ਖੇਤੀਬਾੜੀ ਮੰਤਰਾਲਾ
                
                
                
                
                
                    
                    
                        ਰਾਸ਼ਟਰੀ ਐੱਫਪੀਓ ਸਮਾਗਮ 2025: ਨਵੀਨਤਾ, ਸਮਾਵੇਸ਼ ਅਤੇ ਬਜ਼ਾਰ ਸੰਪਰਕਾਂ ਰਾਹੀਂ ਕਿਸਾਨ ਉਤਪਾਦਕ ਸੰਗਠਨਾਂ ਦਾ ਸਸ਼ਕਤੀਕਰਣ
                    
                    
                        
ਆਯੋਜਨ 10,000 ਕਿਸਾਨ ਉਤਪਾਦਕ ਸੰਗਠਨਾਂ (FPOs) ਦੇ ਗਠਨ ਅਤੇ ਪ੍ਰਮੋਸ਼ਨ ਲਈ ਯੋਜਨਾ ਦੇ ਤਹਿਤ ਮਹੱਤਵਪੂਰਨ ਪ੍ਰਾਪਤੀਆਂ ਦਾ ਉਤਸਵ ਮਨਾਉਂਦਾ ਹੈ
ਇਸ ਦੋ ਦਿਨਾਂ ਦੇ ਸਮਾਗਮ ਵਿੱਚ 24 ਰਾਜਾਂ ਅਤੇ 140 ਜ਼ਿਲ੍ਹਿਆਂ ਦੇ 500 ਤੋਂ ਵੱਧ ਕਿਸਾਨ ਹਿੱਸਾ ਲੈਣਗੇ
                    
                
                
                    Posted On:
                29 OCT 2025 7:19PM by PIB Chandigarh
                
                
                
                
                
