ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਖੋਜ ਵਿਭਾਗ ਨੇ ਵਿਸ਼ੇਸ਼ ਅਭਿਆਨ 5.0 ਦਾ ਸਫ਼ਲਤਾਪੂਰਵਕ ਸਮਾਪਨ ਕੀਤਾ
ਸਿਹਤ ਵਿਭਾਗ ਨੇ ਅਭਿਆਨ ਦੌਰਾਨ ਜਨਤਕ ਸ਼ਿਕਾਇਤਾਂ ਦੇ ਸਮਾਧਾਨ ਵਿੱਚ ਆਪਣੇ 100 ਫੀਸਦੀ ਟੀਚੇ ਹਾਸਲ ਕੀਤੇ
ਆਈਸੀਐੱਮਆਰ ਅਤੇ ਉਸ ਦੇ ਸੰਸਥਾਨਾਂ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਸਮੂਹਿਕ ਤੌਰ ‘ਤੇ 27 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਕੀਤਾ ਅਤੇ 10,500 ਵਰਗ ਫੁੱਟ ਜਗ੍ਹਾ ਮੁਕਤ ਕਰਵਾਈ
प्रविष्टि तिथि:
06 NOV 2025 5:07PM by PIB Chandigarh
ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਦੇਸ਼ ਭਰ ਵਿੱਚ ਆਪਣੇ 27 ਸੰਸਥਾਨਾਂ ਦੇ ਨਾਲ ਵਿਸ਼ੇਸ਼ ਅਭਿਆਨ 5.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ, ਜਿਸ ਦਾ ਉਦੇਸ਼ ਸਵੱਛਤਾ ਨੂੰ ਹੁਲਾਰਾ ਦੇਣਾ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਾਂਸਦ ਹਵਾਲਿਆਂ, ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਜਿਹੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣਾ ਸੀ।
ਅਭਿਆਨ ਮਿਆਦ ਦੌਰਾਨ, ਵਿਭਾਗ ਨੇ ਜਨਤਕ-ਸ਼ਿਕਾਇਤਾਂ, ਜਨਤਕ ਅਪੀਲਾਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਹਵਾਲਿਆਂ ਦੇ ਸਮਾਧਾਨ ਵਿੱਚ ਆਪਣੇ ਟੀਚਿਆਂ ਨੂੰ 100 ਫੀਸਦੀ ਪ੍ਰਾਪਤ ਕੀਤਾ, ਨਾਲ ਹੀ ਸਾਰੇ ਦਫ਼ਤਰਾਂ ਵਿੱਚ ਵਿਆਪਕ ਸਵੱਛਤਾ ਅਭਿਆਨ ਵੀ ਚਲਾਇਆ।
ਇਸ ਤੋਂ ਇਲਾਵਾ, ਰਿਕਾਰਡ ਪ੍ਰਬੰਧਨ ਪਹਿਲ ਦੇ ਤਹਿਤ ਸਾਂਸਦਾਂ ਦੇ ਹਵਾਲਿਆਂ ਨੂੰ ਨਜਿੱਠਣ ਅਤੇ ਭੌਤਿਕ ਫਾਈਲਾਂ ਦੀ ਸਮੀਖਿਆ ਕਰਨ ਵਿੱਚ ਵੀ ਜ਼ਿਕਰਯੋਗ ਤਰੱਕੀ ਹੋਈ। ਆਈਸੀਐੱਮਆਰ ਅਤੇ ਉਸ ਦੇ ਸੰਸਥਾਨਾਂ ਨੇ ਸਮੂਹਿਕ ਤੌਰ ‘ਤੇ ਲਗਭਗ 27 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਕੀਤਾ ਅਤੇ ਵੱਖ-ਵੱਖ ਖੇਤਰੀ ਦਫ਼ਤਰਾਂ ਵਿੱਚ ਲਗਭਗ 10,500 ਵਰਗ ਫੁੱਟ ਜਗ੍ਹਾ ਉਪਲਬਧ ਕਰਵਾਈ, ਜਿਸ ਨਾਲ ਸੰਸਾਧਨਾਂ ਦੀ ਬਿਹਤਰ ਵਰਤੋਂ ਅਤੇ ਦਫ਼ਤਰ ਦਾ ਕੁਸ਼ਲ ਸੰਚਾਲਨ ਸੰਭਵ ਹੋਇਆ।
ਸਿਹਤ ਖੋਜ ਵਿਭਾਗ ਅਤੇ ਆਈਸੀਐੱਮਆਰ ਭਾਰਤ ਸਰਕਾਰ ਦੇ ਸਵੱਛ ਅਤੇ ਜਵਾਬਦੇਹੀ ਪ੍ਰਸ਼ਾਸਨ ਦੇ ਵਿਜ਼ਨ ਦੇ ਅਨੁਸਾਰ ਆਪਣੇ ਕੰਮਾਂ ਵਿੱਚ ਸਵੱਛਤਾ, ਪਾਰਦਰਸ਼ਿਤਾ ਅਤੇ ਕੁਸ਼ਲਤਾ ਦੀ ਗਤੀ ਨੂੰ ਬਣਾਏ ਰੱਖਣ ਲਈ ਪ੍ਰਤੀਬੱਧ ਹਨ।
*********
ਐੱਸਆਰ
(रिलीज़ आईडी: 2187373)
आगंतुक पटल : 8