ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਸਵੱਛਤਾ ਦੇ ਸੰਸਥਾਗਤਕਰਣ ਅਤੇ ਦਫ਼ਤਰਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ‘ਤੇ ਕੇਂਦ੍ਰਿਤ ਵਿਸ਼ੇਸ਼ ਅਭਿਆਨ 5.0 ਪੂਰਾ ਕੀਤਾ
Posted On:
03 NOV 2025 5:50PM by PIB Chandigarh
ਵਿਸ਼ੇਸ਼ ਅਭਿਆਨ ਸਰਕਾਰ ਦੀ ਇੱਕ ਕੇਂਦ੍ਰਿਤ ਪਹਿਲ ਹੈ ਜਿਸ ਦਾ ਉਦੇਸ਼ ਅਧਿਕਾਰਿਤ ਪੈਂਡਿੰਗ ਕਾਰਜਾਂ ਨੂੰ ਘੱਟ ਕਰਨਾ ਅਤੇ ਸਵੱਛਤਾ ਨੂੰ ਇੱਕ ਮੁੱਖ ਸੰਗਠਨਾਤਮਕ ਮੁੱਲ ਦੇ ਰੂਪ ਵਿੱਚ ਸੰਸਥਾਗਤ ਰੂਪ ਦੇਣਾ ਹੈ। ਇਹ ਵਿਆਪਕ, ਸਮਾਂਬੱਧ ਅਭਿਆਨ ਤੀਬਰ ਸਵੱਛਤਾ ਅਭਿਆਨ ਚਲਾ ਕੇ ਕੰਮ ਦਾ ਵਾਤਾਵਰਣ ਬਿਹਤਰ ਬਣਾਉਣ, ਸਕ੍ਰੈਪ ਸਮੱਗਰੀ ਅਤੇ ਬੇਕਾਰ ਪਈਆਂ ਵਸਤੂਆਂ ਦੇ ਨਿਪਟਾਰੇ ਰਾਹੀਂ ਦਫਤਰੀ ਸਥਾਨ ਨੂੰ ਨਵੇਂ ਸਿਰ੍ਹੇ ਤੋਂ ਠੀਕ ਕਰਨ, ਅਤੇ ਜਨਤਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਪ੍ਰਾਥਮਿਕਤਾ ਦੇ ਕੇ ਰਿਕਾਰਡ ਪ੍ਰਬੰਧਨ, ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਸੁਧਾਰ, ਛਂਟਾਈ ਕਰਨ ਲਈ ਪੁਰਾਣੇ ਦਸਤਾਵੇਜ਼ਾਂ ਸਬੰਧੀ ਫਾਈਲਾਂ ਅਤੇ ਈ-ਫਾਈਲਾਂ ਦੀ ਸਮੀਖਿਆ ਅਤੇ ਸੰਸਦੀ ਭਰੋਸਿਆਂ ਅਤੇ ਵੀਆਈਪੀ ਸੰਵਾਦ ਜਿਹੇ ਸਾਰੇ ਲੰਬਿਤ ਸੰਦਰਭਾਂ ਦਾ ਨਿਪਟਾਰਾ ਕਰਨ ‘ਤੇ ਕੇਂਦ੍ਰਿਤ ਹੈ। ਵਿਸ਼ੇਸ਼ ਅਭਿਆਨ ਦਾ 5ਵਾਂ ਸੰਸਕਰਣ (ਵਿਸ਼ੇਸ਼ ਅਭਿਆਨ 5.0) 02.10.2025 ਤੋਂ 31.10.2025 ਤੱਕ ਆਯੋਜਿਤ ਕੀਤਾ ਗਿਆ ਸੀ। ਅਭਿਆਨ ਦੇ ਉਦੇਸ਼ਾਂ ਦੇ ਅਨੁਸਾਰ, ਸੱਭਿਆਚਾਰ ਮੰਤਰਾਲੇ ਨੇ ਆਪਣੇ ਸਬੰਧ, ਅਧੀਨ ਅਤੇ ਖੁਦਮੁਖਤਿਆਰੀ ਸੰਗਠਨਾਂ ਦੇ ਨਾਲ ਮਿਲ ਕੇ ਉਤਸ਼ਾਹ ਅਤੇ ਇੱਕ ਢਾਂਚਾਗਤ ਯੋਜਨਾ ਦੇ ਨਾਲ ਅਭਿਆਨ ਨੂੰ ਅਪਣਾਇਆ।
ਵਰਤਮਾਨ ਅਭਿਆਨ ਤੋਂ ਪ੍ਰਮੁੱਖ ਖੇਤਰਾਂ ਵਿੱਚ ਮਹੱਤਵਪੂਰਨ ਨਤੀਜੇ ਪ੍ਰਾਪਤ ਹੋਏ ਹਨ, ਜਿਸ ਨਾਲ ਕੁਸ਼ਲ ਸ਼ਾਸਨ ਦੇ ਪ੍ਰਤੀ ਮਜ਼ਬੂਤ ਵਚਨਬੱਧਤਾ ਪ੍ਰਦਰਸ਼ਿਤ ਹੋਈ ਹੈ, ਜਿਸ ਦਾ ਟੀਚਾ ਸਵੱਛ, ਕਾਰਜਾਤਮਕ ਅਤੇ ਨਾਗਰਿਕ-ਕੇਂਦ੍ਰਿਤ ਦਫ਼ਤਰੀ ਸਥਾਨ ਬਣਾਉਣਾ ਹੈ, ਜੋ ਸੁਸ਼ਾਸਨ ਦੀ ਭਾਵਨਾ ਨੂੰ ਮੂਰਤ ਰੂਪ ਪ੍ਰਦਾਨ ਕਰਦੇ ਹਨ।
ਵਿਸ਼ੇਸ਼ ਅਭਿਆਨ 5.0 ਦੀਆਂ ਪ੍ਰਮੁੱਖ ਉਪਲਬਧੀਆਂ:
|
ਪੈਰਾਮੀਟਰ
|
ਟੀਚਾ
|
ਉਪਲਬਧੀ
|
|
ਜਨਤਕ ਸ਼ਿਕਾਇਤ
|
114
|
114 (100%)
|
|
ਜਨਤਕ ਸ਼ਿਕਾਇਤ ਅਪੀਲਾਂ
|
29
|
29 (100%)
|
|
ਸਾਂਸਦ ਦੇ ਹਵਾਲੇ ਤੋਂ
|
146
|
113 (77%)
|
|
ਪੀਐੱਮਓ ਦੇ ਹਵਾਲੇ ਤੋਂ
|
37
|
25 (68%)
|
|
ਰਾਜ ਸਰਕਾਰ ਦੇ ਹਵਾਲੇ ਤੋਂ
|
33
|
21 (64%)
|
|
ਦਸਤਾਵੇਜ਼ ਸਬੰਧੀ ਫਾਈਲਾਂ ਅਤੇ ਈ-ਫਾਈਲਾਂ ਦੀ ਸਮੀਖਿਆ
|
13602 ਅਤੇ 633
|
100%
|
|
ਫਾਈਲਾਂ ਦੀ ਛਂਟਾਈ
|
4111
|
100%
|
|
ਬਾਹਰੀ ਸਵੱਛਤਾ ਅਭਿਆਨ ਲਈ ਸਥਾਨਾਂ ਦੀ ਸੰਖਿਆ
|
599
|
100%
|
ਮੁਕਤ ਹੋਇਆ ਸਥਾਨ: 62,307 ਵਰਗ ਫੁੱਟ
ਸਕ੍ਰੈਪ ਦੇ ਨਿਪਟਾਰੇ ਤੋਂ ਪੈਦਾ ਆਮਦਨੀ : 31,05,599/- ਰੁਪਏ
ਮੰਤਰਾਲੇ ਨੇ 6 ਪੀਆਈਬੀ ਬਿਆਨ ਜਾਰੀ ਕੀਤੇ ਅਤੇ ਇਸ ਦੇ ਵੱਖ-ਵੱਖ ਸੰਗਠਨਾਂ ਦੁਆਰਾ 215 ਟਵੀਟ ਪ੍ਰਕਾਸ਼ਿਤ ਕੀਤੇ ਗਏ

ਰਿਕਾਰਡਾਂ ਦਾ ਡਿਜੀਟਲਾਈਜ਼ੇਸ਼ਨ
-
