ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਬਜ਼ਾਰਾਂ ਤੋਂ ਸਮਾਰਕਾਂ ਤੱਕ: ਸਾਫ਼-ਸੁਥਰੇ ਪਖਾਨਿਆਂ ਅਤੇ ਸਵੱਛ ਥਾਵਾਂ ਨੂੰ ਅੱਗੇ ਵਧਾਉਣਾ
प्रविष्टि तिथि:
17 NOV 2025 5:53PM by PIB Chandigarh
ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 ਦੇ ਤਹਿਤ, ਭਾਰਤ ਭਰ ਦੇ ਸ਼ਹਿਰ ਖਾਸ ਕਰਕੇ ਸੈਲਾਨੀ ਕੇਂਦਰਾਂ, ਵਿਅਸਤ ਬਾਜ਼ਾਰਾਂ ਅਤੇ ਆਵਾਜਾਈ ਕੇਂਦਰਾਂ ਵਰਗੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ‘ਤੇ ਸਵੱਛਤਾ ਨੂੰ ਪਹੁੰਚਯੋਗ ਅਤੇ ਸਮਾਵੇਸ਼ੀ ਬਣਾਉਣ ਲਈ ਠੋਸ ਕਦਮ ਚੁੱਕ ਰਹੇ ਹਨ। ਇਹ ਮੰਨਦੇ ਹੋਏ ਕਿ ਵਾਸਤਵ ਵਿੱਚ ਕਚਰਾ-ਮੁਕਤ ਅਤੇ ਰਹਿਣ ਯੋਗ ਓਹੀ ਸ਼ਹਿਰ ਜਿੱਥੇ ਸਾਰਿਆਂ ਲਈ ਸਵੱਛ ਅਤੇ ਕਾਰਜਸ਼ੀਲ ਪਖਾਨੇ ਯਕੀਨੀ ਉਪਲੱਬਧ ਹੋਣ, ਸ਼ਹਿਰੀ ਸਥਾਨਕ ਸੰਸਥਾਵਾਂ ਆਧੁਨਿਕ, ਸਮਾਵੇਸ਼ੀ, ਅਤੇ ਚੰਗੀ ਤਰ੍ਹਾਂ ਰੱਖ-ਰਖਾਅ ਵਾਲੇ ਜਨਤਕ ਸੁਵਿਧਾ ਕੇਂਦਰ ਬਣਾਉਣ ਲਈ ਨਵੇਂ - ਨਵੇਂ ਸੁਧਾਰ ਕਰ ਰਹੇ ਹਨ, ਜੋ ਹਰ ਰੋਜ਼ ਲੱਖਾਂ ਨਾਗਰਿਕਾਂ ਅਤੇ ਸੈਲਾਨੀਆਂ ਨੂੰ ਸੇਵਾ ਪ੍ਰਦਾਨ ਕਰਦੇ ਹਨ।

ਤੀਰਥ ਕਸਬਿਆਂ ਤੋਂ ਲੈ ਕੇ ਤਟਵਰਤੀ ਸ਼ਹਿਰਾਂ ਅਤੇ ਭੀੜ-ਭੜੱਕੇ ਵਾਲੇ ਬਜ਼ਾਰਾਂ ਤੱਕ, ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੇ ਤਹਿਤ, ਪਹੁੰਚਯੋਗ ਸਵੱਛਤਾ ਸ਼ਹਿਰੀ ਅਨੁਭਵ ਨੂੰ ਬਦਲ ਰਹੀ ਹੈ ਅਤੇ ਨਾਲ ਹੀ ਮਾਣ, ਸਵੱਛਤਾ ਅਤੇ ਸਥਿਰਤਾ ਨੂੰ ਬਰਕਰਾਰ ਰੱਖਦੀ ਹੈ।

