ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਦੇ ਖਪਤਕਾਰ ਮਾਮਲੇ ਵਿਭਾਗ ਨੇ ਸਮਾਰਟ ਇੰਡੀਆ ਹੈਕਾਥੌਨ 2025 ਦੇ ਤਹਿਤ ਖਪਤਕਾਰ ਸਮੱਸਿਆਵਾਂ ਲਈ ਨਵੀਨਤਾਕਾਰੀ ਸਮਾਧਾਨ ਦਾ ਸੱਦਾ ਦਿੱਤਾ

Posted On: 13 OCT 2025 6:37PM by PIB Chandigarh

ਭਾਰਤ ਸਰਕਾਰ ਦਾ ਖਪਤਕਾਰ ਮਾਮਲੇ ਵਿਭਾਗ, ਸਮਾਰਟ ਇੰਡੀਆ ਹੈਕਾਥੌਨ (ਐੱਸਏਆਈਐੱਚ) 2025 ਦੇ ਆਯੋਜਨ ਲਈ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ, ਤਾਂ ਜੋ ਖਪਤਕਾਰ ਸਬੰਧੀ 6 ਸਮੱਸਿਆਵਾਂ ਦੇ ਨਵੀਨਤਾਕਾਰੀ ਸਮਾਧਾਨ ਲੱਭਣ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾ ਸਕੇ। ਸਮੱਸਿਆ ਬਿਆਨ ਸਿੱਖਿਆ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਗਏ ਐੱਸਆਈਐੱਚ 2025 ਦੀ ਵੈੱਬਸਾਈਟ https://sih.gov.in/ ‘ਤੇ ਉਪਲਬਧ ਹਨ। ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਰਚਨਾਤਮਕ ਸਮਾਧਾਨ ਵਿਕਸਿਤ ਕਰਨ ਅਤੇ ਪੇਸ਼ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨ ਅਤੇ ਇਨੋਵੇਸ਼ਨ ਅਤੇ ਵਿਵਹਾਰਿਕ ਸਮੱਸਿਆ-ਸਮਾਧਾਨ ਨੂੰ ਹੁਲਾਰਾ ਦੇਣਾ ਹੈ।

ਇੱਕ ਸਮੱਸਿਆ- “ਪਿਆਜ਼ ਦੇ ਉਪਯੋਗ ਦੀ ਮਿਆਦ ਨੂੰ ਵਧਾਉਣ ਲਈ ਉੱਨਤ ਪਿਆਜ਼ ਸਟੋਰੇਡ ਤਕਨਾਲੋਜੀ” ਦੀ ਸਮਾਂ ਸੀਮਾ 7 ਅਕਤੂਬਰ 2025 ਨੂੰ ਸਮਾਪਤ ਹੋ ਗਈ। ਬਾਕੀ ਪੰਜ ਸਮੱਸਿਆਵਾਂ 15 ਅਕਤੂਬਰ 2025 ਤੱਕ ਪੇਸ਼ ਕਰਨ ਲਈ ਖੁੱਲੀਆਂ ਹਨ। ਸਮੱਸਿਆ ਬਿਆਨਾਂ ਦੇ ਨਾਲ ਸਮੱਸਿਆਵਾਂ ਦੇ ਵਿਆਖਿਆਤਮਕ ਵੀਡੀਓ ਲਿੰਕ ਵੀ ਉਲਬਧ ਹਨ। ਕਿਉਂਕਿ ਇਹ ਹੈਕਾਥੌਨ ਨਾ ਸਿਰਫ਼ ਵਿਦਿਆਰਥੀਆਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ, ਸਗੋਂ ਉਦਯੋਗ ਮਾਹਿਰਾਂ, ਸਰਕਾਰੀ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਸਹਿਯੋਗ ਨੂੰ ਵੀ ਪ੍ਰੋਤਸਾਹਿਤ ਕਰਦਾ ਹੈ, ਇਸ ਲਈ ਇਸ ਪ੍ਰੋਗਰਾਮ ਵਿੱਚ ਵਧੇਰੇ ਭਾਗੀਦਾਰੀ ਦੀ ਉਮੀਦ ਹੈ।

6 ਸਮੱਸਿਆ ਬਿਆਨਾਂ ਦਾ ਵੇਰਵਾ ਇਸ ਪ੍ਰਕਾਰ ਹੈ:

  1. ਵਿਸਤਾਰਿਤ ਉਪਯੋਗ ਮਿਆਦ ਲਈ ਉੱਨਤ ਪਿਆਜ਼ ਸਟੋਰੇਜ ਤਕਨਾਲੋਜੀ

ਕਿਉਂਕਿ 65% ਪਿਆਜ਼ ਰਬੀ ਮੌਸਮ ਵਿੱਚ ਤਿਆਰ ਹੁੰਦੇ ਹਨ,ਇਸ ਲਈ ਉਨ੍ਹਾਂ ਨੂੰ ਖਰੀਫ ਦੀ ਫਸਲ ਤੱਕ ਚੱਲਣਾ ਚਾਹੀਦਾ ਹੈ। ਹਾਲਾਂਕਿ, ਸੜਨ,ਫੁੱਟਣ ਤੇ ਵਜ਼ਨ ਘੱਟ ਹੋਣ ਦੇ ਕਾਰਨ 30-50% ਤੱਕ ਦਾ ਨੁਕਸਾਨ ਹੋ ਜਾਂਦਾ ਹੈ। ਵਧੇਰੇ ਭਾਰਤੀ ਕਿਸਾਨ ਕੁਦਰਤੀ ਤੌਰ ‘ਤੇ ਹਵਾਦਾਰ ਪਿਆਜ਼ ਭੰਡਾਰਾਂ ਦੀ ਵਰਤੋਂ ਕਰਦੇ ਹਨ, ਜੋ ਗਰਮੀ ਅਤੇ ਨਮੀ ਮੌਜੂਦ ਹੁੰਦੀ ਹੈ, ਜਿਸ ਨਾਲ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ। ਤਾਪਮਾਨ ਅਤੇ ਨਮੀ ਨਿਯੰਤਰਣ ਨਾਲ ਜੁੜੀਆਂ ਕਿਫਾਇਤੀ ਤਕਨੀਕਾਂ ਖਰਾਬ ਹੋਣ ਨੂੰ ਘੱਟ ਕਰ ਸਕਦੀਆਂ ਹਨ ਅਤੇ ਕੀਮਤਾਂ ਨੂੰ ਸਥਿਰ ਕਰ ਸਕਦੀਆਂ ਹਨ। ਸੌਰ ਜਾਂ ਪਲਾਜ਼ਮਾ ਪ੍ਰਣਾਲੀਆਂ, ਨੈਨੋਟੇਕ, ਆਈਓਟੀ ਅਤੇ ਏਆਈ/ਐੱਮਐੱਲ ਦੀ ਵਰਤੋਂ ਕਰਕੇ ਸਮਾਰਟ ਸਟੋਰੇਜ ਨਾਲ ਬਰਬਾਦੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਕੀਮਤਾਂ ਦੀ ਸਥਿਰਤਾ ਅਤੇ ਕਿਸਾਨਾਂ ਨੂੰ ਬਿਹਤਰ ਲਾਭ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਸੰਭਾਵਿਤ ਸਮਾਧਾਨ: ਘੱਟ ਤੋਂ ਘੱਟ ਸਟੋਰੇਜ ਨੁਕਸਾਨ ਦੇ ਨਾਲ ਲੰਬੀ ਸ਼ੈਲਫ ਲਾਈਫ।

  1. ਮਿਨੀਏਚਰ ਸਰਕਿਟ ਬ੍ਰੇਕਰਾਂ (ਐੱਮਸੀਬੀ) ਲਈ ਆਟੋਮੇਟਿਡ ਹਾਈ-ਕਰੰਟ ਸ਼ੌਰਟ-ਸਰਕਿਟ ਟੈਸਟ ਸਿਸਟਮ

ਬਿਜਲੀ ਸੁਰੱਖਿਆ ਲਈ ਭਰੋਸੇਯੋਗ ਐੱਮਸੀਬੀ ਬਹੁਤ ਜ਼ਿਆਦਾ ਮਹੱਤਵਪੂਰਨ ਹਨ। ਸਖ਼ਤ ਸ਼ੌਰਟ-ਸਰਕਿਟ ਤੋੜਨ ਸਮਰੱਥਾ ਟੈਸਟ, ਦੋਸ਼ ਸਥਿਤੀਆਂ ਵਿੱਚ ਐੱਮਸੀਬੀ ਦੇ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੇ ਹਨ। ਮੈਨੂਅਲ ਜਾਂ ਅਰਧ-ਆਟੋਮੈਟਿਕ ਟੈਸਟਿੰਗ ਨਾਲ ਗਲਤ ਆਰ-ਐਕਸਐੱਲ ਸਰਕਿਟਾਂ, ਲੰਬੇ ਟੈਸਟ ਚੱਕਰਾਂ ਅਤੇ ਹਾਈ ਫਾਲਟ ਕਰੰਟਸ (10,000 ਏ ਤੱਕ) ‘ਤੇ ਸੁਰੱਖਿਆ ਜੋਖਮ ਪੈਦਾ ਹੁੰਦੇ ਹਨ, ਜਿਸ ਨਾਲ ਸਟੀਕਤਾ, ਦੁਹਰਾਉਣਯੋਗਤਾ ਅਤੇ ਸੰਚਾਲਕ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।

ਪ੍ਰਸਤਾਵਿਤ ਆਟੋਮੇਟਿਡ ਸਿਸਟਮ ਐੱਮਸੀਬੀ ਦੀ ਜਾਂਚ ਕਰਦੀ ਹੈ, ਜਿਸ ਵਿੱਚ ਸਟੀਕ ਪਾਵਰ ਫੈਕਟਰ ਕੰਟਰੋਲ ਲਈ ਇੱਕ ਆਟੋਮੇਟਿਡ ਆਰ-ਐਕਸਐੱਲ ਸਰਕਿਟ ਮੌਡਿਊਲ, ਇੱਕ ਟ੍ਰਾਂਸਫੌਰਮਰ-ਅਧਾਰਿਤ 10,000 ਏ ਸਰੋਤ ਅਤੇ ਇੱਕ ਯੂਨੀਵਰਸਲ, ਸੁਰੱਖਿਆ ਲੈਸ-ਟੈਸਟ ਸਟੇਸ਼ਨ ਨੂੰ ਏਕੀਕ੍ਰਿਤ ਕੀਤਾ ਜਾਂਦਾ ਹੈ। ਪੀਐੱਲਸੀ/ਉਦਯੋਗਿਕ ਪੀਸੀ ਕੰਟਰੋਲ, ਇੱਕ ਅਨੁਭਵੀ ਐੱਚਐੱਮਆਈ ਰਾਹੀਂ ਆਟੋਮੇਟਿਡ ਵੇਵਫਾਰਮ ਕੈਪਟਰ, ਡੇਟਾ ਵਿਸ਼ਲੇਸ਼ਣ ਅਤੇ ਰਿਪੋਰਟ ਨਿਰਮਾਣ ਨੂੰ ਸਮਰੱਥ ਬਣਾਉਂਦਾ ਹੈ।

ਉਮੀਦ ਅਨੁਸਾਰ ਸਮਾਧਾਨ: ਘੱਟ ਮਨੁੱਖੀ ਦਖਲਅੰਦਾਜ਼ੀ ਅਤੇ ਛੋਟੇ ਟੈਸਟ ਚੱਕਰਾਂ ਦੇ ਨਾਲ ਉੱਚ-ਸ਼ੁੱਧਤਾ, ਦੁਹਰਾਉਣਯੋਗ ਅਤੇ ਸੁਰੱਖਿਅਤ ਆਟੋਮੇਟਿਡ ਟੈਸਟਿੰਗ, ਜਿਸ ਨਾਲ ਭਰੋਸੇਯੋਗ ਐੱਮਸੀਬੀ ਪ੍ਰਮਾਣਨ ਅਤੇ ਬਿਹਤਰ ਬਿਜਲੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

  1. ਕੇਬਲ ਟੈਸਟਿੰਗ ਲਈ ਆਟੋਮੇਟਿਡ ਨਮੂਨਾ ਤਿਆਰੀ ਪ੍ਰਣਾਲੀ

ਆਈਐੱਸ ਮਾਪਦੰਡਾਂ ਦੇ ਅਨੁਸਾਰ ਸਟੀਕ ਟੈਸਟਿੰਗ ਲਈ, ਜਿਸ ਵਿੱਚ ਕੰਡਕਟਰ ਪ੍ਰਤੀਰੋਧ, ਇਨਸੂਲੇਸ਼ਨ/ਸ਼ੀਥ ਮੋਟਾਈ ਅਤੇ ਲਾਟ ਟੈਸਟ ਸ਼ਾਮਲ ਹਨ, ਇਕਸਾਰ ਕੇਬਲ ਨਮੂਨਾ ਤਿਆਰੀ ਜ਼ਰੂਰੀ ਹੈ। ਮੈਨੂਅਲ ਨਮੂਨਾ ਤਿਆਰੀ-ਕੱਟਣਾ, ਆਕਾਰ ਦੇਣਾ ਅਤੇ ਸਟ੍ਰਿਪਿੰਗ-ਸਮਾਂ ਲੈਣ ਵਾਲਾ, ਅਸੰਗਤ ਅਤੇ ਗਲਤੀਆਂ ਦਾ ਸ਼ਿਕਾਰ ਹੁੰਦਾ ਹੈ, ਜਿਸ ਨਾਲ ਟੈਸਟ ਦੀ ਭਰੋਸੇਯੋਗਤਾ ਪ੍ਰਭਾਵਿਤ ਹੁੰਦੀ ਹੈ। ਪ੍ਰਸਤਾਵਿਤ ਆਟੋਮੇਟਿਡ ਸਿਸਟਮ, ਸਟੀਕ ਨਮੂਨਾ ਕੱਟਣ ਅਤੇ ਸਟ੍ਰਿਪਿੰਗ ਲਈ ਮੋਟਰਾਈਜ਼ਡ ਫੀਡਿੰਗ, ਸਟੀਕ ਪ੍ਰੋਗਰਾਮੇਬਲ ਬਲੇਡ ਅਤੇ ਆਟੋ ਵਿਆਸ ਸੈਂਸਿੰਗ ਦੀ ਵਰਤੋਂ ਕਰਦੀ ਹੈ। ਇੱਕ ਪੀਐੱਲਸੀ-ਐੱਚਐੱਣਆਈ-ਅਧਾਰਿਤ ਨਿਯੰਤਰਣ, ਸੰਚਾਲਨ, ਟੈਸਟਿੰਗ ਚੋਣ ਅਤੇ ਸੁਰੱਖਿਆ ਇੰਟਰਲੌਕ ਦਾ ਪ੍ਰਬੰਧਨ ਕਰਦਾ ਹੈ, ਜਿਸ ਨਾਲ ਕੁਸ਼ਲ ਤੇ ਇਕਸਾਰ ਤਿਆਰੀ ਯਕੀਨੀ ਹੁੰਦੀ ਹੈ।

ਸੰਭਾਵਿਤ ਸਮਾਧਾਨ: ਘੱਟ ਸਮਾਂ, ਲਾਗਤ ਅਤੇ ਮਨੁੱਖੀ ਗਲਤੀ ਦੇ ਨਾਲ ਇੱਕ ਸਮਾਨ, ਉੱਚ-ਗੁਣਵੱਤਾ ਵਾਲੇ ਨਮੂਨੇ ਪ੍ਰਦਾਨ ਕਰਦਾ ਹੈ, ਜਿਸ ਨਾਲ ਕੇਬਲ ਟੈਸਟਿੰਗ ਵਿੱਚ ਸਟੀਕਤਾ, ਕੁਸ਼ਲਤਾ ਅਤੇ ਸੁਰੱਖਿਆ ਵਿੱਚ ਸੁਧਾਰ ਹੁੰਦਾ ਹੈ।

  1. ਗੈਰ-ਵਿਨਾਸ਼ਕਾਰੀ ਟੈਸਟਿੰਗ ਰਾਹੀਂ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਦੀ ਚਾਂਚ ਲਈ ਅੱਗ ਜਾਂਚ ਵਿਧੀ ਦੇ ਬਦਲੇ ਨਵੇਂ/ਵਿਕਲਪਿਕ ਜਾਂਚ ਤਰੀਕਿਆਂ ਦੀ ਖੋਜ ਕਰਨਾ।

ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ: ਕੀਮਤੀ ਧਾਤੂ ਦੀ ਮਾਤਰਾ ਦਾ ਸਟੀਕ ਨਿਧਾਰਣ ਅਤੇ ਅਧਿਕਾਰਤ ਰਿਕਾਰਡਿੰਗ ਨੂੰ ਯਕੀਨੀ ਬਣਾਉਂਦੀ ਹੈ। ਇਹ ਭਾਰਤ ਵਿੱਚ 23 ਜੂਨ 2021 ਤੋਂ ਲਾਜ਼ਮੀ ਹੈ ਅਤੇ 373 ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ। ਭਾਰਤ ਦੇ ਗਹਿਣੇ ਵਿਭਿੰਨ ਹਨ- ਕਾਸਟ, ਹੱਥ ਨਾਲ ਬਣੇ, ਖੋਖਲੇ, ਪਲੇਟੇਡ, ਜਾਂ ਜੜੇ ਹੋਏ-ਜਿਸ ਨਾਲ ਬਹੁਤ ਸਾਰੀਆਂ ਚੀਜ਼ਾਂ ਬਹੁ-ਰੂਪ ਹੋ ਜਾਂਦੀਆਂ ਹਨ। ਅੱਗ ਦੀ ਜਾਂਚ, ਨਮੂਨੇ ਨੂੰ ਪਿਘਲਾ ਕੇ ਇਕਸਾਰਤਾ ਨੂੰ ਯਕੀਨੀ ਬਣਾਉਂਦੀ ਹੈ, ਲੇਕਿਨ ਇਸ ਦੀ ਵਿਨਾਸ਼ਕਾਰੀ ਪ੍ਰਕਿਰਿਤੀ ਭਰੋਸੇਯੋਗ ਅਤੇ ਗੈਰ-ਵਿਨਾਸ਼ਕਾਰੀ ਵਿਕਲਪਾਂ ਦੀ ਮੰਗ ਨੂੰ ਵਧਾਉਂਦੀ ਹੈ।

ਸੰਭਾਵਿਤ ਸਮਾਧਾਨ: ਗਹਿਣਿਆਂ ਦੇ ਲਈ ਇੱਕ ਗੈਰ-ਵਿਨਾਸ਼ਕਾਰੀ ਪਰਖ ਵਿਧੀ ਵਿਕਸਿਤ ਕਰਨਾ, ਜੋ ਅੱਗ ਪਰਖ ਸ਼ੁੱਧਤਾ (ਆਦਰਸ਼ਕ ਤੌਰ ֲਤੇ ±0.5 ਪੀਪੀਟੀ) ਨਾਲ ਮੇਲ ਖਾਂਦੀ ਹੈ, ਬਹੁ-ਰੂਪਾਂ ਵਾਲੀਆਂ ਰਚਨਾਵਾਂ ਨੂੰ ਸੰਭਾਲ ਸਕਣ ਅਤੇ ਨੁਕਸਾਨਦੇਹ ਨਿਕਾਸ ਨੂੰ ਸਮਾਪਤ ਕਰ ਸਕਣ। ਨਤੀਜੇ ਵਜੋਂ ਵਿਧੀ ਨੂੰ ਰੈਗੂਲੇਟਰੀ ਅਤੇ ਵਪਾਰਕ ਵਰਤੋਂ ਲਈ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ।

  1. ਈ-ਕਾਮਰਸ ਪਲੈਟਫਾਰਮ ‘ਤੇ ਲੀਗਲ ਮੈਟਰੋਲੋਜੀ ਘੋਸ਼ਣਾਵਾਂ ਲਈ ਆਟੋਮੇਟਿਡ ਪਾਲਣਾ ਜਾਂਚਕਰਤਾ

 

