ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਭਾਰਤ ਦੇ ਸਮਾਵੇਸ਼ੀ, ਲਚਕੀਲੇ ਅਤੇ ਸੁਸ਼ਾਸਿਤ ਸ਼ਹਿਰਾਂ ਦੇ ਨਿਰਮਾਣ ਲਈ ਰੋਡਮੈਪ ਦੇ ਲਾਗੂਕਰਨ ਲਈ ਅੱਜ ਰਾਸ਼ਟਰੀ ਸ਼ਹਿਰੀ ਸੰਮੇਲਨ ਸਮਾਪਤ ਹੋਇਆ।
ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ਪਹਾੜੀ ਅਤੇ ਹਿਮਾਲੀਅਨ ਸ਼ਹਿਰਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਤੇਜ਼ ਕਰਨ ਲਈ ₹1,000 ਕਰੋੜ ਪਹਾੜੀ ਅਤੇ ਹਿਮਾਲੀਅਨ ਸ਼ਹਿਰਾਂ 'ਤੇ ਕੇਂਦ੍ਰਿਤ ਫੰਡ
ਵਿਕਸਿਤ ਭਾਰਤ ਦਾ ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹੇ ਭਾਰਤ ਦਾ ਹੈ ਜਿੱਥੇ ਹਰ ਸ਼ਹਿਰੀ ਨਾਗਰਿਕ, ਭਾਵੇਂ ਉਹ ਸਟ੍ਰੀਟ ਵੈਂਡਰ ਹੋਵੇ, ਕੂੜਾ ਪ੍ਰਬੰਧਕ ਹੋਵੇ, ਉਸਾਰੀ ਕਰਮਚਾਰੀ ਹੋਵੇ, ਜਾਂ ਗਿਗ ਵਰਕਰ ਹੋਵੇ, ਦੇਸ਼ ਦੇ ਵਿਕਾਸ ਵਿੱਚ ਇੱਕ ਸਨਮਾਨਜਨਕ ਭਾਈਵਾਲ ਬਣਦਾ ਹੈ : ਸ਼੍ਰੀ ਤੋਖਨ ਸਾਹੂ
प्रविष्टि तिथि:
09 NOV 2025 5:50PM by PIB Chandigarh
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਮਾਣਯੋਗ ਸ਼੍ਰੀ ਤੋਖਨ ਸਾਹੂ,, ਨੇ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਰਾਸ਼ਟਰੀ ਸ਼ਹਿਰੀ ਸੰਮੇਲਨ 2025 ਦੀ ਸਮਾਪਤੀ ਕੀਤੀ।
ਰਾਸ਼ਟਰੀ ਸ਼ਹਿਰੀ ਸੰਮੇਲਨ 2025 ਦੇ ਦੂਜੇ ਅਤੇ ਆਖਰੀ ਦਿਨ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਵਿਚਾਰਕ ਰਣਨੀਤੀ ਬਨਾਉਣ ‘ਤੇ ਵਿਚਾਰ-ਵਟਾਂਦਰਾ ਜਾਰੀ ਰਿਹਾ ।
ਇਸ ਸੰਮੇਲਨ ਵਿੱਚ ਸ਼ਹਿਰੀ ਸ਼ਾਸਨ, ਸਰਕੂਲਰ ਅਰਥਵਿਵਸਥਾ, ਅਤੇ ਹਾਊਸਿੰਗ ਈਕੋਸਿਸਟਮ ਵਰਗੇ ਤਿੰਨ ਮੁੱਖ ਵਿਸ਼ਿਆਂ 'ਤੇ ਤਕਨੀਕੀ ਵਿਚਾਰ-ਵਟਾਂਦਰੇ ਕੇਂਦ੍ਰਿਤ ਰਹੇ। ਸ਼ਹਿਰੀ ਸ਼ਾਸਨ ‘ਤੇ ਆਯੋਜਿਤ ਸੈਸ਼ਨ ਵਿੱਚ, ਮਾਹਿਰਾਂ ਨੇ ਪ੍ਰਭਾਵਸ਼ਾਲੀ ਅਤੇ ਭਵਿੱਖ ਲਈ ਤਿਆਰ ਸ਼ਹਿਰੀ ਸ਼ਾਸਨ ਸਥਾਪਿਤ ਕਰਨ ਲਈ ਸੰਸਥਾਗਤ ਵਿਚਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਸਰਕੂਲਰ ਅਰਥਵਿਵਸਥਾ 'ਤੇ ਆਯੋਜਿਤ ਸੈਸ਼ਨ ਵਿੱਚ ਰਹਿੰਦ-ਖੂੰਹਦ ਦੇ ਪ੍ਰਵਾਹ ਨੂੰ ਸਰੋਤਾਂ ਵਿੱਚ ਬਦਲਣ ਦੇ ਤਰੀਕਿਆਂ 'ਤੇ ਚਾਨਣਾ ਪਾਇਆ । ਇਸ ਦੇ ਨਾਲ ਇਹ ਵੀ ਪਤਾ ਲਗਾਇਆ ਗਿਆ ਕਿ ਸਰਕੂਲਰ ਅਰਥਵਿਵਸਥਾ ਨੂੰ ਇੱਕ ਸੁਮੇਲ ਨੀਤੀਗਤ ਢਾਂਚੇ ਵਜੋਂ ਕਿਵੇਂ ਵਧਾਇਆ ਜਾ ਸਕਦਾ ਹੈ। ਹਾਊਸਿੰਗ ਈਕੋਸਿਸਟਮ 'ਤੇ ਆਯੋਜਿਤ ਸੈਸ਼ਨ ਵਿੱਚ ਆਜੀਵਿਕਾ ਦੇ ਮੌਕਿਆਂ ਅਤੇ ਬੁਨਿਆਦੀ ਢਾਂਚੇ ਦੇ ਅਨੁਰੂਪ, ਕਿਫਾਇਤੀ ਰਿਹਾਇਸ਼ ਸਪਲਾਈ ਦਾ ਵਿਸਤਾਰ ਕਰਨ ਲਈ ਨੀਤੀਗਤ ਢਾਂਚੇ ਅਤੇ ਰਣਨੀਤੀਆਂ 'ਤੇ ਚਰਚਾ ਕੀਤੀ ਗਈ ।



ਲਾਂਚ/ਰਿਲੀਜ਼/ਐਲਾਨ
ਸਮਾਪਤੀ ਸੈਸ਼ਨ ਦੌਰਾਨ, ਮਾਣਯੋਗ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਸ਼੍ਰੀ ਤੋਖਨ ਸਾਹੂ ਨੇ ਹੇਠ ਲਿਖੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ:
-
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਉੱਤਰ ਪ੍ਰਦੇਸ਼ ਸਰਕਾਰ, ਓਸਮਾਨੀਆ ਯੂਨੀਵਰਸਿਟੀ, ਆਈਆਈਪੀਏ, ਅਤੇ ਏਆਈਆਈਐੱਲਐੱਸਜੀ ਵਿਚਕਾਰ ਸਮਝੌਤਾ ਪੱਤਰ (ਐਮਓਯੂ) ਦਾ ਅਦਾਨ-ਪ੍ਰਦਾਨ
ਇਸ ਸਮਝੌਤਾ ਪੱਤਰ ਤੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰੋਤ ਸਮੱਗਰੀ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸ਼ਹਿਰੀ ਖੇਤਰ ਦੀਆਂ ਸਿਖਲਾਈ ਅਤੇ ਖੋਜ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਉਮੀਦ ਹੈ।
-
ਆਈਆਈਆਰਐੱਸ ਸੰਕਲਪ ਐਪ ਲਾਂਚ ਕੀਤਾ ਗਿਆ
ਇਸ ਐਪ ਦਾ ਉਦੇਸ਼ ਜੀਆਈਐੱਸ-ਅਧਾਰਿਤ ਯੋਜਨਾ ਰਾਹੀਂ ਸ਼ਹਿਰੀ ਸਰਵੇਖਣਾਂ ਨੂੰ ਹੋਰ ਵਿਵਸਥਿਤ ਅਤੇ ਤੇਜ਼ ਬਣਾਉਣਾ, ਸਾਈਟ 'ਤੇ ਸੰਪਾਦਨ ਅਤੇ ਜੀਓ-ਟੈਗਿੰਗ ਨੂੰ ਸਮਰੱਥ ਬਣਾਉਣਾ ਹੈ ਤਾਂ ਜੋ ਡੇਟਾ ਦੀ ਸ਼ੁੱਧਤਾ ਵਧਾਈ ਜਾ ਸਕੇ, ਦੇਰੀ ਨੂੰ ਘੱਟ ਕੀਤਾ ਜਾ ਸਕੇ ਅਤੇ ਭਰੋਸੇਯੋਗਤਾ ਵਿੱਚ ਸੁਧਾਰ ਕੀਤਾ ਜਾ ਸਕੇ।
-