ਭਾਰਤ ਦੇ ਸਭ ਤੋਂ ਭੀੜ-ਭੜੱਕੇ ਵਾਲੇ ਤੀਰਥ ਸਥਾਨਾਂ ਵਿੱਚੋਂ ਇੱਕ ਤਿਰੂਪਤੀ ਨੇ ਆਪਣੇ ਨਾਗਰਿਕ ਬੁਨਿਆਦੀ ਢਾਂਚੇ ਦੇ ਹਿੱਸੇ ਵਜੋਂ ਸਵੱਛਤਾ ਅਤੇ ਪਹੁੰਚਯੋਗਤਾ ਨੂੰ ਤਰਜੀਹ ਦਿੱਤੀ ਹੈ। ਤਿਰੂਪਤੀ ਨਗਰ ਨਿਗਮ ਨੇ ਸ਼ਰਧਾਲੂਆਂ, ਸੈਲਾਨੀਆਂ ਅਤੇ ਸਥਾਨਕ ਨਿਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਆਧੁਨਿਕ ਟਾਇਲਟ ਕੰਪਲੈਕਸ ਵਿਕਸਿਤ ਕੀਤੇ ਹਨ।
ਬੱਸ ਸਟੇਸ਼ਨ ਦੇ ਨੇੜੇ ਮਹਿਲਾਵਾਂ ਲਈ ਇੱਕ ਸਮਰਪਿਤ ' ਪਿੰਕ ਟਾਇਲਟ' ਕੰਪਲੈਕਸ ਸ਼੍ਰੀਨਿਵਾਸਮ, ਵਿਸ਼ਨੂੰਵਾਸਮ, ਰੇਲਵੇ ਸਟੇਸ਼ਨ ਅਤੇ ਬੱਸ ਟਰਮੀਨਲ ਨੂੰ ਆਪਸ ਵਿੱਚ ਜੋੜਨ ਵਾਲੀ ਇੱਕ ਕੇਂਦਰੀ ਸਹੂਲਤ ਵਜੋਂ ਕੰਮ ਕਰਦਾ ਹੈ। ਇਹ ਭਾਰਤੀ ਅਤੇ ਪੱਛਮੀ ਟਾਇਲਟ, ਰੈਸਟਰੂਮ, ਮਾਤ੍ਰ ਦੇਖਭਾਲ ਅਤੇ ਚੇਂਜਿੰਗ ਰੂਮ, ਕਚਰੇ ਦੇ ਨਿਪਟਾਰੇ ਨਾਲ ਇਨਸਿਨਰੇਟਰ ਅਤੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਵੀ ਉਪਲਬਧ ਹਨ। ਇਹ ਸਹੂਲਤ ਰੋਜ਼ਾਨਾ 12,000-15,000 ਉਪਭੋਗਤਾਵਾਂ ਨੂੰ ਸੇਵਾ ਪ੍ਰਦਾਨ ਕਰਦੀ ਹੈ ਅਤੇ ਇੱਕ ਢਾਂਚਾਗਤ ਤਿੰਨ-ਸ਼ਿਫਟ ਸਫਾਈ ਪ੍ਰਣਾਲੀ ਦੁਆਰਾ ਇਸ ਦਾ ਰੱਖ ਰਖਾਅ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਰੇਲਵੇ ਸਟੇਸ਼ਨ ਦੇ ਨੇੜੇ ਇੱਕ ਸਾਂਝਾ ਜਨਤਕ ਟਾਇਲਟ ਕੰਪਲੈਕਸ ਪੁਰਸ਼ਾਂ, ਮਹਿਲਾਵਾਂ, ਟ੍ਰਾਂਸਜੈਂਡਰਾਂ, ਦਿਵਯਾਂਗਾਂ ਅਤੇ ਬੱਚਿਆਂ ਲਈ ਪਹੁੰਚਯੋਗ ਸਫਾਈ ਪ੍ਰਦਾਨ ਕਰਦਾ ਹੈ, ਜੋ ਰੋਜ਼ਾਨਾ ਗੋਵਿੰਦਰਾਜਸਵਾਮੀ ਮੰਦਰ ਖੇਤਰ ਵਿੱਚ ਆਉਣ ਵਾਲੇ 20,000-25,000 ਸ਼ਰਧਾਲੂਆਂ ਦੀ ਸੇਵਾ ਕਰਦਾ ਹੈ। ਰੈਂਪਾਂ, ਹੈਂਡਰੇਲ, ਬੱਚਿਆਂ ਦੇ ਅਨੁਕੂਲ ਉਪਕਰਣਾਂ ਅਤੇ ਇਸ਼ਨਾਨ ਘਰਾਂ ਨਾਲ ਲੈਸ, ਇਹ ਮੰਦਿਰ ਭਾਰਤ ਦੇ ਸਭ ਤੋਂ ਵਿਅਸਤ ਤੀਰਥ ਮਾਰਗਾਂ ਵਿੱਚੋਂ ਇੱਕ ਵਿੱਚ ਵਿਆਪਕ ਪਹੁੰਚਯੋਗਤਾ ਅਤੇ ਸਵੱਛਤਾ ਨੂੰ ਯਕੀਨੀ ਬਣਾਉਂਦਾ ਹੈ।

