ਖੇਤੀਬਾੜੀ ਮੰਤਰਾਲਾ
ਆਈਸੀਏਆਰ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਪ੍ਰਮੁੱਖ ਉਪਲਬਧੀਆਂ ਦਰਜ ਕੀਤੀਆਂ
17,801 ਫਿਜੀਕਲ ਫਾਈਲਾਂ ਅਤੇ 9,001 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ; 5,565 ਫਿਜੀਕਲ ਫਾਈਲਾਂ ਨੂੰ ਹਟਾਇਆ ਗਿਆ; 3,561 ਈ-ਫਾਈਲਾਂ ਬੰਦ ਕੀਤੀਆਂ ਗਈਆਂ
ਛਟਾਈ ਅਤੇ ਨਿਪਟਾਰਾ ਗਤੀਵਿਧੀਆਂ ਦੇ ਜ਼ਰੀਏ 2,09,809 ਵਰਗ ਫੁੱਟ ਦਫ਼ਤਰੀ ਥਾਂ ਖਾਲੀ ਕੀਤੀ ਗਈ
Posted On:
28 OCT 2025 6:17PM by PIB Chandigarh
ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈਸੀਏਆਰ) ਨੇ ਰਿਕਾਰਡ ਪ੍ਰਬੰਧਨ, ਸਵੱਛਤਾ ਅਤੇ ਸਥਾਨ ਉਪਯੋਗ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਮਹੱਤਵਪੂਰਨ ਤਰੱਕੀ ਕੀਤੀ ਹੈ।
-
ਰਿਕਾਰਡ ਪ੍ਰਬੰਧਨ: 17,801 ਫਿਜੀਕਲ ਫਾਈਲਾਂ ਅਤੇ 9,001 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ; 5,565 ਫਿਜੀਕਲ ਫਾਈਲਾਂ ਨੂੰ ਹਟਾਇਆ ਗਿਆ; 3,561 ਈ-ਫਾਈਲਾਂ ਬੰਦ ਕੀਤੀਆਂ ਗਈਆਂ।
-
ਸਵੱਛਤਾ ਅਭਿਆਨ : ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ 7,275 ਬਾਹਰੀ ਸਵੱਛਤਾ ਅਭਿਆਨ ਚਲਾਏ ਗਏ।
-
ਸਕ੍ਰੈਪ ਨਿਪਟਾਰਾ: ਸਕ੍ਰੈਪ ਸਮੱਗਰੀ ਦੇ ਨਿਪਟਾਰੇ ਰਾਹੀਂ 27 ਅਕਤੂਬਰ 2025 ਤੱਕ 2.40 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ।
-
ਜਨਤਕ ਸ਼ਿਕਾਇਤਾਂ : ਪੈਂਡਿੰਗ ਸਾਰੀਆਂ 25 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।
-
ਖਾਲੀ ਹੋਈ ਥਾਂ : ਛਟਾਈ ਅਤੇ ਨਿਪਟਾਰਾ ਗਤੀਵਿਧੀਆਂ ਰਾਹੀਂ 2,09,809 ਵਰਗ ਫੁੱਟ ਦਫ਼ਤਰੀ ਥਾਂ ਖਾਲੀ ਹੋਈ।
ਆਈਸੀਏਆਰ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਕੁਸ਼ਲਤਾ, ਸਵੱਛਤਾ ਅਤੇ ਸੁਸ਼ਾਸ਼ਨ ਪ੍ਰਤੀ ਆਪਣੀ ਵਚਨਬੱਧਤਾ ਜਾਰੀ ਰੱਖੀ ਹੈ।
******
ਆਰਸੀ/ਏਆਰ/ਸ਼ੀਨਮ ਜੈਨ
(Release ID: 2183726)
Visitor Counter : 2