ਤੇਜ਼ੀ ਨਾਲ ਵਧਦੇ ਈ-ਕਾਮਰਸ ਵਿਕਾਸ ਲਈ ਲੀਗਲ ਮੈਟਰੋਲੋਜੀ (ਪੀਕੇਜਡ ਵਸਤੂਆਂ) ਨਿਯਮ, 2011 ਦਾ ਸਖ਼ਤੀ ਨਾਲ ਪਾਲਣ ਜ਼ਰੂਰੀ ਹੈ। ਲਾਜ਼ਮੀ ਵੇਰਵਿਆਂ (ਨਿਰਮਾਤਾ, ਐੱਮਆਰਪੀ, ਸ਼ੁੱਧ ਮਾਤਰਾ, ਆਦਿ) ਦਾ ਲਗਾਤਾਰ ਗੈਰ-ਪਾਲਣਾ ਇੱਕ ਏਆਈ-ਅਧਾਰਿਤ ਆਟੋਮੇਟਿਡ ਵੈਰੀਫਿਕੇਸ਼ਨ ਸਿਸਟਮ ਦੀ ਮੰਗ ਕਰਦਾ ਹੈ।

ਪ੍ਰਸਤਾਵਿਤ ਏਆਈ-ਸੰਚਾਲਿਤ ਟੂਲ ਈ-ਕਾਮਰਸ ਲਿਸਟਿੰਗ ਨੂੰ ਸਕੈਨ ਕਰੇਗਾ ਅਤੇ ਲਿਗਲ ਮੈਟਰੋਲੋਜੀ ਮਾਪਦੰਡਾਂ ਦੇ ਅਨੁਸਾਰ ਉਤਪਾਦ ਘੋਸ਼ਣਾਵਾਂ ਨੂੰ ਪ੍ਰਮਾਣਿਤ ਕਰੇਗਾ। ਇਹ ਹੇਠ ਲਿਖੇ ਕੰਮ ਕਰੇਗਾ:

  • ਓਸੀਆਰ ਦੀ ਵਰਤੋਂ ਕਰਕੇ ਉਤਪਾਦ ਚਿੱਤਰਾਂ ਤੋਂ ਟੈਕਸਟ ਨਿਕਾਲਣਾ
  • ਰੀਅਲ-ਟਾਈਮ ‘ਤੇ ਜਾਂ ਬੈਚਾਂ ਵਿੱਚ ਸੂਚੀ (ਲਿਸਟਿੰਗ) ਕ੍ਰੌਲ ਕਰਨਾ
  • ਐੱਲਐੱਮ ਦਿਸ਼ਾ-ਨਿਰਦੇਸ਼ਾਂ ‘ਤੇ ਅਧਾਰਿਤ ਨਿਯਮ ਇੰਜਣ ਰਾਹੀਂ ਡੇਟਾ ਪ੍ਰਮਾਣਿਤ ਕਰਨਾ
  • ਗੁੰਮ ਐੱਮਆਰਪੀ ਜਾਂ ਨਿਰਮਾਣ ਦਾ ਮੂਲ ਦੇਸ਼ ਜਿਹੀਆਂ ਸਮੱਸਿਆਵਾਂ ਨੂੰ ਚਿੰਨ੍ਹਿਤ ਕਰਨਾ
  • ਰੈਗੂਲੇਟਰਾਂ ਨੂੰ ਪਾਲਣਾ ਅਤੇ ਉਲੰਘਣਾਵਾਂ ‘ਤੇ ਨਜ਼ਰ ਰੱਖਣ ਲਈ ਇੱਕ ਡੈਸ਼ਬੋਰਡ ਪ੍ਰਦਾਨ ਕਰਨਾ।

ਸੰਭਾਵਿਤ ਪ੍ਰਭਾਵ: ਪਾਲਣਾ ਜਾਂਚ ਨੂੰ ਆਟੋਮੇਟਿਡ ਕਰਨਾ, ਮੈਨੂਅਲ ਨਿਰੀਖਣਾਂ ਨੂੰ ਘੱਟ ਕਰਨਾ, ਨਿਰਪੱਖ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਡੇਟਾ-ਅਧਾਰਿਤ ਲਾਗੂਕਰਨ ਨੂੰ ਸਮਰੱਥ ਬਣਾਉਣਾ। ਰਾਸ਼ਟਰੀ ਲਾਗੂਕਰਨ ਪੋਰਟਲਾਂ ਦੇ ਨਾਲ ਭਵਿੱਖ ਵਿੱਚ ਏਕੀਕਰਣ ਨਾਲ ਅਸਲ-ਸਮੇਂ ‘ਤੇ ਰੈਗੂਲੇਟਰੀ ਨਿਗਰਾਨੀ ਵਿੱਚ ਵਾਧਾ ਹੋਵੇਗਾ।