ਕਟੜਾ ਦਾ ਭੀੜ-ਭੜੱਕੇ ਵਾਲਾ ਸ਼ਹਿਰ, ਜੋ ਕਿ ਸਤਿਕਾਰਯੋਗ ਸ਼੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਦਾ ਅਧਾਰ ਕੈਂਪ ਹੈ, ਹਰ ਸਾਲ ਲੱਖਾਂ ਸ਼ਰਧਾਲੂਆਂ ਦਾ ਸਵਾਗਤ ਕਰਦਾ ਹੈ। ਸਾਫ਼ ਅਤੇ ਪਹੁੰਚਯੋਗ ਸਫਾਈ ਦੀ ਮੰਗ ਨੂੰ ਪੂਰਾ ਕਰਨ ਲਈ, ਨਗਰ ਪਾਲਿਕਾ ਕਮੇਟੀ ਕਟੜਾ ਨੇ SBM–U 2.0 ਦੇ ਤਹਿਤ, ਤ੍ਰਿਕੁਟਾ ਭਵਨ ਦੇ ਨੇੜੇ ਇੱਕ ਆਧੁਨਿਕ ਤਿੰਨ-ਮੰਜ਼ਿਲਾ ਜਨਤਕ ਟਾਇਲਟ ਕੰਪਲੈਕਸ ਸਥਾਪਿਤ ਕੀਤਾ, ਜੋ ਰੋਜ਼ਾਨਾ ਲਗਭਗ 1,000 ਉਪਭੋਗਤਾਵਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ।
ਸਰਵ ਵਿਆਪਕ ਆਰਾਮ ਲਈ ਤਿਆਰ ਕੀਤੀ ਗਈ, ਇਸ ਸਹੂਲਤ ਵਿੱਚ ਜੈਂਡਰ-ਅਧਾਰਿਤ ਸੈਕਸ਼ਨ, ਦਿਵਯਾਂਗ-ਅਨੁਕੂਲ ਪਖਾਨੇ, ਅਤੇ ਮਾਹਵਾਰੀ ਪਰਮ ਸਫਾਈ ਸਹੂਲਤਾਂ ਜਿਵੇਂ ਕਿ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨਾਂ ਅਤੇ ਇਨਸਿਨਰੇਟਰ ਸ਼ਾਮਲ ਹਨ। ਸੁਲਭ ਇੰਟਰਨੈਸ਼ਨਲ ਦੁਆਰਾ ਪੇਸ਼ੇਵਰ ਦੇਖਭਾਲ 24x7 ਸਫਾਈ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਂਦੀ ਹੈ। ਇਸ ਸਹੂਲਤ ਨੇ ਸਵੱਛ, ਸੁਰੱਖਿਅਤ ਅਤੇ ਸਮਾਵੇਸ਼ੀ ਸਵੱਛਤਾ ਦੀ ਪੇਸ਼ਕਸ਼ ਕਰਕੇ ਸ਼ਰਧਾਲੂਆਂ ਦੇ ਅਨੁਭਵ ਨੂੰ ਬਿਹਤਰ ਬਣਾਇਆ ਹੈ ਜਿਸ ਨਾਲ ਮਹਿਲਾਵਾਂ, ਬਜ਼ੁਰਗ ਸ਼ਰਧਾਲੂਆਂ ਅਤੇ ਦਿਵਯਾਂਗ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਹੈ, ਨਾਲ ਹੀ ਵਿਕਰੇਤਾਵਾਂ ਅਤੇ ਸਥਾਨਕ ਲੋਕਾਂ ਲਈ ਆਲੇ ਦੁਆਲੇ ਦੇ ਵਾਤਾਵਰਣ ਨੂੰ ਬਿਹਤਰ ਬਣਾਇਆ ਹੈ।