ਦਿੱਲੀ ਦੇ ਨੈਸ਼ਨਲ ਇੰਸਟੀਟਿਊਟ ਆਫ਼ ਅਰਬਨ ਅਫੇਅਰਜ਼ ਵਿਖੇ ਹਾਊਸਿੰਗ ਅਤੇ ਹੈਬੀਟੇਟ 'ਤੇ ਪਬਲਿਕ ਪਾਲਿਸੀ ਸੈਂਟਰ ਦੀ ਸ਼ੁਰੂਆਤ।
ਸ਼ਹਿਰੀ ਭਾਰਤ ਵਿੱਚ ਕਿਫਾਇਤੀ ਰਿਹਾਇਸ਼ ਦੇ ਸਮਰਥਨ ਵਿੱਚ ਇੱਕ ਮਜ਼ਬੂਤ ਗਿਆਨ ਅਧਾਰ ਬਣਾਉਣ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਐੱਨਆਈਯੂਏ ਵਿਖੇ ਹਾਊਸਿੰਗ ਅਤੇ ਹੈਬੀਟੇਟ 'ਤੇ ਪਬਲਿਕ ਪਾਲਿਸੀ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਇਹ ਕੇਂਦਰ ਰਿਹਾਇਸ਼ ਨੂੰ ਸਾਰਿਆਂ ਲਈ ਵਧੇਰੇ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਉਣ ਵਿੱਚ ਮਦਦ ਦੇ ਲਈ ਨੀਤੀਗਤ ਸਮਰਥਨ, ਵਕਾਲਤ, ਸਮਰੱਥਾ ਨਿਰਮਾਣ, ਡੇਟਾ ਸੰਗ੍ਰਹਿ ਅਤੇ ਗਿਆਨ ਸਾਂਝਾਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ ।
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਦੀ ਟਿੱਪਣੀ
ਭਾਰਤ ਲਈ 50 ਗਲੋਬਲ ਸ਼ਹਿਰਾਂ ਨੂੰ ਵਿਕਸਿਤ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ, ਸ਼੍ਰੀ ਸ੍ਰੀਨਿਵਾਸ ਕਾਟੀਕਿਥਲਾ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਇੱਕ ਢਾਂਚਾਗਤ ਚੁਣੌਤੀ ਢਾਂਚੇ ਰਾਹੀਂ ਅੱਗੇ ਵਧਾਇਆ ਜਾਵੇਗਾ। ਭਵਿੱਖ ਨੂੰ ਦੇਖਦੇ ਹੋਏ, ਉਨ੍ਹਾਂ ਐਲਾਨ ਕੀਤਾ ਕਿ ਭਾਰਤ ਅਪ੍ਰੈਲ 2026 ਵਿੱਚ ਬ੍ਰਿਕਸ ਅਰਬਨ ਫੋਰਮ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਭਾਰਤ ਅਪ੍ਰੈਲ 2026 ਵਿੱਚ ਅਰਬਨ ਟੈਕਨੋਲੋਜੀ ਐਕਸਪੋ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਗਲੋਬਲ ਸ਼ਹਿਰੀ ਲੀਡਰਸ਼ਿਪ ਵਿੱਚ ਭਾਰਤ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।
ਪ੍ਰੋਫੈਸਰ ਐੱਸ. ਮਹੇਂਦਰ ਦੇਵ ਦੁਆਰਾ ਸੰਬੋਧਨ
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ, ਪ੍ਰੋਫੈਸਰ ਐੱਸ. ਮਹੇਂਦਰ ਦੇਵ ਨੇ ਆਪਣੀ ਸਮਾਪਤੀ ਭਾਸ਼ਣ ਵਿੱਚ ਡੈਲੀਗੇਟਾਂ ਨੂੰ ਸ਼ਹਿਰੀਕਰਣ ਨੂੰ ਇੱਕ ਆਰਥਿਕ ਰਣਨੀਤੀ ਵਜੋਂ ਦੇਖਣ ਦੀ ਅਪੀਲ ਕੀਤੀ, ਇਸਨੂੰ ਰਾਸ਼ਟਰੀ ਵਿਕਾਸ, ਸਮਾਵੇਸ਼ ਅਤੇ ਸਥਿਰਤਾ ਨਾਲ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅਲੱਗ-ਅਲੱਗ ਹੋ ਰਹੇ ਯਤਨਾਂ ਦੀ ਬਜਾਏ ਅੰਤਰ-ਖੇਤਰੀ ਸ਼ਹਿਰੀ ਯੋਜਨਾਬੰਦੀ, ਨਿਮਨ-ਕਾਰਬਨ ਗਤੀਸ਼ੀਲਤਾ ਅਤੇ ਸਰਕੂਲਰ ਅਰਥਵਿਵਸਥਾ ਮਾਡਲਾਂ ਨੂੰ ਅਪਣਾਉਣ ਅਤੇ ਅਸਲ-ਸਮੇਂ ਦੇ ਡੇਟਾ ਦੀ ਵਰਤੋਂ ਕਰਕੇ "ਸ਼ਹਿਰੀ" ਦੀ ਇੱਕ ਅਪਡੇਟ ਪਰਿਭਾਸ਼ਾ ਲਈ ਸੱਦਾ ਦਿੱਤਾ।
ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮਾਣਯੋਗ ਰਾਜ ਮੰਤਰੀ ਦਾ ਸਮਾਪਤੀ ਭਾਸ਼ਣ
2047 ਤੱਕ ਵਿਕਾਸਸ਼ੀਲ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦਾ ਦਰਸਾਉਂਦੇ ਹੋਏ, ਮਾਣਯੋਗ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ, ਸ਼੍ਰੀ ਤੋਖਨ ਸਾਹੂ ਨੇ ਕਿਹਾ ਕਿ ਅਸੀਂ ਗਰੀਬੀ ਹਟਾਉਣ ਦੇ ਮਾਡਲ ਤੋਂ ਸਸ਼ਕਤੀਕਰਣ ਅਤੇ ਉੱਦਮਤਾ ਦੇ ਮਾਡਲ ਵੱਲ ਅੱਗੇ ਵਧ ਰਹੇ ਹਾਂ । ਇਸ ਪਰਿਵਰਤਨ ਨੂੰ ਕਾਇਮ ਰੱਖਣ ਲਈ, ਸਾਨੂੰ ਕੇਂਦਰ, ਰਾਜਾਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਨਿੱਜੀ ਖੇਤਰ ਵਿਚਕਾਰ ਤਾਲਮੇਲ ਅਤੇ ਵਚਨਬੱਧਤਾ ਬਣਾਈ ਰੱਖਣਾ ਚਾਹੀਦਾ ਹੈ। ਪਹਾੜੀ ਅਤੇ ਹਿਮਾਲੀਅਨ ਸ਼ਹਿਰਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਤੇਜ਼ ਕਰਨ ਲਈ, ਉਨ੍ਹਾਂ ਨੇ ਐਲਾਨ ਕੀਤਾ ਕਿ ਇਨ੍ਹਾਂ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਦੇ ਤਹਿਤ ₹1,000 ਕਰੋੜ ਦੇ ਪਹਾੜੀ ਅਤੇ ਹਿਮਾਲੀਅਨ ਸ਼ਹਿਰ-ਕੇਂਦ੍ਰਿਤ ਫੰਡ ਸ਼ੁਰੂ ਕੀਤਾ ਜਾ ਰਿਹਾ ਹੈ।
ਦੋ-ਦਿਨਾਂ ਸੰਮੇਲਨ ਦੌਰਾਨ ਹੋਏ ਵਿਚਾਰ-ਵਟਾਂਦਰੇ ਦੇ ਨਤੀਜੇ ਭਾਰਤ ਦੇ ਸਮਾਵੇਸ਼ੀ, ਲਚਕੀਲੇ ਅਤੇ ਸੁਸ਼ਾਸਿਤ ਸ਼ਹਿਰਾਂ ਦੇ ਨਿਰਮਾਣ ਲਈ ਇੱਕ ਰੋਡਮੈਪ ਤਿਆਰ ਕਰਨਗੇ।
********
ਐੱਸਕੇ
(रिलीज़ आईडी: 2188628)
आगंतुक पटल : 7