ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
azadi ka amrit mahotsav

ਨਿਫਟੈਮ-ਕੇ ਨੇ ਆਪਣਾ ਛੇਵਾਂ ਕਨਵੋਕੇਸ਼ਨ ਅਤੇ 12ਵਾਂ ਸਥਾਪਨਾ ਦਿਵਸ ਮਨਾਇਆ, ਖੁਰਾਕ ਉਦਯੋਗਪਤੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੋਤਸਾਹਿਤ ਕੀਤਾ




Posted On: 08 OCT 2025 4:51PM by PIB Chandigarh

ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ (ਐੱਮਓਐੱਫਪੀਆਈ) ਦੇ ਤਹਿਤ ਰਾਸ਼ਟਰੀ ਮਹੱਤਵ ਦੇ ਸੰਸਥਾਨ ਨੈਸ਼ਨਲ ਇੰਸਟੀਟਿਊਟ ਆਫ਼ ਫੂਡ ਤਕਨਾਲੋਜੀ ਐਂਟਰਪ੍ਰਿਨਿਓਰਸ਼ਿਪ ਐਂਡ ਮੈਨੇਜਮੈਂਟ (ਨਿਫਟੈਮ-ਕੇ) ਕੁੰਡਲੀ ਨੇ ਆਪਣਾ 6ਵਾਂ ਕਨਵੋਕੇਸ਼ਨ  ਅਤੇ 13ਵਾਂ ਸਥਾਪਨਾ ਦਿਵਸ ਸ਼ਾਨ, ਅਕਾਦਮਿਕ ਮਾਣ ਅਤੇ ਨਵੀਨਤਾ ਦੀ ਭਾਵਨਾ ਨਾਲ ਮਨਾਇਆ।

ਕਨਵੋਕੇਸ਼ਨ ਵਿੱਚ ਕੇਂਦਰ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਪ੍ਰੋਫ਼ੈਸਰ ਅਜੈ ਕੁਮਾਰ ਸੂਦ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਦੇਵੇਸ਼ ਦੇਵਲ ਅਤੇ ਬੀਕਾਨੇਰਵਾਲਾ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਯਾਮ ਸੁੰਦਰ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਨਿਫਟੈਮ-ਕੇ ਦੇ ਬੋਰਡ ਆਫ਼ ਗਵਰਨੈਂਸ (ਬੀਓਜੀ) ਦੇ ਚੇਅਰਪਰਸਨ ਵੀ. ਰਾਮਗੋਪਾਲ ਰਾਓ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।

ਕਨਵੋਕੇਸ਼ਨ ਵਿੱਚ ਕੁੱਲ 262 ਵਿਦਿਆਰਥੀਆਂ (126 ਬੀ.ਟੈਕ, 92 ਐੱਮ.ਟੈਕ, 27 ਐੱਮਬੀਏ ਅਤੇ 17 ਪੀਐੱਚਡੀ) ਨੂੰ ਡਿਗਰੀ ਪ੍ਰਦਾਨ ਕੀਤੀ ਗਈ ਜਦੋਂ ਕਿ ਸੱਤ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਅਕਾਦਮਿਕ ਉਪਲਬਧੀਆਂ ਲਈ ਗੋਲਡ ਮੈਡਲ ਪ੍ਰਦਾਨ ਕੀਤੇ ਗਏ।

ਸਮਾਰੋਹ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰੋਫ਼ੈਸਰ ਅਜੈ ਕੁਮਾਰ ਸੂਦ ਨੇ ਦੇਸ਼ ਦੇ ਫੂਡ ਪ੍ਰੋਸੈੱਸਿੰਗ ਈਕੋਸਿਸਟਮ ਨੂੰ ਆਕਾਰ ਦੇਣ ਵਿੱਚ ਨਿਫਟੈਮ-ਕੇ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਦੇ ਯੁੱਗ ਵਿੱਚ ਵੀ “ਭੋਜਨ ਸਭ ਤੋਂ ਬੁਨਿਆਦੀ ਮਨੁੱਖੀ ਜ਼ਰੂਰਤ ਬਣਿਆ ਹੋਇਆ ਹੈ।” ਇਹ ਦੱਸਦੇ ਹੋਏ ਕਿ ਦੁਨੀਆ ਭਰ ਵਿੱਚ 2.6 ਅਰਬ ਲੋਕ ਸਿਹਤਮੰਦ ਖੁਰਾਕ ਦਾ ਖਰਚ ਨਹੀਂ ਚੁੱਕ ਸਕਦੇ, ਉਨ੍ਹਾਂ ਨੇ ਯੁਵਾ ਇਨੋਵੇਟਰਸ ਨੂੰ ਅਪੀਲ ਕੀਤੀ ਕੀ ਉਹ ਵਿਗਿਆਨ, ਤਕਨਾਲੋਜੀ ਅਤੇ ਕਰੁਣਾ ਦਾ ਸੰਯੋਜਨ ਕਰਕੇ ਸਾਰਿਆਂ ਲਈ ਨਵੀਂ, ਪੌਸ਼ਟਿਕ ਅਤੇ ਕਿਫ਼ਾਇਤੀ ਖੁਰਾਕ ਸਮਾਧਾਨ ਵਿਕਸਿਤ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਫਟੈਮ ਨੂੰ ਇਨੋਵੇਸ਼ਨਸ ਅਤੇ ਗਹਿਣ ਤਕਨੀਕੀ ਖੋਜ ਰਾਹੀਂ ਦੇਸ਼ ਵਿੱਚ ਖੁਰਾਕ ਖੇਤਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੰਸਥਾਨ ਲਈ ਖੋਜ ਦੇ ਕੁਝ ਆਗਾਮੀ ਖੇਤਰਾਂ ਦਾ ਵੀ ਸੁਝਾਅ ਦਿੱਤਾ।

ਸ਼੍ਰੀ ਦੇਵੇਸ਼ ਦੇਵਲ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਨਵੋਕੇਸ਼ਨ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪੜਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇਸ ਸੰਸਥਾਨ ਦੇ ਨਿਰੰਤਰ ਵਿਕਾਸ ਵਿੱਚ ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ ਦੇ ਮਜ਼ਬੂਤ ਸਹਿਯੋਗ ਦੀ ਮੁੜ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੁਰਾਕ ਖੇਤਰ ਵਿੱਚ ਰੁਜ਼ਗਾਰ ਸਿਰਜਣਕਰਤਾ ਦੇ ਰੂਪ ਵਿੱਚ ਉਭਰਨ ਲਈ ਪੀਐੱਮਐੱਫਐੱਮਈ ਯੋਜਨਾ ਜਿਹੀਆਂ ਸਰਕਾਰੀ ਪਹਿਲਕਦਮੀਆਂ ਦਾ ਲਾਭ ਉਠਾਉਣ ਲਈ ਪ੍ਰੋਤਾਸਹਿਤ ਕੀਤਾ।

ਬੋਰਡ ਆਫ਼ ਗਵਰਨਮੈਂਟ ਦੇ ਚੇਅਰਪਰਸਨ ਪ੍ਰੋਫ਼ੈਸਰ ਵੀ. ਰਾਮਗੋਪਾਲ ਰਾਓ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨਿਫਟੈਮ-ਕੇ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਦੇ ਹੋਏ “ਫੂਡ ਤਕਨਾਲੋਜੀ ਦਾ ਆਈਆਈਟੀ” ਬਣਨ ਦੀ ਰਾਹ ‘ਤੇ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨੂੰ “ਪ੍ਰਬੰਧਨ ਦੇ ਆਈਆਈਐੱਮ” ਦਾ ਦਰਜਾ ਵੀ ਹਾਸਲ ਕਰਨਾ ਹੋਵੇਗਾ। ਪ੍ਰੋਫ਼ੈਸਰ ਰਾਓ ਨੇ ਜ਼ੋਰ ਦੇ ਕੇ ਕਿਹਾ ਕਿ ਨਿਫਟੈਮ ਦੀ ਕਲਪਨਾ ਇੱਕ ਅਜਿਹੇ ਸੰਸਥਾਨ ਦੇ ਰੂਪ ਵਿੱਚ ਕੀਤੀ ਗਈ ਸੀ ਜਿੱਥੇ ਕਿਸਾਨਾਂ ਨੂੰ ਵਿਗਿਆਨ ਨਾਲ ਮਦਦ ਮਿਲਦੀ ਹੈ ਅਤੇ ਉਦਯੋਗ ਨੂੰ ਨਵੀਨਤਾ ਦਾ ਲਾਭ ਮਿਲਦਾ ਹੈ ਅਤੇ ਅਜਿਹੀ ਉਮੀਦ ਹੈ ਕਿ ਨਿਫਟੈਮ ਖੁਰਾਕ ਵਿਗਿਆਨ ਵਿੱਚ ਇੱਕ ਗਲੋਬਲ ਰੈਫਰੈਂਸ ਪੁਆਇੰਟ ਬਣੇਗਾ। ਬੀਕਾਨੇਰਵਾਲਾ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਯਾਮ ਸੁੰਦਰ ਅਗਰਵਾਲ ਨੇ ਵਿਦਿਆਰਥੀਆਂ ਨੂੰ “ਲੋਕਲ ਫੋਰ ਗਲੋਬਲ” ਸੋਚ ਦੇ ਨਾਲ ਭਾਰਤੀ ਖੁਰਾਕ ਪਦਾਰਥਾਂ ਨੂੰ ਗਲੋਬਲ ਮਾਰਕਿਟ ਵਿੱਚ ਲੈ ਜਾਣ ਲਈ ਪ੍ਰੇਰਿਤ ਕੀਤਾ ਅਤੇ ਉਭਰਦੇ ਉਦਯੋਗ ਰੁਝਾਨਾਂ ਦੇ ਨਾਲ ਤਾਲਮੇਲ ਬਿਠਾਉਣ ‘ਤੇ ਜ਼ੋਰ ਦਿੱਤਾ।

ਨਿਫਟੈਮ-ਕੇ ਦੇ ਡਾਇਰੈਕਟਰ ਡਾ. ਐੱਚ ਐੱਸ ਓਬਰਾਏ ਨੇ ਸਲਾਨਾ ਰਿਪੋਰਟ ਪੇਸ਼ ਕਰਦੇ ਹੋਏ ਪ੍ਰਮੁੱਖ ਸੰਸਥਾਗਤ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ 17 ਪੇਟੈਂਟ ਦਾਇਰ ਕੀਤੇ ਗਏ ਅਤੇ 16 ਨਵੀਆਂ ਤਕਨਾਲੋਜੀਆਂ ਦਾ ਵਿਕਾਸ ਕੀਤਾ ਗਿਆ ਅਤੇ ਸਕੋਪਸ ਇੰਡੈਕਸਡ ਜਰਨਲਾਂ ਵਿੱਚ 115 ਖੋਜ ਪੱਤਰ ਪ੍ਰਕਾਸ਼ਿਤ ਕੀਤੇ ਗਏ। ਸੰਸਥਾਨ ਨੇ ਉਦਯੋਗਾਂ ਅਤੇ ਸਰਕਾਰੀ ਏਜੰਸੀਆਂ ਦੇ ਨਾਲ 15 ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਅਤੇ 15 ਸਟਾਰਟਅੱਪਸ ਦਾ ਸਮਰਥਨ ਕੀਤਾ। ਇਨ੍ਹਾਂ ਵਿੱਚ ਰੀਪੀਟ ਗੁੱਡ ਪ੍ਰਾਈਵੇਟ ਲਿਮਿਟੇਡ ਅਤੇ ਦ ਨੈਚੁਰਿਕ ਕੰਪਨੀਆਂ ਸ਼ਾਮਲ ਹਨ, ਦੋਵਾਂ ਨੂੰ ਸ਼ਾਰਕ ਟੈਂਕ ਇੰਡੀਆ ‘ਤੇ ਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਹੈ। ਨਿਫਟੈਮ-ਕੇ ਨੇ ਖੁਰਾਕ ਤਕਨਾਲੋਜੀ ਡੋਮੇਨ ਵਿੱਚ 23 ਨਵੇਂ ਪ੍ਰੋਜੈਕਟਾਂ ਵੀ ਸ਼ੁਰੂ ਕੀਤੇ ਅਤੇ ਤਮਿਲ ਨਾਡੂ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਤੇਲੰਗਾਨਾ, ਆਂਧਰ ਪ੍ਰਦੇਸ਼ ਅਤੇ ਪੁਡੂਚੇਰੀ ਵਿੱਚ ਕੇਂਦਰੀ ਯੋਜਨਾਵਾਂ ਦੇ ਤਹਿਤ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੀ ਸਥਾਪਨਾ ਰਾਹੀਂ ਗ੍ਰਾਮੀਣ ਸਸ਼ਕਤੀਕਰਣ ਵਿੱਚ ਯੋਗਦਾਨ ਦਿੱਤਾ।