ਅਭਿਲੇਖ ਪਟਲ ਪੋਰਟਲ (ਪੁਰਾਲੇਖਾਂ ਅਤੇ ਸਿੱਖਿਆ ਤੱਕ ਪਹੁੰਚ ਲਈ ਪੋਰਟਲ), ਸੱਭਿਆਚਾਰ ਮੰਤਰਾਲੇ ਦੇ ਤਹਿਤ ਭਾਰਤੀ ਰਾਸ਼ਟਰੀ ਪੁਰਾਲੇਖ (ਐੱਨਏਆਈ) ਦੀ ਇੱਕ ਪ੍ਰਮੁੱਖ ਡਿਜੀਟਲ ਪਹਿਲ ਹੈ। ਇਸ ਪੋਰਟਲ ਨੇ 1,64,806 ਵਿਲੱਖਣ ਵਿਜ਼ਟਰਾਂ, 38,54,046 ਵੈੱਬਸਾਈਟ ਹਿਟਸ, 32,583 ਰਜਿਸਟਰਡ ਉਪਯੋਗਕਰਤਾਵਾਂ, 66,68,855 ਸੰਦਰਭ ਮੀਡੀਆ, 32,56,722 ਡਿਜੀਟਾਈਜ਼ਡ ਰਿਕਾਰਡ ਅਤੇ 15,21,28,488 ਡਿਜੀਟਾਈਜ਼ਡ ਪੰਨਿਆਂ ਨੂੰ ਦਰਜ ਕੀਤਾ ਹੈ।
ਪ੍ਰਦਰਸ਼ਨੀ
ਭਾਰਤੀ ਰਾਸ਼ਟਰੀ ਪੁਰਾਲੇਖ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ “ਸੁਸ਼ਾਸਨ ਔਰ ਅਭਿਲੇਖ 2025” ਨਾਮਕ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਪ੍ਰਦਰਸ਼ਨੀ ਦਾ ਉਦਘਾਟਨ ਮਾਣਯੋਗ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 10 ਅਕਤੂਬਰ 2025 ਨੂੰ ਰਾਸ਼ਟਰੀ ਪੁਰਾਲੇਖ ਵਿੱਚ ਕੀਤਾ ਅਤੇ ਇਹ ਪ੍ਰਦਰਸ਼ਨੀ 12 ਅਕਤੂਬਰ, 2025 ਤੱਕ ਜਨਤਾ ਲਈ ਖੁੱਲ੍ਹੀ ਰਹੀ।


ਸਰਵੋਤਮ ਕਾਰਜ ਪ੍ਰਣਾਲੀ:
ਐੱਸਐੱਚਐੱਸ ਅਭਿਆਨ, 2025 ਅਤੇ ਵਿਸ਼ੇਸ਼ ਅਭਿਆਨ 5.0 ਵਿੱਚ ਰਚਨਾਤਮਕ ਆਯਾਮ ਜੋੜਦੇ ਹੋਏ, ਸੱਭਿਆਚਾਰ ਮੰਤਰਾਲੇ ਦੇ ਕੁਝ ਸੰਗਠਨਾਂ ਨੇ ਚੰਗੀ ਕਾਰਜ ਪ੍ਰਣਾਲੀ ਦੇ ਤਹਿਤ ਨਾਗਰਿਕ ਭਾਗੀਦਾਰੀ ਅਤੇ ਸਮੂਹਿਕ ਕਾਰਵਾਈ ਦੇ ਨਾਲ ਹੇਠ ਲਿਖੀਆਂ ਪਹਿਲਕਦਮੀਆਂ ਕੀਤੀਆਂ ਹਨ:-
-
ਨੈਸ਼ਨਲ ਕੌਂਸਲ ਫਾਰ ਸਾਇੰਸ ਮਿਊਜ਼ੀਅਮ (ਐੱਨਸੀਐੱਸਐੱਮ) ਦੁਆਰਾ ਭਾਈਚਾਰੇ ਨੂੰ ਸ਼ਾਮਲ ਕਰਕੇ ਕਚਰੇ ਤੋਂ ਕਲਾ ਤੱਕ ਪਹਿਲ:-
ਆਪਣੇ ਵਿਗਿਆਨ ਕੇਂਦਰਾਂ ਦੇ ਨੈੱਟਵਰਕ ਵਿੱਚ, ਨੈਸ਼ਨਲ ਕੌਂਸਲ ਫਾਰ ਸਾਇੰਸ ਮਿਊਜ਼ੀਅਮ (ਐੱਨਸੀਐੱਸਐੱਮ) ਨੇ ਬੇਕਾਰ ਪਈਆਂ ਸਮੱਗਰੀਆਂ ਦੀ ਵਰਤੋਂ ਕਰਕੇ 50 ਤੋਂ ਵੱਧ ਕਚਰੇ ਤੋਂ ਕਲਾ ਪ੍ਰਤਿਸ਼ਠਾਨ ਵਿਕਸਿਤ ਕੀਤੇ, ਜਿਨ੍ਹਾਂ ਵਿੱਚੋਂ 35 ਤੋਂ ਵੱਧ ਈ-ਕਚਰੇ, ਪਲਾਸਟਿਕ ਦੇ ਟੁੱਕੜਿਆਂ ਦੀ ਵਰਤੋਂ ਕਰਕੇ ਬਣਾਏ ਗਏ ਸਨ।
ਇਲੈਕਟ੍ਰੌਨਿਕ ਉਪਕਰਣਾਂ, ਪਲਾਸਟਿਕ ਦੀਆਂ ਬੋਤਲਾਂ ਅਤੇ ਧਾਤੂ ਦੇ ਸਕ੍ਰੈਪ ਸਮੇਤ ਲਗਭਗ 2000 ਕਿਲੋਗ੍ਰਾਮ ਤੋਂ ਵੱਧ ਕਚਰੇ ਨੂੰ ਕੁਸ਼ਲਤਾਪੂਰਵਕ ਕਲਾਤਮਕ ਵਸਤੂਆਂ ਵਿੱਚ ਬਦਲਿਆ ਗਿਆ।



-
ਏਸ਼ੀਆਟਿਕ ਸੋਸਾਇਟੀ, ਕੋਲਕਾਤਾ ਦੁਆਰਾ ਲਿਥੋਗ੍ਰਾਫ ਦਾ ਬਚਾਅ ਅਤੇ ਸੰਭਾਲ ਕਾਰਜ

-
ਮੈਮੋਰੀਅਲ ਹਾਲ ਨੇ ਪੁਰਾਣੇ ਲਾਈਟ ਐਂਡ ਸਾਊਂਡ ਸ਼ੋਅ ਕੰਟਰੋਲ ਰੂਮ ਨੂੰ ਇੱਕ ਨਵੇਂ ਮਿਊਜ਼ੀਅਮ ਸਮਾਰਿਕਾ ਦੁਕਾਨ ਵਿੱਚ ਬਦਲ ਦਿੱਤਾ, ਜਿਸ ਦਾ ਉਦਘਾਟਨ 31 ਅਕਤੂਬਰ 2025 ਨੂੰ ਹੋਇਆ।

iv. ਵਿਕਟੋਰੀਆ ਮੈਮੋਰੀਅਲ ਹਾਲ ਵਿੱਚ ਇੱਕ ਮ੍ਰਿਤ ਰੁੱਖ ਦੇ ਅਵਸ਼ੇਸ਼ਾਂ ਨੂੰ ਸਵਛੰਦ ਨਾਮਕ ਇੱਕ ਮੂਰਤੀ ਵਿੱਚ ਬਦਲ ਦਿੱਤਾ ਗਿਆ ਹੈ, ਜੋ ਸਥਿਰਤਾ ਰਾਹੀਂ ਨਵੀਨੀਕਰਣ ਅਤੇ ਰਚਨਾਤਮਕਤਾ ਦੀ ਭਾਵਨਾ ਨੂੰ ਦਰਸਾਉਂਦੀ ਹੈ:

ਸੱਭਿਆਚਾਰ ਮੰਤਰਾਲਾ ਸਵੱਛਤਾ ਨੂੰ ਹੁਲਾਰਾ ਦੇਣ ਅਤੇ ਸੰਸਥਾਗਤ ਬਣਾਉਣ ਅਤੇ ਸਾਰੇ ਸੰਗਠਨਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਵਿਸ਼ੇਸ਼ ਅਭਿਆਨ ਦੌਰਾਨ ਕੀਤੇ ਗਏ ਚੰਗੇ ਕੰਮਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ।
****
ਸੁਨੀਲ ਕੁਮਾਰ ਤਿਵਾਰੀ
(Release ID: 2186761)
Visitor Counter : 8