                
                ਭਾਰਤੀ ਖੇਤੀਬਾੜੀ ਅਤੇ ਖੇਤੀਬਾੜੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਕਲਪ ਦੇ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ 30-31 ਅਕਤੂਬਰ 2025 ਨੂੰ NCDC ਅਤੇ NCUI ਕੈਂਪਸ, ਹੌਜ਼ ਖਾਸ, ਨਵੀਂ ਦਿੱਲੀ ਵਿਖੇ ਰਾਸ਼ਟਰੀ FPO ਸਮਾਗਮ 2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ 10,000 ਕਿਸਾਨ ਉਤਪਾਦਕ ਸੰਗਠਨਾਂ (FPOs) ਦੇ ਗਠਨ ਅਤੇ ਪ੍ਰਮੋਸ਼ਨ ਲਈ ਯੋਜਨਾ ਦੇ ਤਹਿਤ ਪ੍ਰਾਪਤ ਮਹੱਤਵਪੂਰਨ ਪ੍ਰਾਪਤੀਆਂ ਦਾ ਉਤਸਵ ਹੈ ਅਤੇ ਸਹਿਯੋਗ, ਤਕਨਾਲੋਜੀ ਅਤੇ ਵੈਲਿਉ ਐਡੀਸ਼ਨ ਰਾਹੀਂ ਕਿਸਾਨ ਸਮੂਹਾਂ ਨੂੰ ਹੋਰ ਸਸ਼ਕਤ ਬਣਾਉਣ ਦਾ ਉਦੇਸ਼ ਰੱਖਦਾ ਹੈ।
ਦੋ ਦਿਨਾਂ ਦੇ ਸਮਾਗਮ ਵਿੱਚ 24 ਰਾਜਾਂ ਅਤੇ 140 ਜ਼ਿਲ੍ਹਿਆਂ ਦੇ 500 ਤੋਂ ਵੱਧ ਕਿਸਾਨ, ਲਾਗੂ ਕਰਨ ਏਜੰਸੀਆਂ (IAs), ਕਲੱਸਟਰ-ਅਧਾਰਿਤ ਵਪਾਰਕ ਸੰਗਠਨ (CBBOs), ਅਤੇ ਪ੍ਰਗਤੀਸ਼ੀਲ FPOs ਹਿੱਸਾ ਲੈਣਗੇ। ਪ੍ਰਦਰਸ਼ਨੀ ਸਟਾਲਾਂ ਰਾਹੀਂ ਕੁੱਲ 267 FPO ਆਪਣੇ ਉਤਪਾਦਾਂ ਅਤੇ ਨਵੀਨਤਾਵਾਂ ਦਾ ਪ੍ਰਦਰਸ਼ਨ ਕਰਨਗੇ।
ਇਨ੍ਹਾਂ ਵਿੱਚੋਂ 57 FPO ਸਟਾਲ NCDC ਕੰਪਲੈਕਸ, ਹੌਜ਼ ਖਾਸ, ਨਵੀਂ ਦਿੱਲੀ ਵਿਖੇ ਪ੍ਰਦਰਸ਼ਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਵੈਲਿਉ ਐਡੀਡ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ ਜੋ ਭਾਰਤੀ ਖੇਤੀਬਾੜੀ ਦੀ ਸਮ੍ਰਿੱਧੀ ਵਿਭਿੰਨਤਾ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਦਰਸ਼ਨੀ ਵਿੱਚ ਅਨਾਜ, ਦਾਲਾਂ, ਬਾਜਰਾ, ਮਸਾਲੇ, ਤੇਲ ਬੀਜ, ਫਲ, ਸਬਜ਼ੀਆਂ, ਸ਼ਹਿਦ, ਚਾਹ, ਕੌਫੀ, ਡੇਅਰੀ ਅਤੇ ਜੈਵਿਕ ਉਤਪਾਦਾਂ ਦੇ ਉਤਪਾਦਨ ਅਤੇ ਮਾਰਕਿਟਿੰਗ ਵਿੱਚ ਲੱਗੇ FPOs ਦੇ ਨਾਲ-ਨਾਲ ਪ੍ਰੋਸੈੱਸਡ ਅਤੇ ਵੈਲਿਉ ਐਡੀਡ ਵਸਤੁਆਂ ਜਿਵੇਂ ਕਿ  ਅਚਾਰ, ਜੈਮ, ਗੁੜ, ਜੜੀ-ਬੂਟੀਆਂ ਅਤੇ ਕੁਦਰਤੀ ਉਤਪਾਦਾਂ, ਮੇਵੇ ਅਤੇ ਪਰੰਪਰਾਗਤ ਹੱਥ ਨਾਲ ਬਣੇ ਭੋਜਨ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਪ੍ਰਦਰਸ਼ਨੀ "ਇੱਕ ਭਾਰਤ - ਇੱਕ ਖੇਤੀਬਾੜੀ" ਦੀ ਭਾਵਨਾ ਨੂੰ ਰੇਖਾਂਕਿਤ ਕਰਦੀ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਵੱਖ-ਵੱਖ ਖੇਤਰਾਂ ਦੇ FPOs ਇੱਕ ਲਚਕੀਲੇ ਅਤੇ ਬਜ਼ਾਰ-ਸੰਚਾਲਿਤ ਖੇਤੀਬਾੜੀ-ਅਰਥਵਿਵਸਥਾ ਬਣਾਉਣ ਲਈ ਇਕੱਠੇ ਹੋ ਰਹੇ ਹਨ।
FPO ਸਮਾਗਮ 2025 ਵਿੱਚ ਪ੍ਰਮੁੱਖ ਖੇਤੀਬਾੜੀ ਵਿਸ਼ਿਆਂ 'ਤੇ ਤਕਨੀਕੀ ਸੈਸ਼ਨਾਂ ਅਤੇ ਪੈਨਲ ਚਰਚਾਵਾਂ ਦੀ ਇੱਕ ਲੜੀ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਸ਼ਾਮਲ ਹਨ:
• ਤੇਲ ਬੀਜ ਉਤਪਾਦਨ ਅਤੇ ਵੈਲਿਉ ਐਡੀਸ਼ਨ
• ਪਾਣੀ ਦੀ ਵਰਤੋਂ ਕੁਸ਼ਲਤਾ ਅਤੇ ਟਿਕਾਊ ਸਿੰਚਾਈ ਅਭਿਆਸਾਂ (ਸੁਸ਼੍ਰੀ ਅਰਚਨਾ ਵਰਮਾ, ਸਹਾਇਕ ਸਕੱਤਰ ਅਤੇ ਪ੍ਰਬੰਧ ਨਿਰਦੇਸ਼ਕ, NWM ਦੁਆਰਾ)
• ਕੁਦਰਤੀ ਖੇਤੀ ਅਤੇ ਇਸ ਦੇ ਬਜ਼ਾਰ ਮੌਕੇ (NMNF ਦੁਆਰਾ ਆਯੋਜਿਤ)
• ਐਗਰੀਕਲਚਰਲ ਇਨਫ੍ਰਾਸਟ੍ਰਕਚਰ ਫੰਡ (AIF) – ਕ੍ਰੈਡਿਟ ਤੱਕ ਪਹੁੰਚ ਅਤੇ ਬੁਨਿਆਦੀ ਢਾਂਚਾ ਵਿਕਾਸ
• ਸ਼ਹਿਦ ਉਤਪਾਦਨ, ਪ੍ਰੋਸੈੱਸਿੰਗ, ਪੈਕੇਜਿੰਗ, ਅਤੇ ਮਾਰਕਿਟਿੰਗ (NBB ਦੇ ਨਾਲ)
• ਡਿਜੀਟਲ ਕਾਮਰਸ ਪਲੈਟਫਾਰਮ ਅਤੇ ਮਾਰਕਿਟ ਪਹੁੰਚ (ਫਲਿੱਪਕਾਰਟ ਦੁਆਰਾ ਸੈਸ਼ਨ)
• ਖਾਦ ਅਤੇ ਕੀਟਨਾਸ਼ਕ ਪ੍ਰਬੰਧਨ (HIL ਦੁਆਰਾ ਸੈਸ਼ਨ)
• ਐਗਮਾਰਕ ਪ੍ਰਮਾਣੀਕਰਣ ਪ੍ਰਕਿਰਿਆ ਅਤੇ ਲਾਭ (DMI ਦੁਆਰਾ ਸੈਸ਼ਨ)
• ਬੀਜ ਉਤਪਾਦਨ, ਪੈਕੇਜਿੰਗ, ਅਤੇ ਮਾਰਕਿਟਿੰਗ (NSC ਦੁਆਰਾ ਸੈਸ਼ਨ)
• ਵਪਾਰਕ ਸਬੰਧਾਂ ਅਤੇ ਸਾਂਝੇਦਾਰੀ ਲਈ ਖਰੀਦਦਾਰ-ਵਿਕਰੇਤਾ ਸੰਪਰਕ
ਇਨ੍ਹਾਂ ਵਿਚਾਰ-ਵਟਾਂਦਰੇ ਤੋਂ ਇਲਾਵਾ, ਇਸ ਸਮਾਗਮ ਵਿੱਚ ਉੱਚ-ਪ੍ਰਦਰਸ਼ਨ ਕਰਨ ਵਾਲੇ FPOs, CBBOs, ਅਤੇ ਲਾਗੂ ਕਰਨ ਏਜੰਸੀਆਂ ਨੂੰ ਕਿਸਾਨ ਲਾਮਬੰਦੀ, ਵਪਾਰਕ ਪ੍ਰਦਰਸ਼ਨ ਅਤੇ ਡਿਜੀਟਲ ਸਮਰੱਥਨ ਵਿੱਚ ਉਨ੍ਹਾਂ ਦੀ ਉੱਤਮਤਾ ਲਈ ਸਨਮਾਨਿਤ ਕੀਤਾ ਜਾਵੇਗਾ। ਇੱਕ ਸਮਰਪਿਤ ਖਰੀਦਦਾਰ-ਵਿਕਰੇਤਾ ਮੀਟਿੰਗ ਕਿਸਾਨਾਂ, ਖੇਤੀਬਾੜੀ-ਉਦਯੋਗਾਂ ਅਤੇ ਈ-ਕਾਮਰਸ ਪਲੈਟਫਾਰਮਾਂ ਵਿਚਕਾਰ ਸਿੱਧੇ ਬਜ਼ਾਰ ਸੰਪਰਕ ਨੂੰ ਅਸਾਨ ਬਣਾਏਗੀ, ਜਿਸ ਨਾਲ ਗ੍ਰਾਮੀਣ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਹੋਣਗੇ।
ਰਾਸ਼ਟਰੀ ਐੱਫਪੀਓ ਸਮਾਗਮ 2025 ਕਿਸਾਨ ਉੱਦਮਤਾ ਦਾ ਜਸ਼ਨ ਮਨਾਉਣ ਅਤੇ ਇਸ ਗੱਲ ‘ਤੇ ਚਾਨਣਾ ਪਾਉਣ ਲਈ ਇੱਕ ਇਤਿਹਾਸਿਕ ਪਲੈਟਫਾਰਮ ਵਜੋਂ ਖੜ੍ਹਾ ਹੈ ਕਿ ਕਿਵੇਂ ਸਮੂਹਿਕ ਯਤਨ ਗ੍ਰਾਮੀਣ ਪਰਿਵਰਤਨ, ਡਿਜੀਟਲ ਸ਼ਮੂਲੀਅਤ ਅਤੇ ਲੰਬੇ ਸਮੇਂ ਦੇ ਖੇਤੀਬਾੜੀ ਕਾਰੋਬਾਰ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ - ਜੋ ਭਾਰਤ ਦੀ ਖੇਤੀਬਾੜੀ ਅਰਥਵਿਵਸਥਾ ਵਿੱਚ ਕਿਸਾਨਾਂ ਨੂੰ ਉਤਪਾਦਕਾਂ, ਪ੍ਰੋਵਾਈਡਰ ਅਤੇ ਭਾਗੀਦਾਰਾਂ ਵਜੋਂ ਸਸ਼ਕਤ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ।
********
ਆਰਸੀ/ਏਆਰ/ਬਲਜੀਤ
                
                
                
                
                
                (Release ID: 2184130)
                Visitor Counter : 3