  1. ਤੋਲਣ ਅਤੇ ਮਾਪਣ ਵਾਲੇ ਉਪਕਰਣਾਂ ਵਿੱਚ ਛੇੜਛਾੜ ਦਾ ਪਤਾ ਲਗਾਉਣਾ ਅਤੇ ਰੋਕਥਾਮ

ਨਿਰਪੱਖ ਵਪਾਰ ਸਹੀ ਤੋਲਣ ਅਤੇ ਮਾਪਣ ਵਾਲੇ ਉਪਕਰਣਾਂ (ਤਰਾਜ਼ੂ, ਈਂਧਣ ਡਿਸਪੈਂਸਰ, ਮੀਟਰ, ਪੀਓਐੱਸ ਸਿਸਟਮ ) ‘ਤੇ ਨਿਰਭਰ ਕਰਦਾ ਹੈ। ਹਾਰਡਵੇਅਰ, ਫਰਮਵੇਅਰ ਜਾਂ ਦੂਰ-ਦੁਰਾਡੇ ਹੇਰਫੇਰ ਰਾਹੀਂ ਛੇੜਛਾੜ ਨਾਲ ਉਪਭੋਗਤਾ ਨੂੰ ਨੁਕਸਾਨ ਹੁੰਦਾ ਹੈ ਅਤੇ ਰੈਗੂਲੇਟਰੀ ‘ਤੇ ਵਿਸ਼ਵਾਸ ਵਿੱਚ ਕਮੀ ਆਉਂਦੀ ਹੈ।

ਇਸ ਦਾ ਉਦੇਸ਼ ਅਸਲ ਜਾਂ ਲਗਭਗ ਅਸਲ ਸਮੇਂ ਵਿੱਚ ਭੌਤਿਕ ਅਤੇ ਡਿਜੀਟਲ ਦੋਵਾਂ ਤਰ੍ਹਾਂ ਦੀ ਛੇੜਛਾੜ ਦਾ ਪਤਾ ਲਗਾਉਣ, ਰੋਕਣ ਅਤੇ ਉਸ ਦੇ ਵਿਰੁੱਧ ਚੇਤਾਵਨੀ ਦੇਣ ਲਈ ਇੱਕ ਬੁੱਧੀਮਾਨ ਪ੍ਰਣਾਲੀ ਵਿਕਸਿਤ ਕਰਨਾ ਹੈ। ਸਮਾਧਾਨ ਵਿੱਚ ਸੁਰੱਖਿਆ ਜੋੜੇ ਗਏ (ਐੱਮਬੈਡਡ), ਹਾਰਡਵੇਅਰ, ਲੌਗਿੰਗ, ਰਿਮੋਟ ਵੈਰੀਫਿਕੇਸ਼ਨ, ਅਤੇ ਏਆਈ-ਐੱਮਐੱਲ, ਡਿਜੀਟਲ ਫੋਰੈਂਸਿਕ, ਛੇੜਛਾੜ-ਰੋਧੀ ਸੀਲਾਂ, ਬਲੌਕਚੇਨ ਆਡਿਟ ਟ੍ਰੈਲਸ ਜਾਂ ਸੈਂਸਰ-ਅਧਾਰਿਤ ਜਾਂਚ ਦੀ ਵਰਤੋਂ ਸ਼ਾਮਲ ਹੋਣੀ ਚਾਹੀਦੀ ਹੈ।

ਸੰਭਾਵਿਤ ਨਤੀਜਾ: ਅਸਲ ਸਮੇਂ ਵਿੱਚ, ਛੇੜਛਾੜ ਦਾ ਭਰੋਸੇਯੋਗ ਤੌਰ ‘ਤੇ ਪਤਾ ਲਗਾਉਣਾ ਜਿਸ ਨਾਲ ਵਪਾਰ ਨਿਸ਼ਠਾ,ਖਪਤਕਾਰ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਰੈਗੂਲੇਟਰੀ ਨਿਗਰਾਨੀ ਯਕੀਨੀ ਬਣਾਈ ਜਾ ਸਕੇ।

****

ਆਰਟੀ/ਐੱਨਐੱਸ
 


(Release ID: 2178927) ਵਿਜ਼ੀਟਰ ਕਾਊਂਟਰ : 23