ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਟ੍ਰਾਈ ਨੇ ਗਵਾਲੀਅਰ, ਇਟਾਰਸੀ ਤੋਂ ਬੁਰਹਾਨਪੁਰ ਰੇਲਵੇ ਰੂਟ ਅਤੇ ਮੱਧ ਪ੍ਰਦੇਸ਼ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ (ਐੱਮਪੀ ਐੱਲਐੱਸਏ) ਵਿੱਚ ਮੋਬਾਈਲ ਸੇਵਾ ਸੰਚਾਲਕਾਂ ਦੀ ਨੈੱਟਵਰਕ ਗੁਣਵੱਤਾ ਦਾ ਮੁਲਾਂਕਣ ਕੀਤਾ
ਇੰਡੀਪੈਂਡੈਂਟ ਡਰਾਈਵ ਟੈਸਟ (ਆਈਡੀਟੀ) ਦੇ ਨਤੀਜਿਆਂ ਦਾ ਪ੍ਰਕਾਸ਼ਨ
Posted On:
31 OCT 2025 1:03PM by PIB Chandigarh
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਨੇ ਸਤੰਬਰ 2025 ਦੌਰਾਨ ਮੱਧ ਪ੍ਰਦੇਸ਼ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਗਵਾਲੀਅਰ ਅਤੇ ਇਟਾਰਸੀ ਤੋਂ ਬੁਰਹਾਨਪੁਰ ਰੇਲਵੇ ਰੂਟ 'ਤੇ ਸੁਤੰਤਰ ਡਰਾਈਵ ਟੈਸਟ (ਆਈਡੀਟੀ) ਆਯੋਜਿਤ ਕੀਤੀ। ਸੁਤੰਤਰ ਡਰਾਈਵ ਟੈਸਟ ਨੂੰ ਵੱਖ-ਵੱਖ ਵਰਤੋਂ ਵਾਲੇ ਵਾਤਾਵਰਣਾਂ - ਸ਼ਹਿਰੀ ਖੇਤਰਾਂ, ਹੌਟਸਪੌਟਸ, ਜਨਤਕ ਆਵਾਜਾਈ ਕੇਂਦਰਾਂ ਆਦਿ ਵਿੱਚ ਬਿਹਤਰ ਮੋਬਾਈਲ ਨੈੱਟਵਰਕ ਲਈ ਡਿਜਾਈਨ ਕੀਤਾ ਗਿਆ ਹੈ।
ਟ੍ਰਾਈ ਨੇ ਆਪਣੀ ਨਿਯੁਕਤੀ ਏਜੰਸੀ ਰਾਹੀਂ 1 ਸਤੰਬਰ ਤੋਂ 4 ਸਤੰਬਰ 2025 ਵਿਚਾਲੇ ਗਵਾਲੀਅਰ ਸ਼ਹਿਰ ਵਿੱਚ 391.6 ਕਿਲੋਮੀਟਰ ਸਿਟੀ ਟੈਸਟ ਅਤੇ 4.7 ਕਿਲੋਮੀਟਰ ਵਾਕ ਟੈਸਟ ਅਤੇ 18 ਸਤੰਬਰ 2025 ਨੂੰ ਇਟਾਰਸੀ ਤੋਂ ਬੁਰਹਾਨਪੁਰ ਤੱਕ 252.2 ਕਿਲੋਮੀਟਰ ਰੇਲਵੇ ਰੂਟ ਦਾ ਵਿਸਤ੍ਰਿਤ ਡਰਾਈਵ ਟੈਸਟ ਕੀਤਾ। ਮੁਲਾਂਕਣ ਕੀਤੀ ਗਈ ਤਕਨਾਲੋਜੀ ਵਿੱਚ 2G, 3G, 4G ਅਤੇ 5G ਸ਼ਾਮਲ ਸੀ, ਜੋ ਵੱਖ-ਵੱਖ ਹੈਂਡਸੇਟ ਸਮਰੱਥਾ ਵਾਲੇ ਉਪਭੋਗਤਾਵਾਂ ਦੇ ਸੇਵਾ ਅਨੁਭਵ ਨੂੰ ਦਰਸਾਉਂਦੀ ਹੈ। ਸੁਤੰਤਰ ਡਰਾਈਵ ਟੈਸਟ ਦੇ ਨਤੀਜੇ ਅੱਗੇ ਦੀ ਜ਼ਰੂਰੀ ਕਾਰਵਾਈ ਲਈ ਸਾਰੇ ਸਬੰਧਿਤ ਦੂਰਸੰਚਾਰ ਸੇਵਾ ਪ੍ਰੋਵਾਈਡਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਪ੍ਰਮੁੱਖ ਪੈਰਾਮੀਟਰ ਮੁਲਾਂਕਣ:
a) ਵੌਇਸ ਸੇਵਾਵਾਂ: ਕਾਲ ਸੈੱਟਅੱਪ ਸਫਲਤਾ ਦਰ (CSSR), ਡ੍ਰੌਪ ਕਾਲ ਰੇਟ (DCR), ਕਾਲ ਸੈੱਟਅੱਪ ਸਮਾਂ, ਕਾਲ ਸਾਈਲੈਂਸ ਦਰ, ਸਪੀਚ ਕੁਆਲਿਟੀ (MOS), ਕਵਰੇਜ।
b) ਡੇਟਾ ਸੇਵਾਵਾਂ: ਡਾਊਨਲੋਡ/ਅੱਪਲੋਡ ਥਰੂਪੁੱਟ, ਲੇਟੈਂਸੀ, ਜਿੱਟਰ, ਪੈਕੇਟ ਡ੍ਰੌਪ ਰੇਟ, ਅਤੇ ਵੀਡੀਓ ਸਟ੍ਰੀਮਿੰਗ ਦੇਰੀ।
ਕਾਲ ਸੈੱਟਅੱਪ ਸਫਲਤਾ ਦਰ- ਏਅਰਟੇਲ,ਬੀਐੱਸਐੱਨਐੱਲ,ਆਰਜੇਆਈਐੱਲ ਅਤੇ ਵੀਆਈਐੱਲ ਦੀ ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਕਾਲ ਸੇਟਅੱਪ ਸਫਲਤਾ ਦਰ ਕ੍ਰਮਵਾਰ:99.66 ਪ੍ਰਤੀਸ਼ਤ, 81.33 ਪ੍ਰਤੀਸ਼ਤ, 99.44 ਪ੍ਰਤੀਸ਼ਤ ਅਤੇ 98.22 ਪ੍ਰਤੀਸ਼ਤ ਹੈ।
ਡ੍ਰੌਪ ਕਾਲ ਦਰ- ਏਅਰਟੇਲ,ਬੀਐੱਸਐੱਨਐੱਲ,ਆਰਜੇਆਈਐੱਲ ਅਤੇ ਵੀਆਈਐੱਲ ਵਿੱਚ ਆਟੋ-ਸਿਲੈਕਸ਼ਨ ਮੋਡ (5ਜੀ/4ਜੀ/3ਜੀ/2ਜੀ) ਵਿੱਚ ਡ੍ਰੌਪ ਕਾਲ ਦਰ ਕ੍ਰਮਵਾਰ: 0.11 ਪ੍ਰਤੀਸ਼ਤ, 7.81 ਪ੍ਰਤੀਸ਼ਤ, 0.11 ਪ੍ਰਤੀਸ਼ਤ ਅਤੇ 0.23 ਪ੍ਰਤੀਸ਼ਤ ਹੈ।
ਪ੍ਰਮੁੱਖ ਕਿਊਓਐੱਸ ਪੈਰਾਮੀਟਰਾਂ 'ਤੇ ਪ੍ਰਦਰਸ਼ਨ ਦਾ ਸਾਰ:
CSSR: ਕਾਲ ਸੈੱਟਅੱਪ ਸਫਲਤਾ ਦਰ (ਪ੍ਰਤੀਸ਼ਤ ਵਿੱਚ), CST: ਕਾਲ ਸੈੱਟਅੱਪ ਸਮਾਂ (ਮਿਲੀਸਕਿੰਟਾਂ ਵਿੱਚ), DCR: ਡ੍ਰੌਪਡ ਕਾਲ ਰੇਟ (ਪ੍ਰਤੀਸ਼ਤ ਵਿੱਚ), ਅਤੇ MOS: ਔਸਤ ਮੀਨ ਓਪੀਨੀਅਨ ਸਕੋਰ।



ਇਹ ਟੈਸਟ ਵਾਸਤਵਿਕ ਸਮੇਂ ਵਿੱਚ ਟ੍ਰਾਈ ਦੁਆਰਾ ਨਿਰਧਾਰਿਤ ਉਪਕਰਣਾਂ ਅਤੇ ਮਿਆਰੀ ਪ੍ਰੋਟੋਕੋਲ ਦੀ ਵਰਤੋਂ ਕਰਕੇ ਕੀਤੇ ਗਏ ਸਨ। ਵਿਸਤ੍ਰਿਤ ਰਿਪੋਰਟ ਟ੍ਰਾਈ ਦੀ ਵੇਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪਸ਼ਟੀਕਰਣ/ਜਾਣਕਾਰੀ ਲਈ ਭੋਪਾਲ ਵਿੱਚ ਟ੍ਰਾਈ ਖੇਤਰੀ ਦਫ਼ਤਰ ਵਿੱਚ ਸਲਾਹਕਾਰ ਸ਼੍ਰੀ ਸੰਜੈ ਕੁਮਾਰ ਗੁਪਤਾ ਤੋਂ ਈਮੇਲ adv.bhopal@trai.gov.in ਜਾਂ ਟੈਲੀਫੋਨ ਨੰਬਰ +91-755-2575501 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
*****
ਸਮਰਾਟ/ਐਲਨ/ਬਲਜੀਤ
(Release ID: 2184741)
Visitor Counter : 3