ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਨੇ ਹਿੱਤਧਾਰਕਾਂ ਨੂੰ ਭਾਰਤੀ ਕੌਇਰ ਨੂੰ ਇੱਕ ਗਲੋਬਲ ਬ੍ਰਾਂਡ ਬਣਾਉਣ ਦੀ ਅਪੀਲ ਕੀਤੀ
ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਭਾਰਤੀ ਕੌਇਰ ਉਦਯੋਗ ਦੀ ਅਨੁਕੂਲ ਅਤੇ ਨਵੀਨਤਾ ਦੀ ਸ਼ਲਾਘਾ ਕੀਤੀ
ਉਪ-ਰਾਸ਼ਟਰਪਤੀ ਨੇ ਕੌਇਰ ਨੂੰ ਟਿਕਾਊ ਵਿਕਾਸ ਦਾ ਪ੍ਰਤੀਕ ਦੱਸਿਆ ਅਤੇ ਭਾਰਤੀ ਕੌਇਰ ਉਤਪਾਦਾਂ ਲਈ ਆਧੁਨਿਕ ਬ੍ਰਾਂਡਿੰਗ ਅਤੇ ਗਲੋਬਲ ਬਾਜ਼ਾਰ ਵਿਸਥਾਰ ਦਾ ਸੱਦਾ ਦਿੱਤਾ
ਪਰੰਪਰਾ ਅਤੇ ਤਕਨਾਲੋਜੀ ਦਾ ਮਿਸ਼ਰਨ ਕੌਇਰ ਦੀ ਵਿਸ਼ਵ-ਵਿਆਪੀ ਸਫਲਤਾ ਦੀ ਕੁੰਜੀ ਹੈ: ਉੱਪ-ਰਾਸ਼ਟਰਪਤੀ
Posted On:
03 NOV 2025 7:19PM by PIB Chandigarh
ਉਪ-ਰਾਸ਼ਟਰਪਤੀ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਕੋਲੱਮ ਵਿੱਚ ਫੈਡਰੇਸ਼ਨ ਆਫ ਇੰਡੀਅਨ ਕੌਇਰ ਐਕਸਪੋਰਟਰਜ਼ ਐਸੋਸੀਏਸ਼ਨ (ਐੱਫਆਈਸੀਈਏ) ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉੱਘੇ ਨਿਰਯਾਤਕਾਂ, ਉਦਯੋਗ ਦੀ ਦੁਨੀਆ ਦੇ ਆਗੂਆਂ ਅਤੇ ਐੱਫਆਈਸੀਈਏ ਮੈਂਬਰਾਂ ਨੇ ਮਿਲ ਕੇ ਭਾਰਤ ਦੇ ਕੌਇਰ (ਨਾਰੀਅਲ ਰੇਸ਼ੇ ਤੋਂ ਬਣਨ ਵਾਲੇ ਉਤਪਾਦ) ਖੇਤਰ ਦੇ ਸ਼ਾਨਦਾਰ ਵਿਕਾਸ ਅਤੇ ਪ੍ਰਤੀਕੂਲ ਹਾਲਾਤ ਵਿੱਚ ਵੀ ਉਸ ਦੀ ਅਨੁਕੂਲ ਸਮਰੱਥਾ ਦੀ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਭਾਰਤੀ ਕੌਇਰ ਉਦਯੋਗ ਨੂੰ ਵਿਸ਼ਵ ਪੱਧਰ 'ਤੇ ਅੱਗੇ ਵਧਾਉਣ ਵਿੱਚ ਨਿਰਯਾਤਕਾਂ ਅਤੇ ਹਿੱਤਧਾਰਕਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ 'ਤੇ ਚਾਨਣਾ ਪਾਇਆ। ਐੱਫਆਈਸੀਈਏ ਮੈਂਬਰਾਂ ਨੇ ਕੌਇਰ ਬੋਰਡ (2016-2020) ਦੇ ਚੇਅਰਮੈਨ ਵਜੋਂ ਉਨ੍ਹਾਂ ਦੇ ਕਾਰਜਕਾਲ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਦੌਰਾਨ ਨਿਰਯਾਤ ਦੁੱਗਣਾ ਹੋ ਗਿਆ ਸੀ, ਜੋ ਕਿ ਸਾਂਝੇ ਯਤਨਾਂ ਅਤੇ ਉਦਯੋਗ-ਵਿਆਪੀ ਸਹਿਯੋਗ ਦਾ ਨਤੀਜਾ ਸੀ।
ਸ੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਟਿਕਾਊ ਅਤੇ ਵਾਤਾਵਰਨ ਅਨੁਕੂਲ ਸਮੱਗਰੀ ਵੱਲ ਵਿਸ਼ਵ ਪੱਧਰ 'ਤੇ ਤਬਦੀਲੀ ਤੋਂ ਪੈਦਾ ਹੋਣ ਵਾਲੇ ਮੌਕਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬ੍ਰਾਂਡਿੰਗ, ਗੁਣਵੱਤਾ ਅਤੇ ਬਾਜ਼ਾਰ ਤੱਕ ਪਹੁੰਚ ਨੂੰ ਵਧਾਉਣ ਲਈ ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਦੀ ਜ਼ਰੂਰਤ ਨੂੰ ਦੁਹਰਾਇਆ।
ਨਿਰਯਾਤਕਾਂ ਨੂੰ ਇਕਜੁੱਟ ਕਰਨ, ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਵਿਸ਼ਵ ਬਾਜ਼ਾਰਾਂ ਵਿੱਚ ਭਾਰਤੀ ਕੌਇਰ ਲਈ ਇੱਕ ਮਜ਼ਬੂਤ ਮੌਜੂਦਗੀ ਨੂੰ ਯਕੀਨੀ ਬਣਾਉਣ ਵਿੱਚ ਐੱਫਆਈਸੀਈਏ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਉੱਪ-ਰਾਸ਼ਟਰਪਤੀ ਨੇ ਹਿੱਤਧਾਰਕਾਂ ਨੂੰ ਭਾਈਵਾਲੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਕਿ "ਭਾਰਤੀ ਕੌਇਰ" ਨੂੰ ਦੁਨੀਆ ਭਰ ਵਿੱਚ ਸਥਿਰਤਾ, ਗੁਣਵੱਤਾ ਅਤੇ ਨਵੀਨਤਾ ਦਾ ਸਮਾਨਾਰਥੀ ਬਣਾਇਆ ਜਾ ਸਕੇ।
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਸ੍ਰੀ ਰਾਧਾਕ੍ਰਿਸ਼ਨਨ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਮਜ਼ਬੂਤ ਲੀਡਰਸ਼ਿਪ ਅਤੇ ਨਿਰੰਤਰ ਸਮਰਥਨ ਨਾਲ, ਕੌਇਰ ਉਦਯੋਗ ਨਵੇਂ ਮੀਲ ਪੱਥਰ ਪ੍ਰਾਪਤ ਕਰਦਾ ਰਹੇਗਾ, ਵਿਸ਼ਵ ਪੱਧਰ ’ਤੇ ਪ੍ਰਸਿੱਧੀ ਹਾਸਲ ਕਰੇਗਾ ਅਤੇ ਭਾਰਤੀ ਕਾਰੀਗਰੀ ਦੀ ਸਥਾਈ ਭਾਵਨਾ ਦੀ ਉਦਾਹਰਣ ਪੇਸ਼ ਕਰੇਗਾ।
************
ਪੀਆਰ/ਏਆਰ
(Release ID: 2187052)
Visitor Counter : 4