ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ.ਨੱਡਾ ਨੇ ਵਿਸ਼ੇਸ਼ ਅਭਿਆਨ 5.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨਿਰਮਾਣ ਭਵਨ, ਨਵੀਂ ਦਿੱਲੀ ਸਥਿਤ ਦਫਤਰ ਪਰਿਸਰ ਦਾ ਨਰੀਖਣ ਕੀਤਾ


ਅਭਿਆਨ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜ਼ਿਕਰਯੋਗ ਪ੍ਰਗਤੀ: 43,000 ਤੋਂ ਵਧੇਰੇ ਫਾਈਲਾਂ ਦੀ ਸਮੀਖਿਆ ਕੀਤੀ ਗਈ, 30,000 ਵਰਗ ਫੁੱਟ ਦਫਤਰ ਦਾ ਸਥਾਨ ਖਾਲੀ ਹੋਇਆ

ਕਬਾੜ ਨਿਪਟਾਉਣ ਨਾਲ 38.66 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਇਆ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅਭਿਆਨ ਤਹਿਤ ਨਿਰਧਾਰਿਤ ਟੀਚਿਆਂ ਨੂੰ 100% ਹਾਸਲ ਕੀਤਾ, ਜਿਸ ਨਾਲ ਕੁਸ਼ਲਤਾ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਸੰਕਲਪ ਦੀ ਪੁਸ਼ਟੀ ਹੋਈ

प्रविष्टि तिथि: 30 OCT 2025 6:33PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਮੌਜੂਦਾ ਵਿਸ਼ੇਸ਼ ਅਭਿਆਨ 5.0 ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨਿਰਮਾਣ ਭਵਨ, ਨਵੀਂ ਦਿੱਲੀ ਸਥਿਤ ਦਫਤਰ ਦੇ ਕਮਰੇ ਅਤੇ ਪਰਿਸਰ ਦਾ ਨਰੀਖਣ ਕੀਤਾ। ਇਸ ਦੌਰਾਨ, ਸ਼੍ਰੀ ਜੇ.ਪੀ. ਨੱਡਾ ਨੇ ਬਿਹਤਰ ਸਵੱਛਤਾ, ਕੁਸ਼ਲ ਪ੍ਰਸ਼ਾਸਨ ਅਤੇ ਬਿਹਤਰ ਸੇਵਾ ਵੰਡ ਪ੍ਰਤੀ ਸਰਕਾਰ ਦਾ ਸੰਕਲਪ ਦੁਹਾਇਆ।

ਵਿਸ਼ੇਸ਼ ਅਭਿਆਨ 5.0 (2 ਤੋਂ 31 ਅਕਤੂਬਰ, 2025) ਅਧੀਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਵੱਛ ਭਾਰਤ, ਰਿਕਾਰਡ ਪ੍ਰਬੰਧਨ, ਜਨ ਸ਼ਿਕਾਇਤਾਂ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ‘ਤੇ ਵਿਸ਼ੇਸ਼ ਜ਼ੋਰ ਦਿੱਤਾ, ਜਿਸ ਵਿੱਚ ਈ-ਕਚਰਾ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ ਆਉਣ ਵਾਲੇ ਕੇਂਦਰ ਸਰਕਾਰ ਦੇ ਹਸਪਤਾਲਾਂ, ਸੰਸਥਾਨਾਂ, ਸਬੰਧ ਅਤੇ ਅਧੀਨ ਦਫ਼ਤਰਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਜਨਤਕ ਖੇਤਰ ਦੇ ਉਪਕਰਮਾਂ ਵਿਚਕਾਰ ਨਿਰੰਤਰ ਨਿਗਰਾਨੀ ਅਤੇ ਤਾਲਮੇਲ ਦੇ ਪ੍ਰਭਾਵਸ਼ਾਲੀ ਅਤੇ ਟਿਕਾਊ ਲਾਗੂਕਰਨ ਨੂੰ ਯਕੀਨੀ ਬਣਾਇਆ ਹੈ।

ਅਭਿਆਨ ਤਹਿਤ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਕੁੱਲ 1,639 ਸਵੱਛਤਾ ਅਭਿਆਨ ਚਲਾਏ ਗਏ ਹਨ ਅਤੇ 85 ਸਾਂਸਦ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ, 5,000 ਜਨ ਸ਼ਿਕਾਇਤਾਂ ਅਤੇ 418 ਜਨ ਸ਼ਿਕਾਇਤ ਸਬੰਧੀ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਹੈ। 

ਇਸ ਤੋਂ ਇਲਾਵਾ, 43,174 ਫਿਜੀਕਲ ਫਾਈਨਾਂ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 30,082 ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਹੀ ਤਰ੍ਹਾਂ, 6,304 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2,553 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹੈ। ਇਸ ਅਭਿਆਨ ਨਾਲ 30,697 ਵਰਗ ਫੁੱਟ ਦਫ਼ਤਰ ਦਾ ਸਥਾਨ ਵੀ ਖਾਲੀ ਹੋਇਆ ਹੈ ਅਤੇ 38,66,476 ਰੁਪਏ ਦਾ ਮਾਲੀਆ ਹਾਸਲ ਹੋਇਆ ਹੈ।

ਵਿਭਾਗ ਨੇ ਵਿਸ਼ੇਸ਼ ਮੁਹਿੰਮ 5.0 ਦੇ ਤਹਿਤ ਆਪਣੇ ਟੀਚਿਆਂ ਦਾ 100% ਸਫਲਤਾਪੂਰਵਕ ਪ੍ਰਾਪਤ ਕਰ ਲਿਆ ਹੈ, ਜੋ ਕਿ ਕੁਸ਼ਲਤਾ, ਸਥਿਰਤਾ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਆਪਣੀਆਂ ਸਾਰੀਆਂ ਪਹਿਲਕਦਮੀਆਂ ਵਿੱਚ ਸਵੱਛਤਾ, ਪਾਰਦਰਸ਼ਿਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦਾ ਹੈ, ਜੋ ਕਿ ਮਜ਼ਬੂਤ ​​ਜਨਤਕ ਸਿਹਤ ਸ਼ਾਸਨ ਅਤੇ ਬਿਹਤਰ ਜਨਤਕ ਸੇਵਾ ਵੰਡ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

*****

ਐੱਸਆਰ/ਬਲਜੀਤ 


(रिलीज़ आईडी: 2184696) आगंतुक पटल : 12
इस विज्ञप्ति को इन भाषाओं में पढ़ें: English , Urdu , हिन्दी