ਸ਼ਾਮ ਨੂੰ, ਨਿਫਟੈਮ-ਕੇ ਨੇ ਆਪਣੇ 13ਵੇਂ ਸਥਾਪਨਾ ਦਿਵਸ ਦਾ ਜਸ਼ਨ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਵੀ ਸ਼ਾਮਲ ਸਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਿਫਟੈਮ-ਕੇ ਜਿਹੇ ਸੰਸਥਾਨਾਂ ਨੂੰ ਵਿਗਿਆਨ ਅਤੇ ਨਵੀਨਤਾ ਦੇ ਜ਼ਰੀਏ ਸੰਚਾਲਿਤ ਕੀਤਾ ਜਾਣਾ ਚਾਹੀਦਾ ਹੈ, ਅਤੇ ਅਜਿਹੀਆਂ ਲੈਬਸ ਨੂੰ ਵਧਾਉਣਾ ਚਾਹੀਦਾ ਹੈ ਜੋ “ਕਦੇ ਨਾ ਸੌਣ” ਯਾਨੀ ਹਮੇਸ਼ਾ ਕੰਮ ਕਰਦੀਆਂ ਰਹਿਣ, ਜੋ ਉਤਸੁਕਤਾ ਅਤੇ ਰਚਨਾਤਮਕਤਾ ਦਾ ਸਥਾਨ ਬਣੇ। ਏਮਸ ਦੀ ਮੋਹਰੀ ਨਮਕ ਆਇਓਡੀਨੀਕਰਣ ਪਹਿਲ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰਭਾਵਸ਼ਾਲੀ ਵਿਗਿਆਨਿਕ ਖੋਜ ਸਮਾਜ ਨੂੰ ਬਦਲ ਸਕਦੀ ਹੈ। ਡਾ. ਪਾਲ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਵਿਦਿਆਰਥੀ ਕਿਸੇ ਵੀ ਸੰਸਥਾਨ ਦੀ ਸੱਚੀ ਸੰਪੱਤੀ ਹੁੰਦੇ ਹਨ ਅਤੇ ਅਧਿਆਪਕ ਉਨ੍ਹਾਂ ਦੇ ਆਦਰਸ਼ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਫਟੈਮ ਬਹੁਤ ਹੀ ਘੱਟ ਸਮੇਂ ਵਿੱਚ ਆਪਣਾ ਇੱਕ ਬ੍ਰਾਂਡ ਬਣ ਗਿਆ ਹੈ ਅਤੇ ਇਸ ਦੇ ਸਾਰੇ ਹਿਤਧਾਰਕਾਂ ਨੂੰ ਨਿਫਟੈਮ-ਕੇ ਦੇ ਬ੍ਰਾਡ ਅਕਸ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਮੁੱਖ ਮਹਿਮਾਨ ਦੇ ਰੂਪ ਵਿੱਚ, ਨਿਫਟੈਮ-ਕੇ ਦੇ ਬੋਰਡ ਆਫ਼ ਗਵਰਨੈਂਸ ਦੇ ਚੇਅਰ ਪ੍ਰੋਫ਼ੈਸਰ ਵੀ.ਰਾਮਗੋਪਾਲ ਰਾਓ ਅਤੇ ਐੱਨਏਬੀਆਈ, ਮੋਹਾਲੀ ਦੇ ਕਾਰਜਕਾਰੀ ਡਾਇਰੈਕਟਰ ਡਾ. ਅਸ਼ਵਿਣੀ ਪਾਰੀਕ ਨੇ ਨਿਫਟੈਮ-ਕੇ ਭਾਈਚਾਰੇ ਨੂੰ ਉਨ੍ਹਾਂ ਦੀ ਜ਼ਿਕਰਯੋਗ ਵਿਕਾਸ ਯਾਤਰਾ ਅਤੇ ਖੋਜ , ਨਵੀਨਤਾ ਅਤੇ ਉੱਦਮਤਾ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਲਈ ਵਧਾਈ ਦਿੱਤੀ। ਬਾਗਰੀ ਦੇ ਡਾਇਰੈਕਟਰ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਆਦਿੱਤਿਆ ਬਾਗਰੀ ਨੇ ਨਿਫਟੈਮ-ਕੇ ਦੁਆਰਾ ਸਥਾਪਿਤ ਪ੍ਰਤਿਭਾ ਦੀ ਮਜ਼ਬੂਤ ਨੀਂਹ ਅਤੇ ਖੁਰਾਕ ਉਦਯੋਗ ਲਈ ਅਸਾਧਾਰਣ ਪੇਸ਼ਵਰਾਂ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੇਂ ਖੁਰਾਕ ਉਤਪਾਦਾਂ ਦੇ ਵਿਕਾਸ ਵਿੱਚ ਆਪਣੀ ਕੰਪਨੀ ਦੇ ਨਿਰੰਤਰ ਯਤਨਾਂ ਦਾ ਵਰਣਨ ਕੀਤਾ ਅਤੇ ਇੱਕ ਸਸ਼ਕਤ ਸੰਦੇਸ਼ ਦਿੱਤਾ ਕਿ “ਸਾਨੂੰ ਅਸਫ਼ਲ ਹੋਣਾ ਸਿੱਖਣਾ ਚਾਹੀਦਾ ਹੈ”।

