ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਆਈਆਈਐੱਸਐੱਫ-2025 ਲਈ ਕਰਟਨ ਰੇਜ਼ਰ ਐੱਨਸੀਐੱਮਆਰਡਬਲਿਊਐੱਫ (NCMRWF), ਨੋਇਡਾ ਵਿਖੇ ਆਯੋਜਿਤ ਕੀਤਾ ਗਿਆ

प्रविष्टि तिथि: 12 NOV 2025 9:57PM by PIB Chandigarh

ਰਾਸ਼ਟਰੀ ਮੱਧਮ ਰੇਂਜ ਮੌਸਮ ਪੂਰਵ ਅਨੁਮਾਨ ਕੇਂਦਰ (NCMRWF), ਧਰਤੀ ਵਿਗਿਆਨ ਮੰਤਰਾਲੇ (MoES) ਨੇ ਵਿਗਿਆਨ ਭਾਰਤੀ (VIBHA) ਦੇ ਸਹਿਯੋਗ ਨਾਲ ਅੱਜ ਐੱਨਸੀਐੱਮਆਰਡਬਲਿਊਐੱਫ (NCMRWF), ਨੋਇਡਾ ਵਿਖੇ 11ਵੇਂ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (IISF-2025) ਲਈ ਇੱਕ ਪੂਰਵਦਰਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ।

ਆਈਆਈਐੱਸਐੱਫ-2025 ਦਾ ਆਯੋਜਨ ਚੰਡੀਗੜ੍ਹ ਵਿੱਚ 6 ਤੋਂ 9 ਦਸੰਬਰ, 2025 ਤੱਕ “ਆਤਮ-ਨਿਰਭਰ ਭਾਰਤ ਲਈ: ਵਿਗਿਆਨ ਸੇ ਸਮ੍ਰਿੱਧੀ” ਵਿਸ਼ੇ ‘ਤੇ ਕੀਤਾ ਜਾਵੇਗਾ। 

ਇਸ ਪੂਰਵਦਰਸ਼ਨ ਪ੍ਰੋਗਰਾਮ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਦਿੱਲੀ ਦੇ ਪ੍ਰੋਫੈਸਰ ਏ.ਡੀ. ਰਾਓ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ। ਹੋਰ ਵਿਸ਼ੇਸ਼ ਬੁਲਾਰਿਆਂ ਵਿੱਚ ਵਿਭਾਗ ਦੇ ਸ਼੍ਰੀ ਆਸ਼ੁਤੋਸ਼ ਸਿੰਘ, ਔਸਟ੍ਰੀਆ ਦੀ ਗ੍ਰਾਜ਼ ਤਕਨਾਲੋਜੀ ਯੂਨੀਵਰਸਿਟੀ ਦੇ ਡਾ. ਟੀ. ਸੱਤਿਆਨਾਰਾਇਣ ਅਤੇ ਐੱਨਸੀਐੱਮਆਰਡਬਲਿਊਐੱਫ ਦੇ ਹੈੱਡ ਡਾ. ਵੀ.ਐੱਸ. ਪ੍ਰਸਾਦ ਸ਼ਾਮਲ ਸਨ।

ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਆਤਮ-ਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਵਿਗਿਆਨ, ਖੋਜ ਅਤੇ ਤਕਨਾਲੋਜੀ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ ਅਤੇ ਰਾਸ਼ਟਰੀ ਵਿਕਾਸ ਅਤੇ ਸਥਿਰਤਾ ਲਈ ਸਹਿਯੋਗੀ ਵਿਗਿਆਨਕ ਪਹਿਲਕਦਮੀਆਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਇਸ ਪੂਰਵਦਰਸ਼ਨ ਵਿੱਚ ਦਿੱਲੀ-ਐੱਨਸੀਆਰ ਖੇਤਰ ਦੇ ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਐੱਨਸੀਐੱਮਆਰਡਬਲਿਊਐੱਫ ਦੇ ਵਿਗਿਆਨਕਾਂ ਨਾਲ ਵਾਰਤਾਲਾਪ ਅਤੇ ਕੇਂਦਰ ਦੀਆਂ ਉੱਚ ਪ੍ਰਦਰਸ਼ਨ ਕੰਪਿਊਟਿੰਗ (ਐੱਚਪੀਸੀ) ਸੁਵਿਧਾਵਾਂ ਦਾ ਦੌਰਾ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਵਿਗਿਆਨਕ ਖੋਜ ਅਤੇ ਨਵੀਨਤਾ ਲਈ ਪ੍ਰੇਰਿਤ ਕਰਨਾ ਅਤੇ ਖੋਜ, ਨਵੀਨਤਾ ਅਤੇ ਤਕਨੀਕੀ ਪ੍ਰਗਤੀ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਨਾ ਸੀ। 

 

ਇਸ ਪ੍ਰੋਗਰਾਮ ਦੀ ਸਮਾਪਤੀ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੇ ਆਈਆਈਐੱਸਐੱਫ 2025 ਨੂੰ ਨਵੀਨਤਾ ਅਤੇ ਆਤਮ-ਨਿਰਭਰਤਾ ਰਾਹੀਂ ਭਾਰਤ ਦੀ ਵਿਗਿਆਨਕ ਉਤਕ੍ਰਿਸ਼ਟਤਾ ਅਤੇ ਸਮਾਜਿਕ ਪ੍ਰਗਤੀ ਦਾ ਉਤਸਵ ਬਣਾਉਣ ਦੇ ਸਮੂਹਿਕ ਸੰਕਲਪ ਨਾਲ ਹੋਇਆ।   

*****

ਐੱਨਕੇਆਰ/ਏਕੇ/ਸ਼ੀਨਮ ਜੈਨ


(रिलीज़ आईडी: 2189724) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी