ਵਣਜ ਤੇ ਉਦਯੋਗ ਮੰਤਰਾਲਾ
ਜੀਈਐੱਮ (ਜੈੱਮ-GeM) ਨੇ ‘ਜੀਈਐੱਮ ਪੋਰਟਲ ਰਾਹੀਂ ਜਨਤਕ ਖਰੀਦ ਵਿੱਚ ਕਾਨੂੰਨੀ ਪ੍ਰਕਿਰਿਆ’ ਅਨੁਪਾਲਣ’ ‘ਤੇ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ
Posted On:
01 NOV 2025 11:25AM by PIB Chandigarh
ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਸਰਕਾਰੀ ਈ-ਮਾਰਕਿਟਪਲੇਸ (GeM) ਨੇ ਬਿਸਵਾ ਬੰਗਲਾ ਕਨਵੈਂਸ਼ਨ ਸੈਂਟਰ, ਨਿਊਟਾਊਨ, ਕੋਲਕਾਤਾ ਵਿੱਚ ‘ਜੀਈਐੱਮ ਪੋਰਟਲ ਰਾਹੀਂ ਜਨਤਕ ਖਰੀਦ ਵਿੱਚ ਕਾਨੂੰਨੀ ਪ੍ਰਕਿਰਿਆ’ ਵਿਸ਼ੇ ‘ਤੇ ਇੱਕ ਨੀਤੀ-ਸਹਿ-ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਖਰੀਦਦਾਰਾਂ ਅਤੇ ਹਿਤਧਾਰਕਾਂ ਨੂੰ ਜੀਈਐੱਮ ‘ਤੇ ਮਨੁੱਖੀ ਸੰਸਾਧਨਾਂ ਦੀਆਂ ਸੇਵਾਵਾਂ ਲੈਂਦੇ ਹੋਏ ਕਾਨੂੰਨੀ ਅਤੇ ਪ੍ਰਕਿਰਿਆਤਮਕ ਪਾਲਣਾ ਬਾਰੇ ਜਾਗਰੂਕ ਕਰਨਾ ਸੀ।
ਇਸ ਮੌਕੇ ਸ਼੍ਰੀਮਤੀ ਡੋਲਾ ਸੇਨ, ਸੰਸਦ ਮੈਂਬਰ (ਰਾਜ ਸਭਾ) ਅਤੇ ਵਣਜ ਵਿਭਾਗ ਸਬੰਧੀ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ, ਬਤੌਰ ਮੁੱਖ ਮਹਿਮਾਨ ਮੌਜੂਦ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਪਾਰਦਰਸ਼ਿਤਾ, ਕੁਸ਼ਲਤਾ ਅਤੇ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ ਜਨਤਕ ਖਰੀਦ ਵਿੱਚ ਜਵਾਬਦੇਹੀ ਅਤੇ ਅਨੁਪਾਲਣ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ।
ਇਸ ਸੈਸ਼ਨ ਵਿੱਚ ਹੇਠ ਲਿਖੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ: ਜੀਈਐੱਮ ‘ਤੇ ਜਨਸ਼ਕਤੀ ਸੇਵਾ ਇਕਰਾਰਨਾਮਿਆਂ ਲਈ ਕਾਨੂੰਨੀ ਉਪਬੰਧਾਂ ਦੀ ਪਾਲਣਾ, ਜੀਈਐੱਮ ਪੋਰਟਲ ‘ਤੇ ਜਾਰੀ ਜਨਸ਼ਕਤੀ ਆਊਟਸੋਰਸਿੰਗ ਸੇਵਾਵਾਂ ਲਈ ਬੋਲੀਆਂ ਅਤੇ ਇਕਰਾਰਨਾਮਿਆਂ ਵਿੱਚ ਸੇਵਾ ਪੱਧਰ ਸਮਝੌਤੇ (ਐੱਸਐੱਲਏ) ਵਿੱਚ ਵਿਭਿੰਨ ਲਾਗੂ ਕਿਰਤ ਕਾਨੂੰਨ ਅਤੇ ਐਕਟ, ਬੋਲੀ ਨਿਰਮਾਣ ਦੌਰਾਨ ਲਾਜ਼ਮੀ ਖਰੀਦਦਾਰ ਦੀ ਵਚਨਬੱਧਤਾ, ਘੱਟੋ-ਘੱਟ ਮਜ਼ਦੂਰੀ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਬੋਲੀ ਦਸਤਾਵੇਜ਼ਾਂ ਵਿੱਚ ਐਲਾਨ, ਜਿਸ ਵਿੱਚ ਸਾਰੇ ਲਾਗੂ ਕਾਨੂੰਨਾਂ ਅਤੇ ਰੈਗੂਲੇਸ਼ਨਾਂ ਦੀ ਪਾਲਣਾ ਦੀ ਪੁਸ਼ਟੀ ਕੀਤੀ ਗਈ।
ਅਜਿਹੀਆਂ ਪਹਿਲਕਦਮੀਆਂ ਰਾਹੀਂ, ਜੀਈਐੱਮ (GeM) ਜਨਤਕ ਖਰੀਦ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਕਾਨੂੰਨੀ ਪਾਲਣਾ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਦਾ ਹੈ। ਇਹ ਪਲੈਟਫਾਰਮ ਸੁਸ਼ਾਸਨ ਦੇ ਸਿਧਾਂਤਾਂ ਦੇ ਅਨੁਸਾਰ ਇੱਕ ਨਿਰਪੱਖ, ਸਮਾਵੇਸ਼ੀ ਅਤੇ ਜ਼ਿੰਮੇਵਾਰ ਖਰੀਦ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣ ਲਈ ਪ੍ਰਤੀਬੱਧ ਹੈ।
*****
ਅਭਿਸ਼ੇਕ ਦਿਆਲ/ ਸ਼ੱਬੀਰ ਅਜ਼ਾਦ/ਏਕੇ
(Release ID: 2185872)
Visitor Counter : 5