ਸਿੱਖਿਆ ਮੰਤਰਾਲਾ
azadi ka amrit mahotsav

ਉੱਚ ਸਿੱਖਿਆ ਸਕੱਤਰ ਨੇ ਸਵੱਛਤਾ ਪਹਿਲਕਦਮੀਆਂ ‘ਤੇ ਜ਼ੋਰ ਦੇਣ ਲਈ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਨਿਰੀਖਣ ਕੀਤਾ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ


ਸਿੱਖਿਆ ਮੰਤਰਾਲਾ ਸਵੱਛਤਾ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਅਭਿਆਨ 5.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਿਹਾ ਹੈ

प्रविष्टि तिथि: 08 OCT 2025 4:24PM by PIB Chandigarh

ਵਿਸ਼ੇਸ਼ ਅਭਿਆਨ 5.0 ਦੇ ਤਹਿਤ, ਸਿੱਖਿਆ ਮੰਤਰਾਲੇ ਵਿੱਚ ਉੱਚ ਸਿੱਖਿਆ ਵਿਭਾਗ (ਡੀਓਐੱਚਈ) ਵਿੱਚ ਉੱਚ ਸਿੱਖਿਆ ਸਕੱਤਰ ਡਾ. ਵਿਨੀਤ ਜੋਸ਼ੀ ਨੇ 8 ਅਕਤੂਬਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਉੱਚ ਸਿੱਖਿਆ ਵਿਭਾਗ ਵਿੱਚ ਸਵੱਛਤਾ ਦੇ ਮਿਆਰਾਂ ਦੀ ਸਮੀਖਿਆ ਅਤੇ ਮੁਲਾਂਕਣ ਲਈ ਨਿਰੀਖਣ ਕੀਤਾ। ਨਵੀਂ ਦਿੱਲੀ ਵਿੱਚ ਸ਼ਾਸਤਰੀ ਭਵਨ ਸਥਿਤ ਸਿੱਖਿਆ ਮੰਤਰਾਲੇ ਦੇ ਦਫ਼ਤਰ ਕੰਪਲੈਕਸ ਵਿੱਚ ਇਹ ਨਿਰੀਖਣ ਕੀਤਾ ਗਿਆ, ਤਾਂ ਜੋ ਸਵੱਛਤਾ ਪ੍ਰਤੀ ਮੰਤਰਾਲੇ ਦੇ ਯਤਨਾਂ ਦੇ ਵਿਸਤਾਰ ਅਤੇ ਉੱਚ ਟੀਚੇ ਨਿਰਧਾਰਿਤ ਕਰਨ ਦੀ ਪ੍ਰਗਤੀ ਦੀ ਸਮੀਖਿਆ ਦੀ ਜਾਂਚ ਕੀਤੀ ਜਾ ਸਕੇ।

ਨਿਰੀਖਣ ਦੌਰਾਨ ਮੌਜੂਦ ਹੋਰ ਸੀਨੀਅਰ ਅਧਿਕਾਰੀਆਂ ਵਿੱਚ ਉੱਚ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਸੈੱਯਦ ਏਕਰਾਮ ਰਿਜ਼ਵੀ ਅਤੇ ਰੀਨਾ ਸੋਨੋਵਾਲ ਕੌਲੀ ਸ਼ਾਮਲ ਸਨ। 

ਵਿਸ਼ੇਸ਼ ਅਭਿਆਨ 5.0 ਦੀ ਚੱਲ ਰਹੀ ਇਹ ਸਮੀਖਿਆ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਨਿਰਧਾਰਿਤ ਲਾਗੂਕਰਨ ਦੇ ਪੜਾਅ ਦੇ ਅਨੁਸਾਰ ਹੈ, ਜੋ ਸਾਂਸਦਾਂ ਦੇ ਸੰਦਰਭ, ਪੀਐੱਮਓ ਅਤੇ ਅੰਤਰ-ਮੰਤਰਾਲੇ ਸੰਚਾਰ, ਜਨਤਕ ਸ਼ਿਕਾਇਤਾਂ ਅਤੇ ਸੰਸਦੀ ਭਰੋਸਿਆਂ ਆਦਿ ਸਮੇਤ ਲੰਬਿਤ ਮਾਮਲਿਆਂ ਦੇ ਨਿਪਟਾਰੇ ‘ਤੇ ਕੇਂਦ੍ਰਿਤ ਹੈ। ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰੋਗਰਾਮਾਂ ਨੂੰ ਦੈਨਿਕ ਅਧਾਰ ‘ਤੇ ਆਪਣੀ ਪ੍ਰਗਤੀ ਦੀ ਰਿਪੋਰਟ ਕਰਨਾ ਜ਼ਰੂਰੀ ਹੈ।

