ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ, ਪ੍ਰੋ. ਐੱਸ.ਪੀ. ਸਿੰਘ ਬਘੇਲ ਨੇ ਵਿਸ਼ੇਸ਼ ਮੁਹਿੰਮ 5.0 ਦੇ ਤਹਿਤ ਏਕਿਊਸੀਐੱਸ (AQCS) ਵਿੱਚ ਸਵੱਛਤਾ ਮੁਹਿੰਮ ਅਤੇ 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦੀ ਅਗਵਾਈ ਕੀਤੀ

प्रविष्टि तिथि: 30 OCT 2025 1:16PM by PIB Chandigarh

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਤਹਿਤ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਨੇ 29 ਅਕਤੂਬਰ, 2025 ਨੂੰ ਵਿਸ਼ੇਸ਼ ਮੁਹਿੰਮ 5.0 ਦੇ ਤਹਿਤ, ਨਵੀਂ ਦਿੱਲੀ ਦੇ ਪਸ਼ੂ ਕੁਆਰੰਟੀਨ ਅਤੇ ਪ੍ਰਮਾਣੀਕਰਣ ਸੇਵਾ (ਏਕਿਊਸੀਐੱਸ) ਵਿੱਚ ਇੱਕ ਸਵੱਛਤਾ ਮੁਹਿੰਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਦੇ ਰਾਜ ਮੰਤਰੀ, ਪ੍ਰੋ. ਐਸ.ਪੀ. ਸਿੰਘ ਬਘੇਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ, ਸ਼੍ਰੀ ਨਰੇਸ਼ ਪਾਲ ਗੰਗਵਾਰ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਪ੍ਰੋ. ਬਘੇਲ ਨੇ ਏਕਿਊਸੀਐੱਸ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਦੀ ਸਵੱਛਤਾ, ਰੱਖ-ਰਖਾਅ ਅਤੇ ਸੁਚੱਜੇ ਢੰਗ ਨਾਲ ਸੰਗਠਿਤ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਏਕਿਊਸੀਐੱਸ ਸਿਹਤਮੰਦ ਜਾਨਵਰਾਂ ਦੇ ਆਯਾਤ ਲਈ ਭਾਰਤ ਦੇ ਗੇਟਵੇਅ ਵਜੋਂ ਕੰਮ ਕਰਦਾ ਹੈ, ਸਾਰੀਆਂ ਖੇਪਾਂ ਦੀ ਵਿਗਿਆਨਕ ਕੁਆਰੰਟੀਨ ਅਤੇ ਸਿਹਤ ਜਾਂਚ ਨੂੰ ਯਕੀਨੀ ਬਣਾਉਂਦਾ ਹੈ।

ਇਸ ਮੁਹਿੰਮ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਗਰਮ ਭਾਗੀਦਾਰੀ ਨਿਭਾਈ, ਜਿਨ੍ਹਾਂ ਨੇ ਪਰਿਸਰਾਂ ਦੀ ਸਫਾਈ ਕੀਤੀ, ਪੁਰਾਣੀਆਂ ਸਮੱਗਰੀਆਂ ਦਾ ਨਿਪਟਾਰਾ ਕੀਤਾ ਅਤੇ ਕੰਮ ਦੇ ਖੇਤਰਾਂ ਨੂੰ ਪੁਨਰਗਠਿਤ ਕੀਤਾ। ਵਿਸ਼ੇਸ਼ ਮੁਹਿੰਮ 5.0 ਦੇ ਤਹਿਤ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਲੰਬਿਤ ਮਾਮਲਿਆਂ ਦੇ ਨਿਪਟਾਰੇ, ਫਾਈਲਾਂ ਦੀ ਸਮੀਖਿਆ ਕਰਨ ਅਤੇ ਆਪਣੇ ਦਫ਼ਤਰਾਂ ਵਿੱਚ ਸਫਾਈ ਗਤੀਵਿਧੀਆਂ ਦੀ ਸ਼ਲਾਘਾਯੋਗ ਪ੍ਰਗਤੀ ਜਾਰੀ ਰੱਖੀ ਹੈ । ਇਸ ਮੁਹਿੰਮ ਨੇ ਸਕ੍ਰੈਪ ਅਤੇ ਅਣਵਰਤੀਆਂ ਸਮੱਗਰੀਆਂ ਦੇ ਨਿਪਟਾਰੇ ਤੋਂ 554,753 ਰੁਪਏ ਦਾ ਮਾਲੀਆ ਵੀ ਪ੍ਰਾਪਤ ਕੀਤਾ। ਵੱਖ-ਵੱਖ ਮਾਪਦੰਡਾਂ ਦੇ ਤਹਿਤ ਪ੍ਰਾਪਤ ਪ੍ਰਗਤੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਮਾਪਦੰਡ

ਟੀਚਾ

ਪ੍ਰਾਪਤੀ

ਸੰਸਦ ਮੈਂਬਰਾਂ ਦੇ ਸੰਦਰਭ

15

11

ਸੰਸਦੀ ਭਰੋਸਾ

5

3

ਰਾਜ ਸਰਕਾਰ ਦੇ ਸੰਦਰਭ

8

8

ਜਨਤਕ ਸ਼ਿਕਾਇਤਾਂ

214

214

ਪੀਐੱਮਓ ਸੰਦਰਭ

3

3

ਜਨਤਕ ਸ਼ਿਕਾਇਤ ਅਪੀਲਾਂ

35

27

ਨਿਯਮਾਂ/ਪ੍ਰਕਿਰਿਆਵਾਂ ਦਾ ਸਰਲੀਕਰਨ

1

1

ਫਿਜੀਕਲ ਫਾਈਲਾਂ ਦੀ ਸਮੀਖਿਆ

24,645

24,645

ਈ-ਫਾਈਲਾਂ ਦੀ ਸਮੀਖਿਆ

680

562

ਸਾਈਟਾਂ ਦੀ ਸਫਾਈ

221

221

#ਏਕ ਪੇੜ ਮਾਂ ਕੇ ਨਾਮ ਪਹਿਲਕਦਮੀ ਤਹਿਤ ਇੱਕ ਰੁੱਖ ਲਗਾਉਣ ਦੀ ਮੁਹਿੰਮ ਵੀ ਆਯੋਜਿਤ ਕੀਤੀ ਗਈ, ਜਿਸ ਵਿੱਚ ਕੁਦਰਤ ਅਤੇ ਮਾਂ ਪ੍ਰਤੀ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਵਜੋਂ ਇੱਕ ਪੌਦਾ ਲਗਾਇਆ ਗਿਆ। ਆਪਣੇ ਸੰਬੋਧਨ ਵਿੱਚ, ਪ੍ਰੋ. ਐਸ.ਪੀ. ਸਿੰਘ ਬਘੇਲ ਨੇ ਗਲੋਬਲ ਵਾਰਮਿੰਗ ਦੀ ਵਧਦੀ ਚੁਣੌਤੀ ਅਤੇ ਸਮੂਹਿਕ ਵਾਤਾਵਰਣ ਸਬੰਧੀ ਜ਼ਿੰਮੇਵਾਰੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

************

ਅਦਿੱਤੀ ਅਗਰਵਾਲ/ਏਕੇ


(रिलीज़ आईडी: 2185853) आगंतुक पटल : 14
इस विज्ञप्ति को इन भाषाओं में पढ़ें: English , Urdu , हिन्दी , Tamil