ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਪੀਸੀ ਅਤੇ ਪੀਐੱਨਡੀਟੀ ਐਕਟ, 1994 ਦੇ ਲਾਗੂਕਰਨ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਣ ਲਈ ਸੈਂਟਰਲ ਸੁਪਰਵਾਈਜ਼ਰੀ ਬੋਰਡ ਦੀ 31ਵੀਂ ਬੈਂਠਕ ਬੁਲਾਈ
2021-23 ਦੇ ਐੱਸਆਰਐੱਸ ਡੇਟਾ ਦਰਸਾਉਂਦਾ ਹੈ ਕਿ ਭਾਰਤ ਨੇ ਜਨਮ ਸਮੇਂ ਲਿੰਗ ਅਨੁਪਾਤ (ਐੱਸਆਰਬੀ) ਵਿੱਚ ਸੁਧਾਰ ਕੀਤਾ ਹੈ, ਅਤੇ ਕਈ ਰਾਜਾਂ ਵਿੱਚ ਐੱਸਆਰਬੀ ਦੇ ਅੰਕੜੇ 917 ਦੇ ਰਾਸ਼ਟਰੀ ਔਸਤ ਤੋਂ ਵੱਧ ਹਨ: ਸ਼੍ਰੀ ਨੱਡਾ
ਕੇਂਦਰੀ ਸਿਹਤ ਮੰਤਰੀ ਨੇ ਸੀਐੱਸਬੀ ਬੈਠਕ ਦੌਰਾਨ ਪੀਸੀ ਅਤੇ ਪੀਐੱਨਡੀਟੀ ਐਕਟ, 1994 ਦੇ ਪ੍ਰਤੀ ਸੰਵੇਨਸ਼ੀਲਤਾ, ਸਮਰੱਥਾ ਨਿਰਮਾਣ ਅਤੇ ਇਸ ਦੇ ਸਖ਼ਤ ਲਾਗੂਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
28 OCT 2025 9:37PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਸੈਂਟਰਲ ਸੁਪਰਵਾਈਜ਼ਰੀ ਬੋਰਡ (ਸੀਐੱਸਬੀ) ਦੀ 13ਵੀਂ ਮੀਟਿੰਗ ਬੁਲਾਈ। ਜਿਸ ਵਿੱਚ ਪੀਸੀ ਅਤੇ ਪੀਐੱਨਡੀਟੀ ਐਕਟ ਦੇ ਲਾਗੂਕਰਨ ਨੂੰ ਮਜ਼ਬੂਤ ਬਣਾਉਣ ਅਤੇ ਲਿੰਗ ਚੋਣ ਅਤੇ ਲਿੰਗ ਨਿਰਧਾਰਨ ਲਈ ਡਾਕਟਰੀ ਤਕਨੀਕਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਰਾਸ਼ਟਰ ਦੀ ਪ੍ਰਤੀਬੱਧਤਾ ਦੁਹਰਾਈ ਗਈ। ਮੀਟਿੰਗ ਦੇ ਏਜੰਡੇ ਵਿੱਚ ਲਿੰਗ ਸੰਤੁਲਨ ਦੇ ਮੁੱਦਿਆਂ 'ਤੇ ਵਿਸਤ੍ਰਿਤ ਚਰਚਾ ਅਤੇ ਪਿਛਲੀ CSB ਮੀਟਿੰਗ ਵਿੱਚ ਤੈਅ ਕੀਤੇ ਗਏ ਵੱਖ-ਵੱਖ ਕਾਰਜ ਬਿੰਦੂਆਂ 'ਤੇ ਹੋਈ ਪ੍ਰਗਤੀ ਦੀ ਸਮੀਖਿਆ ਸ਼ਾਮਲ ਸੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ 2021-23 ਲਈ ਨਵੀਨਤਮ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐੱਸਆਰਐੱਸ) ਰਿਪੋਰਟ ਦਾ ਜ਼ਿਕਰ ਕੀਤਾ, ਜਿਸ ਵਿੱਚ ਰਾਸ਼ਟਰੀ ਐੱਸਆਰਬੀ ਵਿੱਚ ਸੁਧਾਰ ਦਰਸਾਇਆ ਗਿਆ ਹੈ। ਰਾਜ-ਵਾਰ ਪ੍ਰਗਤੀ 'ਤੇ ਵੀ ਚਰਚਾ ਕੀਤੀ ਗਈ। ਅਦਾਲਤੀ ਕੇਸਾਂ ਦੇ ਨਿਪਟਾਰੇ, ਕੈਂਪਸ ਨਿਰੀਖਣ ਅਤੇ ਸੁਵਿਧਾਵਾਂ ਦੇ ਰਜਿਸਟ੍ਰੇਸ਼ਨਾਂ ਰਾਹੀਂ ਸਾਹਮਣੇ ਆਏ ਪ੍ਰਦਰਸ਼ਨ ਨਤੀਜਿਆਂ ਨੇ ਸਮੇਂ ਦੇ ਨਾਲ ਨਿਰੰਤਰ ਸੁਧਾਰ ਨੂੰ ਦਰਸਾਇਆ। ਚਰਚਾ ਦੇ ਪ੍ਰਮੁੱਖ ਵਿਸ਼ੇ ਇਹ ਯਕੀਨੀ ਬਣਾਉਣ ‘ਤੇ ਕੇਂਦ੍ਰਿਤ ਸਨ ਕਿ ਲੈਂਗਿਕ ਸੰਤੁਲਨ ਨੂੰ ਅੱਗੇ ਵਧਾਉਣ ਲਈ ਰਾਸ਼ਟਰੀ ਅਤੇ ਉਪ-ਰਾਸ਼ਟਰੀ ਦੋਨਾਂ ਪੱਧਰਾਂ 'ਤੇ ਪ੍ਰਭਾਵਸ਼ਾਲੀ ਕਾਰਵਾਈ ਸਮੇਂ ਦੀ ਮੰਗ ਹੈ।
ਸ਼੍ਰੀ ਨੱਡਾ ਨੇ ਤਕਨਾਲੋਜੀ-ਅਧਾਰਿਤ ਚੁਣੌਤੀਆਂ ਨਾਲ ਨਜਿੱਠਣ ਲਈ 6 ਅਕਤੂਬਰ 2025 ਨੂੰ ਆਯੋਜਿਤ ਰਾਸ਼ਟਰੀ ਸੰਵੇਦਨਸ਼ੀਲ ਵਰਕਸ਼ਾਪ ਦਾ ਵੀ ਜ਼ਿਕਰ ਕੀਤਾ ਅਤੇ ਪੋਰਟੇਬਲ ਡਾਇਗਨੌਸਟਿਕ ਡਿਵਾਈਸਾਂ ਅਤੇ ਲਿੰਗ ਨਿਰਧਾਰਣ ਲਈ ਔਨਲਾਈਨ ਇਸ਼ਤਿਹਾਰਾਂ ਵਰਗੀਆਂ ਉੱਭਰਦੀਆਂ ਡਿਜੀਟਲ ਯੁੱਗ ਦੀਆਂ ਚੁਣੌਤੀਆਂ ‘ਤੇ ਪ੍ਰਭਾਵੀ ਕਾਰਵਾਈ ‘ਤੇ ਜ਼ੋਰ ਦਿੰਦੇ ਹੋਏ ਲਾਗੂਕਰਨ ਅਤੇ ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਹਿਤਧਾਰਕਾਂ ਦੇ ਵਿਚਕਾਰ ਹੋਰ ਵਧੇਰੇ ਰਾਜ-ਪੱਧਰੀ ਵਰਕਸ਼ਾਪਾਂ ਅਤੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲਤਾ ਗਤੀਵਿਧੀਆਂ, ਰਾਜ-ਵਾਰ ਗੱਲਬਾਤ ਅਤੇ ਸਮੀਖਿਆਵਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਇੱਕ ਨਿਯਮਿਤ ਪ੍ਰਕਿਰਿਆ ਹੋਣੀ ਚਾਹੀਦੀ ਹੈ। ਪੀਸੀ ਅਤੇ ਪੀਐੱਨਡੀਟੀ ਐਕਟ ਨੂੰ ਸਖ਼ਤੀ ਨਾਲ ਲਾਗੂ ਕਰਕੇ ਲੈਂਗਿਕ ਸੰਤੁਲਨ ਯਕੀਨੀ ਬਣਾਉਣ ਦੀ ਮਹੱਤਤਾ ਨੂੰ ਪ੍ਰਚਾਰਿਤ ਕਰਨ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਇੱਕ ਪ੍ਰੇਰਕ ਸ਼ਕਤੀ ਹੈ।
ਕੇਂਦਰੀ ਸਿਹਤ ਮੰਤਰੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ, ਉੱਤਰਾਖੰਡ, ਹਰਿਆਣਾ ਆਦਿ ਰਾਜਾਂ ਦੁਆਰਾ ਲਿੰਗ-ਭੇਦਭਾਵਪੂਰਣ ਲਿੰਗ ਚੋਣ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਨਵੀਨਤਾਕਾਰੀ ਰਣਨੀਤੀਆਂ ਸਮੇਤ, ਚੁੱਕੇ ਗਏ ਸਰਗਰਮ ਕਦਮਾਂ ਦਾ ਵੀ ਜ਼ਿਕਰ ਕੀਤਾ।
ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ੍ਰੀਵਾਸਤਵ ਨੇ ਐੱਸਆਰਬੀ ਵਿੱਚ ਹੋਰ ਸੁਧਾਰ ਲਿਆਉਣ ਲਈ ਪੀਸੀ ਐਂਡ ਪੀਐੱਨਡੀਟੀ ਐਕਟ ਦੇ ਲਾਗੂ ਕਰਨ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਉਚਿਤ ਪ੍ਰਤੀਬੱਧਤਾ ਦੇ ਨਾਲ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਕਿ ਕੁੜੀਆਂ ਦੀ ਸਿਹਤ ਅਤੇ ਤੰਦਰੁਸਤੀ ਇੱਕ ਪ੍ਰਮੁੱਖ ਤਰਜੀਹੀ ਖੇਤਰ ਬਣਿਆ ਰਹੇ। ਜਿਸ ਨੂੰ ਭਾਰਤ ਭਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਹਾਲ ਹੀ ਵਿੱਚ ਸੰਪੰਨ ਹੋਏ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ (ਐੱਸਐੱਨਐੱਸਪੀਏ) ਦੌਰਾਨ ਵੀ ਲਿਆ ਗਿਆ ਸੀ।

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਸਾਵਿਤਰੀ ਠਾਕੁਰ ਨੇ ਲਿੰਗ-ਭੇਦਭਾਵਪੂਰਨ ਲਿੰਗ ਚੋਣ ਨੂੰ ਰੋਕਣ ਲਈ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਵੱਖ-ਵੱਖ ਕਦਮਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕੁੜੀਆਂ ਦੇ ਮਹੱਤਵ ਨੂੰ ਹੁਲਾਰਾ ਦੇਣ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਪਹਿਲ ਦੇ ਪ੍ਰਭਾਵ ‘ਤੇ ਚਾਨਣਾ ਪਾਇਆ। ਜਨਮ ਸਮੇਂ ਲਿੰਗ ਅਨੁਪਾਤ ਵਿੱਚ ਸੁਧਾਰ ‘ਤੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕੀ ਪ੍ਰਗਤੀ ਅਤੇ ਤਾਲਮੇਲ ਵਾਲੇ ਯਤਨ ਜਾਰੀ ਰਹਿਣੇ ਚਾਹੀਦੇ ਹਨ।
ਸੀਐੱਸਬੀ ਮੈਂਬਰਾਂ ਨੇ ਵੱਖ-ਵੱਖ ਚੁਣੌਤੀਆਂ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅੱਗੇ ਵਧਣ ਦੇ ਤਰੀਕੇ ਸੁਝਾਏ, ਨਾਲ ਹੀ ਧਿਆਨ ਦੇਣ ਯੋਗ ਵੱਖ-ਵੱਖ ਪਹਿਲੂਆਂ 'ਤੇ ਕੀਮਤੀ ਜਾਣਕਾਰੀ ਅਤੇ ਸੂਝ ਵੀ ਦਿੱਤੀ। ਵੱਖ-ਵੱਖ ਏਜੰਡਾ ਬਿੰਦੂਆਂ ‘ਤੇ ਚਰਚਾ ਕੀਤੇ ਗਏ ਪ੍ਰਮੁੱਖ ਖੇਤਰਾਂ ਵਿੱਚ ਪ੍ਰਮੁੱਖ ਹਿਤਧਾਰਕਾਂ ਨਾਲ ਨਿਰੰਤਰ ਗੱਲਬਾਤ ਅਤੇ ਨਿਰੰਤਰ ਨਿਗਰਾਨੀ ਗਤੀਵਿਧੀਆਂ ਰਾਹੀਂ ਪੀਸੀ ਅਤੇ ਪੀਐੱਨਡੀਟੀ ਐਕਟ ਦੇ ਲਾਗੂ ਕਰਨ ਨੂੰ ਵਿਆਪਕ ਤੌਰ 'ਤੇ ਮਜ਼ਬੂਤ ਕਰਨ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ।
ਕੇਂਦਰੀ ਸਿਹਤ ਮੰਤਰੀ ਨੇ ਦੁਹਰਾਇਆ ਕਿ ਸੀਐੱਸਬੀ ਬੋਰਡ ਦੇ ਆਦੇਸ਼ ਨੂੰ ਪੂਰਾ ਕਰਨ ਲਈ ਨਿਰਦੇਸ਼ ਅਤੇ ਨਿਗਰਾਨੀ ਪ੍ਰਦਾਨ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ ਅਤੇ ਪੀਸੀ ਐਂਡ ਪੀਐੱਨਡੀਟੀ ਐਕਟ ਦੇ ਲਾਗੂਕਰਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰਦਾ ਰਹੇਗਾ।


ਇਸ ਮੌਕੇ 'ਤੇ ਡਾ. ਬਾਯਰੈੱਡੀ ਸ਼ਬਰੀ, ਸੰਸਦ ਮੈਂਬਰ (ਲੋਕ ਸਭਾ); ਡਾ. ਅਜੀਤ ਮਾਧਵਰਾਓ ਗੋਪਛੱਡੇ, ਸੰਸਦ ਮੈਂਬਰ (ਰਾਜ ਸਭਾ); ਡਾ. ਅੰਜੂ ਰਾਠੀ ਰਾਣਾ, ਸਕੱਤਰ, ਕਾਨੂੰਨ ਅਤੇ ਨਿਆਂ ਮੰਤਰਾਲੇ; ਡਾ. ਸੁਨੀਤਾ ਸ਼ਰਮਾ, ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼, ਕੇਂਦਰੀ ਸਿਹਤ ਮੰਤਰਾਲੇ; ਸ਼੍ਰੀ ਲਵ ਅਗਰਵਾਲ, ਵਧੀਕ ਸਕੱਤਰ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ; ਸੁਸ਼੍ਰੀ ਗਾਇਤਰੀ ਏ. ਰਾਠੌਰ, ਪ੍ਰਧਾਨ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ, ਰਾਜਸਥਾਨ; ਸੁਸ਼੍ਰੀ ਮੀਰਾ ਸ੍ਰੀਵਾਸਤਵ (ਸੰਯੁਕਤ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ); ਸ਼੍ਰੀ ਰਾਜੇਸ਼ ਕੁਮਾਰ, ਸੀਈਓ, ਆਈ4ਸੀ (ਗ੍ਰਹਿ ਮੰਤਰਾਲਾ); ਡਾ. ਕੌਸਤੁਭ ਉਪਾਧਿਆਏ (ਐਡਵੋਕੇਟ) ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
************
ਐੱਸਆਰ/ਸ਼ੀਨਮ ਜੈਨ
(Release ID: 2183797)
Visitor Counter : 4