ਰੱਖਿਆ ਮੰਤਰਾਲਾ
ਆਈਐੱਨਐੱਸ ਸਤਲੁਜ ਨੇ ਮੌਰੀਸ਼ਸ ਵਿਖੇ ਹਾਈਡ੍ਰੋਗ੍ਰਾਫਿਕ ਸਰਵੇ ਪੂਰਾ ਕੀਤਾ
Posted On:
26 OCT 2025 7:20PM by PIB Chandigarh
ਆਈਐੱਨਐੱਸ ਸਤਲੁਜ ਨੇ ਮੌਰੀਸ਼ਸ ਹਾਈਡ੍ਰੋਗ੍ਰਾਫਿਕ ਸਰਵਿਸ ਦੇ ਨਾਲ ਮਿਲ ਕੇ ਇੱਕ ਜੁਆਇੰਟ ਹਾਈਡ੍ਰੋਗ੍ਰਾਫਿਕ ਸਰਵੇ ਸਫ਼ਲਤਾਪੂਰਵਕ ਪੂਰਾ ਕੀਤਾ, ਜਿਸ ਵਿੱਚ ਲਗਭਗ 35,000 ਵਰਗ ਸਮੁੰਦਰੀ ਮੀਲ ਦਾ ਵਿਸਤ੍ਰਿਤ ਖੇਤਰ ਸ਼ਾਮਲ ਸੀ। ਇਹ ਸਰਵੇ ਭਾਰਤ ਅਤੇ ਮੌਰੀਸ਼ਸ ਦਰਮਿਆਨ ਮੌਜੂਦਾ ਐੱਮਓਯੂ ਦੇ ਤਹਿਤ ਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਨਾਲ ਆਯੋਜਿਤ ਕੀਤਾ ਗਿਆ।
ਇਹ ਪਹਿਲ ਸਮੁੰਦਰੀ ਚਾਰਟਿੰਗ, ਕੌਸਟਲ ਰੈਗੂਲੇਸ਼ਨ, ਸੰਸਾਧਨ ਪ੍ਰਬੰਧਨ ਤੇ ਦੀਰਘਕਾਲੀ ਵਾਤਾਵਰਣ ਯੋਜਨਾਬੰਦੀ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ, ਜਿਸ ਨਾਲ ਮੌਰੀਸ਼ਸ ਦੇ ਬਲੂ ਇਕੌਨਮੀ ਦੇ ਟੀਚਿਆਂ ਨੂੰ ਸਮਰਥਨ ਮਿਲੇਗਾ। ਮਿਸ਼ਨ ਦੇ ਸਮਰੱਥਾ-ਨਿਰਮਾਣ ਯਤਨਾਂ ਦੇ ਹਿੱਸੇ ਵਜੋਂ, ਆਧੁਨਿਕ ਹਾਈਡ੍ਰੋਗ੍ਰਾਫਿਕ ਤਕਨੀਕਾਂ ਵਿੱਚ ਵਿਵਹਾਰਿਕ ਟ੍ਰੇਨਿੰਗ ਲਈ ਮੌਰੀਸ਼ਸ ਦੇ ਵੱਖ-ਵੱਖ ਮੰਤਰਾਲਿਆਂ ਦੇ ਛੇ ਕਰਮਚਾਰੀਆਂ ਨੇ ਆਈਐੱਨਐੱਸ ਸਤਲੁਜ ‘ਤੇ ਸਵਾਰ ਹੋ ਕੇ ਅਭਿਆਸ ਕੀਤਾ।
ਇਸ ਤੋਂ ਇਲਾਵਾ, ਆਈਐੱਨਐੱਸ ਸਤਲੁਜ ਨੇ ਮੌਰੀਸ਼ਸ ਨੈਸ਼ਨਲ ਕੋਸਟ ਗਾਰਡ ਦੇ ਨਾਲ ਸੰਯੁਕਤ ਤੌਰ ‘ਤੇ ਈਈਜੈੱਡ ਨਿਗਰਾਨੀ ਅਤੇ ਸਮੁੰਦਰੀ ਡਕੈਤੀ-ਰੋਧੀ ਗਸ਼ਤ ਵੀ ਕੀਤੀ, ਜਿਸ ਨਾਲ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤੀ ਮਿਲੀ ਹੈ।
ਜਹਾਜ਼ ‘ਤੇ ਆਯੋਜਿਤ ਇੱਕ ਸਮਾਰੋਹ ਵਿੱਚ, ਪੂਰੇ ਕੀਤੇ ਗਏ ਸਰਵੇਖਣ ਦੀ ਫੇਅਰਸ਼ੀਟ ਰਸਮੀ ਤੌਰ ‘ਤੇ ਮੌਰੀਸ਼ਸ ਦੇ ਅਧਿਕਾਰੀਆਂ ਨੂੰ ਸੌਂਪੀ ਗਈ। ਇਸ ਦੌਰਾਨ ਮਾਣਯੋਗ ਸ਼੍ਰੀ ਸ਼ਕੀਲ ਅਹਿਮਦ ਯੂਸਫ਼ ਅਬਦੁਲ ਰਜ਼ਾਕ ਮੁਹੰਮਦ, ਆਵਾਸ ਅਤੇ ਭੂਮੀ ਮੰਤਰੀ, ਅਤੇ ਸ਼੍ਰੀ ਅਨੁਰਾਗ ਸ੍ਰੀਵਾਸਤਵ, ਮੌਰੀਸ਼ਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ, ਮੌਜੂਦ ਸਨ।
ਇਹ ਤੈਨਾਤੀ ਭਾਰਤ ਅਤੇ ਮੌਰੀਸ਼ਸ ਦਰਮਿਆਨ 18ਵਾਂ ਜੁਆਇੰਟ ਹਾਈਡ੍ਰੋਗ੍ਰਾਫਿਕ ਮਿਸ਼ਨ ਹੈ- ਜੋ ਸਥਾਈ ਸਮੁੰਦਰੀ ਸਾਂਝੇਦਾਰੀ ਅਤੇ ਸੁਰੱਖਿਅਤ ਨੇਵੀਗੇਸ਼ਨ, ਟਿਕਾਊ ਸਮੁੰਦਰੀ ਪ੍ਰਬੰਧਨ ਅਤੇ ਖੇਤਰੀ ਸਹਿਯੋਗ ਦੇ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਮਾਣ ਹੈ। ਮਿਸ਼ਨ ਦੀ ਸਫ਼ਲ ਸਮਾਪਤੀ ‘ਮਹਾਸਾਗਰ (ਮਿਊਚੁਅਲ ਐਂਡ ਹੋਲਿਸਟਿਕ ਐਡਵਾਂਸਮੈਂਟ ਫਾਰ ਸਕਿਓਰਿਟੀ ਐਂਡ ਗ੍ਰੋਥ ਏਕ੍ਰਾਸ ਰੀਜ਼ਨਸ) ਦੀ ਕਲਪਨਾ ਦੇ ਅਨੁਸਾਰ, ਦੋਵਾਂ ਰਾਸ਼ਟਰਾਂ ਦੇ ਦਰਮਿਆਨ ਡੂੰਘੇ ਮਿੱਤਰਤਾਪੂਰਨ ਸਬੰਧਾਂ ਦੀ ਪੁਸ਼ਟੀ ਕਰਦੀ ਹੈ।
TUNV.jpeg)
(2)OBFY.jpeg)
(2)HQBK.jpeg)
***************
ਵੀਐੱਮ/ ਐੱਸਪੀਐੱਸ 226/25
(Release ID: 2182924)
Visitor Counter : 2