ਪੱਛਮ ਵੱਲ ਵਧਦੇ ਹੋਏ, ਨਵੀਂ ਮੁੰਬਈ ਨਗਰ ਨਿਗਮ (NMMC) ਨੇ ਸੈਕਟਰ 14, ਕੋਪਰਖੈਰਣੇ ਵਿਖੇ ਐਸਪੀਰੇਸ਼ਨਲ ਟਾਇਲਟ ਵਿਕਸਿਤ ਕੀਤੇ ਹਨ - ਜੋ ਕਿ ਨਿਸਰਗੁਡਯਾਨ (Nisargudyan) ਅਰਬਨ ਗਾਰਡਨ ਦੇ ਨੇੜੇ ਇੱਕ ਭੀੜ-ਭੜੱਕੇ ਵਾਲਾ ਖੇਤਰ ਹੈ। ਰੋਜ਼ਾਨਾ 8,000-9,000 ਸੈਲਾਨੀਆਂ ਦੀ ਸੇਵਾ ਲਈ ਤਿਆਰ ਕੀਤੀ ਗਈ, ਇਹ ਟਿਕਾਊ ਢੰਗ ਨਾਲ ਬਣਾਈ ਗਈ ਸਹੂਲਤ ਵਾਤਾਵਰਣ ਪ੍ਰਤੀ ਸੁਚੇਤ ਸ਼ਹਿਰੀ ਡਿਜ਼ਾਈਨ ਦਾ ਇੱਕ ਮਾਡਲ ਹੈ।
426 ਵਰਗ ਮੀਟਰ ਰੀਸਾਈਕਲ ਕੀਤੀ ਪਲਾਸਟਿਕ ਸ਼ੀਟਿੰਗ ਦੀ ਵਰਤੋਂ ਕਰਕੇ ਬਣਾਏ ਗਏ, ਇਸ ਸੁਵਿਧਾ ਨੂੰ ਬਣਾਉਣ ਲਈ 5.3 ਮੀਟ੍ਰਿਕ ਟਨ ਸਿੰਗਲ-ਯੂਜ਼ ਪਲਾਸਟਿਕ, 11,700 ਪਲਾਸਟਿਕ ਬੋਤਲਾਂ, 35,200 ਬੋਤਲਾਂ ਦੇ ਢੱਕਣ, 85 ਰੀਪਰਪਜ਼ਡ ਕੰਪਿਊਟਰ ਕੀਬੋਰਡ, ਅਤੇ 284 ਕਿਲੋਗ੍ਰਾਮ ਸਕ੍ਰੈਪ ਮੈਟਲ ਦੀ ਵਰਤੋਂ ਕੀਤੀ ਗਈ ਹੈ ਜੋ ਕਿ ਰਿਡਿਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਦੀ ਬਿਹਤਰ ਉਦਾਹਰਣ ਹੈ। ਜੈਂਡਰ-ਅਧਾਰਿਤ ਸੈਕਸ਼ਨ, ਬੱਚਿਆਂ ਅਤੇ ਦਿਵਯਾਂਗ-ਅਨੁਕੂਲ ਇਕਾਈਆਂ, ਬੇਬੀ ਕੇਅਰ ਸਟੇਸ਼ਨ, ਅਤੇ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਸਾਰੇ ਉਪਭੋਗਤਾਵਾਂ ਲਈ ਮਾਣ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦੀਆਂ ਹਨ। ਟ੍ਰੀਟ ਕੀਤੇ ਸੀਵਰੇਜ ਪਾਣੀ ਦੁਆਰਾ ਸੰਚਾਲਿਤ ਇੱਕ ਫੁਹਾਰਾ ਇਸਦੇ ਟਿਕਾਊ ਡਿਜ਼ਾਈਨ ਨੂੰ ਹੋਰ ਨਿਖਾਰਦਾ ਹੈ, ਕੰਪਲੈਕਸ ਨੂੰ ਵਾਤਾਵਰਣ ਨਵੀਨਤਾ ਅਤੇ ਨਾਗਰਿਕ ਮਾਣ ਦਾ ਆਦਰਸ਼ ਉਦਾਹਰਣ ਪੇਸ਼ ਕਰਦਾ ਹੈ।
ਤਿਰੂਵਨੰਤਪੁਰਮ: ਸ਼ੰਘੂਮੁਘਮ ਬੀਚ (Shanghumugham Beach) 'ਤੇ ਸਮਾਵੇਸ਼ੀ ਸੁਵਿਧਾ ਅਤੇ ਆਰਾਮ