ਸ਼ੁਰੂਆਤੀ ਪੜਾਅ 15 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 30 ਸਤੰਬਰ 2025 ਨੂੰ ਸੰਪੰਨ ਹੋਇਆ ਸੀ। ਕੇਂਦਰੀ ਵਿੱਤ ਪੋਸ਼ਿਤ ਸੰਸਥਾਵਾਂ, ਯੂਜੀਸੀ, ਏਆਈਸੀਟੀਈ ਦੇ ਕਈ ਪ੍ਰਮੁੱਖਾਂ/ਫੈਕਲਟੀ ਅਤੇ ਡੀਓਐੱਚਈ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਟੀਚਾ ਨਿਰਧਾਰਿਤ ਕਰਨ, ਲੰਬਿਤ ਸੰਦਰਭਾਂ ਦੀ ਪਛਾਣ ਕਰਨ ਅਤੇ ਤਿਆਰੀ ਦੇ ਪੜਾਅ ਦੌਰਾਨ ਸਵੱਛਤਾ ਅਤੇ ਸਥਾਨ ਪ੍ਰਬੰਧਨ ਲਈ ਪ੍ਰਮੁੱਖ ਖੇਤਰਾਂ ਦੀ ਰੂਪ-ਰੇਖਾ ਤਿਆਰ ਕਰਨ। ਰਿਕਾਰਡ ਪ੍ਰਬੰਧਨ, ਪੁਰਾਣੀਆਂ ਸਮੱਗਰੀਆਂ ਦੇ ਨਿਪਟਾਰੇ, ਈ-ਕਚਰੇ ਅਤੇ ਦਫ਼ਤਰਾਂ ਦੇ ਸੁੰਦਰੀਕਰਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। 

ਸਿਹਤ ਅਤੇ ਮਨੁੱਖੀ ਸੰਸਾਧਨ ਵਿਭਾਗ ਉੱਚ ਟੀਚੇ ਨਿਰਧਾਰਿਤ ਕਰਕੇ ਅਤੇ ਸਵੱਛਤਾ, ਰਿਕਾਰਡ ਪ੍ਰਬੰਧਨ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਯਤਨਾਂ ਦਾ ਵਿਸਤਾਰ ਕਰਕੇ ਵਿਸ਼ੇਸ਼ ਅਭਿਆਨ 5.0 ਨੂੰ ਹੋਰ ਜ਼ਿਆਦਾ ਸਫਲ ਬਣਾਉਣ ਲਈ ਪ੍ਰਤੀਬੱਧ ਹੈ। ਇਸ ਵਰ੍ਹੇ ਦੇ ਅਭਿਆਨ ਦਾ ਉਦੇਸ਼ ਦਫ਼ਤਰਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ, ਡਿਜੀਟਾਈਜੇਸ਼ਨ ਯਤਨਾਂ ਨੂੰ ਹੁਲਾਰਾ ਦੇ ਕੇ ਈ-ਕਚਰੇ ਅਤੇ ਪੁਰਾਣੇ ਰਿਕਾਰਡ ਦਾ ਨਿਪਟਾਰਾ ਕਰਨ ਵਿੱਚ ਤੇਜ਼ੀ ਲਿਆ ਕੇ ਵਿਸ਼ੇਸ਼ ਅਭਿਆਨ 4.0 ਦੇ ਟੀਚਿਆਂ ਨੂੰ ਪਾਰ ਕਰਨਾ ਹੈ। 

 

*****

ਐੱਸਆਰ/ਏਕੇ/ਏਕੇ


(रिलीज़ आईडी: 2176818) आगंतुक पटल : 19
इस विज्ञप्ति को इन भाषाओं में पढ़ें: English , Urdu , हिन्दी , Tamil