ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਨਿੰਮਲੁਰੂ ਵਿੱਚ ਐਡਵਾਂਸਡ ਨਾਈਟ ਵਿਜ਼ਨ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ


ਇਹ ਸੁਵਿਧਾ ਹਥਿਆਰਬੰਦ ਬਲਾਂ ਲਈ ਐਡਵਾਂਸਡ ਇਲੈਕਟ੍ਰੋ-ਔਪਟੀਕਲ ਸਿਸਟਮ ਬਣਾਉਣ ਲਈ ਹੈ, ਜੋ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਨੂੰ ਮਜ਼ਬੂਤ ਕਰੇਗੀ ਅਤੇ ਖੇਤਰ ਵਿੱਚ ਕੁਸ਼ਲ ਰੁਜ਼ਾਗਰ ਨੂੰ ਹੁਲਾਰਾ ਦੇਵੇਗੀ

ਇਹ ਫੈਕਟਰੀ ਭਾਰਤ ਦੇ ਰੱਖਿਆ ਨਿਰਯਾਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ: ਪ੍ਰਧਾਨ ਮੰਤਰੀ

Posted On: 16 OCT 2025 8:39PM by PIB Chandigarh

ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 16 ਅਕਤੂਬਰ, 2025 ਨੂੰ ਆਂਧਰ ਪ੍ਰਦੇਸ਼ ਦੇ ਨਿੰਮਲੁਰੂ ਵਿੱਚ ਇੱਕ ਐਡਵਾਂਸਡ ਨਾਈਟ ਵਿਜ਼ਨ ਫੈਕਟਰੀ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਸੁਵਿਧਾ ਲਗਭਗ 13,430 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਵਿੱਚੋਂ ਇੱਕ ਹੈ, ਜਿਸ ਦਾ ਪ੍ਰਧਾਨ ਮੰਤਰੀ ਨੇ ਕੁਰਨੂਲ ਵਿੱਚ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।

ਮੋਜੂਦਾ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐਡਵਾਂਸਡ ਨਾਈਟ ਵਿਜ਼ਨ ਫੈਕਟਰੀ, ਨਾਈਟ ਵਿਜ਼ਨ ਡਿਵਾਇਸ, ਮਿਜ਼ਾਈਲ ਸੈਂਸਰ ਅਤੇ ਡ੍ਰੋਨ ਗਾਰਡ ਸਿਸਟਮ ਬਣਾਉਣ ਦੀ ਭਾਰਤ ਦੀ ਸਮਰੱਥਾ ਨੂੰ ਵਧਾਏਗੀ ਅਤੇ ਦੇਸ਼ ਦੇ ਰੱਖਿਆ ਨਿਰਯਾਤ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪੂਰੀ ਦੁਨੀਆ ਨੇ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਦੀ ਸਫ਼ਲਤਾ ਦੇਖੀ ਹੈ।

ਆਂਧਰ ਪ੍ਰਦੇਸ਼ ਸਰਕਾਰ ਦੁਆਰਾ ਕੁਰਨੂਲ ਨੂੰ ਭਾਰਤ ਦੇ ਡ੍ਰੋਨ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਸੰਕਲਪ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡ੍ਰੋਨ ਉਦਯੋਗ ਦੇ ਮਾਧਿਅਮ ਨਾਲ, ਕੁਰਨੂਲ ਅਤੇ ਪੂਰੇ ਆਂਧਰ ਪ੍ਰਦੇਸ਼ ਵਿੱਚ ਭਵਿੱਖ ਦੀਆਂ ਤਕਨਾਲੋਜੀਆਂ ਨਾਲ ਜੁੜੇ ਕਈ ਨਵੇਂ ਖੇਤਰ ਉਭਰਨਗੇ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਡ੍ਰੋਨ ਦੀ ਸਫ਼ਲਤਾ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਕੁਰਨੂਲ ਡ੍ਰੋਨ ਖੇਤਰ ਵਿੱਚ ਇੱਕ ਰਾਸ਼ਟਰੀ ਸ਼ਕਤੀ ਬਣ ਜਾਵੇਗਾ। 

ਕੰਪਨੀ ਬਾਰੇ

ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ) ਦੁਆਰਾ ਲਗਭਗ 360 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਇਸ ਸੁਵਿਧਾ ਦਾ ਨਿਰਮਾਣ ਹਥਿਆਰਬੰਦ ਬਲਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਵੱਖ-ਵੱਖ ਇਲੈਟਕ੍ਰੋ-ਔਪਟੀਕਲ ਉਪਕਰਣਾਂ (ਐਡਵਾਂਸਡ ਨਾਈਟ ਵਿਜ਼ਨ ਡਿਵਾਈਸ), ਵੱਖ-ਵੱਖ ਸਵਦੇਸ਼ੀ ਤੌਰ ‘ਤੇ ਵਿਕਸਿਤ ਮਿਜ਼ਾਈਲਾਂ ਲਈ ਇਨਫ੍ਰਾਰੇਡ ਸੀਕਰਸ ਅਤੇ ਦੁਸ਼ਟ ਡ੍ਰੋਨ, ਯੂਏਵੀ ਅਤੇ ਹੋਰ ਹਵਾਈ ਖਤਰਿਆਂ ਤੋਂ ਸੁਰੱਖਿਆ ਲਈ ਵੱਖ-ਵੱਖ ਤਰ੍ਹਾਂ ਦੇ ਡ੍ਰੋਨ ਗਾਰਡ ਸਿਸਟਮ ਦੇ ਨਿਰਯਾਤ ਉਦੇਸ਼ਾਂ ਲਈ ਕੀਤਾ ਗਿਆ ਹੈ। ਇਸ ਦਾ ਨਿਰਮਾਣ ਕ੍ਰਿਸ਼ਨਾ ਜ਼ਿਲ੍ਹੇ ਦੇ ਨਿੰਮਲੁਰੂ ਵਿੱਚ 50.54 ਏਕੜ ਭੂਮੀ ‘ਤੇ 36,000 ਵਰਗ ਮੀਟਰ ਦੇ ਬਣੇ ਹੋਏ ਖੇਤਰ ਦੇ ਨਾਲ ਕੀਤਾ ਗਿਆ ਹੈ।

ਇਹ ਕੰਪਨੀ ਉਤਪਾਦਨ ਅਤੇ ਵਧਦੀਆਂ ਮੰਗਾਂ ਨੂੰ ਪੂਰਾ ਕਰੇਗੀ ਜੋ ਭਵਿੱਖ ਦੀ ਉਤਪਾਦ ਲਾਈਨਾਂ ਅਤੇ ਐਡਵਾਂਸਡ ਮੈਨੂਫੈਕਚਰਿੰਗ ਤਕਨੀਕਾਂ ਨੂੰ ਸਮਾਯੋਜਿਤ ਕਰ ਸਕਦੀ ਹੈ। ਇਹ 2 ਤੋਂ 3 ਵਰ੍ਹਿਆਂ ਦੀ ਮਿਆਦ ਵਿੱਚ ਰੁਜ਼ਗਾਰ ਵੀ ਪੈਦਾ ਕਰੇਗਾ।

 ****

 ਵੀਕੇ/ਸੇਵੀ


(Release ID: 2180297) Visitor Counter : 4