ਸੁੰਦਰ ਸ਼ੰਘੂਮੁਘਮ ਬੀਚ ਦੇ ਨਾਲ ਸਥਿਤ, ਤਿਰੂਵਨੰਤਪੁਰਮ ਨਗਰ ਨਿਗਮ ਨੇ "ਟੇਕ ਏ ਬ੍ਰੇਕ" ਨਾਮ ਤੋਂ ਇੱਕ ਅਭਿਲਾਸ਼ੀ ਜਨਤਕ ਟਾਇਲਟ ਸਥਾਪਿਤ ਕੀਤਾ ਹੈ ਜੋ ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 ਦੇ ਸਮਰਥਨ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਦਾ ਉਦਘਾਟਨ 2024 ਵਿੱਚ ਕੀਤਾ ਗਿਆ ਅਤੇ ਇਹ ਪਹਿਲ ਸੈਲਾਨੀਆਂ ਦੀ ਸਹੂਲਤ, ਜਨਤਕ ਸਫਾਈ ਅਤੇ ਟਿਕਾਊ ਸ਼ਹਿਰੀ ਸੈਰ-ਸਪਾਟੇ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ।
ਇਹ ਸਹੂਲਤ ਰੋਜ਼ਾਨਾ 200 ਉਪਭੋਗਤਾਵਾਂ ਦੀ ਸੇਵਾ ਕਰਦੀ ਹੈ, ਜਿਸ ਵਿੱਚ ਛੇ ਯੂਰਪੀਅਨ-ਸ਼ੈਲੀ ਦੇ ਟਾਇਲਟ ਅਤੇ ਛੇ ਯੂਰੀਨਲ ਸ਼ਾਮਲ ਹਨ, ਜਿਨ੍ਹਾਂ ਵਿੱਚ ਰੈਂਪ ਅਤੇ ਸਹਾਇਤਾ ਹੈਂਡਲ ਹਨ ਜੋ ਦਿਵਯਾਂਗ ਵਿਅਕਤੀਆਂ ਅਤੇ ਬਜ਼ੁਰਗ ਸੈਲਾਨੀਆਂ ਲਈ ਪੂਰੀ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦੇ ਹਨ। ਇਹ ਟ੍ਰਾਂਸਜੈਂਡਰ-ਅਨੁਕੂਲ ਵੀ ਹੈ, ਜੋ ਕਿ ਸਾਰੇ ਉਪਭੋਗਤਾਵਾਂ ਲਈ ਸਮਾਵੇਸ਼ ਅਤੇ ਮਾਣ ਪ੍ਰਤੀ ਕਾਰਪੋਰੇਸ਼ਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਹਲਕੇ ਰਿਫਰੈਸ਼ਮੈਂਟ ਦੀ ਪੇਸ਼ਕਸ਼ ਕਰਨ ਵਾਲਾ ਇੱਕ ਨਾਲ ਲੱਗਦਾ ਕੈਫੇਟੇਰੀਆ ਉਪਭੋਗਤਾਵਾਂ ਦੇ ਆਰਾਮ ਨੂੰ ਵਧਾਉਂਦਾ ਹੈ, ਜਿਸ ਨਾਲ ਕੰਪਲੈਕਸ ਸੈਲਾਨੀਆਂ ਅਤੇ ਨਿਵਾਸੀਆਂ ਦੋਵਾਂ ਲਈ ਇੱਕ ਸਵਾਗਤਯੋਗ ਆਰਾਮ ਸਥਾਨ ਬਣ ਜਾਂਦਾ ਹੈ।