ਰਸਮੀ ਸਮਾਰੋਹ ਤੋਂ ਬਾਅਦ, ਨਿਫਟੈਮ-ਕੇ ਦੇ ਵਿਦਿਆਰਥੀਆਂ ਨੇ ਡਾਂਸ, ਸੰਗੀਤ ਅਤੇ ਸੱਭਿਆਚਾਰਕ ਪ੍ਰਗਟਾਵੇ ਦੇ ਜੀਵੰਤ ਪ੍ਰਦਰਸ਼ਨ ਦੇ ਨਾਲ ਸਟੇਜ ‘ਤੇ ਧਾਕ ਜਮਾਈ, ਜਿਸ ਨਾਲ ਇਸ ਸ਼ਾਨਦਾਰ ਮੌਕੇ ਵਿੱਚ ਰੰਗ, ਰਚਨਾਮਤਕਤਾ ਅਤੇ ਯੁਵਾ ਊਰਜਾ ਦਾ ਸ਼ਾਨਦਾਰ ਮਿਲਾਪ ਦਿਖਿਆ।

ਇਹ ਦੋਵੇਂ ਸਮਾਰੋਹ ਸਿੱਖਿਆ, ਖੋਜ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਨਿਫਟੈਮ-ਕੇ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹਨ- ਜੋ ਭਾਰਤ ਦੀ ਫੂਡ ਪ੍ਰੋਸੈੱਸਿੰਗ ਕ੍ਰਾਂਤੀ ਨੂੰ ਅੱਗੇ ਵਧਾਉਣ ਵਾਲੇ ਅਗਲੀ ਪੀੜ੍ਹੀ ਦੇ ਦਿੱਗਜਾਂ ਨੂੰ ਸਸ਼ਕਤ ਬਣਾ ਰਹੇ ਹਨ।

 

*****

ਐੱਸਟੀਕੇ


(Release ID: 2176817) Visitor Counter : 6