ। ਇਸ ਸਮਾਗਮ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ, ਬੀਐੱਸਐੱਫ ਕਰਮਚਾਰੀਆਂ, ਸਵੈ-ਸਹਾਇਤਾ ਸਮੂਹਾਂ, ਅਧਿਆਤਮਕ ਸੰਗਠਨਾਂ, ਯੁਵਾ ਕਲੱਬਾਂ ਅਤੇ ਗੈਰ-ਸਰਕਾਰੀ ਸੰਗਠਨਾਂ ਸਮੇਤ 10,000 ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਮਾਨਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਸ਼ਾਮਲ ਸਨ।
ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਵਿਸ਼ੇਸ਼ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸਾਰੇ ਹਿੱਸੇਦਾਰਾਂ ਨੂੰ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਸ਼ਾ ਮੁਕਤ ਭਾਰਤ ਸਿਰਫ ਸਮੂਹਿਕ ਸੰਕਲਪ, ਨਿਰੰਤਰ ਸਮਾਜਿਕ ਯਤਨਾਂ ਅਤੇ ਹਰੇਕ ਨਾਗਰਿਕ, ਖ਼ਾਸ ਕਰਕੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਹਾਸਲ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੌਰਾਨ ਓਲੰਪੀਅਨ, ਮੁਕਾਬਲੇ ਦੇ ਜੇਤੂ, ਮਾਸਟਰ ਵਲੰਟੀਅਰ, ਮੁੜ ਵਸੇਬਾ ਨਸ਼ਾ ਪੀੜ੍ਹਤ ਅਤੇ ਨਸ਼ਾ ਮੁਕਤੀ ਦੇ ਖ਼ੇਤਰ ਸ਼ਾਨਦਾਰ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਐੱਨਐੱਮਬੀਏ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਮਾਗਮ ਵਿੱਚ ਚਾਰ ਨਵੀਆਂ ਡਿਜੀਟਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ। ਇਸ ਵਿੱਚ ਤਿੰਨ ਪੋਰਟਲ ਅਤੇ ਇੱਕ ਐਪ ਦੀ ਆਰੰਭਤਾ ਸ਼ਾਮਲ ਸੀ।
ਮਾਣਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਇਸ ਸਮਾਗਮ ਵਿੱਚ 10,000 ਤੋਂ ਵੱਧ ਭਾਗੀਦਾਰਾਂ ਨੂੰ ਸਹੁੰ ਚੁਕਾਈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਇਸ ਜਸ਼ਨ ਵਿੱਚ ਛੇ ਕਰੋੜ ਤੋਂ ਵੱਧ ਵਿਅਕਤੀਆਂ ਦੀ ਭੌਤਿਕ ਅਤੇ ਵਰਚੁਅਲ ਢੰਗਾਂ ਰਾਹੀਂ ਦੇਸ਼ ਵਿਆਪੀ ਭਾਗੀਦਾਰੀ ਦੇਖਣ ਨੂੰ ਮਿਲੀ।
ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰੀ ਮੰਤਰੀ ਨੇ ਨਾਗਰਿਕਾਂ, ਨੌਜਵਾਨਾਂ, ਔਰਤਾਂ, ਵਿੱਦਿਅਕ ਸੰਸਥਾਵਾਂ ਅਤੇ ਅਧਿਆਤਮਕ ਸੰਗਠਨਾਂ ਦੇ ਸਮੂਹਿਕ ਯਤਨਾਂ ਰਾਹੀਂ ਐੱਨਐੱਮਬੀਏ ਨੂੰ ਇੱਕ ਅਸਲ ਲੋਕ ਮੁਹਿੰਮ ਵਿੱਚ ਬਦਲਣ ਦੀ ਸ਼ਲਾਘਾ ਕੀਤੀ। ਕੇਂਦਰੀ ਮੰਤਰੀ ਨੇ ਨਸ਼ਿਆਂ ਦੇ ਖ਼ਾਤਮੇ ਅਤੇ ਇੱਕ ਸਿਹਤਮੰਦ, ਜਾਗਰੂਕ ਅਤੇ ਮਜ਼ਬੂਤ ਭਾਰਤ ਸਿਰਜਣ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਐੱਨਐੱਮਬੀਏ ਰਾਸ਼ਟਰੀ ਸਮਾਪਤੀ ਸਮਾਗਮ ਲਈ ਤਿਆਰੀ
ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2,10,000 ਤੋਂ ਵੱਧ ਸਥਾਨਾਂ 'ਤੇ ਸਮਾਗਮ ਆਯੋਜਿਤ ਕੀਤੇ ਗਏ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ/ਨਗਰ ਪਾਲਿਕਾਵਾਂ, 6,100 ਤੋਂ ਵੱਧ ਉੱਚ ਵਿੱਦਿਅਕ ਸੰਸਥਾਵਾਂ, 35,000+ ਸਕੂਲ, 1.35 ਲੱਖ ਤੋਂ ਵੱਧ ਐੱਸਐੱਚਜੀ/ਆਸ਼ਾ ਸਮੂਹਾਂ ਅਤੇ ਵੱਖ-ਵੱਖ ਸਰਕਾਰੀ ਮਹਿਕਮਿਆਂ ਰਾਹੀਂ 2,000 ਤੋਂ ਵੱਧ ਸਥਾਨਾਂ ਤੋਂ ਲੋਕ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿੱਚ ਉਤਰਾਖੰਡ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਪੁਸ਼ਕਰ ਸਿੰਘ ਧਾਮੀ, ਮਾਣਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਤੋਖਨ ਸਾਹੂ ਨੇ ਵਰਚੁਅਲੀ ਸ਼ਿਰਕਤ ਕੀਤੀ ਅਤੇ ਆਂਧਰ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਮਿਜ਼ੋਰਮ, ਨਾਗਾਲੈਂਡ, ਸਿੱਕਮ ਤੇਲੰਗਾਨਾ ਦੇ ਮੰਤਰੀਆਂ ਨੇ ਐੱਨਐੱਮਬੀਏ ਸਮਾਗਮਾਂ ਵਿੱਚ ਭਾਗ ਲਿਆ।
ਐੱਨਐੱਮਬੀਏ ਦੇ ਪੰਜ ਸਾਲਾਂ (2020–2025) ਦੀਆਂ ਮੁੱਖ ਪ੍ਰਾਪਤੀਆਂ:
• 23.74 ਕਰੋੜ ਤੋਂ ਵੱਧ ਵਿਅਕਤੀਆਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ, ਜਿਨ੍ਹਾਂ ਵਿੱਚ 8.09 ਕਰੋੜ ਨੌਜਵਾਨ ਅਤੇ 5.49 ਕਰੋੜ ਔਰਤਾਂ ਸ਼ਾਮਲ ਹਨ।
• 17 ਲੱਖ ਤੋਂ ਵੱਧ ਵਿੱਦਿਅਕ ਸੰਸਥਾਵਾਂ ਦੀ ਭਾਗੀਦਾਰੀ।
• ਨਸ਼ਾ ਛੁਡਾਊ ਇਲਾਜ ਦੀ ਮੰਗ ਕਰਨ ਵਾਲੇ ਵਿਅਕਤੀਆਂ ਵਿੱਚ 427% ਵਾਧਾ (2020-21 ਵਿੱਚ 1.86 ਲੱਖ ਤੋਂ 2024-25 ਵਿੱਚ 7.98 ਲੱਖ)
• 5.72 ਲੱਖ ਠੀਕ ਹੋਏ ਵਿਅਕਤੀ ਹੁਣ ਅਭਿਆਨ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
• 20,000 ਤੋਂ ਵੱਧ ਸਮਰਪਿਤ ਮਾਸਟਰ ਵਲੰਟੀਅਰ।
• ਨਸ਼ਾ ਛੁਡਾਊ ਸਹੂਲਤਾਂ 490 ਤੋਂ ਵਧਕੇ 780 ਹੋਈਆਂ।
• ਅਧਿਆਤਮਕ ਸੰਗਠਨਾਂ ਦੇ ਸਹਿਯੋਗ ਨਾਲ 33.7 ਮਿਲੀਅਨ ਲੋਕਾਂ ਤੱਕ ਪਹੁੰਚ।
• ਟੋਲ-ਫ੍ਰੀ ਹੈਲਪਲਾਈਨ 14446 ਕਾਰਜਸ਼ੀਲ; ਮਾਨਸ (MANAS) ਅਤੇ ਅਗਾਮੀ ਟੈਲੀਮਾਨਸ (TELEMANAS) ਨਾਲ ਏਕੀਕਰਨ।
ਤਿੰਨ ਮਹੀਨਿਆਂ ਦੀ ਇੱਕ ਜੀਵੰਤ ਪ੍ਰੀ-ਇਵੈਂਟ ਮੁਹਿੰਮ (ਅਗਸਤ-ਅਕਤੂਬਰ 2025) ਵਿੱਚ ਕਰੋੜਾਂ ਨਾਗਰਿਕਾਂ ਨੇ ਮੁਕਾਬਲਿਆਂ, ਮੈਰਾਥਨ, ਰੈਲੀਆਂ ਅਤੇ ਕਮਜ਼ੋਰ ਵਰਗਾਂ ਵਿੱਚ ਜਾਗਰੂਕਤਾ ਮੁਹਿੰਮਾਂ ਰਾਹੀਂ ਹਿੱਸਾ ਲਿਆ।
ਨਸ਼ਾ ਮੁਕਤ ਭਾਰਤ ਅਭਿਆਨ ਇੱਕ ਸ਼ਕਤੀਸ਼ਾਲੀ ਲੋਕ ਮੁਹਿੰਮ ਵਜੋਂ ਉਭਰਿਆ ਹੈ, ਜੋ ਕਲੰਕ ਨੂੰ ਮਿਟਾ ਰਿਹਾ ਹੈ, ਆਸ ਜਗਾ ਰਿਹਾ ਹੈ ਅਤੇ ਇੱਕ ਸਿਹਤਮੰਦ, ਨਸ਼ਾ ਮੁਕਤ ਭਾਰਤ ਲਈ ਰਾਹ ਪੱਧਰਾ
ਕਰ ਰਿਹਾ ਹੈ।
*********
ਕੇਵੀ
(Release ID: 2191473)
Visitor Counter : 5