ਭੋਪਾਲ ਵਿੱਚ, ਨਗਰ ਨਿਗਮ ਨੇ ਇੱਕ DBOT (PPP) ਮਾਡਲ ਦੇ ਤਹਿਤ 'ਫਰੈਸ਼ਰੂਮ' - ਸਮਾਰਟ ਅਤੇ ਲਗਜ਼ਰੀ ਜਨਤਕ ਸਹੂਲਤ ਕੇਂਦਰ ਵਿਕਸਿਤ ਕੀਤੇ ਹਨ। ਰਣਨੀਤਕ ਤੌਰ 'ਤੇ ਉੱਚ-ਫੁੱਟਫਾਲ 10 ਨੰਬਰ ਮਾਰਕੀਟ 'ਤੇ ਸਥਿਤ, 800-1000 ਵਰਗ ਫੁੱਟ ਸਮਾਰਟ ਲਾਉਂਜ ਰੋਜ਼ਾਨਾ 500-1,000 ਸੈਲਾਨੀਆਂ ਦੀ ਸੇਵਾ ਕਰਦਾ ਹੈ ਅਤੇ ਖਰੀਦਦਾਰਾਂ, ਵਿਕਰੇਤਾਵਾਂ ਅਤੇ ਯਾਤਰੀਆਂ ਲਈ ਸ਼ਹਿਰੀ ਸਫਾਈ ਨੂੰ ਯਕੀਨੀ ਬਣਾਉਂਦਾ ਹੈ।
ਇਸ ਸਹੂਲਤ ਵਿੱਚ ਸੈਂਸਰ-ਅਧਾਰਿਤ ਟਾਇਲਟ, ਟੱਚ-ਫ੍ਰੀ ਯੂਰੀਨਲ, ਗਰਮ/ਠੰਡੇ ਸ਼ਾਵਰ, ਇੱਕ ਕੈਫੇ, ਵੈਂਡਿੰਗ ਮਸ਼ੀਨਾਂ, ਲਾਕਰ, ਵਾਈ-ਫਾਈ, ਬੇਬੀ ਚੇਂਜਿੰਗ ਰੂਮ, ਅਤੇ ਇੱਕ ਡਿਜੀਟਲ ਜਾਣਕਾਰੀ ਵਾਲੀ ਕੰਧ ਸ਼ਾਮਲ ਹੈ। ਪੁਰਸ਼, ਮਹਿਲਾਵਾਂ ਅਤੇ ਦਿਵਯਾਂਗ ਵਿਅਕਤੀਆਂ ਲਈ ਵੱਖਰੀਆਂ ਅਤੇ ਪਹੁੰਚਯੋਗ ਸਹੂਲਤਾਂ ਇਸ ਨੂੰ ਸਮਾਵੇਸ਼ੀ ਅਤੇ ਉਪਭੋਗਤਾ-ਅਨੁਕੂਲ ਬਣਾਉਂਦੀਆਂ ਹਨ। ਤਕਨਾਲੋਜੀ, ਆਰਾਮ ਅਤੇ ਸਥਿਰਤਾ ਨੂੰ ਏਕੀਕ੍ਰਿਤ ਕਰਕੇ, ਫਰੈੱਸ਼ ਰੂਮ ਉਦਾਹਰਣ ਦਿੰਦੇ ਹਨ ਕਿ ਕਿਵੇਂ ਨਵੀਨਤਾਕਾਰੀ ਮਾਡਲ ਵਿੱਤੀ ਆਤਮ-ਨਿਰਭਰਤਾ ਨੂੰ ਯਕੀਨੀ ਬਣਾਉਂਦੇ ਹੋਏ ਵਿਸ਼ਵ ਪੱਧਰੀ ਸਫਾਈ ਪ੍ਰਦਾਨ ਕਰ ਸਕਦੇ ਹਨ।
ਨਵੀਨਤਾਕਾਰੀ ਡਿਜ਼ਾਈਨਾਂ, ਟਿਕਾਊ ਸਮੱਗਰੀਆਂ, ਵਿਆਪਕ ਪਹੁੰਚਯੋਗਤਾ, ਅਤੇ ਸਖ਼ਤ ਰੱਖ-ਰਖਾਅ ਪ੍ਰਣਾਲੀਆਂ ਰਾਹੀਂ, ਇਹ ਸਹੂਲਤਾਂ ਇੱਕ ਸਾਂਝੀ ਰਾਸ਼ਟਰੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ: ਇਹ ਯਕੀਨੀ ਬਣਾਉਣਾ ਕਿ ਹਰੇਕ ਨਾਗਰਿਕ - ਲਿੰਗ, ਯੋਗਤਾ, ਜਾਂ ਸਥਾਨ ਦੀ ਪਰਵਾਹ ਕੀਤੇ ਬਿਨਾ-ਜਨਤਕ ਥਾਵਾਂ 'ਤੇ ਸਾਫ਼, ਸੁਰੱਖਿਅਤ ਅਤੇ ਸਨਮਾਨਜਨਕ ਪਖਾਨਿਆਂ ਤੱਕ ਪਹੁੰਚ ਪ੍ਰਾਪਤ ਹੋਵੇ।
************
ਐਸ.ਕੇ./ਏਕੇ
(रिलीज़ आईडी: 2191239)
आगंतुक पटल : 18